ਅਰਦਾਸ /ARDAAS
ਬੇਨਤੀ/ Baintee/ Invocation
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਹਿ ॥
Vaaheguroo jee kaa Khalsaa |
Vaaheguroo jee kee Fateh |
ਸ੍ਰੀ ਭਗੌਤੀ ਜੀ ਸਹਾਇ ॥
Sree Bhagau-tee jee Sahaa-ay
ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ 10॥
Vaar Sree Bhagau-tee jee kee Paat-shaa-hee Dass-veen
Pritham Bhagau-tee simar kay Guru Nanak la-een Dhiaa-ay
ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈਂ ਸਹਾਇ ॥
Phir Angad. Gur tay Amar-Daas Ram-Daa-say ho-een sahaa-ay
ਅਰਜਨ ਹਰਿਗੋਬਿੰਦ ਨੋ ਸਿਮਰੋ ਸ੍ਰੀ ਹਰਿਰਾਇ ॥
Arjan Hargobind no simro Sree Har Rai
ਸ੍ਰੀ ਹਰਿਕਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ॥
Sree Har-Kishan dhiaa-ee-ai jis dithay sabh dukh jaa-ay
ਗੁਰੂ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥
Guru Teg-Bahaadur simri-ai ghar naau nidhe aa-vaay dhaa-ay
ਸਭ ਥਾਈਂ ਹੋਇ ਸਹਾਇ ॥
Sabh thaa-een ho-y sahaa-ay|
ਦਸਵਾਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈਂ ਹੋਇ ਸਹਾਇ॥
Dass-vaan Paat-Shah, Sree Guru Gobind Singh Sahib jee Mahaa-raaj, Panth day Vaa-lee sabh thaa-een ho-y sahaa-ay
ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ॥
Dassaan Paat-shaa-hee-aan dee jot, Sree Guroo Granth Sahib jee day paath deed-aar daa dhiaan dhar kay bolo jee Vaaheguroo.
ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ,
Panjaan piaa- riaan, chau-haan Sahib-zaadi-aan,
ਚਾਲ੍ਹੀਆਂ ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ,
Chaalee-aan muk-tiaan, hathee-aan, jappee-aan, tappee-aan,
ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ,
Jin-haan Naam japi-aa, vand chhaki-aa, deg chalaa-ee, tegh vaa-hee
ਦੇਖ ਕੇ ਅਣਡਿੱਠ ਕੀਤਾ,
dekh kay an-dith kee-taa
ਤਿਨ੍ਹਾਂ ਪਿਆਰਿਆਂ, ਸਚਿਆਰਿਆਂ,
Tin-haan piaa-riaan, sachi-aari-aan
ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ, ਬੋਲੋ ਜੀ ਵਾਹਿਗੁਰੂ ॥
dee kamaa-ee daa dhi-aan dhar kay Khaalsaa jee bolo jee Vaaheguroo.
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ,
Jin-haan singhaan singhaniaan nay dharam hayt sees dittay
ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ,
Band band kataa-ay, khoparee-aan luhaa-ee-aan
ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ,
charkharee-aan tay charhay, aari-aan naal chiraa-ay ga-ay,
ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ,
Gurd-vaari-aan dee sayvaa la-ee kurbaa-nee-aan kee-tee-aan,
ਧਰਮ ਨਹੀ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ,
dharam na-heen haari-aa, Sikhee kay-saan svaa-saan naal nibhaaªee,
ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ, ਖ਼ਾਲਸਾ ਜੀ ਬੋਲੋ ਜੀ ਵਾਹਿਗੁਰੂ ॥
Tin-haan dee kamaa-ee daa dhi-aan dhar kay Khaal-saa jee bolo jee, Vaahiguroo.
ਪੰਜਾਂ ਤਖ਼ਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ॥
Pan-jaan Takh-taan, sarbatt Gur-dvaari-aan daa dhi-aan dhar kay bolo jee Vaaheguroo.
ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ,
Prath-may sarbatt Khaalsaa jee kee Ardaas hai jee,
ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤ ਆਵੇ,
sarbatt Khaalsaa jee ko Vaheguroo, Vaheguroo, Vaheguroo, chitt aa-vay,
ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ॥
chitt aavan kaa sad-kaa sarab sukh ho-vay,
ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ,
Ja-haan Ja-haan Khaalsaa jee Sahib, ta-haan ta-haan rachh-iaa riaa-it,
ਦੇਗ ਤੇਗ ਫਤਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ,
deg teg Fateh, bird kee paij, Panth kee jeet, Sree sahib jee sahaa-ay,
ਖਾਲਸੇ ਜੀ ਕੇ ਬੋਲ ਬੋਲ ਬਾਲੇ, ਬੋਲੋ ਜੀ ਵਾਹਿਗੁਰੂ ॥
Khalsay jee kay bol baa-lay, bolo jee Vaaheguroo.
ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ,
Sikh-aan noon Sikhee daan, Kes daan, Reht daan, bibek daan, vi-saah daan,
ਭਰੋਸਾ ਦਾਨ, ਦਾਨਾਂ ਸਿਰ ਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ,
Bha-rosaa daan, daa-naan sir daan Naam daan, sree Amritsar jee day ish-naan,
ਚੌਂਕੀਆਂ, ਝੰਡੇ, ਬੁੰਗੇ ਜੁਗੋ ਜੁਗ ਅਟੱਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ ॥
Chuki-aan, Jhan-day Bungay jugo jugg atall, dharam kaa jai-kaar, Bolo jee Vaaheguroo.
ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਮੱਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ॥
Sikhaan daa mann nee-vaan, matt oo-chee, matt daa raa-khaa Akaal-Purkh Vaaheguroo.
ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ॥
Hay Akaal-Purkh, Panth day sadaa sahaa-ee Da-taar jeeo,
ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ,
Sree Nankaa-naa Sahib tay hor Gurdvaa-ri-aan, Gur-dhaa-maan day, jinhaan ton Panth noon vichhori-aa gyaa hai,
ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖ਼ਾਲਸਾ ਜੀ ਨੂੰ ਬਖ਼ਸ਼ੋ ॥
Khull-hay darshan dee-daar tay sevaa san-bhaal daa daan Khaalsa jee noon bakhsho.
ਹੇ ਨਿਮਾਣਿਆ ਦੇ ਮਾਣ ਨਿਤਾਣਿਆ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਵਾਹਿਗੁਰੂ,
Hay Nimaani-aan day Maan, Nitaani-aan day Taan Ni-oti-aan dee Ot, Sach-ay Pitaa Vaaheguroo,
ਆਪ ਦੇ ਹਜ਼ੂਰ ਅਰਦਾਸ ਹੈ ਜੀ (ਇਥੇ ਕਹੋ ਕਿ ਸਵੇਰ ਜਾਂ ਸ਼ਾਮ ਦੇ ਨਿਤ-ਨੇਮ ਦੀ, ਜਾਂ ਜਿਸ ਮੌਕੇ ਦੀ ਵੀ ਅਰਦਾਸ ਹੈ)॥
Aap day hazoor Ardaas hai jee, (Here say the moning or the evening Nit-Naem, or mention the occasion for Ardas).
ਅਖਰ ਦਾ ਵਾਧਾ ਘਾਟਾ ਭੁਲ ਚੁੱਕ ਮਾਫ਼ ਕਰਨਾ ਜੀ ॥
Akharr daa vaa-dhaa ghaa-taa, bhull chukk maaf karnaa jee,
ਸਰਬੱਤ ਦੇ ਕਾਰਜ ਰਾਸ ਕਰਨੇ ॥
sarbatt day karaj raas kar-nay,
ਸੇਈ ਪਿਆਰੇ ਮੇਲੋ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ ॥
say-ee piaarae mailo jin-haan mili-aan Tay-raa Naam chitt aa-vay,
ਨਾਨਕ ਨਾਮ ਚੜ੍ਹਦੀ ਕਲਾ ॥ ਤੇਰੇ ਭਾਣੇ ਸਰਬੱਤ ਦਾ ਭਲਾ ॥
Nanak Naam charh- dee kalaa, Tay-ray bhaa-nay sarbatt daa bhalaa.
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਹ ॥
Vaaheguroo jee kaa Khalsa
Vaaheguroo jee kee Fateh
ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।
Jo bolay so ni-haal,
Sat Sree-Akaal.
All those saying it will be blessed, say Sat Sree Akaal - the Lord is Immortal.
ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ ॥