ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਆਸਾ ਮਹਲਾ 1 ॥ ॥ ਵਾਰ ਸਲੋਕਾ ਨਾਲਿ  ਸਲੋਕ ਭੀ ਮਹਲੇ ਪਹਿਲੇ ਕੇ  ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥ ॥ ਵਾਰ ਸਲੋਕਾ ਨਾਲਿ  ਸਲੋਕ ਭੀ ਮਹਲੇ ਪਹਿਲੇ ਕੇ  ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥
ਆਸਾ ਕੀ ਵਾਰ ਦੀ ਬਾਣੀ ਅਰਧ ਵਿਸ਼ਰਾਮ ਅਤੇ ਲੋੜ ਅਨੁਸਾਰ ਬਿੰਦੀਆਂ ਸਹਿਤ ਸ਼ੁੱਧ ਉਚਾਰਨ। ਪੰਜਾਬੀ ਅਤੇ ਗੁਰਬਾਣੀ ਵਿਆਕਰਨ ਦੇ ਸਿਧਾਂਤਾਂ ਬਾਰੇ ਜਾਣਕਾਰੀ।
ਸਲੋਕੁ : ੧ ॥
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥ ਬਲਿਹਾਰੀ ਗੁਰ ਆਪਣੇ   ਦਿਉਹਾੜੀ ਸਦ ਵਾਰ ॥ ਗੁਰ = ਗੁਰੂ ਤੋਂ, ਲੁਪਤ ਸੰਬੰਧਕ;ਦਿਉਹਾੜੀ =ਦਿਹਾੜੀ ਵਿੱਚ; ਸਦ ਵਾਰ = ਸੌ ਵਾਰ, ਭਾਵ ਕਈ ਵਾਰ;
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥1॥ ਜਿਨਿ ਮਾਣਸ ਤੇ ਦੇਵਤੇ ਕੀਏ   ਕਰਤ ਨ ਲਾਗੀ ਵਾਰ ॥1॥ ਜਿਨਿ = ਜਿਸ ਨੇ; ਮਾਣਸ= ਬਹੁਵਚਨ, ਮਨੁਖਾਂ ; ਤੇ = ਤੋਂ; ਵਾਰ = ਦੇਰ;
ਮਹਲਾ 2 ॥
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ ਜੇ ਸਉ ਚੰਦਾ ਉਗਵਹਿਂ   ਸੂਰਜ ਚੜਹਿਂ ਹਜਾਰ ॥ ਸੌ ਅਤੇ ਹਜ਼ਾਰ ਬਹੁ-ਵਚਨ ਹਨ, ਇਸ ਲਈ ਕਿਰਿਆਵਾਂ " ਉਗਵਹਿ " ਅਤੇ " ਚੜਹਿ " ਅਖੀਰ ਵਿੱਚ ਬਿੰਦੀ ਸੰਹਿਤ ਉਚਾਰਨੇ ਹਨ।
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥2॥ ਏਤੇ ਚਾਨਣ ਹੋਂਦਿਆਂ   ਗੁਰ ਬਿਨੁ ਘੋਰ ਅੰਧਾਰ ॥2॥ ਏਤੇ '= ਬਹੁ-ਵਚਨ ਹੈ, ਇਤਨੇ; ਗੁਰ ਬਿਨੁ= " ਗੁਰ " ਅੱਗੇ " ਬਿਨੁ " ਸੰਬੰਧਕ ਲੱਗਣ ਨਾਲ " ਗੁਰ " ਦਾ ਅਖੀਰਲਾ ਔਂਕੜ ਕੱਟਿਆ ਗਿਆ ਹੈ।
(ਸੱਚ ਦਾ ਪੂਰਨ ਗਿਆਨ ਰੂਪੀ) ਗੁਰੂ ਪਲਾਂ ਵਿਚ ਹੀ ਆਮ (ਵਿਕਾਰੀ) ਮਨੁੱਖ ਤੋਂ ਭਲੇ (ਦੇਵਤੇ) ਮਨੁੱਖ ਬਣਾ ਦੇਂਦਾ ਹੈ ਅਤੇ ਇਸ ਵਿਚ ਬਿਲਕੁਲ ਵੀ ਸਮਾਂ ਨਹੀਂ ਲਗਦਾ। ਉਦਾਹਰਨ ਵਾਸਤੇ, ਜੇ ਅਸੀਂ ਵਾਸ਼ਨਾ (ਕਾਮ) ਅਧੀਨ ਹਾਂ ਤਾਂ (ਵਿਕਾਰੀ ਹੋਣ ਕਰਕੇ) ਆਮ ਜਿਹੇ ਮਨੁੱਖ ਹਾਂ ਪਰ ਜੇ ਸੱਚ ਦੇ ਪੂਰਨ ਗਿਆਨ (ਗੁਰੂ) ਨੂੰ ਸਮਝ ਕੇ, ਜੀਵਨ ਵਿੱਚ ਸੰਜਮ ਅਪਣਾ ਲਈਏ ਤਾਂ ਅਸੀਂ ਭਲੇ ਮਨੁੱਖ (ਦੇਵਤੇ) ਬਣ ਜਾਂਦੇ ਹਾਂ। ਹੁਣ ਸਿਰਫ ਵਿਚਾਰ ਬਦਲਣ ਵਿਚ ਕਿੰਨਾਂ ਸਮਾਂ ਲਗਦਾ ਹੈ? ਕੁੱਝ ਵੀ ਨਹੀਂ। ਧਿਆਨ ਕਰਨਯੋਗ ਨੁੱਕਤਾ ਇਹ ਹੈ ਕਿ ਇਥੇ 'ਦੇਵਤੇ' ਪਦ ਭਲੇ ਮਨੁੱਖਾਂ ਲਈ ਵਰਤਿਆ ਹੈ, ਨਾ ਕਿ ਹਿੰਦੂ ਮੱਤ ਦੇ ਪ੍ਰਚਲਿਤ ਦੇਵਤਿਆਂ ਪ੍ਰਤੀ। ਉਨ੍ਹਾਂ ਦੇਵਤਿਆਂ ਦਾ ਤਾਂ ਗੁਰਮਤਿ ਖੰਡਨ ਕਰਦੀ ਹੈ।
ਮ: 1 ॥
ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥ ਨਾਨਕ ! ਗੁਰੂ ਨ ਚੇਤਨੀ  ਮਨਿ ਆਪਣੈ ਸੁਚੇਤ ॥ ਮਨਿ = ਮਨ ਵਿੱਚ (ਨਾਲ); ਆਪਣੈ = ਆਪਣੇ ਨਾਲ ; ਸੁਚੇਤ = ਚੰਗੀ ਤਰ੍ਹਾਂ ਯਾਦ ਕਰਦੇ ਹਨ( ਪ੍ਰਭੂ ਨੂੰ ਵਿਸਾਰ ਕੇ, ਮਨ ਵਿੱਚ ਆਪਣੇ ਆਪ ਨੂੰ ਯਾਦ ਕਰਦੇ ਹਨ) ;
ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥ ਛੁਟੇ ਤਿਲ ਬੂਆੜ ਜਿਉਂ   ਸੁੰਞੇ ਅੰਦਰਿ ਖੇਤ ॥ ਬੂਆੜ = ਸੜੇ ਹੋਏ;
ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥ ਖੇਤੈ ਅੰਦਰਿ ਛੁਟਿਆਂ   ਕਹੁ ਨਾਨਕ ! ਸਉ ਨਾਹ ॥ ਸਉ =(ਇਕ) ਸੌ ; ਨਾਹ = ਨਾਥ = ਖ਼ਸਮ;
ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥3॥ ਫਲੀਅਹਿਂ ਫੁਲੀਅਹਿਂ ਬਪੁੜੇ   ਭੀ ਤਨ ਵਿਚਿ ਸੁਆਹ ॥3॥ ਵਿਚਾਰੇ ਫ਼ਲਦੇ ਅਤੇ ਫ਼ੁਲਦੇ ਭੀ ਹਨ, ਪਰ ਵਿੱਚ ਸੁਆਹ ਹੁੰਦੀ ਹੈ।
ਪਉੜੀ ॥
ਆਪੀਨ੍‍ੈ ਆਪੁ ਸਾਜਿਓ ਆਪੀਨ੍‍ੈ ਰਚਿਓ ਨਾਉ ॥ ਆਪੀਨ੍‍ੈ ਆਪੁ ਸਾਜਿਓ   ਆਪੀਨ੍‍ੈ ਰਚਿਓ ਨਾਉ ॥ ਆਪੀਨ੍‍ੈ =ਆਪ ਹੀ ਨੇ; ਨਾਉ = ਆਪਣਾ ਨਾਮਣਾ, ਵਡਿਆਈ; ਉਸ ਨੇ ਹੀ ਸ੍ਰਿਸ਼ਟੀ ਵਾਸਤੇ ਨਿਯਮ ਰਚੇ ਜਿਨ੍ਹਾਂ ਨੂੰ 'ਹੁਕਮ' ਜਾਂ 'ਨਾਮ' ਵੀ ਕਿਹਾ ਜਾਂਦਾ ਹੈ।
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥ ਦੁਯੀ ਕੁਦਰਤਿ ਸਾਜੀਐ   ਕਰਿ ਆਸਣੁ ਡਿਠੋ ਚਾਉ ॥ ਦੁਯੀ = ਦੂਜੀ; " ਦੁਯੀ " ਨੂੰ " ਦੁਈ " ਉਚਾਰਨਾ ਹੈ।
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥ ਦਾਤਾ ਕਰਤਾ ਆਪਿ ਤੂੰ   ਤੁਸਿ ਦੇਵਹਿਂ ਕਰਹਿਂ ਪਸਾਉ ॥ ਤੁਸਿ = ਤ੍ਰੁੱੁਠ ਕੇ; ਪਸਾਉ = ਬਖਸ਼ਸ਼ਾਂ ਕਰਦਾ ਹੈਂ।
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥ ਤੂੰ ਜਾਣੋਈ ਸਭਸੈ     ਦੇ ਲੈਸਹਿਂ ਜਿੰਦੁ ਕਵਾਉ ॥ ਜਾਣੋਈ = ਜਾਨਣ ਵਾਲਾ; ਜਿੰਦੁ ਕਵਾਉ = ਜਿੰਦ ਅਤੇ ਜਿੰਦ ਦਾ ਲਿਬਾਸ ਰੂਪ ਸਰੀਰ;
ਕਰਿ ਆਸਣੁ ਡਿਠੋ ਚਾਉ ॥1॥ ਕਰਿ ਆਸਣੁ    ਡਿਠੋ ਚਾਉ ॥1॥ ਚਾਉ = ਖੁਸ਼ ;
ਇਸ ਵਿਚ ਨਾਨਕ ਪਾਤਸ਼ਾਹ ਜੀ ਨੇ ਪ੍ਰਭੂ ਦੇ ਨਿਯਮਾਂ ਰਾਹੀਂ ਗੁਰਮੁਖ ਅਤੇ ਮਨਮੁੱਖ ਬਾਰੇ ਵਿਚਾਰ ਦੱਸੇ ਹਨ। ਨਾਨਕ ਪਾਤਸ਼ਾਹ ਜੀ ਦਸਦੇ ਹਨ ਕਿ ਉਸ ਪ੍ਰਭੂ ਨੇ ਸ਼੍ਰਿਸ਼ਟੀ ਦੀ ਸਾਜਨਾ ਕਰਕੇ ਉਸ ਦੇ ਚਲਾਉਣ ਵਾਸਤੇ ਨਿਯਮ ਵੀ ਨਾਲ ਹੀ ਬਣਾ ਦਿੱਤੇ। ਉਹਨਾਂ ਨਿਯਮਾਂ, ਹੁਕਮਾਂ ਅਨੁਸਾਰ ਹੀ ਸਾਰੀ ਸ੍ਰਿਸ਼ਟੀ ਦਾ ਕਾਰ ਵਿਹਾਰ ਚਲ ਰਿਹਾ ਹੈ। ਉਹਨਾਂ ਹੁਕਮਾਂ (ਨਿਯਮਾਂ) ਦੇ ਅਨੁਸਾਰ ਮਨੁੱਖ ਦੇ ਧਰਮੀ ਜਾਂ ਅਧਰਮੀ ਹੋਣ ਦਾ ਨਿਰਣਾ ਹੁੰਦਾ ਹੈ। -----> 'ਸੱਚ ਦੇ ਗਿਆਨ' ਅਨੁਸਾਰ ਚਲਣ ਵਾਲੇ ਸੱਚੇ ਮਨੁੱਖ ਹੀ ਸਹੀ ਮਾਇਨੇ ਵਿਚ ਧਰਮੀ ਹੁੰਦੇ ਹਨ। ਸੱਚ ਦੇ ਰਾਹ ਤੋਂ ਭਟਕੇ ਮਨੁੱਖ ਧਰਮ ਦੇ ਹਿਸਾਬ ਨਾਲ ਅਧਰਮੀ ਹੀ ਮੰਨੇ ਜਾਂਦੇ ਹਨ। ਗਲਤ (ਕੂੜ) ਰਾਹ ਤੇ ਚਲਣ ਵਾਲੇ ਮਨੁਖ ਧਰਮ ਦੀ ਕਸਵੱਟੀ ਵਿਚ ਪਰਵਾਨ ਨਹੀਂ ਹੁੰਦੇ। ਉਹ ਹਮੇਸ਼ਾ ਖੁਆਰ ਹੀ ਹੁੰਦੇ ਰਹਿੰਦੇ ਹਨ। ਉਹ ਮਾਨਸਿਕ ਪੀੜਾ ਰੂਪੀ ਦੋਜਖ ਦੀ ਅੱਗ ਵਿਚ ਜਲਦੇ ਹੋਏ ਤੜਪਦੇ ਰਹਿੰਦੇ ਹਨ। ਦੁਨੀਆਂ ਦੀ ਨਜ਼ਰ ਵਿਚ ਉਹਨਾਂ ਦੀ ਕੋਈ ਇਜ਼ਤ ਨਹੀਂ ਹੁੰਦੀ, ਉਨ੍ਹਾਂ ਦੇ ਮੁੱਖ ਸਮਝੋ ਕਾਲੇ (ਬਦਨਾਮ) ਹੀ ਹੁੰਦੇ ਹਨ। -----> ਜਿਹੜੇ ਵੀ ਮਨੁੱਖ ਤੇਰੇ ਬਣਾਏ ਨਿਯਮਾਂ (ਨਾਮ) ਅਨੁਸਾਰ ਜੀਵਨ ਬਣਾ ਕੇ ਸੱਚ ਦੇ ਰਾਹ 'ਤੇ ਤੁਰਦੇ ਹਨ, ਸਮਝੋ ਉਹ ਆਤਮਿਕ ਜੰਗ ਜਿਤ ਜਾਂਦੇ ਹਨ। ਜਦਕਿ ਸੱਚ ਦੇ ਰਾਹ ਤੋਂ ਭਟਕੇ ਮਨੁੱਖ (ਚਤੁਰਾਈਆਂ, ਠੱਗੀਆਂ, ਆਦਿ ਕਰਨ ਵਾਲੇ) ਆਤਮਿਕ ਜੰਗ ਹਾਰ ਜਾਂਦੇ ਹਨ। ਇਹ ਧਰਮੀ ਜਾਂ ਅਧਰਮੀ ਦਾ ਫੈਸਲਾ, ਉਸ ਪ੍ਰਭੂ ਦੇ ਬਣਾਏ ਨਿਯਮਾਂ (ਧਰਮ) ਅਨੁਸਾਰ ਹੀ ਹੁੰਦਾ ਹੈ। ਕੋਈ ਹੋਰ ਧਰਮਰਾਜ ਨਹੀਂ ਜੋ ਇਹ ਫੈਸਲੇ ਕਰਦਾ ਹੈ।
ਸਲੋਕੁ ਮ : 1 ॥
ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥ ਸੱਚੇ ਤੇਰੇ ਖੰਡ   ਸੱਚੇ ਬ੍ਰਹਮੰਡ ॥ ਸਚੇ =ਸਦਾ ਰਹਿਣ ਵਾਲਾ ਸਿਲਸਲਾ; ਖੰਡ = ਸ੍ਰਿਸ਼ਟੀ ਦੇ ਹਿੱਸੇ; ਬ੍ਰਹਮੰਡ = ਜਗਤ ;
ਸਚੇ ਤੇਰੇ ਲੋਅ ਸਚੇ ਆਕਾਰ ॥ ਸੱਚੇ ਤੇਰੇ ਲੋਅ   ਸੱਚੇ ਆਕਾਰ ॥ ਲੋਅ =ਲੋਕ, ਚੌਦਾਂ ਲੋਕ ; ਆਕਾਰ = ਸ਼ਕਲਾਂ, ਕਈ ਰੂਪਾਂ, ਰੰਗਾਂ ਦੇ ;
ਸਚੇ ਤੇਰੇ ਕਰਣੇ ਸਰਬ ਬੀਚਾਰ ॥ ਸਚੇ ਤੇਰੇ ਕਰਣੇ   ਸਰਬ ਬੀਚਾਰ ॥ ਕਰਣੇ = ਕੰਮ ; ਸਰਬ ਬੀਚਾਰ = ਸਾਰੇ ਵੀਚਾਰ।
ਸਚਾ ਤੇਰਾ ਅਮਰੁ ਸਚਾ ਦੀਬਾਣੁ ॥ ਸਚਾ ਤੇਰਾ ਅਮਰੁ   ਸਚਾ ਦੀਬਾਣੁ ॥ ਅਮਰੁ = ਹੁਕਮ, ਪਾਤਸ਼ਾਹੀ ; ਦੀਬਾਣੁ = ਹੁਕਮ, ਦਰਬਾਰ, ਕਚਹਿਰੀ ;
ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ॥ ਸਚਾ ਤੇਰਾ ਹੁਕਮੁ   ਸਚਾ ਫੁਰਮਾਣੁ ॥
ਸਚਾ ਤੇਰਾ ਕਰਮੁ ਸਚਾ ਨੀਸਾਣੁ ॥ ਸਚਾ ਤੇਰਾ ਕਰਮੁ   ਸਚਾ ਨੀਸ਼ਾਣੁ ॥ ਕਰਮੁ = ਬਖ਼ਸ਼ਸ਼; ਨੀਸ਼ਾਣੁ = ਜਲਵਾ, ਜ਼ਹੂਰ;
ਸਚੇ ਤੁਧੁ ਆਖਹਿ ਲਖ ਕਰੋੜਿ ॥ ਸੱਚੇ ਤੁਧੁ ਆਖਹਿਂ   ਲਖ ਕਰੋੜਿ ॥ ਸੱਚੇ ਤੁਧੁ ਆਖਹਿਂ = ਤੈਨੂੰ ਸਿਮਰਨ ਵਾਲੇ ਕ੍ਰੋੜਾਂ ਵੀ ਸੱਚੇ ਹਨ;
ਸਚੈ ਸਭਿ ਤਾਣਿ ਸਚੈ ਸਭਿ ਜੋਰਿ ॥ ਸੱਚੈ ਸਭਿ ਤਾਣਿ   ਸੱਚੈ ਸਭਿ ਜ਼ੋਰਿ ॥ ਸਚੈ ਸਭਿ ਤਾਣਿ = ਸਾਰੇ ਖੰਡ, ਬ੍ਰਹਮੰਡ, ਲੋਅ, ਆਦਿ ਤੇਰੇ ਅਟੱਲ ਤਾਣ ਅਨੁਸਾਰ ਹਨ ਅਤੇ ਸੱਚੇ ਦੇ ਜ਼ੋਰ ਵਿੱਚ ਹਨ;
ਸਚੀ ਤੇਰੀ ਸਿਫਤਿ ਸਚੀ ਸਾਲਾਹ ॥ ਸੱਚੀ ਤੇਰੀ ਸਿਫਤਿ   ਸੱਚੀ ਸਾਲਾਹ ॥
ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥ ਸੱਚੀ ਤੇਰੀ ਕੁਦਰਤਿ   ਸੱਚੇ ਪਾਤਿਸਾਹ ॥ ਕੁਦਰਤਿ = ਇਹ ਸਾਰੀ ਰਚਨਾ ਨਾ ਮੁੱਕਣ ਵਾਲੀ ਹੈ;
ਨਾਨਕ ਸਚੁ ਧਿਆਇਨਿ ਸਚੁ ॥ ਨਾਨਕ ! ਸੱਚੁ ਧਿਆਇਨਿ   ਸੱਚੁ ॥ ਸਚੁ ਧਿਆਇਨਿ =ਸੱਚੇ ਨੂੰ ਧਿਆਨ ਵਾਲੇ; ਸੱਚੁ = ਸਦਾ ਥਿਰ ਰਹਿਣ ਵਾਲੇ ਹਨ ;
ਜੋ ਮਰਿ ਜੰਮੇ ਸੁ ਕਚੁ ਨਿਕਚੁ ॥1॥ ਜੋ ਮਰਿ ਜੰਮੇਂ   ਸੁ ਕਚੁ ਨਿਕਚੁ ॥1॥ ਜੋ ਮਰਿ ਜੰਮੇ = ਜੋ ਜੰਮਣ, ਮਰਨ ਦੇ ਗੇੜ ਵਿੱਚ ਹਨ; ਕਚੁ ਨਿਕਚੁ = ਬਿਲਕੁਲ ਕੱਚੇ ਹਨ;
ਮ : 1 ॥
ਵਡੀ ਵਡਿਆਈ ਜਾ ਵਡਾ ਨਾਉ ॥ ਵਡੀ ਵਡਿਆਈ   ਜਾ ਵਡਾ ਨਾਉਂ ॥ ਜਾ = ਜਿਸਦਾ ; ਵਡਾ ਨਾਉ = ਵੱਡਾ ਨਾਮਣਾ ;
ਵਡੀ ਵਡਿਆਈ ਜਾ ਸਚੁ ਨਿਆਉ ॥ ਵਡੀ ਵਡਿਆਈ   ਜਾ ਸੱਚੁ ਨਿਆਉਂ ॥ ਜਾ ਸਚੁ ਨਿਆਉਂ = ਜਿਸਦਾ ਨਿਆਉਂ ਵੀ ਸੱਚਾ ਹੈ, ਸਦਾ ਅਟੱਲ ਹੈ।
ਵਡੀ ਵਡਿਆਈ ਜਾ ਨਿਹਚਲ ਥਾਉ ॥ ਵਡੀ ਵਡਿਆਈ  ਜਾ   ਨਿਹਚਲ ਥਾਉਂ ॥ ਜਾ ਨਿਹਚਲ ਥਾਉ = ਜਿਸਦਾ ਟਿਕਾਣਾ ਅਬਿਨਾਸੀ, ਸਦਾ ਹੈ;
ਵਡੀ ਵਡਿਆਈ ਜਾਣੈ ਆਲਾਉ ॥ ਵਡੀ ਵਡਿਆਈ   ਜਾਣੈ ਆਲਾਉ ॥ ਜਾਣੈ ਆਲਾਉ = ਜੋ ਅਲਾਪਦੇ ਹਨ, ਸਭ ਜਾਣਦਾ ਹੈ।
ਵਡੀ ਵਡਿਆਈ ਬੁਝੈ ਸਭਿ ਭਾਉ ॥ ਵਡੀ ਵਡਿਆਈ   ਬੁਝੈ ਸਭਿ ਭਾਉ ॥ ਭਾਉ = ਪਿਆਰ ਦੇ ਵਲਵਲੇ, ਤਰੰਗ ।
ਵਡੀ ਵਡਿਆਈ ਜਾ ਪੁਛਿ ਨ ਦਾਤਿ ॥ ਵਡੀ ਵਡਿਆਈ  ਜਾ ਪੁਛਿ ਨ ਦਾਤਿ ॥ ਪੁਛਿ = ਪੁੱਛ ਕੇ; ਦਾਤਿ = ਦਾਤਾਂ ਦੇਂਦਾ; ਪੁੱਛ ਕੇ ਦਾਤਾਂ ਨਹੀਂ ਦੇਂਦਾ।
ਵਡੀ ਵਡਿਆਈ ਜਾ ਆਪੇ ਆਪਿ ॥ ਵਡੀ ਵਡਿਆਈ ਜਾ   ਆਪੇ ਆਪਿ ॥ ਜਾ ਆਪੇ ਆਪਿ = ਸਭ ਆਪ ਹੀ ਕਰ ਰਿਹਾ ਹੈ।
ਨਾਨਕ ਕਾਰ ਨ ਕਥਨੀ ਜਾਇ ॥ ਨਾਨਕ ! ਕਾਰ ਨ ਕਥਨੀ ਜਾਇ ॥ ਕਾਰ = ਉਸਦਾ ਰਚਿਆ ਖੇਲ, ਉਸਦੀ ਕੁਦਰਤ ਕਲਾ।
ਕੀਤਾ ਕਰਣਾ ਸਰਬ ਰਜਾਇ ॥2॥ ਕੀਤਾ ਕਰਣਾ   ਸਰਬ ਰਜਾਇ ॥2॥ ਕੀਤਾ ਕਰਣਾ = ਉਸ ਦੀ ਰਚੀ ਸ੍ਰਿਸ਼ਟੀ ; ਸਰਬ ਰਜਾਇ = ਸਭ ਕੁਝ ਉਸ ਦੇ ਹੁਕਮ ਵਿੱਚ, ਰਜ਼ਾ ਵਿੱਚ ਹੈ।
ਮਹਲਾ 2 ॥
ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥ ਇਹੁ ਜਗੁ ਸਚੈ ਕੀ ਹੈ ਕੋਠੜੀ    ਸਚੇ ਕਾ ਵਿਚਿ ਵਾਸੁ ॥ ਸਚੈ ਕੀ ਹੈ ਕੋਠੜੀ = ਸਦਾ ਰਹਿਣ ਵਾਲੇ ਦੀ ਥਾਂ ;
ਇਕਨ੍‍ਾ ਹੁਕਮਿ ਸਮਾਇ ਲਏ ਇਕਨ੍‍ਾ ਹੁਕਮੇ ਕਰੇ ਵਿਣਾਸੁ ॥ ਇਕਨ੍‍ਾਂ ਹੁਕਮਿ ਸਮਾਇ ਲਏ    ਇਕਨ੍‍ਾਂ ਹੁਕਮੇ ਕਰੇ ਵਿਣਾਸੁ ॥ ਹੁਕਮਿ = ਹੁਕਮ ਅਨੁਸਾਰ ; ਸਮਾਇ = ਆਪਣੇ ਵਿੱਚ ਸਮਾਅ ਲੈਂਦਾ ਹੈ।
ਇਕਨ੍‍ਾ ਭਾਣੈ ਕਢਿ ਲਏ ਇਕਨ੍‍ਾ ਮਾਇਆ ਵਿਚਿ ਨਿਵਾਸੁ ॥ ਇਕਨ੍‍ਾਂ ਭਾਣੈ ਕਢਿ ਲਏ    ਇਕਨ੍‍ਾਂ ਮਾਇਆ ਵਿਚਿ ਨਿਵਾਸੁ ॥ ਭਾਣੈ ਕਢਿ ਲਏ = ਆਪਣੇ ( ਨਿਯਮਾ ਰੂਪੀ) ਭਾਣੇ ਅਨੁਸਾਰ ਵਿਕਾਰਾਂ ਰੂਪੀ ਮਾਇਆ ਵਿੱਚੋਂ ਕਢ ਲੈਂਦਾ ਹੈ।
ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ ॥ ਏਵ ਭਿ ਆਖਿ ਨ ਜਾਪਈ    ਜਿ ਕਿਸੈ ਆਣੇ ਰਾਸਿ ॥ ਏਵ ਭਿ ਆਖਿ ਨ ਜਾਪਈ = ਇਸ ਤਰਾਂ ਭੀ ਨਹੀਂ ਆਖ ਸਕੀਦਾ ; ਜਿ ਕਿਸੈ ਆਣੇ ਰਾਸਿ =ਜਿ= ਕਿ; ਕਿ ਕਿਸੇ ਨੂੰ ਰਾਸ ਵਿੱਚ ਲਿਆਉਂਦਾ ਹੈ, ਸਿਧੇ ਰਾਹ ਪਾਉਂਦਾ ਹੈ।
ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥3॥ ਨਾਨਕ ! ਗੁਰਮੁਖਿ ਜਾਣੀਐਂ    ਜਾ ਕਉ    ਆਪਿ ਕਰੇ ਪਰਗਾਸੁ ॥3॥ ਗੁਰਮੁਖਿ = ਗੁਰੂ ਦੇ ਸਨਮੁਖ ਹੋਣ ਕਰ ਕੇ; ਜਾਣੀਐ = ਸਮਝ ਆਂਉਦੀ ਹੈ; ਜਾ ਕਉ ਆਪਿ ਕਰੇ ਪਰਗਾਸੁ = ਜਿਸ ਮਨੁਖ ਨੂੰ ਗਿਆਨ ਦਾ ਚਾਨਣ ਬਖਸ਼ਦਾ ਹੈ;
ਪਉੜੀ ॥
ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥ ਨਾਨਕ ! ਜੀਅ ਉਪਾਇ ਕੈ    ਲਿਖਿ ਨਾਵੈਂ ਧਰਮੁ ਬਹਾਲਿਆ ॥ ਲਿਖਿ ਨਾਵੈ= ਨਾਵਾਂ ਲਿਖਣ ਲਈ, ਲੇਖਾ ਲਿਖਣ ਲਈ; ਧਰਮੁ ਬਹਾਲਿਆ = ਨਿਯਮ ਰੂਪੀ ਧਰਮ-ਰਾਜ ਨੂੰ ਨੀਯੁਕਤ ਕੀਤਾ।
ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥ ਓਥੈ ਸਚੇ ਹੀ ਸਚਿ ਨਿਬੜੈ    ਚੁਣਿ ਵਖਿ ਕਢੇ ਜਜਮਾਲਿਆ ॥ ਸਚੇ ਹੀ ਸਚਿ = ਨਿਰੋਲ ਸੱਚ ਰਾਹੀਂ ਹੀ, ਨਿਰੋਲ ਸੱਚ ਉਤੇ ਹੀ; ਨਿਬੜੈ = ਨਿਬੇੜਾ, ਫੈਸਲਾ ਹੁੰਦਾ ਹੈ; ਜਜਮਾਲਿਆ = ਗੰਦੇ ਜੀਵ; ।
ਥਾਉ ਨ ਪਾਇਨਿ ਕੂੜਿਆਰ ਮੁਹ ਕਾਲ੍‍ੈ ਦੋਜਕਿ ਚਾਲਿਆ ॥ ਥਾਉਂ ਨ ਪਾਇਨਿ ਕੂੜਿਆਰ    ਮੁਹ ਕਾਲ੍‍ੈ ਦੋਜਕਿ ਚਾਲਿਆ ॥ ਥਾਉਂ ਨ ਪਾਇਨਿ = ਥਾਂ ਨਹੀਂ ਪਾਂਦੇ; ਮੁਹ ਕਾਲ੍‍ੈ ਦੋਜਕਿ ਚਾਲਿਆ= ਮੁਹ ਕਾਲੇ ਕਰਕੇ (ਬੇ-ਇਜ਼ਤ ਹੋ ਕੇ) ਦੋਜ਼ਕ ਵਿੱਚ ਧਕੇ ਜਾਂਦੇ ਹਨ।
ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥ ਤੇਰੈ ਨਾਇਂ ਰਤੇ ਸੇ ਜਿਣਿ ਗਏ    ਹਾਰਿ ਗਏ ਸਿ ਠਗਣ ਵਾਲਿਆ ॥ ਤੇਰੈ ਨਾਇ ਰਤੇ = ਤੇਰੇ ਨਾਮ (ਗੁਣਾਂ ) ਵਿੱਚ ਲੀਨ ; ਠਗਣ ਵਾਲਿਆ = ਠੱਗੀ ਕਰਨ ਵਾਲੇ ।
ਲਿਖਿ ਨਾਵੈ ਧਰਮੁ ਬਹਾਲਿਆ ॥2॥ ਲਿਖਿ ਨਾਵੈਂ    ਧਰਮੁ ਬਹਾਲਿਆ ॥2॥ ਲਿਖਿ ਨਾਵੈ ਧਰਮੁ ਬਹਾਲਿਆ =ਨਿਯਮ ਅਨੁਸਾਰ ਲੇਖਾ ਲਿਖਣ ਲਈ, ਨਿਯਮ ਰੂਪੀ ਧਰਮ-ਰਾਜ ਨੂੰ ਨੀਯੁਕਤ ਕੀਤਾ।
ਸਲੋਕ ਮ : 1 ॥
ਵਿਸਮਾਦੁ ਨਾਦ ਵਿਸਮਾਦੁ ਵੇਦ ॥ ਵਿਸਮਾਦੁ ਨਾਦ    ਵਿਸਮਾਦੁ ਵੇਦ ॥ ਵਿਸਮਾਦੁ - ਅਦਭੁਤ ਰਸ ਪੈੂਦਾ ਕਰਨ ਵਾਲੀ ਅਵੱਸਥਾ; ਵਿਸਮਾਦੁ ਨਾਦ= ਅਦਭੁਤ ਰਸ; ਨਾਦ =ਆਵਾਜ਼ਾਂ, ਰਾਗ, ਧੁਨੀਆਂ, ਬੋਲੀਆਂ; ਵੇਦ = ਗਿਆਨ
ਵਿਸਮਾਦੁ ਜੀਅ ਵਿਸਮਾਦੁ ਭੇਦ ॥ ਵਿਸਮਾਦੁ ਜੀਅ    ਵਿਸਮਾਦੁ ਭੇਦ ॥ ਜੀਅ = ਬਹੁ-ਵਚਨ; ਵਿਸਮਾਦੁ ਭੇਦ ॥ = ਬੇਅੰਤ ਜੀਵਾਂ ਦੀਆਂ ਅਸਚਰਜ ਕਰਨ ਵਾਲੀਆਂ ਕਿਸਮਾਂ;
ਵਿਸਮਾਦੁ ਰੂਪ ਵਿਸਮਾਦੁ ਰੰਗ ॥ ਵਿਸਮਾਦੁ ਰੂਪ    ਵਿਸਮਾਦੁ ਰੰਗ ॥
ਵਿਸਮਾਦੁ ਨਾਗੇ ਫਿਰਹਿ ਜੰਤ ॥ ਵਿਸਮਾਦੁ ਨਾਗੇਂ    ਫਿਰਹਿਂ ਜੰਤ ॥
ਵਿਸਮਾਦੁ ਪਉਣੁ ਵਿਸਮਾਦੁ ਪਾਣੀ ॥ ਵਿਸਮਾਦੁ ਪਉਣੁ    ਵਿਸਮਾਦੁ ਪਾਣੀ ॥
ਵਿਸਮਾਦੁ ਅਗਨੀ ਖੇਡਹਿ ਵਿਡਾਣੀ ॥ ਵਿਸਮਾਦੁ ਅਗਨੀ    ਖੇਡਹਿਂ ਵਿਡਾਣੀ ॥ ਅਗਨੀ = ਅਗਨੀਆਂ ; ਖੇਡਹਿਂ ਵਿਡਾਣੀ = ਵਿਡਾਣੀ = ਕੌਤਕ; ਹੈਰਾਨ ਕਰਨ ਵਾਲੀਆਂ ਖੇਡਾਂ ਖੇਡਦੀਆਂ ਹਨ।
ਵਿਸਮਾਦੁ ਧਰਤੀ ਵਿਸਮਾਦੁ ਖਾਣੀ ॥ ਵਿਸਮਾਦੁ ਧਰਤੀ    ਵਿਸਮਾਦੁ ਖਾਣੀ ॥ ਖਾਣੀ = ਖਾਣੀਆਂ ;
ਵਿਸਮਾਦੁ ਸਾਦਿ ਲਗਹਿ ਪਰਾਣੀ ॥ ਵਿਸਮਾਦੁ ਸਾਦਿ    ਲਗਹਿਂ ਪਰਾਣੀ ॥ ਸਾਦਿ = ਸੁਆਦ ਵਿੱਚ;
ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ ॥ ਵਿਸਮਾਦੁ ਸੰਜੋਗੁ    ਵਿਸਮਾਦੁ ਵਿਜੋਗੁ ॥ ਸੰਜੋਗੁ = ਜੀਵਾਂ ਦਾ ਮੇਲ ;ਵਿਜੋਗੁ = ਵਿਛੋੜਾ ;
ਵਿਸਮਾਦੁ ਭੁਖ ਵਿਸਮਾਦੁ ਭੋਗੁ ॥ ਵਿਸਮਾਦੁ ਭੁਖ    ਵਿਸਮਾਦੁ ਭੋਗੁ ॥
ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ ॥ ਵਿਸਮਾਦੁ ਸਿਫਤਿ    ਵਿਸਮਾਦੁ ਸਾਲਾਹ ॥
ਵਿਸਮਾਦੁ ਉਝੜ ਵਿਸਮਾਦੁ ਰਾਹ ॥ ਵਿਸਮਾਦੁ ਉਝੜ    ਵਿਸਮਾਦੁ ਰਾਹ ॥ ਉਝੜ = ਔਜੜੇ ( ਕੁਰਾਹੇ) ਪਏ; ਰਾਹ - ਸਿੱਧੇ ਰਾਹ ;
ਵਿਸਮਾਦੁ ਨੇੜੈ ਵਿਸਮਾਦੁ ਦੂਰਿ ॥ ਵਿਸਮਾਦੁ ਨੇੜੈ    ਵਿਸਮਾਦੁ ਦੂਰਿ ॥
ਵਿਸਮਾਦੁ ਦੇਖੈ ਹਾਜਰਾ ਹਜੂਰਿ ॥ ਵਿਸਮਾਦੁ ਦੇਖੈਂ    ਹਾਜਰਾ ਹਜੂਰਿ ॥
ਵੇਖਿ ਵਿਡਾਣੁ ਰਹਿਆ ਵਿਸਮਾਦੁ ॥ ਵੇਖਿ ਵਿਡਾਣੁ    ਰਹਿਆ ਵਿਸਮਾਦੁ ॥ ਵੇਖਿ = ਵੇਖ ਕੇ; ਵਿਡਾਣੁ = ਹੈਰਾਨ ;
ਨਾਨਕ ਬੁਝਣੁ ਪੂਰੈ ਭਾਗਿ ॥1॥ ਨਾਨਕ ! ਬੁਝਣੁ ਪੂਰੈ ਭਾਗਿ ॥1॥ ਭਾਗਿ =ਭਾਗਾਂ ਨਾਲ, ਭਾਗਾਂ ਰਾਹੀਂ ;
ਮ :1 ॥
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥ ਕੁਦਰਤਿ ਦਿਸੈ    ਕੁਦਰਤਿ ਸੁਣੀਐਂ    ਕੁਦਰਤਿ ਭਉ  ਸੁਖ  ਸਾਰੁ ॥ ਸੁਖ ਸਾਰੁ = ਸੁਖਾਂ ਦਾ ਸਾਰ ;
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥ ਕੁਦਰਤਿ ਪਾਤਾਲੀਂ   ਆਕਾਸ਼ੀਂ    ਕੁਦਰਤਿ ਸਰਬ ਆਕਾਰੁ ॥
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥ ਕੁਦਰਤਿ ਵੇਦ   ਪੁਰਾਣ   ਕਤੇਬਾਂ    ਕੁਦਰਤਿ ਸਰਬ ਵੀਚਾਰੁ ॥
ਕੁਦਰਤਿ ਖਾਣਾ ਪੀਣਾ ਪੈਨ੍ਣੁ ਕੁਦਰਤਿ ਸਰਬ ਪਿਆਰੁ ॥ ਕੁਦਰਤਿ ਖਾਣਾ   ਪੀਣਾ   ਪੈਨ੍ਣੁ    ਕੁਦਰਤਿ ਸਰਬ ਪਿਆਰੁ ॥
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ ॥ ਕੁਦਰਤਿ ਜਾਤੀਂ   ਜਿਨਸੀਂ   ਰੰਗੀਂ    ਕੁਦਰਤਿ ਜੀਅ  ਜਹਾਨ ॥
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ ॥ ਕੁਦਰਤਿ ਨੇਕੀਆਂ    ਕੁਦਰਤਿ ਬਦੀਆਂ    ਕੁਦਰਤਿ ਮਾਨੁ   ਅਭਿਮਾਨੁ ॥
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥ ਕੁਦਰਤਿ ਪਉਣੁ  ਪਾਣੀ  ਬੈਸੰਤਰੁ    ਕੁਦਰਤਿ ਧਰਤੀ ਖਾਕੁ ॥
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥ ਸਭ ਤੇਰੀ ਕੁਦਰਤਿ    ਤੂੰ ਕਾਦਿਰੁ ਕਰਤਾ    ਪਾਕੀ ਨਾਈ ਪਾਕੁ ॥
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥2॥ ਨਾਨਕ ! ਹੁਕਮੈ ਅੰਦਰਿ ਵੇਖੈ    ਵਰਤੈ ਤਾਕੋ ਤਾਕੁ ॥2॥ ਤਾਕੋ ਤਾਕੁ = ਇਕੱਲਾ ਆਪ ਹੀ, ਆਪ ਹੀ ;
ਪਉੜੀ ॥
ਆਪੀਨ੍‍ੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ ॥ ਆਪੀਨ੍‍ੈਂ ਭੋਗ ਭੋਗਿ ਕੈ    ਹੋਇ ਭਸਮੜਿ ਭਉਰੁ ਸਿਧਾਇਆ ॥ ਆਪੀਨ੍‍ੈ = ਆਪ ਹੀ ; ਹੋਇ = ਹੋ ਕੇ ; ਭਸਮੜਿ = ਭਸਮ (ਮਿੱਟੀ ) ਦੀ ਢੇਰੀ ;
ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ ॥ ਵਡਾ ਹੋਆ ਦੁਨੀਦਾਰੁ    ਗਲਿ ਸੰਗਲੁ ਘਤਿ ਚਲਾਇਆ ॥ ਦੁਨੀਦਾਰੁ = ਦੁਨੀਆਂ ਵਿੱਚ ਖੱਚਤ ; ਗਲਿ = ਗਲ ਵਿੱਚ ; ਘਤਿ = ਪਾ ਕੇ ;
ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ ॥ ਅਗੈ ਕਰਣੀ ਕੀਰਤਿ ਵਾਚੀਐ    ਬਹਿ ਲੇਖਾ ਕਰਿ ਸਮਝਾਇਆ ॥
ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ ॥ ਥਾਉਂ ਨ ਹੋਵੀ ਪਉਦੀਈਂ    ਹੁਣਿ ਸੁਣੀਐਂ ਕਿਆ ਰੂਆਇਆ ॥ ਥਾਉਂ ਨ ਹੋਵੀ = ਢੋਈ ਨਹੀਂ ਮਿਲਦੀ ; ਪਉਦੀਈਂ = (ਜੁਤੀਂਆਂ) ਪੈਂਦਿਆਂ ; ਕਿਆ ਰੂਆਇਆ - ਕਿਹੜਾ ਰੋਣ, ਕਿਹੜਾ ਤਰਲਾ ।
ਮਨਿ ਅੰਧੈ ਜਨਮੁ ਗਵਾਇਆ ॥3॥1॥ ਮਨਿ ਅੰਧੈ    ਜਨਮੁ ਗਵਾਇਆ ॥3॥1॥ ਮਨਿ = ਮਨ ਵਿੱਚ ;ਅੰਧੈ = ਅੰਧੇ ਨੇ, ਮੂਰਖ ਨੇ ;
ਸਲੋਕ ਮ :1॥
ਭੈ ਵਿਚਿ ਪਵਣੁ ਵਹੈ ਸਦਵਾਉ ॥ ਭੈ ਵਿਚਿ ਪਵਣੁ    ਵਹੈ ਸਦਵਾਉ ॥ ਸਦਵਾਉ = ਸਦਾ ਚਲਨ ਵਾਲੀ;
ਭੈ ਵਿਚਿ ਚਲਹਿ ਲਖ ਦਰੀਆਉ ॥ ਭੈ ਵਿਚਿ ਚਲਹਿਂ    ਲਖ ਦਰੀਆਉ ॥
ਭੈ ਵਿਚਿ ਅਗਨਿ ਕਢੈ ਵੇਗਾਰਿ ॥ ਭੈ ਵਿਚਿ ਅਗਨਿ    ਕਢੈ ਵੇਗਾਰਿ ॥ ਵੇਗਾਰਿ = ਬਗੈਰ ਮਜ਼ਦੂਰੀ ਲਿਆਂ ਕੰਮ ਕਰਨਾ ;
ਭੈ ਵਿਚਿ ਧਰਤੀ ਦਬੀ ਭਾਰਿ ॥ ਭੈ ਵਿਚਿ ਧਰਤੀ    ਦਬੀ ਭਾਰਿ ॥ ਭਾਰਿ = ਭਾਰ ਹੇਠ ;
ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥ ਭੈ ਵਿਚਿ ਇੰਦੁ    ਫਿਰੈ ਸਿਰ ਭਾਰਿ ॥ ਇੰਦੁ - ਇੰਦਰ ਦੇਵਤਾ, ਬੱਦਲ ;
ਭੈ ਵਿਚਿ ਰਾਜਾ ਧਰਮੁ ਦੁਆਰੁ ॥ ਭੈ ਵਿਚਿ ਰਾਜਾ ਧਰਮੁ ਦੁਆਰੁ ॥
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਭੈ ਵਿਚਿ ਸੂਰਜੁ    ਭੈ ਵਿਚਿ ਚੰਦੁ ॥
ਕੋਹ ਕਰੋੜੀ ਚਲਤ ਨ ਅੰਤੁ ॥ ਕੋਹ ਕਰੋੜੀ ਚਲਤ    ਨ ਅੰਤੁ ॥
ਭੈ ਵਿਚਿ ਸਿਧ ਬੁਧ ਸੁਰ ਨਾਥ ॥ ਭੈ ਵਿਚਿ  ਸਿਧ  ਬੁਧ  ਸੁਰ  ਨਾਥ ॥
ਭੈ ਵਿਚਿ ਆਡਾਣੇ ਆਕਾਸ ॥ ਭੈ ਵਿਚਿ ਆਡਾਣੇ ਆਕਾਸ ॥ ਆਡਾਣੇ = ਤਣੇ ਹੋਏ ;
ਭੈ ਵਿਚਿ ਜੋਧ ਮਹਾਬਲ ਸੂਰ ॥ ਭੈ ਵਿਚਿ ਜੋਧ ਮਹਾਂਬਲ ਸੂਰ ॥
ਭੈ ਵਿਚਿ ਆਵਹਿ ਜਾਵਹਿ ਪੂਰ ॥ ਭੈ ਵਿਚਿ ਆਵਹਿਂ    ਜਾਵਹਿਂ ਪੂਰ ॥ ਪੂਰ = ਟੋਲਿਆਂ ਦੇ ਟੋਲੇ ;
ਸਗਲਿਆ ਭਉ ਲਿਖਿਆ ਸਿਰਿ ਲੇਖੁ ॥ ਸਗਲਿਆਂ ਭਉ ਲਿਖਿਆ ਸਿਰਿ ਲੇਖੁ ॥ ਸਗਲਿਆਂ ਸਿਰ = ਸਾਰੇ ਜੀਵਾਂ ਦੇ ਸਿਰ ਉਤੇ ; ਭਉ (ਨਿਯਮ ) ਰੂਪੀ ਲੇਖ ਲਿਖਿਆ ਹੋਇਆ ਹੈ।
ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥1॥ ਨਾਨਕ ! ਨਿਰਭਉ ਨਿਰੰਕਾਰੁ    ਸਚੁ ਏਕੁ ॥1॥
ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ ॥ ਨਾਨਕ ! ਨਿਰਭਉ ਨਿਰੰਕਾਰੁ    ਹੋਰਿ ਕੇਤੇ ਰਾਮ ਰਵਾਲ ॥ ਰਵਾਲ = ਧੂੜ, ਤੁਛ ;ਰਾਮ ਰਵਾਲ = ਸ੍ਰੀ ਰਾਮਚੰਦਰ ਵਰਗੇ ਅਵਤਾਰੀ ਤੁਛ ਹਨ।
ਕੇਤੀਆ ਕੰਨ੍ ਕਹਾਣੀਆ ਕੇਤੇ ਬੇਦ ਬੀਚਾਰ ॥ ਕੇਤੀਆਂ ਕੰਨ੍ ਕਹਾਣੀਆਂ    ਕੇਤੇ ਬੇਦ ਬੀਚਾਰ ॥ ਕੰਨ੍ ਕਹਾਣੀਆਂ = ਕ੍ਰਿਸ਼ਨ ਜੀ ਦੀਆਂ ਕਹਾਣੀਆਂ
ਕੇਤੇ ਨਚਹਿ ਮੰਗਤੇ ਗਿੜਿ ਮੁੜਿ ਪੂਰਹਿ ਤਾਲ ॥ ਕੇਤੇ ਨਚਹਿਂ ਮੰਗਤੇ    ਗਿੜਿ ਮੁੜਿ ਪੂਰਹਿਂ ਤਾਲ ॥
ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ ॥ ਬਾਜਾਰੀ ਬਾਜਾਰ ਮਹਿਂ    ਆਇ ਕਢਹਿਂ ਬਾਜਾਰ ॥ ਬਾਜਾਰੀ =ਰਾਸਧਾਰੀ ; ਕਢਹਿਂ ਬਾਜਾਰ = ਰਾਸਾਂ ਪਾਉਂਦੇ ਹਨ;
ਗਾਵਹਿ ਰਾਜੇ ਰਾਣੀਆ ਬੋਲਹਿ ਆਲ ਪਤਾਲ ॥ ਗਾਵਹਿਂ ਰਾਜੇ ਰਾਣੀਆਂ    ਬੋਲਹਿਂ ਆਲ ਪਤਾਲ ॥ ਆਲ ਪਤਾਲ = ਉਹ ਬਚਨ ਜੋ ਦੂਜਿਆਂ ਦੀ ਸਮਝ ਵਿੱ ਨਹੀਂ ਆਉਂਦੇ ;
ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ ॥ ਲਖ ਟਕਿਆਂ ਕੇ ਮੁੰਦੜੇ    ਲਖ ਟਕਿਆਂ ਕੇ ਹਾਰ ॥
ਜਿਤੁ ਤਨਿ ਪਾਈਅਹਿ ਨਾਨਕਾ ਸੇ ਤਨ ਹੋਵਹਿ ਛਾਰ ॥ ਜਿਤੁ ਤਨਿ ਪਾਈਅਹਿਂ ਨਾਨਕਾ !    ਸੇ ਤਨ ਹੋਵਹਿਂ ਛਾਰ ॥ ਛਾਰ = ਸੁਆਹ;
ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ ॥ ਗਿਆਨੁ ਨ ਗਲੀਈਂ ਢੂੰਢੀਐ    ਕਥਨਾ ਕਰੜਾ ਸਾਰੁ ॥
ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ ॥2॥ ਕਰਮਿ ਮਿਲੈ ਤਾਂ ਪਾਈਐ    ਹੋਰ ਹਿਕਮਤਿ ਹੁਕਮੁ ਖੁਆਰੁ ॥2॥ ਹਿਕਮਤਿ = ਚਾਲਾਕੀ ਨਾਲ, ਚਤੁਰਾਈ ਨਾਲ ;
ਪਉੜੀ ॥
ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ॥ ਨਦਰਿ ਕਰਹਿਂ ਜੇ ਆਪਣੀ    ਤਾਂ ਨਦਰੀ ਸਤਿਗੁਰੁ ਪਾਇਆ ॥ ਨਦਰਿ ਕਰਹਿਂ ਜੇ = ਜੇ ਬਖ਼ਸ਼ਿਸ਼ ਕਰੇਂ ;
ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ ॥ ਏਹੁ ਜੀਉ ਬਹੁਤੇ ਜਨਮ ਭਰੰਮਿਆ    ਤਾਂ ਸਤਿਗੁਰਿ ਸਬਦੁ ਸੁਣਾਇਆ ॥ ਭਰੰਮਿਆ = ਭਟਕ ਚੁਕਿਆ ;
ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ ॥ ਸਤਿਗੁਰ ਜੇਵਡੁ ਦਾਤਾ ਕੋ ਨਹੀਂ    ਸਭਿ ਸੁਣਿਅਹੁਂ ਲੋਕ ਸਬਾਇਆ ॥ ਸੁਣਿਅਹੁ = ਸੁਣੋ ;
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍‍ੀ ਵਿਚਹੁ ਆਪੁ ਗਵਾਇਆ ॥ ਸਤਿਗੁਰਿ ਮਿਲਿਐਂ ਸਚੁ ਪਾਇਆ    ਜਿੰਨ੍‍ੀਂ ਵਿਚਹੁਂ ਆਪੁ ਗਵਾਇਆ ॥ ਸਤਿਗੁਰਿ ਮਿਲਿਐਂ = ਜੇ ਸਤਿਗੁਰ ਮਿਲੇ ;
ਜਿਨਿ ਸਚੋ ਸਚੁ ਬੁਝਾਇਆ ॥4॥ ਜਿਨਿ ਸਚੋ ਸਚੁ ਬੁਝਾਇਆ ॥4॥ ਜਿਨਿ = ਜਿਨ੍ਹਾਂ ਨੂੰ ; ਸਚੋ ਸਚੁ = ਨਿਰੋਲ ਸੱਚ ;
ਸਲੋਕ ਮ : 1 ॥
ਘੜੀਆ ਸਭੇ ਗੋਪੀਆ ਪਹਰ ਕੰਨ੍ ਗੋਪਾਲ ॥ ਘੜੀਆਂ ਸਭੇ ਗੋਪੀਆਂ    ਪਹਰ ਕੰਨ੍ ਗੋਪਾਲ ॥ ਘੜੀ = ਲਗਭਗ 24 ਮਿੰਟਾਂ ਦਾ ਵਕਤ; ਗੋਪੀਆ = ਗੁਜਰੀਆਂ ; ਪਹਰ=ਲਗਭਗ 3 ਘੰਟੇ ਦਾ ਸਮਾਂ;
ਗਹਣੇ ਪਉਣੁ ਪਾਣੀ ਬੈਸੰਤਰੁ ਚੰਦੁ ਸੂਰਜੁ ਅਵਤਾਰ ॥ ਗਹਣੇ ਪਉਣੁ   ਪਾਣੀ   ਬੈਸੰਤਰੁ    ਚੰਦੁ   ਸੂਰਜੁ   ਅਵਤਾਰ ॥
ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ ॥ ਸਗਲੀ ਧਰਤੀ   ਮਾਲੁ   ਧਨੁ    ਵਰਤਣਿ ਸਰਬ ਜੰਜਾਲ ॥ ਜੰਜਾਲ = ਧੰਦੇ ;
ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ ॥1॥ ਨਾਨਕ ! ਮੁਸੈ ਗਿਆਨ ਵਿਹੂਣੀ    ਖਾਇ ਗਇਆ ਜਮਕਾਲੁ ॥1॥ ਮੁਸੈ = ਠੱਗੀ ਜਾ ਰਹੀ; ਜਮਕਾਲੁ = ਕਾਲ ਰੂਪਫ ਜਮ;
॥ ਮਃ 1 ॥
ਵਾਇਨਿ ਚੇਲੇ ਨਚਨਿ ਗੁਰ ॥ ਵਾਇਨਿ ਚੇਲੇ    ਨਚਨਿ ਗੁਰ ॥
ਪੈਰ ਹਲਾਇਨਿ ਫੇਰਨ੍‍ ਸਿਰ ॥ ਪੈਰ ਹਲਾਇਨਿ    ਫੇਰਨ੍‍ ਸਿਰ ॥
ਉਡਿ ਉਡਿ ਰਾਵਾ ਝਾਟੈ ਪਾਇ ॥ ਉਡਿ ਉਡਿ ਰਾਵਾ    ਝਾਟੈ ਪਾਇ ॥ ਰਾਵਾ = ਘੱਟਾ ; ਝਾਟੈ = ਸਿਰ ਵਿੱਚ ;
ਵੇਖੈ ਲੋਕੁ ਹਸੈ ਘਰਿ ਜਾਇ ॥ ਵੇਖੈ ਲੋਕੁ    ਹਸੈ ਘਰਿ ਜਾਇ ॥
ਰੋਟੀਆ ਕਾਰਣਿ ਪੂਰਹਿ ਤਾਲ ॥ ਰੋਟੀਆਂ ਕਾਰਣਿ    ਪੂਰਹਿਂ ਤਾਲ ॥
ਆਪੁ ਪਛਾੜਹਿ ਧਰਤੀ ਨਾਲਿ ॥ ਆਪੁ ਪਛਾੜਹਿਂ    ਧਰਤੀ ਨਾਲਿ ॥ ਪਛਾੜਹਿਂ = ਪਟਕਾਉਂਦੇ ਹਨ;
ਗਾਵਨਿ ਗੋਪੀਆ ਗਾਵਨਿ ਕਾਨ੍ ॥ ਗਾਵਨਿ ਗੋਪੀਆਂ    ਗਾਵਨਿ ਕਾਨ੍ ॥ ਗਾਵਨਿ ਗੋਪੀਆਂ = ਗੋਪੀਆਂ ਦੇ ਸਾਂਗ ਬਣਾ ਕੇ ਗਾਉਂਦੇ ਹਨ;
ਗਾਵਨਿ ਸੀਤਾ ਰਾਜੇ ਰਾਮ ॥ ਗਾਵਨਿ ਸੀਤਾ    ਰਾਜੇ ਰਾਮ ॥
ਨਿਰਭਉ ਨਿਰੰਕਾਰੁ ਸਚੁ ਨਾਮੁ ॥ ਨਿਰਭਉ   ਨਿਰੰਕਾਰੁ   ਸਚੁ ਨਾਮੁ ॥
ਜਾ ਕਾ ਕੀਆ ਸਗਲ ਜਹਾਨੁ ॥ ਜਾ ਕਾ ਕੀਆ ਸਗਲ ਜਹਾਨੁ ॥
ਸੇਵਕ ਸੇਵਹਿ ਕਰਮਿ ਚੜਾਉ ॥ ਸੇਵਕ ਸੇਵਹਿਂ    ਕਰਮਿ ਚੜਾਉ ॥ ਕਰਮਿ - ਬਖ਼ਸ਼ਸ਼ ਰਾਹੀਂ ; ਚੜਾਉ = ਚੜਦੀ ਕਲਾ;
ਭਿੰਨੀ ਰੈਣਿ ਜਿਨ੍‍ਾ ਮਨਿ ਚਾਉ ॥ ਭਿੰਨੀ ਰੈਣਿ    ਜਿੰਨ੍‍ਾਂ ਮਨਿ ਚਾਉ ॥ ਭਿੰਨੀ - ਰਸ ਭਰਪੂਰ ; ਜਿੰਨ੍‍ਾਂ ਮਨਿ ਚਾਉ = ਜਿਨ੍ਹਾਂ ਦੇ ਮਨਾਂ ਵਿੱਚ ਸਿਮਰਨ ਦਾ ਚਾਅ ਹੈ ;
ਸਿਖੀ ਸਿਖਿਆ ਗੁਰ ਵੀਚਾਰਿ ॥ ਸਿਖੀ ਸਿਖਿਆ    ਗੁਰ ਵੀਚਾਰਿ ॥ ਸਿਖੀ =ਗੁਰ ਵੀਚਾਰ ਰਾਹੀਂ ਸਿੱਖ ਲਈ ਹੈ;
ਨਦਰੀ ਕਰਮਿ ਲਘਾਏ ਪਾਰਿ ॥ ਨਦਰੀਂ ਕਰਮਿ    ਲੰਘਾਏ ਪਾਰਿ ॥ ਨਦਰੀਂ ਕਰਮਿ = ਮਿਹਰ ਦੀ ਨਜ਼ਰ ਨਾਲ ;
ਕੋਲੂ ਚਰਖਾ ਚਕੀ ਚਕੁ ॥ ਕੋਲੂ ਚਰਖਾ    ਚੱਕੀ ਚੱਕੁ ॥
ਥਲ ਵਾਰੋਲੇ ਬਹੁਤੁ ਅਨੰਤੁ ॥ ਥਲ ਵਾਰੋਲੇ    ਬਹੁਤੁ ਅਨੰਤੁ ॥ ਥਲ ਵਾਰੋਲੇ - ਧਰਤੀ 'ਤੇ ਵਾ-ਵਰੋਲੇ;
ਲਾਟੂ ਮਾਧਾਣੀਆ ਅਨਗਾਹ ॥ ਲਾਟੂ ਮਾਧਾਣੀਆਂ    ਅਨਗਾਹ ॥ ਅਨਗਾਹ = ਅੰਨ ਗਾਹੇਣ ਵਾਲੇ ਫ਼ਲੇਅ ;
ਪੰਖੀ ਭਉਦੀਆ ਲੈਨਿ ਨ ਸਾਹ ॥ ਪੰਖੀ ਭਉਦੀਆਂ    ਲੈਨਿ ਨ ਸਾਹ ॥
ਸੂਐ ਚਾੜਿ ਭਵਾਈਅਹਿ ਜੰਤ ॥ ਸੂਐ ਚਾੜਿ ਭਵਾਈਅਹਿਂ ਜੰਤ ॥ ਸੂਐ ਚਾੜਿ = ਲੋਹੇ ਦੀ ਸੀਖ ਉਤੇ ਚਾੜ੍ਹ ਕੇ ;
ਨਾਨਕ ਭਉਦਿਆ ਗਣਤ ਨ ਅੰਤ ॥ ਨਾਨਕ ! ਭਉਦਿਆਂ ਗਣਤ ਨ ਅੰਤ ॥
ਬੰਧਨ ਬੰਧਿ ਭਵਾਏ ਸੋਇ ॥ ਬੰਧਨ ਬੰਧਿ    ਭਵਾਏ ਸੋਇ ॥ ਬੰਧਨ ਬੰਧਿ = ਮਾਇਆ ਦੇ ਬੰਧਨ ਵਿੱਚ ਬੰਧੇ ;
ਪਇਐ ਕਿਰਤਿ ਨਚੈ ਸਭੁ ਕੋਇ ॥ ਪਇਐਂ ਕਿਰਤਿ    ਨਚੈ ਸਭੁ ਕੋਇ ॥ ਪਇਐਂ ਕਿਰਤਿ = ਦੁਰੋਂ ਪਈ ਕਿਰਤ ਵਿੱਚ ਪੈ ਕੇ ;
ਨਚਿ ਨਚਿ ਹਸਹਿ ਚਲਹਿ ਸੇ ਰੋਇ ॥ ਨਚਿ ਨਚਿ ਹਸਹਿਂ ਚਲਹਿਂ    ਸੇ ਰੋਇ ॥ ਮਾਇਆ ਦੇ ਬੰਧਨ ਵਿੱਚ ਨੱਚ ਨੱਚ ਕੇ ਹਸਦੇ ਹਨ; ਸੇ ਰੋਇ = ਉਹ ਰੋਂਦੇ ਚਲੇ ਜਾਂਦੇ ਹਨ;
ਉਡਿ ਨ ਜਾਹੀ ਸਿਧ ਨ ਹੋਹਿ ॥ ਉਡਿ ਨ ਜਾਹੀ    ਸਿਧ ਨ ਹੋਹਿ ॥ ਉਡਿ ਨ ਜਾਹੀ ਸਿਧ ਨ ਹੋਹਿ = ਨਾ ਉਚੀ ਆਤਮਕ ਅਵਸਥਾ ਵਿੱਚ ਅਪੜਦੇ ਹਨ , ਨਾ ਹੀ ਇਨ੍ਹਾਂ ਸਾਧਨਾਂ ਰਾਹੀਂ ਸਿੱਧ ਬਣਦੇ ਹਨ।
ਨਚਣੁ ਕੁਦਣੁ ਮਨ ਕਾ ਚਾਉ ॥ ਨਚਣੁ ਕੁਦਣੁ    ਮਨ ਕਾ ਚਾਉ ॥
ਨਾਨਕ ਜਿਨ੍ ਮਨਿ ਭਉ ਤਿਨ੍‍ਾ ਮਨਿ ਭਾਉ ॥2॥ ਨਾਨਕ ! ਜਿਨ੍ ਮਨਿ ਭਉ    ਤਿੰਨ੍‍ਾਂ ਮਨਿ ਭਾਉ ॥2॥
॥ ਪਉੜੀ ॥
ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥ ਨਾਉਂ ਤੇਰਾ ਨਿਰੰਕਾਰੁ ਹੈ    ਨਾਇਂ ਲਇਐਂ    ਨਰਕਿ ਨ ਜਾਈਐ ॥
ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥ ਜੀਉ ਪਿੰਡੁ ਸਭੁ ਤਿਸ ਦਾ    ਦੇ ਖਾਜੈਂ ਆਖਿ ਗਵਾਈਐ ॥ ਜੀਉ ਪਿੰਡੁ = ਜਿੰਦ ਅਤੇ ਸਰੀਰ ; ਦੇ ਖਾਜੈਂ ਆਖਿ ਗਵਾਈਐ = ਖੁਰਾਕ ਦੇਂਦਾ ਹੈ ਜਿਸ ਦਾ ਲੇਖਾ ਨਹੀਂ ਆਖਿਆ ਜਾ ਸਕਦਾ;
ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥ ਜੇ ਲੋੜਹਿਂ ਚੰਗਾ ਆਪਣਾ    ਕਰਿ ਪੁੰਨਹੁਂ ਨੀਚੁ ਸਦਾਈਐ ॥
ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ ॥ ਜੇ ਜਰਵਾਣਾ ਪਰਹਰੈ    ਜਰੁ ਵੇਸ ਕਰੇਂਦੀ ਆਈਐ ॥ ਜਰਵਾਣਾ = ਜ਼ਾਲਮ; ਪਰਹਰੈ = ਛਡਣਾ ਚਾਹੁੰਦਾ ਹੈ ; ਵੇਸ = ਰੂਪ ਧਾਰ ਕੇ ;
ਕੋ ਰਹੈ ਨ ਭਰੀਐ ਪਾਈਐ ॥5॥ ਕੋ ਰਹੈ ਨ    ਭਰੀਐ ਪਾਈਐ ॥5॥ ਭਰੀਐ ਪਾਈਐ = ਸਵਾਸਾਂ ਦੀ ਪਾਈ ਭਰ ਜਾਂਦੀ ਹੈ;
ਭਾਵ ਅਰਥਾਂ ਸਮੇਤ ਇਸ ਪਉੜੀ ਦੇ ਅਰਥ ਹੇਠ ਦਿੱਤੇ ਹਨ : ਪਉੜੀ ॥ ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥ ----------------> ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥ ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥ --------> ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ ॥ ਕੋ ਰਹੈ ਨ ਭਰੀਐ ਪਾਈਐ ॥੫॥ {ਪੰਨਾ 465} ---------------->
ਨਾਉ ਤੇਰਾ ਨਿਰੰਕਾਰੁ ਹੈ : ਨਾਉ = ਨਾਮ, ਹਸਤੀ , ਹੋਂਦ । ਨਾਉ ਤੇਰਾ = ਤੇਰੀ ਹਸਤੀ , ਤੇਰੀ ਹੋਂਦ । ਨਿਰੰਕਾਰੁ = ਅਕਾਰ ਰਹਿਤ , ਨਿਰੰਕਾਰੁ ਰੱਬ ਦੇ ਗੁਣਾਂ ਵਾਲੀ। ਅਰਥ : ਇਥੇ ਗੁਰੂ ਜੀ ਜੀਵ ਦੇ ਮਨ ਨੂੰ ਸੰਬੋਧਨ ਹੋ ਕੇ ਸਮਝਾ ਰਹੇ ਹਨ , ਹੇ ਮਨਾ ! ਤੇਰੀ ਹੋਂਦ, ਤੇਰੀ ਹਸਤੀ ਉਸ ਅਕਾਰ ਰਹਿਤ ਰੱਬੀ ਗੁਣਾਂ ਵਾਲੀ ਹੈ, ਇਸ ਨੂੰ ਪਛਾਣ। "ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ {ਪੰਨਾ 441}" ... ਜਦੋਂ ਇਸ ਪਉੜੀ ਦੇ ਸਬੰਧਤ ਸਲੋਕ ਦੇਖਦੇ ਹਾਂ ਤਾਂ ਓਹ ਮਨ ਦੀ ਵੀਚਾਰ ਨਾਲ ਹੀ ਮੁਕਦੇ ਹਨ "ਨਚਣੁ ਕੁਦਣੁ ਮਨ ਕਾ ਚਾਉ ॥ ਨਾਨਕ ਜਿਨ੍ ਮਨਿ ਭਉ ਤਿਨ੍ਹ੍ਹਾ ਮਨਿ ਭਾਉ ॥੨॥ {ਪੰਨਾ 465}" ਅਤੇ ਇਸ ਪਉੜੀ ਦੀਆਂ ਬਾਕੀ ਪੰਗਤੀਆਂ ਵਾਂਗ ਇਹ ਵਾਕ ਵੀ ਜੀਵ ਦੇ ਮਨ ਨੂੰ ਹੀ ਸੰਬੋਧਨ ਹੈ ਰੱਬ ਨੂੰ ਨਹੀਂ।

ਨਾਇ ਲਇਐ ਨਰਕਿ ਨ ਜਾਈਐ

ਨਾਇ = ਰੱਬੀ ਹੁਕਮ । ਨਾਇ ਲਇਐ = ਰੱਬੀ ਹੁਕਮ ਮੁਤਾਬਿਕ , ਰੱਬੀ ਹੁਕਮ ਅਧੀਨ, ਮਿਲੇ ਰੱਬੀ ਗੁਣਾਂ ਮੁਤਾਬਿਕ ਜਿੰਦਗੀ ਜਿਉਂਦਿਆਂ । ਨਰਕਿ = ਨਰਕ ਵਿੱਚ , ਵਿਸ਼ੇ ਵਿਕਾਰਾਂ ਅਧੀਨ ਹੋ ਕੇ ਜਿੰਦਗੀ ਜਿਉਣੀ ਹੀ ਨਰਕ ਹੈ । ਅਰਥ : ਹੇ ਮਨਾ ! ਅਗਰ ਤੂੰ ਰੱਬੀ ਹੁਕਮ ਅਧੀਨ ਮਿਲੇ ਰੱਬੀ ਗੁਣਾਂ ਮੁਤਾਬਿਕ ਆਪਣੀ ਜੀਵਨ ਜਾਚ ਬਣਾਵੇਂਗਾ ਤਾਂ ਵਿਸ਼ੇ-ਵਿਕਾਰਾਂ ਵਾਲੇ ਨਰਕ ਤੋਂ ਬਚਿਆ ਰਹੇਂਗਾ।

ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥

ਅਰਥ : ਹੇ ਮਨਾ ! ਆਪਣੀ ਅਕਾਰ ਰਹਿਤ ਰਬੀ ਗੁਣਾਂ ਵਾਲੀ ਹੋਂਦ ਨੂੰ ਪਛਾਣ, ਰੱਬੀ ਹੁਕਮ ਅਧੀਨ ਮਿਲੇ ਰੱਬੀ ਗੁਣਾਂ ਨੂੰ ਸਮਝ ਕੇ ਓਨ੍ਹਾਂ ਮੁਤਾਬਿਕ ਆਪਣੀ ਜੀਵਨ-ਜਾਚ ਬਣਾਵੇਂਗਾ ਤਾਂ ਹੀ ਨਰਕ ਵਾਲੀ ਜਿੰਦਗੀ ਤੋਂ ਬਚ ਪਾਵੇਂਗਾ। ਭਾਵ ਸੱਚੇ ਗੁਣਾਂ ਨਾਲ ਸਬੰਧ ਬਣਾਈ ਰੱਖਣ ਨਾਲ ਹੀ ਵਿਸ਼ੇ-ਵਿਕਾਰਾਂ ਰੂਪੀ ਜਮਾ ਤੋਂ ਬਚੇ ਰਹੀਦਾ ਹੈ। ਇਥੇ ਇੱਕ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ.... ਮਨ ਹੀ ਨਰਕ ਨੂੰ ਜਾਂਦਾ ਹੈ ਸਰੀਰ ਨਹੀਂ।

ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥

ਜੀਉ ਪਿੰਡੁ ਸਭੁ ਤਿਸ ਦਾ :

ਜੀਉ = ਜੀਵਾਤਮਾ, ਰੱਬੀ ਗੁਣ ਜਿਨ੍ਹਾਂ ਦਾ ਵਾਸਾ ਜੀਵ ਦੇ ਹਿਰਦੇ ਵਿੱਚ ਹੈ । ਪਿੰਡੁ = ਸਰੀਰ । ਸਭੁ ਤਿਸ ਦਾ = ਇਹ ਸਾਰਾ ਕੁਛ ਰੱਬ ਦਾ ਹੈ , ਰੱਬ ਦੀ ਅਮਾਨਤ ਹੈ।

ਅਰਥ : ਹੇ ਮਨਾ ! ਇਹ ਸਰੀਰ ਅਤੇ ਇਹ ਜੀਵਾਤਮਾ ਉਸ ਕਰਤੇ ਦੀ ਅਮਾਨਤ ਹਨ ਸੋ ਹੇ ਮਨਾ ! ਇਨ੍ਹਾਂ ਨੂੰ ਉਸ ਕਰਤੇ ਦੇ ਬਣਾਏ ਨਿਯਮ ਵਿੱਚ ਚਲਾਉਣਾ ਤੇਰਾ ਫਰਜ਼ ਹੈ। ਦੇ ਖਾਜੈ :

ਦੇ = ਦਿੰਦਾ ਹੈ , ਖੁਰਾਕ ਮੁਹੱਈਆ ਕਰਦਾ ਹੈ । ਖਾਜੈ = ਖਾਧੀ ਜਾ ਰਹੀ ਹੈ।

ਅਰਥ : ਹੇ ਮਨਾ ! ਜੀਵਾਤਮਾ ਦੀ ਖੁਰਾਕ ਰੱਬੀ ਗੁਣ ਅਤੇ ਸਰੀਰ ਦੀ ਖੁਰਾਕ ਭੋਜਨ ਦੇ ਰੂਪ ਵਿੱਚ ਓਹ ਕਰਤਾ ਆਪ ਮੁਹੱਈਆ ਕਰਦਾ ਹੈ ਅਤੇ ਇਹ ਖੁਰਾਕ ਜੀਉ ਪਿੰਡੁ ਵਲੋਂ ਖਾਧੀ ਜਾ ਰਹੀ ਹੈ। "ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥ ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥{ਪੰਨਾ 10}"ਆਖਿ ਗਵਾਈਐ :

ਆਖਿ = ਆਖ ਕੇ , ਰੱਬ ਦੀਆਂ ਖੁਰਾਕ ਰੂਪੀ ਦਾਤਾਂ ਨੂੰ ਆਪਣੀਆਂ ਆਖ ਕੇ । ਗਵਾਈਐ = ਗਵਾ ਲਈ ਦੀ ਹੈ , ਇਜ਼ਤ ਗਵਾ ਲਈ ਦੀ ਹੈ । ----->

ਅਰਥ : ਹੇ ਮਨਾ ! ਅਗਰ ਤੂੰ ਉਸ ਕਰਤੇ ਦੀਆਂ ਬਖਸ਼ਸ਼ ਕੀਤੀਆਂ ਖੁਰਾਕ ਰੂਪੀ ਦਾਤਾਂ ਨੂੰ ਆਪਣੀਆਂ ਆਖ ਕੇ ਆਪ ਦਾਤਾ ਬਣ ਬੈਠੇਂਗਾ ਅਤੇ ਰੱਬੀ ਹੁਕਮ ਵਿਸਾਰ ਕੇ ਆਪਣੇ ਉਦਮ ਨਾਲ ਇਸ ਜੀਉ ਪਿੰਡੁ ਨੂੰ ਚਲਾਉਣ ਦੀ ਕੋਸ਼ਿਸ਼ ਕਰੇਂਗਾ ਤਾਂ ਉਸ ਸਚੇ ਦੇ ਦਰ ਤੇ ਆਪਣੀ ਇਜ਼ਤ ਗਵਾ ਲਵੇਂਗਾ । "ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥ ਨਾਨਕ ਅਵਰੁ ਨ ਜੀਵੈ ਕੋਇ ॥ ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥ {ਪੰਨਾ 142}" ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥

ਅਰਥ : ਹੇ ਮਨਾ ! ਇਹ ਸਰੀਰ ਅਤੇ ਇਹ ਜੀਵਾਤਮਾ ਉਸ ਕਰਤੇ ਦੀ ਅਮਾਨਤ ਹਨ ਅਤੇ ਇਨ੍ਹਾਂ ਦੇ ਪਾਲਣ ਪੋਸ਼ਣ ਲਈ ਖੁਰਾਕ ਓਹ ਕਰਤਾ ਆਪ ਮੁਹੱਈਆ ਕਰਦਾ ਹੈ । ਸੋ ਹੇ ਮਨਾ ! ਇਨ੍ਹਾਂ ਸਰੀਰ ਰੂਪੀ ਗਿਆਨ ਇੰਦਰੀਆਂ ਨੂੰ ਉਸ ਕਰਤੇ ਦੇ ਬਣਾਏ ਨਿਯਮ ਵਿੱਚ ਚਲਾਉਣਾ ਤੇਰਾ ਫਰਜ਼ ਹੈ। ਅਗਰ ਤੂੰ ਰੱਬੀ ਹੁਕਮ ਵਿਸਾਰ ਕੇ, ਆਪਣੇ ਆਪ ਨੂੰ ਹਾਕਮ ਆਖ ਇਸ ਜੀਉ ਪਿੰਡੁ ਨੂੰ ਚਲਾਉਣ ਦੀ ਕੋਸ਼ਿਸ਼ ਕਰੇਂਗਾ ਤਾਂ ਉਸ ਸਚੇ ਦੇ ਦਰ ਤੇ ਆਪਣੀ ਇਜ਼ਤ ਗਵਾ ਲਵੇਂਗਾ ।ਇਸ ਪਉੜੀ ਦੇ ਪਹਿਲੇ ਦੋ ਵਾਕਾਂ ਵਿੱਚ ਗੁਰੂ ਜੀ ਨੇ ਜੀਵ ਨੂੰ ਕੁਦਰਤ ਦੇ ਮੁਢਲੇ ਨਿਯਮ ਦਾ ਸਚ ਸਮਝਾਇਆ ਹੈ । ਇਸ ਤੋਂ ਅਗੇ ਗੁਰੂ ਜੀ "ਬਿਖੁ ਅੰਮ੍ਰਿਤੁ ਕਰਤਾਰਿ ਉਪਾਏ ॥ ਸੰਸਾਰ ਬਿਰਖ ਕਉ ਦੁਇ ਫਲ ਲਾਏ ॥ {1172}" ਵਾਲੀ ਵੀਚਾਰ ਪੇਸ਼ ਕਰ ਜੀਵ ਨੂੰ ਚੰਗੇ / ਮੰਦੇ ਰਾਹ ਦਾ ਗਿਆਨ ਸਮਝਾ ਰਹੇ ਹਨ ।

ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥

ਜੇ ਲੋੜਹਿ = ਜੇ ਤੂੰ ਲੋੜਦਾਂ , ਜੇ ਤੂੰ ਚਾਹੁੰਦਾ ਹੈਂ । ਕਰਿ ਪੁੰਨਹੁ = ਪੁੰਨ ਕਰ ਕੇ , ਭਲੇ ਕੰਮ ਕਰਕੇ । ਨੀਚੁ ਸਦਾਈਐ = ਮਨ ਨੀਵਾਂ ਰੱਖ , ਨਿਮਰਤਾ ਵਿੱਚ । ਅਰਥ : ਜੇ ਮਨਾ ! ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਭਾਵ ਵਿਸ਼ੇ ਵਿਕਾਰਾਂ ਅਧੀਨ ਨਰਕ ਵਾਲੀ ਜਿੰਦਗੀ ਜਿਉਣ ਤੋਂ ਬਚਣਾ ਚਾਹੁੰਦਾ ਹੈਂ ਤਾਂ ਭਲੇ ਕੰਮ ਕਰਦਿਆਂ ਨਿਮਰਤਾ ਵਿੱਚ ਰਹਿ । ਇਥੇ ਵਿਚਾਰਨ ਦੀ ਲੋੜ ਹੈ ਕਿ ਭਲੇ ਕੰਮ ਤਾਂ ਬਹੁਤ ਨੇ ਪਰ ਜੀਵ ਨੇ ਕਿਹੜਾ ਇੱਕ ਭਲਾ ਕੰਮ ਕਰਨਾ ਹੈ ਜੋ ਸਭ ਭਲੇ ਕੰਮਾਂ ਦਾ ਅਧਾਰ ਹੈ, ਓਹ ਹੈ ... ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ ॥ ਕਰਿ ਡੰਡਉਤ ਪੁਨੁ ਵਡਾ ਹੇ ॥੧॥ ਰਹਾਉ ॥ {ਪੰਨਾ 13}... ਹੇ ਜੀਵ ! ਆਪਣਾ ਆਪ ਗੁਰੂ ਦਾ ਅੱਗੇ ਸਮਰਪਣ ਕਰ ਦੇ ਭਾਵ ਆਪਣੀ ਮਤਿ , ਆਪਣੀ ਹਉਮੈ ਛੱਡ ਗੁਰੂ ਦੀ ਮਤਿ ਗ੍ਰਹਿਣ ਕਰ, ਜੋ ਤੈਨੂੰ ( ਜੀਵ ਨੂੰ ) ਰੱਬੀ ਹੁਕਮ / ਰੱਬੀ ਗੁਣਾਂ ਦੀ ਸੋਝੀ ਦੇ ਕੇ ਉਨ੍ਹਾਂ ਮੁਤਾਬਿਕ ਜੀਵਨ-ਜਾਚ ਬਣਾਉਣ ਨੂੰ ਪ੍ਰੇਰਦੀ ਹੈ । ਜਿਸ ਵੀਚਾਰ ਨੂੰ ਗੁਰੂ ਜੀ ਇਸ ਤੋਂ ਪਹਿਲੀ ਪਉੜੀ ( ਪਉੜੀ ਨੰ. ੪ ) ਵਿੱਚ ਸਮਝਾ ਰਹੇ ਹਨ : ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ੍ਹੀ ਵਿਚਹੁ ਆਪੁ ਗਵਾਇਆ ॥ {ਪੰਨਾ 465}

ਜੇ ਜਰਵਾਣਾ ਪਰਹਰੈ :

ਜਰਵਾਣਾ = ਜੋਰਾਵਰ , ਹਾਕਮ ਬਣ । ਪਰਹਰੈ = ਛੱਡਣਾ ਚਾਹੁੰਦਾ ਹੈ , ਬਚਣਾ ਚਾਹੁੰਦਾ ਹੈ ।

ਅਰਥ : ਹੇ ਮਨਾ ! ਅਗਰ ਤੂੰ ਰੱਬੀ ਹੁਕਮ ਨੂੰ ਵਿਸਾਰ ਇਸ ਜੀਉ ਪਿੰਡੁ ਦਾ ਆਪ ਹਾਕਮ ਬਣ, ਇਹ ਸੋਚਦਾ ਹੈ ਕਿ ਤੂੰ ਆਪਣੇ ਬਲਬੂਤੇ ਤੇ ਜਮਾ ਦੀ ਮਾਰ ਤੋਂ ਬਚ ਜਾਵੇਗਾ ਇਹ ਤੇਰਾ ਇੱਕ ਭਰਮ ਹੀ ਹੈ । ਜਰੁ = ਬੁਢੇਪਾ , ਢਹਿੰਦੀ ਕਲਾ , ਸੋਚ ਦੀ ਢਹਿੰਦੀ ਕਲਾ । ਵੇਸ = ਰੂਪ । ਵੇਸ ਕਰੇਦੀ = ਅਲੱਗ ਅਲੱਗ ਰੂਪ ਧਾਰ ਕੇ, ਜਮ ਅਲੱਗ ਅਲੱਗ ਰੂਪ ਧਾਰ ਕੇ , ਜਿਵੇ : ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ । ਅਰਥ : ਹੇ ਮਨਾ ! ਤੂੰ ਆਪਣੇ ਬਲਬੂਤੇ ਤੇ ਜਮਾ ਦੀ ਮਾਰ ਤੋਂ ਬਚ ਨਹੀਂ ਸਕਦਾ ਕਿਓਂਕਿ ਸੱਚੇ ਕਰਤੇ ਦੇ ਗੁਣਾਂ ਨਾਲੋ ਟੁੱਟਦਿਆਂ ਹੀ ਜਮ ਵੱਖ ਵੱਖ ਰੂਪ ਧਾਰ ਕੇ ਤੇਰੀ ਸੋਚ ਤੇ ਭਾਰੂ ਹੋ ਜਾਂਦੇ ਹਨ ਅਤੇ ਤੇਰੀ ਸੋਚ ਨੂੰ ਧੱਕੇ ਨਾਲ ਔਗਣਾਂ ਵਾਲੇ ਪਾਸੇ ਲੈ ਜਾਂਦੇ ਹਨ ਭਾਵ ਤੇਰੀ ਸੋਚ ਤੇ ਢਹਿੰਦੀ ਕਲਾ ਆ ਜਾਂਦੀ ਹੈ । ------------->

ਜਰੁ ਵੇਸ ਕਰੇਦੀ ਆਈਐ : ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ ॥ ਅਰਥ : ਹੇ ਮਨਾ ! ਅਗਰ ਤੂੰ ਰੱਬੀ ਹੁਕਮ ਨੂੰ ਵਿਸਾਰ ਇਸ ਜੀਉ ਪਿੰਡੁ ਦੇ ਗਿਆਨ ਇੰਦਰਿਆਂ ਨੂੰ ਹਾਕਮ ਬਣ ਆਪਣੀ ਮਤਿ ਅਨੁਸਾਰ ਚਲਾ ਅਤੇ ਆਪਣੇ ਬਲਬੂਤੇ ਤੇ ਨਰਕ ਵਿੱਚ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰੇਂਗਾ ਤਾਂ ਅਸਫਲ ਹੀ ਹੋਵੇਂਗਾ ਕਿਓਂਕਿ ਜਮਾ ਦਾ ਟਾਕਰਾ ਕਰਨ ਵਾਲੇ ਰੱਬੀ ਗੁਣ ਤੂੰ ਵਿਸਾਰ ਦਿੱਤੇ ਹਨ । ਸਚੇ ਕਰਤੇ ਦੇ ਦੈਵੀ ਗੁਣਾਂ ਨਾਲੋ ਟੁੱਟਦਿਆਂ ਹੀ ਜਮ ਵੱਖ ਵੱਖ ਔਗਣਾਂ ਦਾ ਰੂਪ ਧਾਰ ਕੇ ਧੱਕੇ ਨਾਲ ਤੇਰੀ ਸੋਚ ਤੇ ਭਾਰੂ ਹੋ ਜਾਂਦੇ ਹਨ ਜਿਸ ਨਾਲ ਤੇਰੀ ਸੋਚ ‘ਤੇ ਢਹਿੰਦੀ ਕਲਾ ਆ ਜਾਂਦੀ ਹੈ ।

ਕੋ ਰਹੈ ਨ

ਕੋ = ਕੋਈ , ਕੋਈ ਗੁਣ । ਰਹੈ ਨਾ = ਰਹਿਆ ਨਹੀਂ । ਕੋ ਰਹੈ ਨ = ਕੋਈ ਗੁਣ ਰਹਿਆ ਨਹੀਂ ।

ਅਰਥ : ਹੇ ਮਨਾ ! ਔਗਣਾਂ ਭਰੀ ਨਰਕ ਵਾਲੀ ਜਿੰਦਗੀ ਜਿਉਂਦਿਆਂ ਹੁਣ ਤੇਰੇ ਅੰਦਰ ਕੋਈ ਰੱਬੀ ਗੁਣਾਂ ਵਾਲੀ ਗੱਲ ਨਹੀਂ ਰਹੀ । " ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥ {ਪੰਨਾ 12}" ਭਰੀਐ ਪਾਈਐ ਭਰੀਐ = ਭਰ ਗਈ ਹੈ । ਪਾਈ = ਪੁਰਾਣੇ ਸਮਿਆਂ ਵਿੱਚ ਸਮਾਂ ਮਾਪਣ ਵਾਲਾ ਇੱਕ ਯੰਤਰ । ਭਰੀਐ ਪਾਈਐ = ਪਾਈ ਭਰ ਗਈ ਹੈ । ਅਰਥ : ਜਦੋਂ ਪਾਈ ਭਰ ਜਾਂਦੀ ਹੈ ਤਾਂ ਡੁੱਬ ਜਾਂਦੀ ਹੈ।

ਕੋ ਰਹੈ ਨ ਭਰੀਐ ਪਾਈਐ ॥੫॥

ਅਰਥ : ਹੇ ਮਨਾ ! ਦੈਵੀ ਗੁਣਾਂ ਨਾਲੋਂ ਟੁੱਟ, ਔਗਣਾਂ ਭਰੀ ਨਰਕ ਵਾਲੀ ਜਿੰਦਗੀ ਜਿਉਂਦਿਆਂ ਹੁਣ ਤੇਰੇ ਅੰਦਰ ਕੋਈ ਰੱਬੀ ਗੁਣਾਂ ਵਾਲੀ ਗੱਲ ਨਹੀਂ ਰਹੀ । ਜਿਵੇਂ ਜਦੋਂ ਪਾਈ ਭਰ ਜਾਂਦੀ ਹੈ ਤਾਂ ਡੁੱਬ ਜਾਂਦੀ ਹੈ, ਉਵੇਂ ਹੀ ਮਨਾ ! ਤੇਰੀ ਜਿੰਦਗੀ ਕੁਕਰਮਾ ਨਾਲ ਭਰ ਕੇ ਨਰਕ ਵਿੱਚ ਗ੍ਰਸਤ ਹੋ ਗਈ ਹੈ । "ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ {ਪੰਨਾ 12}" ਵਾਲੇ ਜਿਸ ਮਕਸਦ ਤਹਿਤ ਤੂੰ ਇਸ ਦੁਨੀਆ ਤੇ ਆਇਆ ਸੀ ਉਸ ਨੂੰ ਪੂਰਾ ਕਰਨ ਵਿੱਚ ਹੇ ਮਨਾ ! ਤੂੰ ਅਸਫ਼ਲ ਰਿਹਾ।

ਫਿਰ ਇਸ ਕਾਰਜ ਵਿੱਚ ਸਫਲਤਾ ਹਾਸਲ ਕਿਵੇਂ ਕੀਤੀ ਜਾਵੇ ? ਜਿਸ ਦੀ ਵੀਚਾਰ ਗੁਰੂ ਜੀ ਅਗਲੀ ਪਉੜੀ ਵਿੱਚ ਸਮਝਾਉਂਦੇ ਹਨ : ਹੇ ਮਨਾ ! ਤੈਨੂੰ ਕਰਤੇ ਵਲੋਂ ਬਖਸ਼ਸ਼ ਹੋਏ ਰੱਬੀ ਗੁਣਾਂ ਅਤੇ ਸਰੀਰਕ ਪਦਾਰਥਾਂ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ ਇਸ ਦੀ ਸੋਝੀ ਲੈਣੀ ਪਵੇਗੀ, ਜੋ ਸਤਿਗੁਰੂ ਤੋਂ ਵਧੀਆ ਹੋਰ ਕੋਈ ਨਹੀਂ ਸਮਝਾ ਸਕਦਾ, ਗੁਰੂ ਜੀ ਅਗਲੀ ਪਉੜੀ ਵਿੱਚ ਦਰਸਾਉਂਦੇ ਹਨ : ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥ ------------->

॥ ਸਲੋਕ ਮਃ 1 ॥
ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥ ਮੁਸਲਮਾਨਾਂ ਸਿਫਤਿ ਸ਼ਰੀਅਤਿ    ਪੜਿ ਪੜਿ ਕਰਹਿਂ ਬੀਚਾਰੁ ॥ ਮੁਸਲਮਾਨਾਂ ਸਿਫਤਿ ਸ਼ਰੀਅਤਿ=ਮੁਸਲਮਾਨਾਂ ਵਿੱਚ ਸ਼ਰੀਅਤ ਦੀ ਸਿਫਤ ;
ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ ॥ ਬੰਦੇ ਸੇ ਜਿ ਪਵਹਿਂ ਵਿਚਿ ਬੰਦੀ    ਵੇਖਣ ਕਉ ਦੀਦਾਰੁ ॥ ਬੰਦੀ = ਬੰਦਸ਼ ਵਿੱਚ;
ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ ॥ ਹਿੰਦੂ ਸਾਲਾਹੀ ਸਾਲਾਹਨਿ    ਦਰਸ਼ਨਿ ਰੂਪਿ ਅਪਾਰੁ ॥ ਦਰਸ਼ਨਿ ਰੂਪਿ ਅਪਾਰੁ = ਸ਼ਾਸਤ੍ਰਾਂ ਅਨੁਸਾਰ, ਮੂਰਤੀ ਮਾਨ ਕਰਕੇ;
ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ ॥ ਤੀਰਥਿ ਨਾਵਹਿਂ  ਅਰਚਾ ਪੂਜਾ    ਅਗਰ ਵਾਸੁ ਬਹਕਾਰੁ ॥ ਅਰਚਾ = ਆਦਰ, ਸਤਕਾਰ ; ਬਹਕਾਰੁ = ਸੁਗੰਦ ;
ਜੋਗੀ ਸੁੰਨਿ ਧਿਆਵਨਿ੍ ਜੇਤੇ ਅਲਖ ਨਾਮੁ ਕਰਤਾਰੁ ॥ ਜੋਗੀ ਸੁੰਨਿ ਧਿਆਵਨਿ੍ ਜੇਤੇ    ਅਲਖ ਨਾਮੁ ਕਰਤਾਰੁ ॥ ਸੁੰਨਿ - ਅਫ਼ੁਰ ਅਵਸਥਾ ਵਿੱਚ ;
ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ ॥ ਸੂਖਮ ਮੂਰਤਿ    ਨਾਮੁ ਨਿਰੰਜਨ    ਕਾਇਆਂ ਕਾ ਆਕਾਰੁ ॥ ਸੂਖਮ ਮੂਰਤਿ = ਰੱਬ ਦਾ ਉਹ ਸਰੂਪ ਜੋ ਗਿਆਨ ਇੰਦਰਿਆਂ ਰਾਹੀਂ ਨਹੀਂ ਦੇਖਿਆ ਜਾ ਸਕਦਾ ;
ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥ ਸਤੀਆਂ ਮਨਿ ਸੰਤੋਖੁ ਉਪਜੈ    ਦੇਣੈ ਕੈ ਵੀਚਾਰਿ ॥ ਸਤੀਆਂ ਮਨਿ = ਦਾਨੀਆਂ ਦੇ ਮਨ ਵਿੱਚ ;
ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥ ਦੇ ਦੇ ਮੰਗਹਿਂ ਸਹਸਾ ਗੂਣਾਂ    ਸੋਭ ਕਰੇ ਸੰਸਾਰੁ ॥
ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ ॥ ਚੋਰਾਂ ਜਾਰਾਂ ਤੈ ਕੂੜਿਆਰਾਂ    ਖਾਰਾਬਾਂ ਵੇਕਾਰ ॥ ਜਾਰਾਂ = ਪਰ ਇਸਤ੍ਰੀ ਗਾਮੀਆਂ ; ਤੈ = ਅਤੇ ; ਖਾਰਾਬਾਂ =ਖਰਾਬ ਬੰਦਿਆਂ ;
ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭੀ ਕਾਈ ਕਾਰ ॥ ਇਕਿ ਹੋਂਦਾ ਖਾਇ ਚਲਹਿਂ ਐਥਾਊਂ    ਤਿਨਾਂ ਭੀ ਕਾਈ ਕਾਰ ॥ ਐਥਾਊਂ = ਏਥੋਂ ;
ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ ॥ ਜਲਿ ਥਲਿ ਜੀਆਂ    ਪੁਰੀਆਂ ਲੋਆਂ    ਆਕਾਰਾਂ ਆਕਾਰ ॥ ਪੁਰੀਆ = ਨਗਰੀਆਂ ; ਆਕਾਰਾਂ ਆਕਾਰ = ਸਾਰੇ ਬ੍ਰਹਮੰਡਾਂ ਦੇ ਜੀਵ ;
ਓਇ ਜਿ ਆਖਹਿ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥ ਓਇ ਜਿ ਆਖਹਿਂ    ਸੁ ਤੂੰਹੈ ਜਾਣਹਿਂ    ਤਿਨਾ ਭਿ ਤੇਰੀ ਸਾਰ ॥ ਓਇ = ਬਹੁ-ਵਚਨ ਉਹ ; ਤੇਰੀ ਸਾਰ = ਉਨ੍ਹਾਂ ਨੂੰ ਭੀ ਤੂੰ ਹਿ ਸੰਭਾਲਦਾ ਹੈਂ ;
ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ ॥ ਨਾਨਕ ! ਭਗਤਾਂ    ਭੁਖ ਸਾਲਾਹਣੁ    ਸਚੁ ਨਾਮੁ ਆਧਾਰੁ ॥ ਭੁਖ ਸਾਲਾਹਣੁ = ਸਿਫ਼ਤ ਸਾਲਾਹੁਣਾ ਦੀ ਭੁੱਖ ;
ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ ॥1॥ ਸਦਾ ਅਨੰਦਿ ਰਹਹਿਂ ਦਿਨੁ ਰਾਤੀਂ    ਗੁਣਵੰਤਿਆਂ ਪਾ ਛਾਰੁ ॥1॥ ਪਾ ਛਾਰੁ = ਪੈਰਾਂ ਦੀ ਧੂੜ ;
॥ ਮਃ 1 ॥
ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਆਿਰ ॥ ਮਿਟੀ ਮੁਸਲਮਾਨ ਕੀ    ਪੇੜੈ ਪਈ ਕੁਮ੍ਆਿਰ ॥ ਪੇੜੈ = ਵੱਸ ;
ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥ ਘੜਿ ਭਾਂਡੇ ਇਟਾਂ ਕੀਆਂ    ਜਲਦੀ ਕਰੇ ਪੁਕਾਰ ॥
ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ ॥ ਜਲਿ ਜਲਿ ਰੋਵੈ ਬਪੁੜੀ    ਝੜਿ ਝੜਿ ਪਵਹਿਂ ਅੰਗਿਆਰ ॥
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ ॥2॥ ਨਾਨਕ ! ਜਿਨਿ ਕਰਤੈ ਕਾਰਣੁ ਕੀਆ    ਸੋ ਜਾਣੈ ਕਰਤਾਰੁ ॥2॥ ਕਾਰਣੁ ਕੀਆ = ਜਗਤ ਰਚਨਾ ਕੀਤੀ ;
॥ ਪਉੜੀ ॥
ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥ ਬਿਨੁ ਸਤਿਗੁਰ ਕਿਨੈ ਨ ਪਾਇਓ    ਬਿਨੁ ਸਤਿਗੁਰ ਕਿਨੈ ਨ ਪਾਇਆ ॥
ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥ ਸਤਿਗੁਰ ਵਿਚਿ ਆਪੁ ਰਖਿਓਨੁ    ਕਰਿ ਪਰਗਟੁ ਆਖਿ ਸੁਣਾਇਆ ॥ ਸਤਿਗੁਰ = ਸੱਚੇ ਗੁਰੂ ਦਾ ਗਿਆਨ ; ਰਖਿਓਨੁ = ਉਸ ਨੇ ਆਪ ਰਖਿਆ ; ਕਰਿ ਪਰਗਟੁ = ਗੁਰਦੇ ਇਸ ਸਚਾਈ ਨੂੰ ਪਰਗਟ ਤੌਰ 'ਤੇ ਆਖ ਕੇ ਸੁਣਾ ਰਹੇ ਹਨ ।
ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ॥ ਸਤਿਗੁਰ ਮਿਲਿਐ ਸਦਾ ਮੁਕਤੁ ਹੈ    ਜਿਨਿ ਵਿਚਹੁ ਮੋਹੁ ਚੁਕਾਇਆ ॥
ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥ ਉਤਮੁ ਏਹੁ ਬੀਚਾਰੁ ਹੈ    ਜਿਨਿ ਸੱਚੇ ਸਿਉਂ ਚਿਤੁ ਲਾਇਆ ॥
ਜਗਜੀਵਨੁ ਦਾਤਾ ਪਾਇਆ ॥6॥ ਜਗਜੀਵਨੁ ਦਾਤਾ ਪਾਇਆ ॥6॥
ਆਸਾ ਦੀ ਵਾਰ ਦਾ ਰਹਿੰਦਾ ਹਿੱਸਾ ਭਾਗ 2 ਵਿੱਚ ਪੜ੍ਹੋ।

Back to previous page

Akali Singh Services, History | Sikhism | Sikh Youth Camp | Punjabi and Gurbani Grammar | Home