ਆਸਾ ਦੀ ਵਾਰ ਦਾ ਭਾਗ ਦੂਜਾ ਇਥੇ ਸ਼ੁਰੂ ਹੁੰਦਾ ਹੈ।
ਆਸਾ ਕੀ ਵਾਰ ਦੀ ਬਾਣੀ ਅਰਧ ਵਿਸ਼ਰਾਮ ਅਤੇ ਲੋੜ ਅਨੁਸਾਰ ਬਿੰਦੀਆਂ ਸਹਿਤ ਸ਼ੁੱਧ ਉਚਾਰਨ। ਗੁਰਬਾਣੀ ਵਿਆਕਰਨ ਦੇ ਸਿਧਾਂਤਾਂ ਬਾਰੇ ਜਾਣਕਾਰੀ।
॥ ਸਲੋਕ ਮਃ 1 ॥
ਹਉ ਵਿਚਿ ਆਇਆ ਹਉ ਵਿਚਿ ਗਇਆ ॥ ਹਉਂ ਵਿਚਿ ਆਇਆ    ਹਉਂ ਵਿਚਿ ਗਇਆ ॥ ਹਉ = ਰੱਬ ਨਾਲੋਂ ਵਖਰੀ ਹੋਂਦ ਦਾ ਖਿਆਲ;
ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥ ਹਉਂ ਵਿਚਿ ਜੰਮਿਆ    ਹਉਂ ਵਿਚਿ ਮੁਆ ॥
ਹਉ ਵਿਚਿ ਦਿਤਾ ਹਉ ਵਿਚਿ ਲਇਆ ॥ ਹਉਂ ਵਿਚਿ ਦਿਤਾ    ਹਉਂ ਵਿਚਿ ਲਇਆ ॥
ਹਉ ਵਿਚਿ ਖਟਿਆ ਹਉ ਵਿਚਿ ਗਇਆ ॥ ਹਉਂ ਵਿਚਿ ਖਟਿਆ    ਹਉਂ ਵਿਚਿ ਗਇਆ ॥ ਹਉ ਵਿਚਿ ਗਇਆ = ਹਉਂ ਵਿੱਚ ਗਵਾਂਦਾ ਹੈ।
ਹਉ ਵਿਚਿ ਸਚਿਆਰੁ ਕੂੜਿਆਰੁ ॥ ਹਉਂ ਵਿਚਿ ਸਚਿਆਰੁ    ਕੂੜਿਆਰੁ ॥
ਹਉ ਵਿਚਿ ਪਾਪ ਪੁੰਨ ਵੀਚਾਰੁ ॥ ਹਉਂ ਵਿਚਿ ਪਾਪ  ਪੁੰਨ   ਵੀਚਾਰੁ ॥
ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥ ਹਉਂ ਵਿਚਿ ਨਰਕਿ   ਸੁਰਗਿ   ਅਵਤਾਰੁ ॥
ਹਉ ਵਿਚਿ ਹਸੈ ਹਉ ਵਿਚਿ ਰੋਵੈ ॥ ਹਉਂ ਵਿਚਿ ਹਸੈ    ਹਉ ਵਿਚਿ ਰੋਵੈ ॥
ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥ ਹਉਂ ਵਿਚਿ ਭਰੀਐ    ਹਉ ਵਿਚਿ ਧੋਵੈ ॥ ਹਉਂ ਵਿਚਿ ਭਰੀਐ = ਪਾਪਾਂ ਦੀ ਮੈਲ ਨਾਲ ਭਰਿਆ ;
ਹਉ ਵਿਚਿ ਜਾਤੀ ਜਿਨਸੀ ਖੋਵੈ ॥ ਹਉਂ ਵਿਚਿ ਜਾਤੀ    ਜਿਨਸੀ ਖੋਵੈ ॥ ਹਉਂ ਵਿਚ ਜਾਤ ਪਾਤ ਵਿੱਚ ਫ਼ਸ ਕੇ ਆਪਣੇ ਆਪ ਨੂੰ ਗੁਆ ਲੈਂਦਾ ਹੈ ।
ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥ ਹਉਂ ਵਿਚਿ ਮੂਰਖੁ    ਹਉ ਵਿਚਿ ਸਿਆਣਾ ॥
ਮੋਖ ਮੁਕਤਿ ਕੀ ਸਾਰ ਨ ਜਾਣਾ ॥ ਮੋਖ ਮੁਕਤਿ ਕੀ    ਸਾਰ ਨ ਜਾਣਾ ॥ ਹਉਂ ਦੇ ਕਾਰਨ ਜੀਵ ਨੂੰ ਮਾਇਆ ( ਵਿਕਾਰਾਂ ) ਤੋਂ ਮੁਕਤੀ ਦੀ ਸਮਝ ਨਹੀਂ ਪੈਂਦੀ ।
ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥ ਹਉਂ ਵਿਚਿ ਮਾਇਆ    ਹਉ ਵਿਚਿ ਛਾਇਆ ॥ ਮਾਇਆ = ਮਾਇਆ ਮਾਇਆ ਕੂਕਦਾ ਹੈ; ਹਉਂ ਵਿਚ ਹੀ ਮਾਇਆ (ਵਿਕਾਰਾਂ ) ਦਾ ਛਾਇਆ (ਸਾਇਆ , ਅਸਰ ) ਕਬੂਲਦਾ ਹੈ।
ਹਉਮੈ ਕਰਿ ਕਰਿ ਜੰਤ ਉਪਾਇਆ ॥ ਹਉਮੈ ਕਰਿ ਕਰਿ    ਜੰਤ ਉਪਾਇਆ ॥ ਰਬ ਤੋਂ ਵਿਛੁੜਿਆ ਹੋਣ ਕਰਕੇ ਜੀਵ ਮੁੜ ਮੁੜ ਪੈਦਾ ਹੁੰਦਾ ਹੈ ।
ਹਉਮੈ ਬੂਝੈ ਤਾ ਦਰੁ ਸੂਝੈ ॥ ਹਉਮੈ ਬੂਝੈ    ਤਾ ਦਰੁ ਸੂਝੈ ॥ ਜੇ ਹਉਮੇ ਦੀ ਅਸਲੀਅਤ ਨੂੰ ਬੁੱਝ ਲਏ, ਤਾਂ ਉਸ ਨੂੰ ਪ੍ਰਭੂ ਦਾ ਦਰ ਦਿੱਸ ਪੈਂਦਾ ਹੈ ।
ਗਿਆਨ ਵਿਹੂਣਾ ਕਥਿ ਕਥਿ ਲੂਝੈ ॥ ਗਿਆਨ ਵਿਹੂਣਾ    ਕਥਿ ਕਥਿ ਲੂਝੈ ॥ ਕੇਵਲ ਗਿਆਨ ਦੀਆਂ ਗੱਲਾਂ ਕਰ ਕਰ ਖਿਝਦਾ ਹੈ ;
ਨਾਨਕ ਹੁਕਮੀ ਲਿਖੀਐ ਲੇਖੁ ॥ ਨਾਨਕ ! ਹੁਕਮੀ ਲਿਖੀਐ ਲੇਖੁ ॥ ਹੁਕਮੀ = ਰਬ ਦੇ ਹੁਕਮ (ਨਿਯਮ ) ਅਨੁਸਾਰ ਉਸਦੇ ਸੰਸਕਾਰਾਂ ਅਨੁਸਾਰ ਉਸਦੇ ਲੇਖ ਲਿਖੇ ਜਾਂਦੇ ਹਨ।
ਜੇਹਾ ਵੇਖਹਿ ਤੇਹਾ ਵੇਖੁ ॥1॥ ਜੇਹਾ ਵੇਖਹਿਂ    ਤੇਹਾ ਵੇਖੁ ॥1॥ ਜੀਵ ਜਿਹੋ ਜਿਹਾ ਵੇਖਦੇ ਹਨ, ਉਹੋ ਜਿਹਾ ਉਨ੍ਹਾਂ ਦਾ ਸਰੂਪ (ਹਸਤੀ ) ਬਣ ਜਾਂਦਾ ਹੈ ।
॥ ਮਹਲਾ 2 ॥
ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥ ਹਉਮੈ ਏਹਾ ਜਾਤਿ ਹੈ    ਹਉਮੈ ਕਰਮ ਕਮਾਹਿਂ ॥ ਜਾਤਿ = ਕੁਦਰਤੀ ਸੁਭਾਉ, ਲੱਛਣ ;
ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥ ਹਉਮੈ ਏਈ ਬੰਧਨਾਂ    ਫਿਰਿ ਫਿਰਿ ਜੋਨੀ ਪਾਹਿਂ ॥ ਏਈ = ਏਹੋ ਹੀ ;
ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥ ਹਉਮੈ ਕਿਥਹੁ ਊਪਜੈ    ਕਿਤੁ ਸੰਜਮਿ ਇਹ ਜਾਇ ॥
ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥ ਹਉਮੈ ਏਹੋ ਹੁਕਮੁ ਹੈ    ਪਇਐ ਕਿਰਤਿ ਫਿਰਾਹਿਂ ॥ ਹਉਮੈ ਏਹੋ ਹੁਕਮੁ ਹੈ = ਹਉਮੈ ਪ੍ਰਭੂ ਦੇ ਹੁਕਮ ਅਨੁਸਾਰ, ਜੀਵ ਦੇ ਪਿਛਲੇ ਕੀਤੇ ਕੰਮਾਂ ਦੇ ਬਣੇ ਸੰਸਕਾਰਾਂ ਅਨੁਸਾਰ, ਮੁੜ ਉਹੀ ਕੰਮ ਕਰਨ ਵਲ ਜਾਂਦਾ ਹੈ;
ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ ਹਉਮੈ ਦੀਰਘ ਰੋਗੁ ਹੈ    ਦਾਰੂ ਭੀ ਇਸੁ ਮਾਹਿਂ ॥ ਦੀਰਘ = ਬਹੁਤ ਦੇਰ ਰਹਿਣ ਵਾਲਾ ਰੋਗ ਹੈ;
ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥ ਕਿਰਪਾ ਕਰੇ ਜੇ ਆਪਣੀ    ਤਾਂ ਗੁਰ ਕਾ ਸਬਦੁ ਕਮਾਹਿਂ ॥ ਗੁਰੂ ਦੇ ਸ਼ਬਦ ਨੂੰ ਕਮਾਉਣ ਲਗ ਪੈਂਦੇ ਹਨ।
ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥2॥ ਨਾਨਕੁ ਕਹੈ    ਸੁਣਹੁ ਜਨਹੁ    ਇਤੁ ਸੰਜਮਿ ਦੁਖ ਜਾਹਿਂ ॥2॥ ਸੰਜਮਿ = ਜੁਗਤੀ ਰਾਹੀਂ ;
॥ ਪਉੜੀ ॥
ਸੇਵ ਕੀਤੀ ਸੰਤੋਖੀੲˆØੀ ਜਿਨ੍ਹੀ ਸਚੋ ਸਚੁ ਧਿਆਇਆ ॥ ਸੇਵ ਕੀਤੀ ਸੰਤੋਖੀੲˆØੀ    ਜਿਨ੍ਹੀਂ ਸਚੋ ਸਚੁ ਧਿਆਇਆ ॥
ਓਨ੍‍ੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥ ਓੁਨ੍ੀਂ ਮੰਦੈ ਪੈਰੁ ਨ ਰਖਿਓ    ਕਰਿ ਸੁਕ੍ਰਿਤੁ ਧਰਮੁ ਕਮਾਇਆ ॥
ਓਨ੍‍ੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥ ਓਨ੍‍ੀਂ ਦੁਨੀਆ ਤੋੜੇ ਬੰਧਨਾ    ਅੰਨੁ ਪਾਣੀ ਥੋੜਾ ਖਾਇਆ ॥ ਦੁਨੀਆ ਤੋੜੇ ਬੰਧਨਾਂ = ਦੁਨੀਆਂ ਵਿੱਚ ਲੋੜ ਤੋਂ ਵਧ ਬੰਦਸ਼ਾਂ ਵਲੋਂ ਮੁੜ ਪੈਂਦਾ ਹੈ;
ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥ ਤੂੰ ਬਖਸ਼ੀਸ਼ੀਂ ਅਗਲਾ    ਨਿਤ ਦੇਵਹਿਂ ਚੜਹਿਂ ਸਵਾਇਆ ॥ ਬਖਸ਼ੀਸ਼ੀਂ = ਬਖਸ਼ਸ਼ਾਂ ਕਰਨ ਵਾਲਾ ;
ਵਡਿਆਈ ਵਡਾ ਪਾਇਆ ॥7॥ ਵਡਿਆਈਂ ਵਡਾ ਪਾਇਆ ॥7॥ ਵਡਿਆਈਂ = ਕੀਰਤੀ ਕਰ ਕਰ ਕੇ ;
॥ ਸਲੋਕ ਮਃ 1 ॥
ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥ ਪੁਰਖਾਂ  ਬਿਰਖਾਂ  ਤੀਰਥਾਂ    ਤਟਾਂ  ਮੇਘਾਂ  ਖੇਤਾਂਹ ॥ ਤਟਾਂ = ਨਦੀਆਂ ਦੇ ਕੰਢੇ ;
ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥ ਦੀਪਾਂ ਲੋਆਂ   ਮੰਡਲਾਂ    ਖੰਡਾਂ ਵਰਭੰਡਾਂਹ ॥
ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ॥ ਅੰਡਜ ਜੇਰਜ ਉਤਭੁਜਾਂ    ਖਾਣੀ ਸੇਤਜਾਂਹ ॥
ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ॥ ਸੋ ਮਿਤਿ ਜਾਣੈ ਨਾਨਕਾ    ਸਰਾਂ ਮੇਰਾਂ ਜੰਤਾਂਹ ॥ ਸਰਾਂ ਮੇਰਾਂ = ਸਰੋਵਰਾਂ ਅਤੇ ਮੇਰੂ ਪਹਾੜਾਂ ;
ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ ॥ ਨਾਨਕ ! ਜੰਤ ਉਪਾਇ ਕੈ    ਸੰਮਾਲੇ ਸਭਨਾਂਹ ॥ ਜਿਸ ਕਰਤੇ ਨੇ ਜੀਵ ਪੈਦਾ ਕੀਤੇ ਹਨ, ਉਹੀ ਸਭ ਨੂੰ ਸੰਭਾਲਦਾ ਹੈ ।
ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ॥ ਜਿਨਿ ਕਰਤੈ ਕਰਣਾ ਕੀਆ    ਚਿੰਤਾ ਭਿ ਕਰਣੀ ਤਾਂਹ ॥ ਜਿਸ ਕਰਤੇ ਨੇ ਜਗਤ ਰਚਨਾ ਕੀਤੀ ਹੈ, ਉਸੇ ਨੂੰ ਇਸ ਰਚਨਾ ਨੂੰ ਸੰਭਾਲਣ ਦਾ ਖਿਆਲ ਹੈ;
ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ ॥ ਸੋ ਕਰਤਾ ਚਿੰਤਾ ਕਰੇ    ਜਿਨਿ ਉਪਾਇਆ ਜਗੁ ॥
ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ ॥ ਤਿਸੁ ਜੋਹਾਰੀ ਸੁਅਸਤਿ ਤਿਸੁ    ਤਿਸੁ ਦੀਬਾਣੁ ਅਭਗੁ ॥ ਜੋਹਾਰੀ = ਮੈਂ ਪ੍ਰਣਾਮ ਕਰਦਾ ਹਾਂ, ਸਦਕੇ ਜਾਂਦਾ ਹਾਂ ; ਸੁਅਸਤਿ = ਜੈ ਜੈਕਾਰ ਆਖਦਾ ਹਾਂ ;
ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥1॥ ਨਾਨਕ ! ਸਚੇ ਨਾਮ ਬਿਨੁ    ਕਿਆ ਟਿਕਾ    ਕਿਆ ਤਗੁ ॥1॥ ਕਿਆ ਟਿਕਾ = ਨਾਮ ਤੋਂ ਬਿਨਾਂ ਤਿਲਕ ਅਤੇ ਜਨੇਊ ਬਾਹਰਲੇ ਦਿਖਾਵੇ ਹਨ ।
॥ ਮਃ 1 ॥
ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ ॥ ਲਖ ਨੇਕੀਆਂ    ਚੰਗਿਆਈਆਂ    ਲਖ ਪੁੰਨਾਂ    ਪਰਵਾਣੁ ॥ ਲਖ ਪੁੰਨ ਦਾਨ ਦੇ ਕੰਮ ਜਿਨ੍ਹਾਂ ਨੂੰ ਲੋਕ ਪਰਵਾਣੁ (ਕਬੂਲ ) ਕਰਦੇ ਹਨ;
ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ ॥ ਲਖ ਤਪ ਉਪਰਿ ਤੀਰਥਾਂ    ਸਹਜ ਜੋਗ ਬੇਬਾਣ ॥ ਸਹਜ ਜੋਗ = ਯੋਗ ਅਭਂਿਆਸ; ਬੇਬਾਣ = ਜੰਗਲਾਂ ਵਿੱਚ;
ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ ॥ ਲਖ ਸੂਰਤਣ ਸੰਗਰਾਮ    ਰਣ ਮਹਿਂ ਛੁਟਹਿਂ ਪਰਾਣ ॥ ਸੂਰਤਣ = ਸੂਰਮਤਾ; ਸੰਗਰਾਮ = ਜੁੱਧ ;
ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ ॥ ਲਖ ਸੁਰਤੀਂ    ਲਖ ਗਿਆਨ ਧਿਆਨ    ਪੜੀਅਹਿ ਪਾਠ ਪੁਰਾਣ ॥ ਸੁਰਤੀਂ = ਧਿਾਂਨ, ਕਿਸੇ ਵਸਤੂ ਉਤੇ ਧਿਆਨ ਜੋੜਨਾ ; ਪੜੀਅਹਿ = ਪੜ੍ਹੇ ਜਾਣ ;
ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ ॥ ਜਿਨਿ ਕਰਤੈ ਕਰਣਾ ਕੀਆ    ਲਿਖਿਆ ਆਵਣ ਜਾਣੁ ॥ ਕਰਣਾ = ਰਚਨਾ ਨੂੰ ਰਚਿਆ;
ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ ॥2॥ ਨਾਨਕ ! ਮਤੀਂ ਮਿਥਿਆ    ਕਰਮੁ ਸਚਾ ਨੀਸ਼ਾਣੁ ॥2॥ ਮਤੀਂ ਮਿਥਿਆ = ਮੱਤਾਂ, ਸਿਆਨਪਾਂ; ਮਿਥਿਆ = ਵਿਅਰਥ ; ਕਰਮੁ = ਬਖ਼ਸ਼ਸ਼ ;ਨੀਸ਼ਾਣੁ = ਪਰਵਾਨਾ, ਰਾਹਦਾਰੀ ;
॥ ਪਉੜੀ ॥
ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥ ਸਚਾ ਸਾਹਿਬੁ ਏਕੁ ਤੂੰ    ਜਿਨਿ ਸਚੋ ਸਚੁ ਵਰਤਾਇਆ ॥ ਏਕੁ ਤੂੰ = ਕੇਵਲ ਇਕ ਤੂੰ ; ਵਰਤਾਇਆ = ਵਰਤਾਰਾ ਕੀਤਾ ਹੈ ;
ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨ੍‍ੀ ਸਚੁ ਕਮਾਇਆ ॥ ਜਿਸੁ ਤੂੰ ਦੇਹਿਂ    ਤਿਸੁ ਮਿਲੈ ਸਚੁ    ਤਾਂ ਤਿੰਨ੍‍ੀ ਸਚੁ ਕਮਾਇਆ ॥
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ ਕੈ ਹਿਰਦੈ ਸਚੁ ਵਸਾਇਆ ॥ ਸਤਿਗੁਰਿ ਮਿਲਿਐਂ ਸਚੁ ਪਾਇਆ    ਜਿਨ੍ ਕੈ ਹਿਰਦੈ ਸਚੁ ਵਸਾਇਆ ॥ ਸਤਿਗੁਰਿ = ਗੁਰੂ ਦਾ ਸੱਚਾ ਗਿਆਨ ;
ਮੂਰਖ ਸਚੁ ਨ ਜਾਣਨ੍‍ੀ ਮਨਮੁਖੀ ਜਨਮੁ ਗਵਾਇਆ ॥ ਮੂਰਖ ਸਚੁ ਨ ਜਾਣਨ੍‍ੀ    ਮਨਮੁਖੀਂ ਜਨਮੁ ਗਵਾਇਆ ॥
ਵਿਚਿ ਦੁਨੀਆ ਕਾਹੇ ਆਇਆ ॥8॥ ਵਿਚਿ ਦੁਨੀਆਂ    ਕਾਹੇ ਆਇਆ ॥8॥ ਦੁਨੀਆਂ ਵਿੱਚ ਕਿਉਂ ਆਏ ;
ਸਲੋਕੁ ਮਃ 1 ॥
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ ਪੜਿ ਪੜਿ ਗਡੀ ਲਦੀਅਹਿ    ਪੜਿ ਪੜਿ ਭਰੀਅਹਿ ਸਾਥ ॥ ਸਾਥ = ਊਠਾਂ, ਬਲਦਾ ਦੇ ਕਾਫਲੇ ;
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ ਪੜਿ ਪੜਿ ਬੇੜੀ ਪਾਈਐ    ਪੜਿ ਪੜਿ ਗਡੀਅਹਿ ਖਾਤ ॥ ਬੇੜੀ ਪਾਈਐ = ਬੇੜੀ ਵਿੱ ਪਾਈਏ; ਖਾਤ = ਟੋਏ, ਖਾਤੇ ;
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਪੜੀਅਹਿ ਜੇਤੇ ਬਰਸ ਬਰਸ    ਪੜੀਅਹਿ ਜੇਤੇ ਮਾਸ ॥
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ ਪੜੀਐ ਜੇਤੀ ਆਰਜਾ    ਪੜੀਅਹਿ ਜੇਤੇ ਸਾਸ ॥
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥1॥ ਨਾਨਕ ! ਲੇਖੈ ਇਕ ਗਲ    ਹੋਰੁ ਹਉਮੈ ਝਖਣਾਂ ਝਾਖ ॥1॥ ਇਕ ਗਲ = ਇਕ ਰਬੀ ਜੱਸ, ਕੀਰਤੀ ਦੀ ਗੱਲ ;ਝਖਣਾਂ ਝਾਖ = ਝਖਾਂ ਮਾਰਨੀਆਂ ;
॥ ਮਃ 1 ॥
ਲਿਖਿ ਲਿਖਿ ਪੜਿਆ ॥ ਲਿਖਿ ਲਿਖਿ ਪੜਿਆ ॥
ਤੇਤਾ ਕੜਿਆ ॥ ਤੇਤਾ ਕੜਿਆ ॥ ਕੜਿਆ = ਖਪਿਆ, ਸੜਿਆ, ਕੜਿ੍ਆ
ਬਹੁ ਤੀਰਥ ਭਵਿਆ ॥ ਬਹੁ ਤੀਰਥ ਭਵਿਂਆ ॥
ਤੇਤੋ ਲਵਿਆ ॥ ਤੇਤੋ ਲਵਿਆ ॥ ਲਉਂ ਲਉਂ ਕਰਦਾ, ਬਹੁਤਾ ਬੋਲਦਾ ਹੈ;
ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥ ਬਹੁ ਭੇਖ ਕੀਆ    ਦੇਹੀ ਦੁਖੁ ਦੀਆ ॥ ਭੇਖ = ਪਖੰਡ ;
ਸਹੁ ਵੇ ਜੀਆ ਅਪਣਾ ਕੀਆ ॥ ਸਹੁ ਵੇ ਜੀਆ    ਅਪਣਾ ਕੀਆ ॥ ਸਹੁ ਵੇ ਜੀਆ = ਹੇ ਜੀਵ! ਸਹਾਰ;
ਅੰਨੁ ਨ ਖਾਇਆ ਸਾਦੁ ਗਵਾਇਆ ॥ ਅੰਨੁ ਨ ਖਾਇਆ    ਸਾਦੁ ਗਵਾਇਆ ॥ ਸਾਦੁ = ਸੁਆਦ ;
ਬਹੁ ਦੁਖੁ ਪਾਇਆ ਦੂਜਾ ਭਾਇਆ ॥ ਬਹੁ ਦੁਖੁ ਪਾਇਆ    ਦੂਜਾ ਭਾਇਆ ॥ ਦੂਜਾ ਭਾਇਆ = ਨਾਮ ਤੋਂ ਬਿਨਾ ਕੋਈ ਹੋਰ, ਕੋਈ ਹੋਰ ਰਸਤਾ ਚੰਗਾ ਲੱਗਾ ;
ਬਸਤ੍ਰ ਨ ਪਹਿਰੈ ॥ ਬਸਤ੍ਰ ਨ ਪਹਿਰੈ ॥
ਅਹਿਨਿਸਿ ਕਹਰੈ ॥ ਅਹਿਨਿਸਿ ਕਹਰੈ ॥ ਅਹਿ = ਦਿਨ ; ਨਿਸਿ= ਰਾਤ; ਕਹਰੈ = ਦੁਖ ਸਹਾਰਦਾ ਹੈ ;
ਮੋਨਿ ਵਿਗੂਤਾ ॥ ਮੋਨਿ ਵਿਗੂਤਾ ॥ ਮੋਨਿ = ਚੁੱਪ ਵਿੱਚ ; ਵਿਗੂਤਾ = ਕੁਰਾਹੇ ਪਿਆ ;
ਕਿਉ ਜਾਗੈ ਗੁਰ ਬਿਨੁ ਸੂਤਾ ॥ ਕਿਉਂ ਜਾਗੈ    ਗੁਰ ਬਿਨੁ ਸੂਤਾ ॥ ਗੁਰੂ ਦੇ ਗਿਆਨ ਤੋਂ ਬਿਨਾਂ ;
ਪਗ ਉਪੇਤਾਣਾ ॥ ਪਗ ਉਪੇਤਾਣਾ ॥ ਉਪੇਤਾਣਾ = ਜੁੱਤੀ ਤੋਂ ਬਗੈਰ ;
ਅਪਣਾ ਕੀਆ ਕਮਾਣਾ ॥ ਅਪਣਾ ਕੀਆ ਕਮਾਣਾ ॥
ਅਲੁ ਮਲੁ ਖਾਈ ਸਿਰਿ ਛਾਈ ਪਾਈ ॥ ਅਲੁ ਮਲੁ ਖਾਈ    ਸਿਰਿ ਛਾਈ ਪਾਈ ॥ ਅਲੁ ਮਲੁ = ਗੰਦ ਮੰਦ, ਵਿਸ਼ਟਾ ; ਸਿਰਿ ਛਾਈ = ਸਿਰ ਵਿੱਚ ਸਿਆਹ;
ਮੂਰਖਿ ਅੰਧੈ ਪਤਿ ਗਵਾਈ ॥ ਮੂਰਖਿ ਅੰਧੈ    ਪਤਿ ਗਵਾਈ ॥ ਮੂਰਖਿ ਅੰਧੈ = ਮੂਰਖ ਨੇ, ਅਗਿਆਨਤਾ ਵਿੱਚ ;
ਵਿਣੁ ਨਾਵੈ ਕਿਛੁ ਥਾਇ ਨ ਪਾਈ ॥ ਵਿਣੁ ਨਾਵੈਂ    ਕਿਛੁ ਥਾਇਂ ਨ ਪਾਈ ॥ ਵਿਣੁ ਨਾਵੈਂ = ਸਤਿਗੁਰੂ ਵਲੋਂ ਦਰਸਾਏ ਚੰਗੇ ਗੁਣ; ਥਾਇਂ ਨ ਪਾਈ = ਲੇਖੇ ਨਹੀਂ ਪੈਂਦੀ, ਕਬੂਲ ਨਹੀ ਹੁੰਦੀ ;
ਰਹੈ ਬੇਬਾਣੀ ਮੜੀ ਮਸਾਣੀ ॥ ਰਹੈ ਬੇਬਾਣੀਂ    ਮੜੀਂ ਮਸਾਣੀਂ ॥ ਜੰਗਲਾਂ, ਮੜੀਆਂ ਅਤੇ ਮਸਾਣਾਂ ਆਦਿ ਵਿੱਚ ;
ਅੰਧੁ ਨ ਜਾਣੈ ਫਿਰਿ ਪਛੁਤਾਣੀ ॥ ਅੰਧੁ ਨ ਜਾਣੈ    ਫਿਰਿ ਪਛੁਤਾਣੀ ॥ ਅੰਧੁ = ਮੂਰਖ ਮਨੁਖ ;
ਸਤਿਗੁਰੁ ਭੇਟੇ ਸੋ ਸੁਖੁ ਪਾਏ ॥ ਸਤਿਗੁਰੁ ਭੇਟੇ    ਸੋ ਸੁਖੁ ਪਾਏ ॥ ਭੇਟੇ = ਪਰਸੇ ਗਾ, ਮਿਲੇਗਾ ;
ਹਰਿ ਕਾ ਨਾਮੁ ਮੰਨਿ ਵਸਾਏ ॥ ਹਰਿ ਕਾ ਨਾਮੁ    ਮੰਨਿ ਵਸਾਏ ॥ ਮੰਨਿ = ਮਨ ਵਿੱਚ ;
ਨਾਨਕ ਨਦਰਿ ਕਰੇ ਸੋ ਪਾਏ ॥ ਨਾਨਕ ! ਨਦਰਿ ਕਰੇ    ਸੋ ਪਾਏ ॥ ਨਦਰਿ =ਬਖਸ਼ਸ਼ ਰਾਹੀਂ ;
ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥2॥ ਆਸ ਅੰਦੇਸੇ ਤੇ ਨਿਹਕੇਵਲੁ    ਹਉਮੈ ਸਬਦਿ ਜਲਾਏ ॥2॥ ਆਸ = ਆਸਾਂ, ਅੰਦੇਸੇ= ਤੌਖਲੇ, ਚਿੰਤਾ; ਨਿਹਕੇਵਲੁ =ਨਿਰਲੇਪ, ਅਛੋਹ ;
ਪਉੜੀ ॥
ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥ ਭਗਤ ਭਾਂਵਦੇ    ਦਰਿ ਸੋਹਨਿ ਕੀਰਤਿ ਗਾਂਵਦੇ ॥ ਤੇਰੈ ਮਨਿ = ਤੇਰੇ ਮਨ ਵਿੱਚ ; ਦਰਿ = ਦਰ 'ਤੇ ; ਸੋਹਨਿ = ਸੋਂਹਦੇ ਹਨ ; ਕੀਰਤਿ = ਜੱਸ ਕਰਦੇ
ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨ੍‍ੀ ਧਾਵਦੇ ॥ ਨਾਨਕ ! ਕਰਮਾ ਬਾਹਰੇ    ਦਰਿ ਢੋਅ ਨ ਲਹਨੀ ਧਾਂਵਦੇ ॥ ਕਰਮਾ ਬਾਹਰੇ = ਬਖਸ਼ਸ਼ ਹੀਣ, ਕਰਮਹੀਣ ;ਤੇਰੇ ਦਰ 'ਤੇ ਢੋਈ, ਆਸਰਾ ਨਹੀ ਪਾਉਂਦੇ; ਧਾਂਵਦੇ = ਭਟਕਦੇ ਫਿਰਦੇ ਹਨ ;
ਇਕਿ ਮੂਲੁ ਨ ਬੁਝਨਿ੍ ਆਪਣਾ ਅਣਹੋਦਾ ਆਪੁ ਗਣਾਇਦੇ ॥ ਇਕਿ ਮੂਲੁ ਨ ਬੁਝਨਿ੍ ਆਪਣਾ    ਅਣਹੋਂਦਾ ਆਪੁ ਗਣਾਇਂਦੇ ॥ ਮੂਲੁ = ਮੁੱਢ, ਜੜ੍ਹ, ਪ੍ਰਭੂ ; ਅਣਹੋਦਾ ਆਪੁ ਗਣਾਇਦੇ = ਆਪਣੇ ਆਪ ਨੂੰ ਐਵੇਂ ਹੀ ਵੱਡਾ ਗਣਾਉਂਦੇ ਹਨ ;
ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ ॥ ਹਉਂ ਢਾਢੀ ਕਾ ਨੀਚ ਜਾਤਿ    ਹੋਰਿ ਉਤਮ ਜਾਤਿ ਸਦਾਇਂਦੇ ॥ ਢਾਢੀ ਕਾ = ਮਾੜਾ ਜਿਹਾ ਢਿਢੀ, ਗੁਣ ਗਾਉਣ ਵਾਲਾ ;
ਤਿਨ੍ ਮੰਗਾ ਜਿ ਤੁਝੈ ਧਿਆਇਦੇ ॥ 9॥ ਤਿਨ੍ ਮੰਗਾਂ    ਜਿ ਤੁਝੈ ਧਿਆਇਂਦੇ ॥ 9॥ ਜਿ ਤੁਝੈ = ਜਿਹੜੇ ਤੈਨੂੰ ;
ਸਲੋਕੁ ਮਃ 1 ॥
ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥ ਕੂੜੁ ਰਾਜਾ    ਕੂੜੁ ਪਰਜਾ    ਕੂੜੁ ਸਭੁ ਸੰਸਾਰੁ ॥ ਕੂੜੁ = ਛਲ, ਭਰਮ , ਨਾਸ਼ਵੰਤ ;
ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥ ਕੂੜੁ ਮੰਡਪ    ਕੂੜੁ ਮਾੜੀ    ਕੂੜੁ ਬੈਸਣਹਾਰੁ ॥ ਮੰਡਪ = ਸ਼ਾਮਿਆਨੇ ; ਮਾੜੀ = ਮਹੱਲ;
ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਣਹਾਰੁ ॥ ਕੂੜੁ ਸੁਇਨਾ    ਕੂੜੁ ਰੁਪਾ    ਕੂੜੁ ਪੈਨ੍ਣਹਾਰੁ ॥ ਰੁਪਾ =ਚਾਂਦੀ ;
ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥ ਕੂੜੁ ਕਾਇਆਂ    ਕੂੜੁ ਕਪੜੁ    ਕੂੜੁ ਰੂਪੁ ਅਪਾਰੁ ॥ ਬੇਹੱਦ ਸੋਹਣਾ ਰੂਪ;
ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥ ਕੂੜੁ ਮੀਆਂ    ਕੂੜੁ ਬੀਬੀ    ਖਪਿ ਹੋਏ ਖਾਰੁ ॥ ਮੀਆ ਬੀਬੀ = ਪਤੀ, ਪਤਨੀ; ਖਪਿ ਹੋਏ ਖਾਰੁ = ਖਚਿਤ ਹੋ ਕੇ ਖੁਆਰ ਹੁੰਦੇ ਹਨ ;
ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥ ਕੂੜਿ ਕੂੜੈ ਨੇਹੁਂ ਲਗਾ    ਵਿਸਰਿਆ ਕਰਤਾਰੁ ॥ ਕੂੜਿ = ਛਲ ਵਿੱਚ, ਕੂੜ ਵਿੱਚ ; ਕੂੜੈ = ਕੂੜੇ ਮਨੁਖ ਦਾ ;
ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥ ਕਿਸੁ ਨਾਲਿ ਕੀਚੈ ਦੋਸਤੀ    ਸਭੁ ਜਗੁ ਚਲਣਹਾਰੁ ॥ ਕੀਚੈ ਦੋਸਤੀ = ਦੋਸਤੀ ਕੀਤੀ ਜਾਏ ; ਚਲਣਹਾਰੁ = ਨਾਸ਼ਵੰਤ ;
ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥ ਕੂੜੁ ਮਿਠਾ    ਕੂੜੁ ਮਾਖਿਉਂ    ਕੂੜੁ ਡੋਬੇ ਪੂਰੁ ॥
ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥1॥ ਨਾਨਕੁ ਵਖਾਣੈ   ਬੇਨਤੀ    ਤੁਧੁ ਬਾਝੁ ਕੂੜੋ ਕੂੜੁ ॥1॥ ਨਾਨਕੁ ਵਖਾਣੈ = ਨਾਨਕ ਆਖਦਾ ਹੈ, ਬੇਨਤੀ ਕਰਦਾ ਹੈ ; ਕੂੜੋ ਕੂੜੁ = ਸਭ ਬਿਨਸਨਹਾਰ ਹੈ;
ਮਃ 1 ॥
ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥ ਸਚੁ ਤਾਂ ਪਰੁ ਜਾਣੀਐ    ਜਾਂ ਰਿਦੈ ਸਚਾ ਹੋਇ ॥ ਸਚੁ = ਅਸਲੀਅਤ ; ਰਿਦੈ = ਹਿਰਦੇ ਵਿੱਚ ;
ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ॥ ਕੂੜ ਕੀ ਮਲੁ ਉਤਰੈ    ਤਨੁ ਕਰੇ ਹਛਾ ਧੋਇ ॥ ਕੂੜ ਕੀ ਮਲੁ = ਛਲ ਦੀ, ਅਗਿਆਨਤਾ ਦੀ ਮੈਲ ;
ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ ॥ ਸਚੁ ਤਾਂ ਪਰੁ ਜਾਣੀਐ    ਜਾਂ ਸਚਿ ਧਰੇ ਪਿਆਰੁ ॥
ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ ॥ ਨਾਉਂ ਸੁਣਿ ਮਨੁ ਰਹਸੀਐ    ਤਾਂ ਪਾਏ ਮੋਖ ਦੁਆਰੁ ॥ ਰਹਸੀਐ = ਖਿੜ ਪੈਂਦਾ ਹੈ, ਪ੍ਰਸੰਨ ਹੋ ਜਾਂਦਾ ਹੈ ;
ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ॥ ਸਚੁ ਤਾ ਪਰੁ ਜਾਣੀਐਂ    ਜਾਂ ਜੁਗਤਿ ਜਾਣੈ ਜੀਉ ॥ ਜੁਗਤਿ =ਜੀਵਨ ਢੰਗ, ਜਾਚ ; ਜੀਉ = ਜੀਵਨ ਦਾ ;
ਧਰਤਿ ਕਾਇਆ ਸਾਧ ਕੈ ਵਿਚਿ ਦੇਇ ਕਰਤਾ ਬੀਉ ॥ ਧਰਤਿ ਕਾਇਆਂ ਸਾਧ ਕੈ    ਵਿਚਿ ਦੇਇ ਕਰਤਾ ਬੀਉ ॥ ਕਾਇਆਂ ਰੂਪ ਧਰਤੀ ਨੂੰ ਸਵਾਰ ਕੇ;
ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥ ਸਚੁ ਤਾਂ ਪਰੁ ਜਾਣੀਐ    ਜਾਂ ਸਿਖ ਸਚੀ ਲੇਇ ॥ ਸਿਖ = ਸਿੱਖਆ ;
ਦਇਆ ਜਾਣੇ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥ ਦਇਆ ਜਾਣੇ ਜੀਅ ਕੀ    ਕਿਛੁ ਪੁੰਨੁ ਦਾਨੁ ਕਰੇਇ ॥
ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ॥ ਸਚੁ ਤਾਂ ਪਰੁ ਜਾਣੀਐ    ਜਾਂ ਆਤਮ ਤੀਰਥਿ ਕਰੇ ਨਿਵਾਸੁ ॥ ਆਤਮ ਤੀਰਥਿ = ਆਤਮ ਰੂਪ ਤੀਰਥ ਉਤੇ ;
ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ ॥ ਸਤਿਗੁਰੂ ਨੋ ਪੁਛਿ ਕੈ    ਬਹਿ ਰਹੈ ਕਰੇ ਨਿਵਾਸੁ ॥ ਬਹਿ ਰਹੈ ਕਰੇ ਨਿਵਾਸੁ = ਮਨ ਨੂੰ ਟਿਕਾਉ ਵਿੱਚ ਲਿਆ ਕੇ ਬੈਠਾ ਰਹੇ ;
ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥ ਸਚੁ ਸਭਨਾਂ ਹੋਇ ਦਾਰੂ    ਪਾਪ ਕਢੈ ਧੋਇ ॥ ਦਾਰੂ =ਇਲਾਜ ;
ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥2॥ ਨਾਨਕੁ ਵਖਾਣੈ   ਬੇਨਤੀ    ਜਿਨ ਸਚੁ ਪਲੈ ਹੋਇ ॥2॥
ਪਉੜੀ॥
ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥ ਦਾਨੁ ਮਹਿੰਡਾ ਤਲੀ ਖਾਕੁ    ਜੇ ਮਿਲੈ ਤ ਮਸਤਕਿ ਲਾਈਐ ॥ ਦਾਨੁ ਮਹਿੰਡਾ - ਮੇਰੇ ਵਾਸਤੇ ਦਾਨ ; ਤਲੀ ਖਾਕੁ = ਚਰਨ ਧੂੜ ; ਸਤਿਗੁਰੂ ਦਾ ਸ਼ਬਦ ਰੂਪ ਗਿਆਨ ;
ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ ॥ ਕੂੜਾ ਲਾਲਚੁ ਛਡੀਐ    ਹੋਇ ਇਕ ਮਨਿ    ਅਲਖੁ ਧਿਆਈਐ ॥
ਫਲੁ ਤੇਵਹੋ ਪਾਈਐ ਜੇਵੇਹੀ ਕਾਰ ਕਮਾਈਐ ॥ ਫਲੁ ਤੇਵਹੋ ਪਾਈਐ    ਜੇਵੇਹੀ ਕਾਰ ਕਮਾਈਐ ॥
ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨ੍‍ਾ ਦੀ ਪਾਈਐ ॥ ਜੇ ਹੋਵੈ ਪੂਰਬਿ ਲਿਖਿਆ    ਤਾਂ ਧੂੜਿ ਤਿਨ੍‍ਾਂ ਦੀ ਪਾਈਐ ॥ ਪੂਰਬਿ ਲਿਖਿਆ = ਪਹਿਲਾਂ ਤੋਂ ਬਣੇ ਸੰਸਕਾਰਾਂ ਦੇ ਲੇਖ ;
ਮਤਿ ਥੋੜੀ ਸੇਵ ਗਵਾਈਐ ॥10॥ ਮਤਿ ਥੋੜੀ    ਸੇਵ ਗਵਾਈਐ ॥10॥ ਮਤਿ ਥੋੜੀ = ਅਲਪ ਬੁੱਧੀ ਕਾਰਨ ; ਕੀਤੀ ਸੇਵਾ ਗਵਾ ਲਈ ਦੀ ਹੈ ;
ਸਲੋਕੁ ਮਃ 1 ॥
ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥ ਸਚਿ ਕਾਲੁ ਕੂੜੁ ਵਰਤਿਆ    ਕਲਿ ਕਾਲਖ ਬੇਤਾਲ ॥ ਸਚਿ = ਸੱਚ ਦਾ ; ਕਾਲੁ = ਕਲਜੁਗ ਦਾ ; ਕਲਿ =ਪਾਪਾਂ ਦੀ ;
ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥ ਬੀਉ ਬੀਜਿ ਪਤਿ ਲੈ ਗਏ    ਅਬ ਕਿਉਂ ਉਗਵੈ ਦਾਲਿ ॥ ਬੀਉ ਬੀਜਿ = ਪ੍ਰਭੂ ਦੇ ਨਾਮ ਦਾ ਬੀਜ ;
ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥ ਜੇ ਇਕੁ ਹੋਇ ਤਂ ਉਗਵੈ    ਰੁਤੀਂ ਹੂੰ ਰੁਤਿ ਹੋਇ ॥
ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥ ਨਾਨਕ ! ਪਾਹੈ ਬਾਹਰਾ    ਕੋਰੈ ਰੰਗੁ ਨ ਸੋਇ ॥
ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥ ਭੈ ਵਿਚਿ ਖੁੰਬਿ ਚੜਾਈਐ    ਸਰਮੁ ਪਾਹੁ ਤਨਿ ਹੋਇ ॥
ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥1॥ ਨਾਨਕ ! ਭਗਤੀ ਜੇ ਰਪੈ    ਕੂੜੈ ਸੋਇ ਨ ਕੋਇ ॥1॥
ਮਃ 1 ॥
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥ ਲਬੁ ਪਾਪੁ ਦੁਇ ਰਾਜਾ ਮਹਤਾ    ਕੂੜੁ ਹੋਆ ਸਿਕਦਾਰੁ ॥
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥ ਕਾਮੁ ਨੇਬੁ ਸਦਿ ਪੁਛੀਐ    ਬਹਿ ਬਹਿ ਕਰੇ ਬੀਚਾਰੁ ॥ ਕਾਮੁ ਨੇਬੁ = ਨਾਇਬ; ਕਾਮ ਨਾਇਬ ਹੈ ਜਿਸ ਤੋਂ ਸਲਾਹ ਲਈ ਜਾਂਦੀ ਹੈ।
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥ ਅੰਧੀ ਰਯਤਿ ਗਿਆਨ ਵਿਹੂਣੀ    ਭਾਹਿ ਭਰੇ ਮੁਰਦਾਰੁ ॥
ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥ ਗਿਆਨੀ ਨਚਹਿਂ    ਵਾਜੇ ਵਾਵਹਿਂ    ਰੂਪ ਕਰਹਿਂ ਸੀਗਾਰੁ ॥
ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ ॥ ਊਚੇ ਕੂਕਹਿਂ    ਵਾਦਾਂ ਗਾਵਹਿਂ    ਜੋਧਾਂ ਕਾ ਵੀਚਾਰੁ ॥ ਵਾਦਾ = ਝਗੜੇ
ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥ ਮੂਰਖ ਪੰਡਿਤ    ਹਿਕਮਤਿ ਹੁਜਤਿ    ਸੰਜੈ ਕਰਹਿਂ ਪਿਆਰੁ ॥
ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ ॥ ਧਰਮੀ ਧਰਮੁ ਕਰਹਿ    ਗਾਵਾਵਹਿ    ਮੰਗਹਿ ਮੋਖ ਦੁਆਰੁ ॥
ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ ॥ ਜਤੀ ਸਦਾਵਹਿਂ    ਜੁਗਤਿ ਨ ਜਾਣਹਿਂ    ਛਡਿ ਬਹਹਿਂ ਘਰ ਬਾਰੁ ॥
ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥ ਸਭੁ ਕੋ ਪੂਰਾ ਆਪੇ ਹੋਵੈ    ਘਟਿ ਨ ਕੋਈ ਆਖੈ ॥
ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥2॥ ਪਤਿ ਪਰਵਾਣਾ ਪਿਛੈ ਪਾਈਐ    ਤਾਂ ਨਾਨਕ ! ਤੋਲਿਆ ਜਾਪੈ ॥2॥
ਮਃ 1 ॥
ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥ ਵਦੀ ਸੁ ਵਜਗਿ ਨਾਨਕਾ    ਸਚਾ ਵੇਖੈ ਸੋਇ ॥
ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥ ਸਭਨੀਂ ਛਾਲਾਂ ਮਾਰੀਆਂ    ਕਰਤਾ ਕਰੇ ਸੁ ਹੋਇ ॥
ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ॥ ਅਗੈ ਜਾਤਿ ਨ ਜੋਰੁ ਹੈ    ਅਗੈ ਜੀਉ ਨਵੇਂ ॥
ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ ॥3॥ ਜਿਨ ਕੀ ਲੇਖੈ ਪਤਿ ਪਵੈ    ਚੰਗੇ ਸੇਈ ਕੇਇ ॥3॥
ਪਉੜੀ ॥
ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥ ਧੁਰਿ ਕਰਮੁ ਜਿਨ੍ਹਾਂ ਕਉ    ਤੁਧੁ ਪਾਇਆ    ਤਾਂ ਤਿਨੀ ਖਸਮੁ ਧਿਆਇਆ ॥
ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥ ਏਨਾ ਜੰਤਾ ਕੈ ਵਸਿ ਕਿਛੁ ਨਾਹੀ    ਤੁਧੁ ਵੇਕੀ ਜਗਤੁ ਉਪਾਇਆ ॥
ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ॥ ਇਕਨਾ ਨੋ ਤੂੰ ਮੇਲਿ ਲੈਹਿਂ    ਇਕਿ ਆਪਹੁਂ ਤੁਧੁ ਖੁਆਇਆ ॥
ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ ॥ ਗੁਰ ਕਿਰਪਾ ਤੇ ਜਾਣਿਆ    ਜਿਥੈ ਤੁਧੁ ਆਪੁ ਬੁਝਾਇਆ ॥
ਸਹਜੇ ਹੀ ਸਚਿ ਸਮਾਇਆ ॥11॥ ਸਹਜੇ ਹੀ ਸਚਿ ਸਮਾਇਆ ॥11॥
ਆਸਾ ਦੀ ਵਾਰ ਦਾ ਰਹਿੰਦਾ ਹਿੱਸਾ ਭਾਗ 3 ਵਿੱਚ ਪੜ੍ਹੋ।

Back to previous page

Akali Singh Services, History | Sikhism | Sikh Youth Camp | Punjabi and Gurbani Grammar | Home