ਕਰਤਾ ਕਾਰਕ / Karta Kark in Punjabi Language

    ਕਰਤਾ ਕਾਰਕ (Nominative Case)

    ਜਦੋਂ ਕੋਈ ਨਾਉਂ ਜਾਂ ਪੜਨਾਂਉਂ ਵਾਕ ਦੀ ਕਿਰਿਆ ਦੇ ਕਰਨ ਵਾਲੇ (ਕਰਤਾ) ਦਾ ਸੂਚਕ ਹੋਵੇ ਜਾਂ ' ਅਪੂਰਨ ਕਿਰਿਆ '   ਵਾਲੇ ਵਾਕ ਦਾ   ਉਦੇਸ਼ ( Subject) ਹੋਵੇ, ਤਾਂ ਉਹ ਕਰਤਾ ਕਾਰਕ ਹੁੰਦਾ ਹੈ।

    ਵਾਕ ਵਿਚਲੇ ਨਾਉਂ ਜਾਂ ਪੜਨਾਂਉਂ ਦਾ ਸਾਧਾਰਨ-ਰੂਪ

    (ੳ) ਜਿਹੜਾ  ਨਾਉਂ  ਜਾਂ   ਪੜਨਾਂਉਂ  ਸਾਧਾਰਨ ਰੂਪ ਵਿੱਚ ਹੋਵੇ, (ਭਾਵ ਲੁਪਤ ਜਾਂ ਪਰਗਟ ਰੂਪ ਵਿੱਚ ਸੰਬੰਧਕੀ-ਪਦ ਤੋਂ ਰਹਿਤ ਹੋਵੇ) ਅਤੇ ਕਿਸੇ ਕਿਰਿਆ   ਨੂੰ  ਕਰਨ ਵਾਲੇ ਕਰਤਾ ਦਾ ਸੂਚਕ  ਹੋਵੇ,   ਜਾਂ ਅਪੂਰਨ ਕਿਰਿਆ ਵਾਲੇ ਵਾਕ ਦਾ  ਉਦੇਸ਼ (Subject) ਹੋਵੇ ,   ਉਸ ਨੂੰ  ਕਰਤਾ ਕਾਰਕ   ਦਾ  ਨਾਂਉਂ ਜਾਂ ਪੜਨਾਂਉਂ   ਮੰਨਿਆ  ਜਾਂਦਾ ਹੈ। ਜਾਂ ਕਹਿ ਸਕਦੇ ਹਾਂ ਕਿ ਇਹ  ਨਾਂਉਂ  ਜਾਂ   ਪੜਨਾਂਉਂ   ਕਰਤਾ ਕਾਰਕ ਵਿੱਚ    ਹੈ।

    ਨੋਟ : (੧)   ' ਅਪੂਰਨ ਕਿਰਿਆ '    ਵਾਲੇ ਵਾਕ ਦਾ ਕਰਤਾ-ਕਾਰਕ ਨਾਂਉਂ ਸਾਧਾਰਨ-ਰੂਪ ਵਿੱਚ, ਉਦੇਸ਼ ( Subject) ਦੇ ਰੂਪ ਵਿੱਚ ਆਉਂਦਾ ਹੈ ; ਜਿਵੇਂ :

  • ' ਪ੍ਰਮਾਤਮਾ ' ਸਰਬ ਵਿਆਪਕ ਹੈ। ਇਸ ਵਾਕ ਵਿੱਚ ' ਪ੍ਰਮਾਤਮਾ ' ਉਦੇਸ਼ (Subject) ਹੈ।

  • ' ਭਾਈ ਘਨ੍ਹਈਆ ' ਜੀ ਬੜੇ ਪਰਉਪਕਾਰੀ ਸਨ।

  • ' ਖਾਲਸਾ ' ਸਦਾ ਚੜ੍ਹਦੀ ਕਲਾ ਵਿੱਚ ਰਹੇਗਾ।

    ਨੋਟ : (੨)     ਅਕਰਮਕ ਕਿਰਿਆ ਵਾਲੇ ਵਾਕ ਵਿੱਚ ਕਰਤਾ-ਕਾਰਕ ਸਦਾ ਸਾਧਾਰਨ-ਰੂਪ ਵਿੱਚ ਹੀ ਹੁੰਦਾ ਹੈ ; ਜਿਵੇਂ :

  • ' ਮਨ ' ਟਿਕ ਗਿਆ।

  • ' ਖਾਲਸਾ ' ਰਾਜ ਕਰੇਗਾ, ' ਵੈਰੀ ' ਭੱਜੇਗਾ ।

  • ' ਸਚਿਆਰ ਮਨੁੱਖ ' ਸਦਾ ਵਿਗਸਦਾ ਹੈ।

    ਨੋਟ : (੩)   ਜੇ ਵਾਕ ਦਾ ' ਕਰਤਾ ' ਸਾਧਾਰਨ-ਰੂਪ' ਵਿੱਚ ਭਾਵ ਸੰਬੰਧਕ-ਰਹਿਤ ਹੋਵੇ ਤਾਂ ਕਿਰਿਆ ਦਾ ਲਿੰਗ ਅਤੇ ਵਚਨ ਵੀ ' ਕਰਤਾ ' ਅਨੁਸਾਰ ਹੁੰਦਾ ਹੈ ; ਜਿਵੇਂ : ਉਪਰੋਕਤ ਉਦਾਹਰਨਾਂ ਤੋਂ ਪਰਗਟ ਹੁੰਦਾ ਹੈ ।

    ਸੰਬੰਧਕੀ-ਰੂਪ

    ਜੇ ਵਾਕ ਦਾ ' ਕਰਤਾ ' ਸੰਬੰਧਕ-ਰੂਪ ਵਿੱਚ ਭਾਵ ਸੰਬੰਧਕ-ਸਹਿਤ ਹੋਵੇ ਅਤੇ ' ਕਰਮ ' ਸਾਧਾਰਨ-ਰੂਪ ਵਿੱਚ ਹੋਵੇ ਤਾਂ ਕਿਰਿਆ ਦਾ ਲਿੰਗ ਅਤੇ ਵਚਨ ' ਕਰਮ ' ਅਨੁਸਾਰ ਹੁੰਦੇ ਹਨ ; ਜਿਵੇਂ :

  • ' ਸਤਿਗੁਰੂ ' ਸਿਖ ਦੀ ਪ੍ਰਤਿਪਾਲ ਕਰਦਾ ਹੈ।   ( ਸਾਧਾਰਨ-ਰੂਪ)

  • ਸਤਿਗੁਰੂ ਨੇ ਸਿਖ ਦੇ ਪਾਪ ਕੱਟ ਦਿੱਤੇ ।    ( ਸੰਬੰਧਕੀ-ਰੂਪ)

  • ਸਤਿਗੁਰੂ ਨੇ ਸਿਖ ਦੀ ਪੈਜ ਰੱਖੀ।    ( ਸੰਬੰਧਕੀ-ਰੂਪ)

    (ਅ) ਜਦੋਂ ਵਾਕ ਵਿਚਲਾ ਨਾਂਵ ਸੰਬੰਧਕੀ-ਰੂਪ ਵਿੱਚ ਹੋਵੇ ਤਾਂ ਉਸ ਵਿਚਲੀ ਕਿਰਿਆ ਤੋਂ ਪਰਗਟ ਹੋਣ ਵਾਲੇ ਕੰਮ ਨੂੰ ਕਰਨ ਵਾਲੇ (ਕਰਤਾ) ਦਾ ਵਾਚਕ   ਨਾਂਵ   ਕਰਤਾ-ਕਾਰਕ ਹੰਦਾ ਹੈ;  ਜਿਵੇਂ :

  • (ੲ). ਸੰਗਤ ਨੇ ਲੰਗਰ ਛਕ ਲਿਆ ਹੈ।

  • (ਸ). ਉਸ ਨੇ ਨਿਤਨੇਮ ਕਰ ਲਿਆ ਹੈ।

    ਨੋਟ : ( ੧)    ਕਰਤਾ-ਕਾਰਕ ਦੇ ਸੰਬੰਧਕੀ-ਰੂਪ ਵਾਲੇ ਨਾਂਵ ਨਾਲ ਸਕਰਮਕ ਕਿਰਿਆ ਦੇ ਭੂਤ-ਕਾਰਦੰਤਕ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਕਿਰਿਆ ਦਾ ਲਿੰਗ ਅਤੇ ਵਚਨ ' ਕਰਮ ' ਅਨੁਸਾਰ ਹੁੰਦਾ ਹੈ।

    (੨)   ਜਦੋਂ  ' ਅਪੂਰਨ ਅਕਰਮਕ '   ਕਿਰਿਆ ਜਾਂ  ' ਸਕਰਮਕ '   ਕਿਰਿਆ ਦਾ   ਪੂਰਕ   ਭਾਵਾਰਥ ਹੋਵੇ  ਤਾਂ ਅਜਿਹੀ ਹਾਲਤ ਵਿੱਚ ਵੀ ਕਰਤਾ-ਕਾਰਕ ਸੰਬੰਧਕੀ-ਰੂਪ ਵਿੱਚ ਹੁੰਦਾ ਹੈ ਅਤੇ   ' ਸੰਬੰਧਕੀ-ਪਦ '    ' ਨੇ '  ਸਹਿਤ ਹੁੰਦਾ ਹੈ; ਜਿਵੇਂ :

  • (ੲ). ' ਬੱਚੇ ਨੇ ' ਅਜੇ ਕੁਝ ਨਹੀਂ ਖਾਣਾ।

  • (ਸ ). ' ਸੰਗਤ ਨੇ ' ਅਜੇ ਲੰਗਰ ਛਕਣਾ ਹੈ।

GO Back to previous page

Akali Singh Services, History | Sikhism | Sikh Youth Camp Programs | Punjabi and Gurbani Grammar | Home