4. ਗੁਰਬਾਣੀ ਸ਼ੁੱਧ ਉਚਾਰਨ ਬਾਰੇ ਧਿਆਨ ਗੋਚਰੇ ਕੁਝ ਜ਼ਰੂਰੀ ਗੱਲਾਂ :-

ਉਦਾਹਰਨ 1.

 • ਸਾਚਾ ਮਰੈ ਨ ਆਵੈ ਜਾਇ ॥ ਨਾਨਕ ਗੁਰਮੁਖਿ ਰਹੈ ਸਮਾਇ ॥੮॥੧॥ (ਪੰਨਾ ੨੨੯)

  ਉਦਾਹਰਨ 2.

 • ਵਿਣੁ ਸਚੇ ਦਰਬਾਰੁ ਕੂੜਿ ਨ ਪਾਈਐ ॥ (ਪੰਨਾ ੧੪੭)

  ਉਦਾਹਰਨ 3.

 • ਤਨ ਮਹਿ ਮੈਲੁ ਨਾਹੀ ਮਨੁ ਰਾਤਾ ॥ ਗੁਰ ਬਚਨੀ ਸਚੁ ਸਬਦਿ ਪਛਾਤਾ ॥ (ਪੰਨਾ ੧੫੪)

  ਉਦਾਹਰਨ 4.

 • ਪਿਰ ਸੰਗਿ ਮੂਠੜੀਏ ਖਬਰਿ ਨ ਪਾਈਆ ਜੀਉ ॥ ਮਸਤਕਿ ਲਿਖਿਅੜਾ ਲੇਖੁ ਪੁਰਬਿ ਕਮਾਇਆ ਜੀਉ ॥ (ਪੰਨਾ ੬੮੯)

  ਉਦਾਹਰਨ 5.

 • ਸਚ ਬਿਨੁ ਸਤੁ ਸੰਤੋਖੁ ਨ ਪਾਵੈ ॥ ਬਿਨੁ ਗੁਰ ਮੁਕਤਿ ਨ ਆਵੈ ਜਾਵੈ ॥ ਮੂਲ ਮੰਤ੍ਰੁ ਹਰਿ ਨਾਮੁ ਰਸਾਇਣੁ ਕਹੁ ਨਾਨਕ ਪੂਰਾ ਪਾਇਆ ॥੫॥ (ਪੰਨਾ ੧੦੪੦); ਸੰਬੰਧਕ ਸ਼ਬਦ ' ਬਿਨੁ ' ਆ ਜਾਣ ਕਰਕੇ, ' ਸਚ ' ਦਾ ਔਂਕੜ ਕਟਿਆ ਗਿਆ ਹੈ।

  ਉਦਾਹਰਨ 6.

 • ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥

 • ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥੧॥ (ਪੰਨਾ ੧੩)

 • ਉਦਾਹਰਨ 7.

  ੴ ਸਤਿਗੁਰ ਪ੍ਰਸਾਦਿ ॥

  ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥

 • ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥ ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥

 • ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੧॥ ਹਰਿ ਬਿਨੁ ਜੀਉ ਜਲਿ ਬਲਿ ਜਾਉ ॥

 • ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥੧॥ ਰਹਾਉ ॥ ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ ॥

 • ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੨॥

 • ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥ ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥

 • ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੩॥ ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥

 • ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੪॥੧॥ (ਪੰਨਾ ੧੪ )

 • ਉਦਾਹਰਨ 8.

  ਧਨਾਸਰੀ ਮਹਲਾ ੫ ॥

 • ਮਾਂਗਉ ਰਾਮ ਤੇ ਇਕੁ ਦਾਨੁ ॥ ਸਗਲ ਮਨੋਰਥ ਪੂਰਨ ਹੋਵਹਿ ਸਿਮਰਉ ਤੁਮਰਾ ਨਾਮੁ ॥੧॥ ਰਹਾਉ ॥

 • ਚਰਨ ਤੁਮਾ੍ਰੇ ਹਿਰਦੈ ਵਾਸਹਿ ਸੰਤਨ ਕਾ ਸੰਗੁ ਪਾਵਉ ॥ ਸੋਗ ਅਗਨਿ ਮਹਿ ਮਨੁ ਨ ਵਿਆਪੈ ਆਠ ਪਹਰ ਗੁਣ ਗਾਵਉ ॥੧॥

 • ਸ੍ਵਸਤਿ ਬਿਵਸਥਾ ਹਰਿ ਕੀ ਸੇਵਾ ' ਮਧ੍ੰਤ ' ਪ੍ਰਭ ਜਾਪਣ ॥ ਨਾਨਕ ਰੰਗੁ ਲਗਾ ਪਰਮੇਸਰ ਬਾਹੁੜਿ ਜਨਮ ਨ ਛਾਪਣ ॥੨॥੧੮॥੪੯॥( ਪੰਨਾ ੬੮੨)

  ਸ੍ਵਸਤਿ = ਸ਼ਾਂਤੀ , ਸੁਖ; ਬਿਵਸਥਾ = ਅਵਸਥਾ ; ਮਧ੍ੰਤ = ਮਧ ਵਿੱਚ, ਵਿੱਚਕਾਰ;

  ਨੋਟ ":- ਸ਼ਬਦ ' ਮਧ੍ੰਤ ' ਵਿੱਚ ' ਧ ' ਦੇ ਪੈਰ ਵਿੱਚ ' ਅੱਧਾ ਯ ਹੈ।"

  ਉਦਾਹਰਨ 9.

 • ਗੁਰਾ ਇਕ ਦੇਹਿ ਬੁਝਾਈ ॥

 • ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥

 • ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥

 • ਇਕਨਾ ਹੁਕਮੀ ਬਖਸੀਸ਼ ਇਕਿ ਹੁਕਮੀ ਸਦਾ ਭਵਾਈਅਹਿ ॥

 • ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥

 • ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ (ਪੰਨਾ ੩)

 • ਅਖਰੀ ਨਾਮੁ ਅਖਰੀ ਸਾਲਾਹ ॥ ਅਖਰੀ ਗਿਆਨੁ ਗੀਤ ਗੁਣ ਗਾਹ ॥

 • ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥

 • ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥ ..................................॥

 • ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥........................॥

 • ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥ ; ਮੰਡਲ = ਬ੍ਰਹਿਮੰਡ ਦਾ ਇਕ ਚੱਕਰ (Galaxy), ਜਿਸ ਵਿੱਚ ਇਕ ਸੂਰਜ, ਇਕ ਚੰਦ੍ਰਮਾ, ਇਕ ਧਰਤੀ, ਆਦਿ ਹਨ ; ਵਰਭੰਡਾ = ਸਾਰੀ ਸ੍ਰਿਸ਼ਟੀ ;

 • ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥

 • ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ (ਪੰਨਾ ੮)

 • ਆਖਾ ਜੀਵਾ ਵਿਸਰੈ ਮਰਿ ਜਾਉ ॥ (ਪੰਨਾ ੯)

 • ਗੁਰ ਚਰਣੀ ਇਕ ਸਰਧਾ ਉਪਜੀ ਮੈ ਹਰਿ ਗੁਣ ਕਹਤੇ ਤ੍ਰਿਪਤਿ ਨ ਭਈਆ ॥੪॥ (ਪੰਨਾ ੮੩੪)

  ਸ਼ੁੱਧ ਉਚਾਰਨ

 • ਉਦਾਹਰਨ 1.

 • ਸਾਚਾ    ਮਰੈ ਨ ਆਵੈ ਜਾਇ ॥ ਨਾਨਕ    ਗੁਰਮੁਖਿ ਰਹੈ ਸਮਾਇ ॥੮॥੧॥ (ਪੰਨਾ ੨੨੯)

  ਉਦਾਹਰਨ 2.

 • ਵਿਣੁ ਸਚੇ   ਦਰਬਾਰੁ     ਕੂੜਿ   ਨ ਪਾਈਐ ॥ (ਪੰਨਾ ੧੪੭); ਕੂੜਿ = ਕੂੜ ਰਾਹੀਂ;

  ਉਦਾਹਰਨ 3.

 • ਤਨ ਮਹਿ ਮੈਲੁ ਨਾਹੀ    ਮਨੁ ਰਾਤਾ ॥ ਗੁਰ ਬਚਨੀ   ਸਚੁ   ਸਬਦਿ ਪਛਾਤਾ ॥ (ਪੰਨਾ ੧੫੪)

  ਉਦਾਹਰਨ 4.

 • ਪਿਰ ਸੰਗਿ    ਮੂਠੜੀਏ    ਖਬਰਿ ਨ ਪਾਈਆ ਜੀਉ ॥ ਮਸਤਕਿ ਲਿਖਿਅੜਾ ਲੇਖੁ    ਪੁਰਬਿ ਕਮਾਇਆ ਜੀਉ ॥ (ਪੰਨਾ ੬੮੯)

  ਉਦਾਹਰਨ 5.

 • ਸਚ ਬਿਨੁ    ਸਤੁ ਸੰਤੋਖੁ ਨ ਪਾਵੈ ॥ ਬਿਨੁ ਗੁਰ     ਮੁਕਤਿ ਨ     ਆਵੈ ਜਾਵੈ ॥ ਮੂਲ ਮੰਤ੍ਰੁ ਹਰਿ ਨਾਮੁ ਰਸਾਇਣੁ    ਕਹੁ ਨਾਨਕ    ਪੂਰਾ ਪਾਇਆ ॥੫॥ (ਪੰਨਾ ੧੦੪੦); ਸੰਬੰਧਕ ਸ਼ਬਦ ' ਬਿਨੁ ' ਆ ਜਾਣ ਕਰਕੇ, ' ਸਚ ' ਦਾ ਔਂਕੜ ਕਟਿਆ ਗਿਆ ਹੈ।

  ਉਦਾਹਰਨ 6

 • ਕਰਉਂ ਬੇਨੰਤੀ    ਸੁਣਹੁ ਮੇਰੇ ਮੀਤਾ    ਸੰਤ ਟਹਲ ਕੀ ਬੇਲਾ ॥

 • ਈਹਾਂ ਖਾਟਿ ਚਲਹੁ ਹਰਿ ਲਾਹਾ    ਆਗੈ ਬਸਨੁ ਸੁਹੇਲਾ ॥੧॥ (ਪੰਨਾ ੧੩)

 • ਉਦਾਹਰਨ 7.

  ੴ ਸਤਿਗੁਰ ਪ੍ਰਸਾਦਿ ॥

  ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥

 • ਮੋਤੀਂ ਤਂ ਮੰਦਰ ਊਸਰਹਿਂ   ਰਤਨੀਂ ਤਂ ਹੋਹਿਂ ਜੜਾਉ ॥ ਕਸਤੂਰਿ   ਕੁੰਗੂ  ਅਗਰਿ  ਚੰਦਨਿ   ਲੀਪਿ  ਆਵੈ ਚਾਉ ॥

 • ਮਤੁ ਦੇਖਿ ਭੂਲਾਂ    ਵੀਸਰੈਂ   ਤੇਰਾ ਚਿਤਿ ਨ ਆਵੈ ਨਾਉਂ ॥੧॥ ਹਰਿ ਬਿਨੁ    ਜੀਉ ਜਲਿ ਬਲਿ ਜਾਉਂ ॥

 • ਮੈ ਆਪਣਾ ਗੁਰੁ ਪੂਛਿ ਦੇਖਿਆ   ਅਵਰੁ ਨਾਹੀ ਥਾਉਂ ॥੧॥ ਰਹਾਉ ॥ ਧਰਤੀ ਤਂ ਹੀਰੇ ਲਾਲ ਜੜਤੀ   ਪਲੰਘਿ ਲਾਲ ਜੜਾਉਂ ॥

 • ਮੋਹਣੀ ਮੁਖਿ ਮਣੀ ਸੋਹੈ   ਕਰੇ ਰੰਗਿ ਪਸਾਉ ॥ ਮਤੁ ਦੇਖਿ  ਭੂਲਾਂ   ਵੀਸਰੈਂ   ਤੇਰਾ ਚਿਤਿ ਨ ਆਵੈ ਨਾਉਂ ॥੨॥

 • ਸਿਧੁ ਹੋਵਾਂ  ਸਿਧਿ ਲਾਈਂ   ਰਿਧਿ ਆਖਾਂ ਆਉ ॥ ਗੁਪਤੁ ਪਰਗਟੁ ਹੋਇ ਬੈਸਾਂ   ਲੋਕੁ ਰਾਖੈ ਭਾਉ ॥

 • ਮਤੁ ਦੇਖਿ ਭੂਲਾਂ    ਵੀਸਰੈਂ    ਤੇਰਾ ਚਿਤਿ ਨ ਆਵੈ ਨਾਉਂ ॥੩॥ ਸੁਲਤਾਨੁ ਹੋਵਾਂ    ਮੇਲਿ ਲਸਕਰ    ਤਖਤਿ ਰਾਖਾਂ ਪਾਉਂ ॥

 • ਹੁਕਮੁ ਹਾਸਲੁ ਕਰੀ ਬੈਠਾਂ    ਨਾਨਕਾ   ਸਭ ਵਾਉ ॥ ਮਤੁ ਦੇਖਿ ਭੂਲਾਂ    ਵੀਸਰੈਂ   ਤੇਰਾ ਚਿਤਿ ਨ ਆਵੈ ਨਾਉਂ ॥੪॥੧॥ (ਪੰਨਾ ੧੪ )

 • ਉਦਾਹਰਨ 8.

  ਧਨਾਸਰੀ ਮਹਲਾ ੫ ॥

 • ਮਾਂਗਉਂ ਰਾਮ ਤੇ  ਇਕੁ ਦਾਨੁ ॥ ਸਗਲ ਮਨੋਰਥ ਪੂਰਨ ਹੋਵਹਿਂ   ਸਿਮਰਉਂ ਤੁਮਰਾ ਨਾਮੁ ॥੧॥ ਰਹਾਉ ॥

 • ਚਰਨ ਤੁਮਾ੍ਰੇ ਹਿਰਦੈ ਵਾਸਹਿਂ   ਸੰਤਨ ਕਾ ਸੰਗੁ ਪਾਵਉਂ ॥ ਸੋਗ ਅਗਨਿ ਮਹਿ   ਮਨੁ ਨ ਵਿਆਪੈ  ਆਠ ਪਹਰ ਗੁਣ ਗਾਵਉਂ॥੧॥

 • ਸ੍ਵਸਤਿ ਬਿਵਸਥਾ  ਹਰਿ ਕੀ ਸੇਵਾ ' ਮਧ੍ੰਤ ' ਪ੍ਰਭ ਜਾਪਣ ॥ ਨਾਨਕ    ਰੰਗੁ ਲਗਾ ਪਰਮੇਸਰ   ਬਾਹੁੜਿ ਜਨਮ ਨ ਛਾਪਣ ॥੨॥੧੮॥੪੯॥( ਪੰਨਾ ੬੮੨)

  ਨੋਟ ":- ਸ਼ਬਦ ' ਮਧ੍ੰਤ ' ਵਿੱਚ ' ਧ ' ਦੇ ਪੈਰ ਵਿੱਚ ' ਅੱਧਾ ਯ ਹੈ। "

 • ਉਦਾਹਰਨ 9.

 • ਗੁਰਾ   ਇਕ ਦੇਹਿ ਬੁਝਾਈ ॥

 • ਭੁਖਿਆਂ    ਭੁਖ ਨ ਉਤਰੀ    ਜੇ ਬੰਨ੍ਹਾਂ, ਪੁਰੀਆਂ ਭਾਰ ॥

 • ਗਾਵੈ ਕੋ ਤਾਣੁ     ਹੋਵੈ ਕਿਸੈ ਤਾਣੁ ॥

 • ਸਹਸ ਸਿਆਣਪਾਂ    ਲਖ ਹੋਹਿਂ    ਤਂ ਇਕ ਨ ਚਲੈ ਨਾਲਿ ॥

  ਨੋਟ :- ਕਿਉਂਕਿ ' ਸਿਆਣਪ ' ਇਸਤ੍ਰੀ-ਲਿੰਗ ਸ਼ਬਦ ਹੈ, ਇਸੇ ਕਰਕੇ ' ਇਕ ' ਜੋ ' ਸਿਆਣਪ ' ਦਾ ਵਿਸ਼ੇਸ਼ਣ ਹੈ, ਇਹ ਵੀ ਇਸਤ੍ਰੀ-ਲਿੰਗ ਸ਼ਬਦ ਹੈ, ਭਾਵ ਇਕ ਸਿਆਣਪ ਭੀ ਨਾਲ ਨਹੀਂ ਚਲਦੀ।

 • ਇਕਨਾ ਹੁਕਮੀ ਬਖਸੀਸ਼     ਇਕਿ ਹੁਕਮੀ ਸਦਾ ਭਵਾਈਅਹਿਂ ॥

 • ਗਾਵਹਿਂ ਤੁਹਨੋ     ਪਉਣੁ ਪਾਣੀ ਬੈਸੰਤਰੁ     ਗਾਵੈ ਰਾਜਾ ਧਰਮੁ     ਦੁਆਰੇ ॥

 • ਅਖਰੀਂ ਨਾਮੁ     ਅਖਰੀਂ ਸਾਲਾਹ ॥ ਅਖਰੀਂ     ਗਿਆਨੁ ਗੀਤ ਗੁਣ ਗਾਹ ॥ ; ' ਸਾਲਾਹ ' = ਸਿਫ਼ਤਿ ਕਰ, ਸਾਲਾਹੁਨਾ ਕਰ।

  ' ਸਾਲਾਹ ' ਇਸਤ੍ਰੀ-ਲਿੰਗ ਸ਼ਬਦ ਹੈ।

 • ਗਾਵਹਿਂ  ਮੋਹਣੀਆਂ ਮਨੁ ਮੋਹਨਿ    ਸੁਰਗਾ ਮਛ ਪਇਆਲੇ ॥ ..................................॥

 • ਗਾਵਹਿਂ  ਜੋਧ ਮਹਾਬਲ ਸੂਰਾ    ਗਾਵਹਿਂ ਖਾਣੀ ਚਾਰੇ ॥........................॥

 • ਗਾਵਹਿਂ  ਖੰਡ ਮੰਡਲ ਵਰਭੰਡਾ    ਕਰਿ ਕਰਿ ਰਖੇ ਧਾਰੇ ॥

 • ਸੋਈ ਸੋਈ     ਸਦਾ ਸਚੁ     ਸਾਹਿਬੁ ਸਾਚਾ     ਸਾਚੀ ਨਾਈ ॥ ਹੈ ਭੀ ਹੋਸੀ     ਜਾਇ ਨ ਜਾਸੀ     ਰਚਨਾ ਜਿਨਿ ਰਚਾਈ ॥ ; ਨਾਈ = ਵਡਿਆਈ ;

 • ਜਿਨੀ ਨਾਮੁ ਧਿਆਇਆ    ਗਏ  ਮਸ਼ੱਕਤਿ  ਘਾਲਿ ॥ (ਪੰਨਾ ੮); ਮਸਕਤਿ ਦਾ ਉਚਾਰਨ ' ਮਸ਼ੱਕਤਿ ' ਕਰਨਾ ਹੈ।

 • ਮਤਿ ਵਿਚਿ   ਰਤਨ  ਜਵਾਹਰ  ਮਾਣਿਕ  ਜੇ ਇਕ   ਗੁਰ ਕੀ  ਸਿਖ ਸੁਣੀ ॥ (ਪੰਨਾ ੩)

 • ਗੁਰ ਚਰਣੀਂ   ਇਕ ਸਰਧਾ ਉਪਜੀ   ਮੈ  ਹਰਿ ਗੁਣ ਕਹਤੇ   ਤ੍ਰਿਪਤਿ ਨ ਭਈਆ ॥੪॥ (ਪੰਨਾ ੮੩੪)

  ਗੁਰਬਾਣੀ ਲਿਖਣ ਵਿੱਚ ਅੱਧਕ ਦੀ ਵਰਤੋਂ ਨਹੀਂ।

 • ਗੁਰਬਾਣੀ ਲਿਖਣ ਸਮੇਂ ਅੱਧਕ ਦੀ ਵਰਤੋਂ ਨਾ ਹੋਣ ਕਰ ਕੇ, ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਅੱਧਕ ਦੀ ਵਰਤੋਂ ਨਹੀਂ ਕੀਤੀ ਗਈ ਪਰੰਤੂ ਬੋਲਣ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਲਈ, ਬੋਲਣ ਵੇਲੇ ਜਿਥੇ ਲੋੜ ਹੈ, ਅੱਧਕ ਲਾਅ ਕੇ ਸ਼ੁੱਧ ਉਚਾਰਨ ਕਰਨਾ ਜ਼ਰੂਰੀ ਹੈ।

  ਸ਼ੁੱਧ ਉਚਾਰਨ ਬਾਰੇ ਕੁਝ ਉਦਾਹਰਨਾਂ:-

  •  (ੳ) ਉਦਾਹਰਨ ਵਜੋਂ ਅਸੀਂ “ ਮਸਕਤਿ “ ਸ਼ਬਦ   “ ਜਪੁ ”  ਬਾਣੀ ਦੇ ਅਖੀਰਲੇ ਸਲੋਕ ਵਿੱਚ  “ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥“  ਵਿੱਚ ਆਉਂਦਾ ਹੈ।

   ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਕਿਸ ਬੋਲੀ ਤੋਂ ਲਿਆ ਅਤੇ ਇਸਦੇ ਅਰਥ ਜਾਨਣ ਲਈ ਕੁਝ ਵਿਚਾਰ ਸਾਂਝੇ ਕਰਦੇ ਹਾਂ।

   ਪੰਜਾਬੀ ਬੋਲੀ ਵਿੱਚ  “ ਮਸਕਤ ”   ਕੋਈ ਸ਼ਬਦ ਨਹੀਂ ਹੈ, ਭਾਵ, ਇਸਦੇ ਕੋਈ ਅਰਥ ਨਹੀਂ ਹਨ, ਇਸ ਲਈ ਇਹ ਨਿਰਾਰਥਕ ਸ਼ਬਦ ਹੈ। ਅਰਬੀ ਬੋਲੀ ਵਿੱਚ ਇਹ   “ ਮਸਕਤ ”  ਸ਼ਬਦ ਜ਼ਰੂਰ ਹੈ ਅਤੇ ਇਹ ਬੱਚੇ ਦੇ ਜੰਮਣ ਵੇਲੇ ਸਿਰ ਦੇ ਡਿਗਣ ਦੀ ਥਾਂ ਦਾ ਨਾਉਂ ਹੈ। ਇਥੇ ਗੁਰਬਾਣੀ ਵਿੱਚ ਵਰਤੇ ਸ਼ਬਦ  “ਮਸਕਤਿ“  ਦੇ ਇਹ ਅਰਥ ਨਹੀਂ ਬਣਦੇ। ਇਸ ਤੋਂ ਪਤਾ ਚਲਦਾ ਹੈ ਕਿ ਗੁਰੂ ਜੀ ਨੇ ਇਹ ਸ਼ਬਦ ਅਰਬੀ ਬੋਲੀ ਤੋਂ ਨਹੀ ਲਿਆ।

   ਫ਼ਾਰਸੀ ਬੋਲੀ ਵਿੱਚ  “ ਮਸ਼ੱਕਤ ”   ਸ਼ਬਦ ਹੈ ਜਿਸਦੇ ਅਰਥ ਮਿਹਨਤ ਜਾਂ ਘਾਲਿ ਜਾਂ ਘਾਲਣਾ ਹੈ ਅਤੇ ਇਹ ਅਰਥ " ਜਪੁ " ਬਾਣੀ ਦੇ ਦੂਜੇ ਸਲੋਕ ਵਿੱਚ ਢੁਕਵੇਂ ਹਨ। ਇਸ ਲਈ   " ਜਪੁ "  ਬਾਣੀ ਦੇ ਦੂਜੇ ਸਲੋਕ ਵਿੱਚ ਵਰਤਿਆ ਸ਼ਬਦ  “ ਮਸਕਤਿ “  ਫ਼ਾਰਸੀ ਦੇ ਸ਼ਬਦ  “ ਮਸ਼ੱਕਤ ”  ਦਾ ਹੀ ਬਦਲਿਆ ਰੂਪ ਹੈ ਅਤੇ ਇਸਦਾ ਅਰਥ ਘਾਲ ਹੀ ਢੁਕਵਾਂ ਅਰਥ ਹੈ।  (ਪ੍ਰਿੰਸੀਪਲ ਹਰਭਜਨ ਸਿੰਘ ਜੀ)

   ਜਦ ਗੁਰੂ ਨਾਨਕ ਦੇਵ ਜੀ ਨੇ ਬਾਣੀ ਉਚਾਰਨ ਕੀਤੀ ਸੀ ਤਾਂ ਓਸ ਸਮੇਂ ‘ ਸ ’ ਦੇ ਪੈਰ ਵਿੱਚ ਬਿੰਦੀ ਵਾਲਾ ‘ ਸ਼ ’ ਅੱਖਰ ਦੀ ਅਣਹੋਂਦ ਕਰਕੇ ਇਸ ਦੀ ਲਿਖਣ ਵਿੱਚ ਵਰਤੋਂ ਨਹੀਂ ਸੀ ਕੀਤੀ ਜਾਂਦੀ। ਫਿਰ ਵੀ,  ‘ ਸ਼ ’ ਦੀ ਧੁਨੀ ਉਚਾਰਨ ਵਿੱਚ ਵਰਤੀ ਜਾਂਦੀ ਸੀ । ਕਈ ਪਾਠਕ ਬਾਣੀ ਪੜ੍ਹਦਿਆਂ  ‘ ਮਸੱਕਤਿ ’ ਸ਼ਬਦ ਬੋਲਣ ਲਗਿਆਂ  ‘ ਸ ’  ਉਪਰ ਅੱਧਕ ਆਪਣੇ ਕੋਲੋਂ ਲਾਕੇ ‘ ਸੱ ’ ਬੋਲਦੇ ਹਨ ਪਰ ‘ ਸ ’ ਦੇ ਪੈਰ ਵਿੱਚ ਬਿੰਦੀ ਆਪਣੇ ਕੋਲੋਂ ਲਾ ਕੇ  ‘ ਸ਼ੱ ’  ਨਹੀਂ ਬੋਲਦੇ।

 • ਬਾਣੀ ਦੇ ਸ਼ੁੱਧ ਉਚਾਰਨ ਲਈ ਊਪਰ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਹਨਾਂ ਨੂੰ ਧਿਆਨ ਵਿੱਚ ਨਾ ਰੱਖਣ ਦੇ ਬਗੈਰ ਉਚਾਰਨ ਅਸ਼ੁੱਧ ਹੋਵੇਗਾ, ਅਰਥ ਵੀ ਠੀਕ ਨਹੀਂ ਹੋਣਗੇ ਅਤੇ ਗੁਰਬਾਣੀ ਦੀ ਨਿਰਾਦਰੀ ਵੀ ਹੋਵੇਗੀ, ਜੋ ਕੋਈ ਵੀ ਸਿੱਖ ਉਚਿੱਤ ਨਹੀਂ ਸਮਝੇਗਾ।

 • ਗੁਰਬਾਣੀ ਪੜ੍ਹਨ ਅਤੇ ਉਚਾਰਨ ਵੇਲੇ ਕੁਝ ਹੋਰ ਗਲਾਂ ਦਾ ਧਿਆਨ ਰਖਣਾ ਵੀ ਜ਼ਰੂਰੀ ਹੈ; ਜਿਵੇਂ:-

  • 1. ਉਤਮ-ਪੁਰਖ (First Person) ਕਿਰਿਆ ਵਾਲੇ ਸ਼ਬਦਾਂ ਦਾ ਰੂਪ ਅਤੇ ਉਚਾਰਨ;

  • ਕਵਨ ਰੂਪੁ ਤੇਰਾ ਆਰਾਧਉ ॥ ਕਵਨ ਜੋਗ ਕਾਇਆ ਲੇ ਸਾਧਉ ॥1॥ (ਪੰਨਾ 186)

  • ਕਵਨ ਗੁਨੁ ਜੋ ਤੁਝੁ ਲੈ ਗਾਵਉ ॥ ਕਵਨ ਬੋਲ ਪਾਰਬ੍ਰਹਮ ਰੀਝਾਵਉ ॥1॥ ਰਹਾਉ ॥

  • ਕਵਨ ਸੁ ਪੂਜਾ ਤੇਰੀ ਕਰਉ ॥ ਕਵਨ ਸੁ ਬਿਧਿ ਜਿਤੁ ਭਵਜਲ ਤਰਉ ॥2॥ (ਪੰਨਾ 187)

   ਉਪਰ ਦਿਤੀਆਂ ਪੰਗਤੀਆਂ ਵਿੱਚ ਵਰਤੇ ਸ਼ਬਦਾਂ " ਆਰਾਧਉ , ਸਾਧਉ "; ਅਤੇ " ਗਾਵਉ , ਰੀਝਾਵਉ , ਕਰਉ , ਤਰਉ " ਦਾ ਉਚਾਰਨ ਕਰਨ ਵੇਲੇ, ਇਨ੍ਹਾਂ ਸਾਰੇ ਸ਼ਬਦਾਂ ਵਿੱਚ " ਉ " ਨੂੰ ਬਿੰਦੀ ਲਗਾ ਕੇ ਪੜ੍ਹਨਾ ਹੈ; ਜਿਵੇਂ:- " ਆਰਾਧਉਂ , ਸਾਧਉਂ " ਨਹੀਂ ਤਾਂ ਉਚਾਰਨ ਅਸ਼ੁ੍ਧ ਹੋਵੇਗਾ ਅਤੇ ਅਰਥਾਂ ਨੂੰ ਆਪਣੇ ਆਪ 'ਤੇ ਢੁਕਾਉਣ ਦੀ ਬਜਾਏ, ਇਹ ਅਰਥ ਮਧਮ-ਪੁਰਖ ਜਾਂ ਅੱਨ ਪੁਰਖ਼ ਉਤੇ ਢੁਕਦੇ ਹੋਣਗੇ, ਭਾਵ ਆਪਣੇ ਆਪ 'ਤੇ ਢੁਕਾਉਣ ਦੀ ਬਜਾਏ ਕਿਸੇ ਹੋਰ ਨੂੰ ਕਹੇ ਸ਼ਬਦ ਹੋਣਗੇ ਜੋ ਠੀਕ ਨਹੀਂ ਹੈ।

   ਇਸ ਲਈ ਊਪਰਲੀਆਂ ਸਾਰੀਆਂ ਪੰਗਤੀਆਂ ਹੇਠ ਲਿਖੇ ਅਨੁਸਾਰ ਉਚਾਰੀਆਂ ਜਾਣੀਆਂ ਚਾਹੀਦੀਆਂ ਹਨ।

  • ਕਵਨ ਰੂਪੁ ਤੇਰਾ ਆਰਾਧਉਂ ॥ ਕਵਨ ਜੋਗ ਕਾਇਆ ਲੇ ਸਾਧਉਂ ॥1॥ (ਪੰਨਾ 186)

  • ਕਵਨ ਗੁਨੁ ਜੋ ਤੁਝੁ ਲੈ ਗਾਵਉਂ ॥ ਕਵਨ ਬੋਲ ਪਾਰਬ੍ਰਹਮ ਰੀਝਾਵਉਂ ॥1॥ ਰਹਾਉ ॥

  • ਕਵਨ ਸੁ ਪੂਜਾ ਤੇਰੀ ਕਰਉਂ ॥ ਕਵਨ ਸੁ ਬਿਧਿ ਜਿਤੁ ਭਵਜਲ ਤਰਉਂ ॥2॥ (ਪੰਨਾ 187)

    ਟੋਡੀ ਮਹਲਾ 5 ॥

   • ਕ੍ਰਿਪਾ ਨਿਧਿ ਬਸਹੁ ਰਿਦੈ ਹਰਿ ਨੀਤ ॥

   • ਤੈਸੀ ਬੁਧਿ ਕਰਹੁ ਪਰਗਾਸਾ    ਲਾਗੈ ਪ੍ਰਭ ਸੰਗਿ ਪ੍ਰੀਤਿ ॥ ਰਹਾਉ ॥

   • ਦਾਸ ਤੁਮਾਰੇ ਕੀ ਪਾਵਉ ਧੂਰਾ   ਮਸਤਕਿ ਲੇ ਲੇ ਲਾਵਉ ॥

   • ਮਹਾ ਪਤਿਤ ਤੇ ਹੋਤ ਪੁਨੀਤਾ   ਹਰਿ ਕੀਰਤਨ ਗੁਨ ਗਾਵਉ ॥1॥

   • ਆਗਿਆ ਤੁਮਰੀ ਮੀਠੀ ਲਾਗਉ   ਕੀਓ ਤੁਹਾਰੋ ਭਾਵਉ ॥

   • ਜੋ ਤੂ ਦੇਹਿ   ਤਹੀ ਇਹੁ ਤ੍ਰਿਪਤੈ   ਆਨ ਨ ਕਤ ਹੂ ਧਾਵਉ ॥2॥

   • ਸਦ ਹੀ ਨਿਕਟਿ ਜਾਨਉ   ਪ੍ਰਭ ਸੁਆਮੀ   ਸਗਲ ਰੇਣ ਹੋਇ ਰਹੀਐ ॥

   • ਸਾਧੂ ਸੰਗਤਿ ਹੋਇ ਪਰਾਪਤਿ   ਤਾ ਪ੍ਰਭੁ ਅਪੁਨਾ ਲਹੀਐ ॥3॥

   • ਸਦਾ ਸਦਾ ਹਮ ਛੋਹਰੇ ਤੁਮਰੇ   ਤੂ ਪ੍ਰਭ ਹਮਰੋ ਮੀਰਾ ॥

   • ਨਾਨਕ   ਬਾਰਿਕ   ਤੁਮ ਮਾਤ ਪਿਤਾ    ਮੁਖਿ ਨਾਮੁ ਤੁਮਾਰੋ  ਖੀਰਾ ॥4॥3॥5॥ (ਪੰਨਾ 712-713)

   ਪਦ ਅਰਥ :- ਕ੍ਰਿਪਾ ਨਿਧਿ- ਹੇ ਕਿਰਪਾ ਦੇ ਖ਼ਜ਼ਾਨੇ ! ਰਿਦੈ-ਹਿਰਦੇ ਵਿੱਚ । ਨੀਤ-ਨਿੱਤ । ਕਰਹੁ ਪਰਗਾਸਾ-ਪਰਗਟ ਕਰੋ । ਸੰਗਿ-ਨਾਲ ।ਰਹਾਉ। ਪਾਵਉ-ਪਾਵਉਂ, ਮੈਂ ਹਾਸਲ ਕਰਾਂ । ਧੂਰਾ-ਚਰਨ-ਧੂੜ । ਮਸਤਕਿ-ਮੱਥੇ ਉਤੇ । ਲਾਵਉ-ਲਾਵਉਂ, ਮੈਂ ਲਾਵਾਂ । ਪਤਿਤ-ਵਿਕਾਰੀ । ਤੇ-ਤੋਂ । ਹੋਤ-ਹੋ ਜਾਂਦੇ ਹਨ । ਪੁਨੀਤਾ-ਪਵਿਤ੍ਰ । ਗਾਵਉ- ਗਾਵਉਂ, ਮੈਂ ਗਾਵਾਂ ।1।

   ਲਾਗਉ—(ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ) ਲੱਗੇ । ਭਾਵਉ—(ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ) ਚੰਗੀ ਲੱਗੇ, ਪਸੰਦ ਆ ਜਾਏ । ਤਹੀ- ਉਸੇ ਵਿੱਚ । ਤ੍ਰਿਪਤੈ- ਰੱਜਿਆ ਰਹੇ । ਆਨ-(ਅਨਯ) ਹੋਰ ਹੋਰ ਪਾਸੇ । ਆਨ ਕਤ ਹੂ- ਕਿਸੇ ਹੋਰ ਪਾਸੇ । ਧਾਵਉ- (ਉੱਤਮ-ਪੁਰਖ) ਧਾਵਉਂ, ਮੈਂ ਦੌੜਾਂ ।2।

   ਸਦ- ਸਦਾ । ਨਿਕਟਿ-ਨੇੜੇ । ਜਾਨਉ-ਜਾਨਉਂ, ਮੈਂ ਜਾਣਾਂ । ਰੇਣ-ਚਰਨ-ਧੂੜ । ਹੋਇ-ਹੋ ਕੇ । ਲਹੀਐ-ਲੱਭ ਸਕੀਦਾ ਹੈ ।3।

   ਛੋਹਰੇ - ਬੱਚੇ । ਹਮਰੋ-ਸਾਡਾ । ਮੀਰਾ-ਮਾਲਕ । ਬਾਰਿਕ-ਬਾਲਕ । ਮੁਖਿ-ਮੂੰਹ ਵਿੱਚ । ਖੀਰਾ-ਦੁੱਧ ।4।

   ਅਰਥ :- ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ ! ਮੇਰੇ ਹਿਰਦੇ ਵਿੱਚ ਵੱਸਦਾ ਰਹੁ । ਹੇ ਪ੍ਰਭੂ ! ਮੇਰੇ ਅੰਦਰ ਇਹੋ ਜਿਹੀ ਅਕਲ ਦਾ ਚਾਨਣ ਕਰ, ਕਿ ਤੇਰੇ ਨਾਲ ਮੇਰੀ ਪ੍ਰੀਤਿ ਬਣੀ ਰਹੇ ।ਰਹਾਉ।

   ਹੇ ਪ੍ਰਭੂ ! ਮੈਂ ਤੇਰੇ ਸੇਵਕ ਦੀ ਚਰਨ-ਧੂੜ ਪ੍ਰਾਪਤ ਕਰਾਂ, (ਉਹ ਚਰਨ-ਧੂੜ) ਲੈ ਲੈ ਕੇ ਮੈਂ (ਆਪਣੇ) ਮੱਥੇ ਉੱਤੇ ਲਾਂਦਾ ਰਹਾਂ ( ਭਾਵ: ਮੈ ਨਿਮ੍ਰਤਾ ਸਹਿਤ ਤੇਰੇ ਦਰਸਾਏ ਰਾਹ 'ਤੇ ਚੱਲਾਂ, ਤੇਰੇ ਪਾਏ ਪੂਰਨਿਆਂ 'ਤੇ ਚੱਲਾਂ)। ( ਹੇ ਪ੍ਰਭੂ ! ਮੇਹਰ ਕਰ) ਮੈਂ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਮੈਂ ਤੇਰੇ ਗੁਣ ਗਾਂਦਾ ਰਹਾਂ । (ਜਿਸ ਦੀ ਬਰਕਤਿ ਨਾਲ)  ਸਿਫ਼ਤਿ-ਸਾਲਾਹ ਕਰਨ ਵਾਲੇ ਵੱਡੇ ਵੱਡੇ ਵਿਕਾਰੀਆਂ ਤੋਂ ਭੀ ਪਵਿਤ੍ਰ ਹੋ ਜਾਂਦੇ ਹਨ ।1।

   (ਹੇ ਪ੍ਰਭੂ ! ਮੇਹਰ ਕਰ) ਮੈਨੂੰ ਤੇਰੀ ਰਜ਼ਾ(ਆਗਿਆ) ਮਿੱਠੀ ਲੱਗਦੀ ਰਹੇ, ਮੈਨੂੰ ਤੇਰਾ ਕੀਤਾ ਚੰਗਾ ਲੱਗਦਾ ਰਹੇ । ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਉਸੇ ਵਿੱਚ ਹੀ (ਮੇਰਾ) ਇਹ ਮਨ ਸੰਤੁਸ਼ਟ ਰਹੇ, ਮੈਂ ਕਿਸੇ ਭੀ ਹੋਰ ਪਾਸੇ ਭਟਕਦਾ ਨਾਹ ਫਿਰਾਂ ।2।

   ਹੇ ਮੇਰੇ ਮਾਲਕ-ਪ੍ਰਭੂ ! ਮੈਂ ਤੈਨੂੰ ਸਦਾ ਆਪਣੇ ਨੇੜੇ (ਵੱਸਦਾ) ਜਾਣਦਾ ਰਹਾਂ । ਹੇ ਭਾਈ ! ਸਭਨਾਂ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ ਚਾਹੀਦਾ ਹੈ । ਜਦੋਂ ਗੁਰੂ ਦੀ ਸੰਗਤਿ ਹਾਸਲ ਹੁੰਦੀ ਹੈ, ਤਦੋਂ ਆਪਣੇ ਪ੍ਰਭੂ ਨੂੰ ਲੱਭ ਲਈਦਾ ਹੈ ।3।

   ਹੇ ਨਾਨਕ ! (ਆਖ) ਹੇ ਪ੍ਰਭੂ ! ਅਸੀਂ ਜੀਵ ਸਦਾ ਹੀ ਤੇਰੇ ਅੰਞਾਣ ਬੱਚੇ ਹਾਂ, ਤੂੰ ਸਾਡੀ ਮਾਂ ਹੈ, ਸਾਡਾ ਪਿਉ ਹੈਂ (ਮੇਹਰ ਕਰ) ਤੇਰਾ ਨਾਮ ਸਾਡੇ ਮੂੰਹ ਵਿੱਚ ਰਹੇ (ਜਿਵੇਂ) ਮਾਪੇ ਆਪਣੇ ਬੱਚੇ ਦੇ ਮੂੰਹ ਵਿੱਚ ਦੁੱਧ (ਪਾਂਦੇ ਰਹਿੰਦੇ ਹਨ) ।4।3।5। (ਪੰਨਾ 712-713)

   • 2. ਮਧਮ-ਪੁਰਖ ( Second Person) ਕਿਰਿਆ ਵਾਲੇ ਸ਼ਬਦਾਂ ਦਾ ਰੂਪ ਅਤੇ ਉਚਾਰਨ:-

    • ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ॥1॥

    • ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥ (ਪੰਨਾ 12)

     ਇਨ੍ਹਾਂ ਪੰਗਤੀਆਂ ਵਿੱਚ ਮਧਮ-ਪੁਰਖ " ਜਿੰਦ " ਨੂੰ ਕਿਹਾ ਜਾ ਰਿਹਾ ਕਿ " ਜਿਸ (ਸਤਿਸੰਗ-) ਘਰ ਵਿੱਚ (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕੀਤੀ ਜਾਂਦੀ ਹੈ ਅਤੇ ਕਰਤਾਰ ਦੇ ਗੁਣਾਂ ਦੀ ਵੀਚਾਰ ਹੁੰਦੀ ਹੈ (ਹੇ ਜਿੰਦ-ਕੁੜੀਏ !) ਉਸ (ਸਤਿਸੰਗ-) ਘਰ ਵਿੱਚ (ਜਾ ਕੇ ਤੂੰ ਭੀ) ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ (ਸੁਹਾਗ-ਮਿਲਾਪ ਦੀ ਤਾਂਘ ਦੇ ਸ਼ਬਦ) ਗਾਇਆ ਕਰ ਅਤੇ ਆਪਣੇ ਪੈਦਾ ਕਰਨ ਵਾਲੇ ਪ੍ਰਭੂ ਨੂੰ ਯਾਦ ਕਰਿਆ ਕਰ ।1।" ਇਸ ਲਈ ਇਥੇ ਵਰਤੇ ਸ਼ਬਦ ਗਾਵਹੁ ਅਤੇ ਸਿਵਰਿਹੁ ਵਿੱਚ " ਹੁ " ਨੂੰ ਬਿੰਦੀ ਲਗਾ ਕੇ ਨਹੀਂ ਪੜ੍ਹਨਾ।

    • ਵਰਤਮਾਨ-ਕਾਲ ਵਿੱਚ, ਮਧਮ-ਪੁਰਖ, ਇਕ-ਵਚਨ ਕਿਰਿਆ ਨਾਲ ' ਹਿ ' ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇਂ ' ਕਰਹਿ 'ਜਾਂ ' ਕਰੈ '। ਪੰਨਾ 385-386, ਪ੍ਰੌ ਸਾਹਿਬ ਸਿੰਘ, ਟੀਕਾ।

    • 3. ਅੱਨ-ਪੁਰਖ ( Third Person) ਕਿਰਿਆ ਵਾਲੇ ਸ਼ਬਦਾਂ ਦਾ ਰੂਪ ਅਤੇ ਉਚਾਰਨ;

    • ਜੁਗੁ ਜੁਗੁ ਜੀਵਉ, ਮੇਰੀ ਅਬ ਕੀ ਧਰੀ ॥1॥ ਰਹਾਉ ॥ ਕਹੁ ਕਬੀਰ ਜਬ ਲਹੁਰੀ ਆਈ, ਬਡੀ ਕਾ ਸੁਹਾਗੁ ਟਰਿਓ ॥ ਲਹੁਰੀ ਸੰਗਿ ਭਈ ਅਬ ਮੇਰੈ ਜੇਠੀ ਅਉਰੁ ਧਰਿਓ ॥2॥2॥32॥ {ਪੰਨਾ 483}

     ਜੀਵਉ- ਜੀਊਂਦੀ ਰਹੇ, ਰੱਬ ਕਰ ਕੇ ਜੀਊਂਦੀ ਰਹੇ।

     (ਨੋਟ :- ਵਿਆਕਰਣ ਅਨੁਸਾਰ ਸ਼ਬਦ  ‘ ਜੀਵਉ ’  ਹੁਕਮੀ ਭਵਿੱਖਤ,   ਅੱਨ-ਪੁਰਖ , ਇਕ-ਵਚਨ ਹੈ, ਜਿਵੇਂ-  ‘ ਭਿਜਉ ਸਿਜਉ ਕੰਮਲੀ ਅਲਹ ਵਰਸਉ ਮੇਹੁ ’ ਵਿੱਚ ਲਫ਼ਜ਼ ‘ ਭਿਜਉ, ਸਿਜਉ ’ ਅਤੇ ‘ ਵਰਸਉ ’ ਹਨ। ਮੇਹੁ =ਮੇਂਹੁ = ਮੀਂਹ;)

     ਧਰੀ - ਸਾਂਭੀ ਹੋਈ ।1।ਰਹਾਉ।

    • ਸਾਧੋ ਗੋਬਿੰਦ ਕੇ ਗੁਨ ਗਾਵਉ॥ ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹੇ ਗਵਾਵਉ॥ ੧॥ ਰਹਾਉ॥ (ਪੰਨਾ ੩੩੭, ਰਾਗੁ ਗਉੜੀ ਪੂਰਬੀ ਕਬੀਰ ਜੀ॥)

    • ਆਗਿਆ ਤੁਮਰੀ ਮੀਠੀ ਲਾਗਉ ਕੀਓ ਤੁਹਾਰੋ ਭਾਵਉ ॥

     ਲਾਗਉ :-(ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ) ਲੱਗੇ ।

     ਭਾਵਉ :-(ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ) ਚੰਗੀ ਲੱਗੇ, ਪਸੰਦ ਆ ਜਾਏ ।

    • ਸਤਿਗੁਰੁ ਪੁਰਖੁ ਮਨਾਵਹੁ ਅਪੁਨਾ ਹਰਿ ਅੰਮ੍ਰਿਤੁ ਪੀ ਝੋਲੀਐ ॥ ਗੁਰ ਪ੍ਰਸਾਦਿ ਜਨ ਨਾਨਕ ਪਾਇਆ ਹਰਿ ਲਾਧਾ ਦੇਹ ਟੋਲੀਐ ॥੨॥੩॥ (ਪੰਨਾ ੫੨੭ )

     (ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ)

    • ਕੋਈ ਭਲਾ ਕਹਉ  ਭਾਵੈ ਬੁਰਾ ਕਹਉ  ਹਮ ਤਨੁ ਦੀਓ ਹੈ ਢਾਰਿ ॥੧॥

     (ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ)

    • ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ॥ ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥੨॥੪॥ (ਪੰਨਾ ੫੨੮)

 • ਸ਼ੁੱਧ ਉਚਾਰਨ ਬਾਰੇ ਕੁਝ ਉਦਾਹਰਨਾਂ:-

   ਜ਼ਿਆਦਾ ਤਰ ਟਕਸਾਲਾਂ, ਸੰਪਰਦਾਵਾਂ ਅਤੇ ਡੇਰਿਆਂ ਤੋਂ ਨਵੇਂ ਸਿੱਖੇ ਅਤੇ ਪੜ੍ਹੇ ਪ੍ਰਚਾਰਕ ਇਹ ਜ਼ਿੱਦ ਕਰਦੇ ਹਨ ਕਿ ਜਿਵੇਂ ਗੁਰਬਾਣੀ ਵਿੱਚ ਲਿਖਿਆ ਹੈ ਉਸਦਾ ਉਸੇ ਤਰਾਂ ਉਚਾਰਨ ਹੋਵੇ।

   ਇਸ ‘ਜਿਵੇਂ ਲਿਖਿਆ, ਉਸੇ ਤਰਾਂ ਉਚਾਰਨ’ ਕਰਨ ਬਾਰੇ ਕੁਝ ਵਿਚਾਰ ਸਾਂਝੇ ਕਰਦੇ ਹਾਂ:-

  •   (ਅ) ਇਸੇ ਤਰਾਂ ੬ ਵੀਂ ਪੌੜੀ ਵਿੱਚ “ ਸਭਨਾ ਜੀਆ … “ ਨੂੰ ਵੀ ਉਚਾਰਨ ਵੇਲੇ ‘ਸਭਨਾਂ ਜੀਆਂ…’ ਕੰਨਾ ਉਪਰ ਬਿੰਦੀ ਲਾ ਕੇ, ਬਹੁ-ਵਚਨ ਰੂਪ ਵਿੱਚ ਹੀ ਉਚਾਰਨਾ ਠੀਕ ਹੈ।

  •   (ੲ) ਜਪੁ ਜੀ ਦੀ ੭ ਵੀਂ  ਪੌੜੀ ਵਿੱਚ  “ ਨਾਨਕ   ਭਗਤਾ ਸਦਾ ਵਿਗਾਸੁ ॥“  ਦੀ ਪੰਗਤੀ ਵਿੱਚ ਸ਼ਬਦ  ‘ ਭਗਤਾ ’   ਆਉਂਦਾ ਹੈ। ਜੇ ਇਸ ਨੂੰ  ‘ ਜਿਵੇਂ ਲਿਖਿਆ ਉਸੇ ਤਰਾਂ ਉਚਾਰਨਾ ’  ਹੈ ਤਾਂ ਸ਼ਬਦ  ‘ ਭਗਤਾ ’  ਕਿਸੇ ਨੂੰ ਸੰਬੋਧਨ ਕਰ ਕੇ ਕਿਹਾ ਸ਼ਬਦ ਹੋਵੇਗਾ, ਜਿਵੇਂ: ਹੇ ਭਗਤਾ! ਜਾਂ ਓਇ ਭਗਤਾ! ਜਿਸਦੇ ਇਹ ਅਰਥ ਇਥੇ ਢੁਕਵੇਂ ਨਹੀਂ ਹਨ। ਪਰ ਜੇ ‘ਤ’ ਅੱਖਰ ਪਿਛੇ ਲੱਗੇ ਕੰਨੇ ਉਪਰ ਬਿੰਦੀ ਆਪਣੇ ਕੋਲੋਂ ਲਗਾ ਕੇ ਉਚਾਰਨ ਕਰਾਂਗੇ ਤਾਂ ਇਹ ਸ਼ਬਦ ਹੋਵੇਗਾ ‘ਭਗਤਾਂ’, ਭਾਵ ' ਭਗਤ ' ਦਾ ਬਹੁ-ਵਚਨ (plural), ਜਿਸਦੇ ਅਰਥ ' ਭਗਤ ਜਨਾਂ ' ਹੈ ਅਤੇ ਇਸ ਪੰਗਤੀ ਦੇ ਅਰਥ , “ ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿੱਚ ਸੁਰਤਿ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਖਿੜਾਉ (ਵਿਗਾਸ) ਬਣਿਆ ਰਹਿੰਦਾ ਹੈ “ ਇਥੇ ਠੀਕ ਢੁਕਦੇ ਹਨ।

  •  (ਸ) ਜਪੁ ਜੀ ਦੀ ੬ ਵੀਂ ਪੌੜੀ ਵਿੱਚ  “ ਗੁਰਾ ਇਕ ਦੇਹਿ ਬੁਝਾਈ॥“  ਦੇ  ‘ ਗੁਰਾ ’   ਸ਼ਬਦ ਨੂੰ ਬਹੁਤੇ ਪਾਠਕ  ‘ ਰ ’   ਦੇ ਪਿਛੇ ਲਗੇ ‘ਾ ‘  ਕੰਨਾ ਦੇ ਨਾਲ ਬਿੰਦੀ ਲਾ ਕੇ ‘ ਗੁਰਾਂ ’ ਉਚਾਰਦੇ ਹਨ ਜੋ ਸ਼ੁੱਧ ਨਹੀਂ ਹੈ।

   ‘ਗੁਰਾਂ’ ਬਹੁ-ਵਚਨ ਹੈ ਜਾਂ ਆਦਰ ਵਜੋਂ ਬੋਲਿਆ ਬਹੁ-ਵਚਨ ਸ਼ਬਦ ਹੋ ਸਕਦਾ ਹੈ, (ਭਾਵ, ਇਕ ਤੋਂ ਜ਼ਿਆਦਾ ਦਾ ਵਾਚਕ ਹੈ ਜਾਂ ਸਤਿਕਾਰ ਵਜੋਂ ਕਿਸੇ ਗੁਰੂ ਜੀ ਲਈ ਬੋਲਿਆ ਸ਼ਬਦ ਹੈ ) ਜਦੋਂ ਕਿ ' ਗੁਰਾ '= ਹੇ ਗੁਰਾ! ਸੰਬੋਧਨ ਰੂਪ ਵਿੱਚ ਬੋਲਿਆ ਸ਼ਬਦ ਹੈ।

   ਇਸ ਪੰਗਤੀ ਵਿੱਚ “ ਗੁਰਾ ਇਕ ਦੇਹਿ ਬੁਝਾਈ ॥ ” ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥5॥ ਆਇਆ ਸ਼ਬਦ ' ਇਕ ' ਇਸਤ੍ਰੀ-ਲਿੰਗ ਅਤੇ ' ਬੁਝਾਈ ' ਸ਼ਬਦ ਦਾ ਵਿਸ਼ੇਸ਼ਣ ਹੈ ਅਤੇ ' ਦੇਹਿ ' ਸ਼ਬਦ ਇਸ ਪੰਗਤੀ ( ' ਇਕ ਦੇਹਿ ਬੁਝਾਈ ' = ' ਇਕ ਸਮਝ ਦੇ , ਇਕ ਗਲ ਸਮਝਾ ਦਿਉ '), ਵਿੱਚ ਇਸਤ੍ਰੀ-ਲਿੰਗ ਕਿਰਿਆ ਹੈ ।

   ਇਨ੍ਹਾਂ ਅਰਥਾਂ ਅਨੁਸਾਰ ਸੰਬੋਧਨ ਰੂਪ ਸ਼ਬਦ ' ਗੁਰਾ ' ਨੂੰ ‘ਗੁਰਾਂ’   ਉਚਾਰਨ ਨਾਲ ਅਰਥ ਠੀਕ ਨਹੀ ਹੋ ਸਕਦੇ ।

   ਉਦਾਹਰਨਾਂ ਸਹਿਤ ਕੀਤੀ ਇਸ ਛੋਟੀ ਜਿਹੀ ਵੀਚਾਰ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਗੁਰਬਾਣੀ ਪੜ੍ਹਦਿਆਂ ਹੋਇਆਂ, ਗੁਰਬਾਣੀ ਵਿਆਕਰਨ ਅਨੁਸਾਰ ਠੀਕ ਉਚਾਰਨ ਕਰਨ ਨਾਲ ਹੀ ਠੀਕ ਅਰਥ ਸਮਝ ਵਿੱਚ ਆਉਣਗੇ ਅਤੇ ਠੀਕ ਉਚਾਰਨ ਨਾਲ ਹੀ ਅਸੀਂ ਗੁਰਬਾਣੀ ਨੂੰ ਠੀਕ ਸਮਝਾਂਗੇ ਅਤੇ ਬਾਣੀ ਦਾ ਸਤਿਕਾਰ ਕਰਾਂਗੇ।

   ਗੁਰਬਾਣੀ ਪਾਠ ਵਿੱਚ " ਬਿੰਦੀ, ਟਿੱਪੀ ਅਤੇ ਅਧਕ " ਲਾ ਕੇ ਉਚਾਰਨ ਕਰਨ ਦੀ ਮਹੱਤਤਾ ਬਾਰੇ ਹੋਰ ਜਾਨਣ ਲਈ, ਪੜ੍ਹੋ: Importance of proper Pronunciation while reading Gurbani

    4. ਗੁਰਬਾਣੀ ਵਿੱਚ ਵਿਸ਼ਰਾਮ, ਅਲਪ ਅਤੇ ਅਰਧ ਵਿਸ਼ਰਾਮ ਆਦਿ ਦੀ ਠੀਕ ਵਰਤੋਂ।

   •   (ਹ) ਗੁਰਬਾਣੀ ਪੜ੍ਹਨ ਵੇਲੇ ਅਲਪ ਅਤੇ ਅਰਧ-ਵਿਸ਼ਰਾਮ ਦਾ ਧਿਆਨ ਰਖਣਾ ਵੀ ਜ਼ਰੂਰੀ ਹੈ, ਨਹੀਂ ਤਾਂ ਅਰਥ ਠੀਕ ਨਹੀਂ ਹੋਣਗੇ, ਜਿਵੇਂ:- ੨੮ ਵੀਂ ਪੌੜੀ ਵਿੱਚ ਇਹ ਪੰਗਤੀਆਂ

   •  ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ॥

   •  ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ॥

   •  ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ॥ "

    ਇਨ੍ਹਾਂ ਦਾ ਪੰਗਤੀਆਂ ਦਾ ਠੀਕ ਉਚਾਰਨ ਹੇਠ ਲਿਖੇ ਅਨੁਸਾਰ ਅਰਧ-ਵਿਸ਼ਰਾਮਾਂ ਸਹਿਤ ਹੋਣਾ ਚਾਹੀਦਾ ਹੈ।

   •  ਮੁੰਦਾਂ ਸੰਤੋਖੁ,   ਸਰਮੁ ਪਤੁ ਝੋਲੀ,  ਧਿਆਨ ਕੀ ਕਰਹਿਂ ਬਿਭੂਤਿ॥

   •  ਖਿੰਥਾ ਕਾਲੁ,   ਕੁਆਰੀ ਕਾਇਆਂ ਜੁਗਤਿ,   ਡੰਡਾ ਪਰਤੀਤਿ॥

   •  ਆਈ ਪੰਥੀ,   ਸਗਲ ਜਮਾਤੀ,  ਮਨਿ ਜੀਤੈ ਜਗੁ ਜੀਤੁ॥

    ਇਸਦੇ ਨਾਲ ਹੀ  " ਮੁੰਦਾ "  ਸ਼ਬਦ ਦੇ ਅਖੀਰ ਉਤੇ  ' ਦਾ '  ਨਾਲ ਲੱਗੇ ਕੰਨਾ ਉਪਰ ਬਿੰਦੀ = ਂ   ਆਵੇਗੀ ਕਿਉਂਕਿ ਜੋਗੀਆਂ ਨੇ ਦੋਨਾਂ ਕੰਨਾਂ ਵਿੱਚ ਮੁੰਦਰਾਂ ਪਾਈਆਂ ਹੁੰਦੀਆਂ ਹਨ ਅਤੇ ਇਹ ਸ਼ਬਦ ਬਹੁ-ਵਚਨ ਹੋਣ ਕਰਕੇ, ਇਸਦਾ ਉਚਾਰਨ " ਮੁੰਦਾਂ " ਠੀਕ ਹੋਵੇਗਾ ।

    ( ਕ ) "ਕਾਇਆ " ਸ਼ਬਦ ਦੇ ਠੀਕ ਉਚਾਰਨ ਲਈ   " ਆ "  ਦੇ ਪਿਛੇ ਕੰਨੇ ਉਪਰ ਬਿੰਦੀ = ਂ  ਲਾ ਕੇ ,  "ਕਾਇਆਂ "  ਪੜ੍ਹਿਆ ਜਾਣਾ ਚਾਹੀਦਾ ਹੈ।

    ( ਖ ) " ਕਰਹਿ " ਇਸ ਕ੍ਰਿਆ ਵਾਚੀ ਸ਼ਬਦ ਦੇ ' ਹਿ ' ਨਾਲ ਲੱਗੀ ਸਿਹਾਰੀ = ਿ ਦੇ ਪਿਛੇ ਵੀ ਬਿੰਦੀ = ਂ ਆਵੇਗੀ ਕਿਉਂਕਿ ਇਸ ਸਾਰੀ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਜੋਗੀ ਨੂੰ ਸੰਬੋਧਨ ਹੋ ਕੇ ਕਹਿ ਰਹੇ ਹਨ ਕਿ ਤੇਰੇ ਕੰਨਾਂ ਵਿੱਚ ਪਾਈਆਂ ਮੁੰਦਰਾਂ ਤੇਰੇ ਮਨ ਵਿੱਚ ਸੰਤੋਖ ਹੋਵੇ, ਤੇਰੀ ( ਪਤੁ ਝੋਲੀ = ਖਪਰੀ) , ਜੋ ਫੜ੍ਹ ਕੇ ਭਿਛਿਆ ਲੈਣ ਵਾਸਤੇ ਦਰ ਦਰ 'ਤੇ ਜਾਂਦਾ ਹੈਂ, ਉਹ ਤੇਰੀ ਮੇਹਨਤ ( = ਸਰਮੁ ) ਨਾਲ ਕੀਤੀ ਕਮਾਈ ਹੋਵੇ ਤਾਂ ਕਿ ਤੈਨੂੰ ਦਰ ਦਰ 'ਤੇ ਭੁੱਖ ਮਿਟਾਣ ਲਈ ਭਿਖਿਆ ਨਾ ਮੰਗਣੀ ਪਵੇ ਅਤੇ ਜੋ ਸਰੀਰ ਉਤੇ ਸੁਆਹ ( = ਬਿਭੂਤਿ ) ਲਗਾਂਦਾ ਹੈ ਉਹ ਤੇਰਾ ਪ੍ਰਮਾਤਮਾ ਵਲ ਧਿਆਨ ਹੋਵੇ। ਜੇ ਇਹ ਸ਼ਬਦ " ਕਰਹਿ " ਸਿਹਾਰੀ = ਿ ਦੇ ਪਿਛੇ ਲੱਗੀ ਬਿੰਦੀ = ਂ ਦੇ ਬਗੈਰ ਹੋਵੇਗਾ ਤਾਂ ਉਸਦੇ ਅਰਥ ਜੋਗੀ ਲਈ, ਜੋਗੀ ਦੀ ਗੈਰ ਹਾਜ਼ਰੀ ਵਿੱਚ ਕਿਸੇ ਹੋਰ (ਅੱਨ-ਪੁਰਖ ) ਨਾਲ ਗੱਲ ਕਰਦਿਆਂ ( ਕਰਹਿ = ਜੇ ਉਹ ਕਰੇ ) ਕਹੇ ਸ਼ਬਦ ਹੋਣਗੇ। ਇਸ ਲਈ ਇਥੇ ਇਹ ਸ਼ਬਦ ਬਿੰਦੀ ਲਗਾ ਕੇ " ਕਰਹਿਂ " ਉਚਾਰਨ ਕਰਨਾ ਹੀ ਠੀਕ ਹੈ ।

    ( ਗ ) ਭਿਸਤੁ ਨਜੀਕਿ ਰਾਖੁ ਰਹਮਾਨਾ॥ ( ਪੰਨਾ : ੧੧੬੧)। (1) ਇਸ ਪੰਗਤੀ ਵਿੱਚ, ਸ਼ਬਦ ' ਭਿਸਤੁ = ਬਹਿਸ਼ਤ, ਸਵਰਗ ' ਔਂਕੜ-ਅੰਤ ਹੈ। ਇਸ ਲਈ ਇਸ ਦੇ ਅਰਥਾਂ ਵਿੱਚ ਕੋਈ ਸੰਬੰਧਕੀ ਪਿਛੇਤਰ { ਦਾ, ਦੇ, ਦੀ, ਨੂੰ , ਨਾਲ ਆਦਿ } ਨਹੀਂ ਲਗੇਗਾ।

    (2) ' ਰਹਮਾਨਾ ' ਸੰਬੋਧਨ ਰੂਪ ਵਿੱਚ ਕਿਹਾ ਸ਼ਬਦ ਹੈ।

    (3) ਸਿੱਖ ਧਰਮ ਵਿੱਚ ਨਰਕ ਜਾਂ ਸਵਰਗ ਨੂੰ ਹੋਰ ਧਰਮਾਂ ਦੇ ਅਰਥਾਂ ਅਨੁਸਾਰ ਪ੍ਰਵਾਨ ਨਹੀਂ ਕੀਤਾ ਜਾਂਦਾ। ਇਸ ਲਈ ਇਸ ਪੰਗਤੀ ਦੇ ਅਰਥ :-'

    ਹੇ ਰਹਮਾਨ!, ਹੇ ਪ੍ਰਭੂ! ਮੈਨੂੰ ਸਵਰਗ ਦੇ ਨੇੜੇ ਰੱਖ ' ਠੀਕ ਨਹੀ ਹਨ। ਇਸ ਲਈ, ਸਭ ਤੋਂ ਪਹਿਲਾਂ ਇਸ ਪੰਗਤੀ ਦੇ ਸ਼ੁੱਧ ਉਚਾਰਨ ਵਾਲੇ ਪਾਸੇ ਧਿਆਨ ਦੇਣਾ ਪਵੇਗਾ। ਜੇ ਅਸੀਂ ਇਸ ਪੰਗਤੀ ਨੂੰ " ਭਿਸਤੁ   ਨਜੀਕਿ ਰਾਖੁ  ਰਹਮਾਨਾ॥" ਅਰਧ ਵਿਸ਼ਰਾਮ ਲਗਾ ਕੇ ਪੜ੍ਹਾਂਗੇ ਤਾਂ ਇਸ ਦੇ ਠੀਕ ਅਰਥ ਹੋਣਗੇ, ਹੇ ਪ੍ਰਭੂ! ਹੇ ਰਹਿਮਾਨ!, ਮੈਨੂੰ ਆਪਣੇ ਨੇੜੇ ਰੱਖ, ਇਹੀ ਮੇਰੇ ਲਈ ਸਵਰਗ (ਬਹਿਸ਼ਤ) ਹੈ।

    ਇਸੇ ਤਰ੍ਹਾਂ ਅਗਲੀਆਂ ਪੰਗਤੀਆਂ ਵਿੱਚ ਵੀ, ਸ਼ਬਦ ' ਦੁਖੁ ' , ' ਮਨੁ ' , ' ਤੇਲੁ ' ਅਤੇ ' ਮੇਲੁ ' ਇਕ-ਵਚਨ, ਪੁਲਿੰਗ ਨਾਂਵ ਹਨ, ਜਿਨ੍ਹਾਂ ਨੂੰ ਪੜ੍ਹਨ ਲਈ ਸ਼ਬਦ ' ਦੁਖੁ ' ਤੋਂ ਪਹਿਲਾਂ ਅਤੇ ਇਸ ਦੇ ਪਿਛੋਂ ਅਤੇ ਇਸੇ ਤਰਾਂ ਸ਼ਬਦ ' ਮਨੁ ' ਤੋਂ ਪਹਿਲਾਂ ਅਤੇ ਪਿਛੋਂ ਵੀ ਅਰਧ ਵਿਸ਼ਰਾਮ ਲਗਾ ਕੇ ਪੜ੍ਹਨ ਨਾਲ ਠੀਕ ਅਰਥ ਹੋਣਗੇ; ਜਿਵੇਂ :

    (ਘ) ਦੀਵਾ ਮੇਰਾ ਏਕੁ ਨਾਮੁ   ਦੁਖੁ   ਵਿਚਿ ਪਾਇਆ   ਤੇਲੁ ॥ ਉਨਿ ਚਾਨਣਿ    ਓਹੁ ਸੋਖਿਆ    ਚੂਕਾ ਜਮ ਸਿਉ   ਮੇਲੁ ॥੧॥ (ਪੰਨਾ ੩੫੮)

    (ਙ) ਕਾਇਆ ਆਰਣੁ    ਮਨੁ   ਵਿਚਿ ਲੋਹਾ   ਪੰਚ ਅਗਨਿ ਤਿਤੁ ਲਾਗਿ ਰਹੀ।। ਕੋਇਲੇ   ਪਾਪ   ਪੜੇ   ਤਿਸੁ ਊਪਰਿ   ਮਨੁ ਜਲਿਆ   ਸੰਨ੍ਹੀ   ਚਿੰਤ ਭਈ।।੩।। ।।੪।।੩।। (ਪੰਨਾ ੯੯੦)

    (ਚ) ਸੇਵਕ ਕਾ ਹੋਇ ਸੇਵਕੁ,   ਵਰਤਾਂ , ਕਰਿ ਕਰਿ ਬਿਨਉਂ ਬੁਲਾਈਂ ॥੧੭॥(ਪੰਨਾ ੭੫੮)

    (ਛ) ਕਾਲੁ, ਅਕਾਲੁ ਖਸਮ ਕਾ ਕੀਨ੍‍ਾ,   ਇਹੁ ਪਰਪੰਚੁ ਬਧਾਵਨੁ ॥ ਕਹਿ ਕਬੀਰ,   ਤੇ ਅੰਤੇ ਮੁਕਤੇ, ਜਿਨ੍‍ , ਹਿਰਦੈ ਰਾਮ ਰਸਾਇਨੁ ॥2॥6॥ (ਪੰਨਾ 1104)

   ਗੁਰਬਾਣੀ ਪਾਠ ਵਿੱਚ ਵਿਸ਼ਰਾਮ, ਅਲਪ ਵਿਸ਼ਰਾਮ, ਅਰਧ ਵਿਸ਼ਰਾਮ ਆਦਿ ਦੀ ਠੀਕ ਵਰਤੋਂ ਬਾਰੇ ਹੋਰ ਜਾਣਕਾਰੀ ਲਈ ਪੜ੍ਹੋ: Importance of punctuation in reading Gurbani

   ਉਦਾਹਰਨਾਂ ਸਹਿਤ ਸ੍ਵਰ ਯ ਦੀਆਂ ਵੱਖ ਵੱਖ ਧੁਨੀਆਂ:-

   ----------------------------------------------- -------------
     ਸ੍ਵਰ ਯ ਸਹਿਤ ਸ਼ਬਦ ਦਾ ਰੂਪ   ਸ੍ਵਰ ਯ ਦੇ ਬਦਲ ਅਤੇ ਸ਼ੁੱਧ ਉਚਾਰਨ   ਸ੍ਵਰ ਯ ਦਾ ਲਗਮਾਤ੍ਰੀ ਬਦਲ
     ਗੁਨੀਯ ( ੪੮੭)   ਗੁਨੀਅ   ਯ = ਅ
     ਰਮਣੀਯ (੧੩੫੬)   ਰਮਣੀਅ   ਯ = ਅ
     ਅਬ ਮੈ, ਸੁਖੁ ਪਾਇਓ ਗੁਰ ਆਗ੍ਯ੍ਯਿ ॥(੭੦੧)   ਅਬ ਮੈ, ਸੁਖੁ ਪਾਇਓ ਗੁਰ ਆਗਿਅ ॥ (੭੦੧)   ਗੱਗੇ ਪੈਰੀਂ-ਚਿੰਨ ਅੱਧਾ ‘ਯ’= ਅ
    ਤਜੀ ਸਿਆਨਪ ਚਿੰਤ ਵਿਸਾਰੀ ਅਹੰ ਛੋਡਿਓ ਹੈ ਤਿਆਗ੍ਯ੍ਯਿ (੭੦੧)  ਤਜੀ ਸਿਆਨਪ, ਚਿੰਤ ਵਿਸਾਰੀ, ਅਹੰ ਛੋਡਿਓ ਹੈ ਤਿਆਗਿਅ (੭੦੧)  ਗੱਗੇ ਪੈਰੀਂ-ਚਿੰਨ ਅੱਧਾ ‘ਯ’= ਅ
     ਸਤਗੁਰ ਮਤਿ ਗੂੜ੍ਹ੍ਹ ਬਿਮਲ ਸਤਸੰਗਤਿ ਆਤਮੁ ਰੰਗਿ ਚਲੂਲੁ ਭਯਾ ॥ (੧੩੯੭ )   ਸਤਗੁਰ ਮਤਿ ਗੂੜ੍ਹ੍ਹ ਬਿਮਲ ਸਤਸੰਗਤਿ ਆਤਮੁ ਰੰਗਿ ਚਲੂਲੁ ਭਇਆ ॥ (੧੩੯੭ )   ਯ = ਇ + ਅ
    ------- --------- -------------- -----  ------- ------------------------ -----   ----------------------- ---
    ------- --------- -------------- -----  ------- ------------------------ -----   ----------------------- ---
    ------- --------- -------------- -----  ------- ------------------------ -----   ----------------------- ---
     ਅਤੇ ਪੰਨਾ  ਸਹਿਤ ਸ਼ਬਦ ਰੂਪ   Replacement
    ------- --------- -------------- -----  ------- ------------------------ -----   ----------------------- ---
   ਗ੍ਯ੍ਯਾਨ ( ੩੩੧ ) ਦੇਖੋ ਭਾਈ ਗ੍ਯ੍ਯਾਨ ਕੀ ਆਈ ਆਂਧੀ ॥ ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥੧॥ ਰਹਾਉ ॥ ਗਿਆਨ ਪੈਰ-ਚਿੰਨ੍ਹ ‘ਅੱਧਾ ‘ਯ’ = ਇ + ਅ ਲਖ੍ਯ੍ਯਾ (੧੪੦੧) ॥ ਅਲਖ ਰੂਪ ਜੀਅ ਲਖ੍ਯ੍ਯਾ ਨ ਜਾਈ ॥ ਸਾਧਿਕ ਸਿਧ ਸਗਲ ਸਰਣਾਈ ॥ ਲਖ੍ਯ੍ਯਾ (੧੪੦੧) ਲਖਿਆ ਪੈਰ-ਚਿੰਨ੍ਹ ‘ਅੱਧਾ ‘ਯ’ = ਇ + ਅ ੩. ਚਾਯ (੧੩੯੩) ਨਾਮੁ ਨਾਵਣੁ ਨਾਮੁ ਰਸ ਖਾਣੁ ਅਰੁ ਭੋਜਨੁ ਨਾਮ ਰਸੁ ਸਦਾ ਚਾਯ ਮੁਖਿ ਮਿਸ੍ਟ ਬਾਣੀ ॥ ਧਨਿ ਸਤਿਗੁਰੁ ਸੇਵਿਓ ਜਿਸੁ ਪਸਾਇ ਗਤਿ ਅਗਮ ਜਾਣੀ ॥ ਚਾਯ (੧੩੯੩) ਚਾਇ ਯ = ਇ ੪. ਭਯ (੧੪੦੭) ਸਦ ਜੀਵਣੁ ਅਰਜੁਨੁ ਅਮੋਲੁ ਆਜੋਨੀ ਸੰਭਉ ॥ ਭਯ ਭੰਜਨੁ ਪਰ ਦੁਖ ਨਿਵਾਰੁ ਅਪਾਰੁ ਅਨੰਭਉ ॥ ਭਇ ਯ = ਇ = ਪੁਰਾਤਨ ਉਚਾਰਨ/ ਭ ਅ ਇ/= ਅਜੋਕਾ ਉਚਾਰਨ / ਭ ਐ / ਅਤੇ ਅਜੋਕੀ ਸ਼ਬਦ ਬਨਤਰ = ਭੈ ਬਯਣ (੧੩੯੪) ਬਇਣ ਯ = ਇ = ਪੁਰਾਤਨ ਉਚਾਰਨ/ ਬ ਐ ਣ / ਅਤੇ ਅਜੋਕੀ ਸ਼ਬਦ ਬਨਤਰ = ਬੈਣ ੫. ਦਯ (੨੦੩) ਦਈ ਯ = ਈ ੬. ਭਯਾ (੧੩੭) ਭਈਆ ਯ = ਈ + ਅ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥(ਪੰਨਾ ੪੮੭) ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਅ ਗਹੀਰਾ ॥੧॥ (ਪੰਨਾ ੪੮੭) ਕੰਠ ਰਮਣੀਯ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਣੀ ॥ ਜੀਹ ਭਣਿ ਜੋ ਉਤਮ ਸਲੋਕ ਉਧਰਣੰ ਨੈਨ ਨੰਦਨੀ ॥੩੨॥(ਪੰਨਾ ੧੩੫੬) ਕੰਠ ਰਮਣੀਅ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਣੀ ॥ ਜੀਹ ਭਣਿ ਜੋ ਉਤਮ ਸਲੋਕ ਉਧਰਣੰ ਨੈਨ ਨੰਦਨੀ ॥੩੨॥(ਪੰਨਾ ੧੩੫੬) ਬਾਕ੍ਯ੍ਯ (੧੩੮੫) ਬਾਕਿਅ ਪੈਰ-ਚਿੰਨ੍ਹ ( ਅੱਧਾ ਯ ) ਵਾਲੇ ਅੱਖਰ ਤੋਂ ਪਹਿਲਾ ਅੱਖਰ ਦੀਰਘ ਸ੍ਵਰ ਸਹਿਤ ਹੈ। ਇਸ ਲਈ ਇਸ ਦਾ ਦੁੱਤ ਕਰ ਕੇ ਉਚਾਰਨ ਨਹੀਂ ਹੋਣਾ। ਦੇਦੀਪ੍ਯ੍ਯ (੧੩੫੫) ਦੇਦੀਪਿਅ ਸਮਾਇਯਉ (੧੪੦੮) ਸਮਾਇਅਉ ਸਮਾਇਅਉ (੧੪੦੭) ਕੀਯਉ (੧੪੦੦) ਕੀਅਉ ਕੀਅਉ ( ੧੩੯੫) ਅਵਤਰ੍ਯ੍ਯਿਉ (੧੩੬੫) ਅਵਤਰਿਅਉ ਅਵਤਰਿਅਉ (੧੩੯੫) ਥਪ੍ਯ੍ਯਿਉ (੧੪੦੧) ਥਪਿਅਉ ਥਪਿਅਉ (੧੪੦੬) ਪਰਸ੍ਯ੍ਯਿਉ (੧੩੯੪) ਪਰਸਿਅਉ ਪਰਸਿਅਉ (੧੩੮੬) ਧਾਰ੍ਯ੍ਯਿਉ (੧੩੯੯) ਧਾਰਿਅਉ ਧਾਰਿਅਉ (੧੩੯੪) ਸ੍ਵਰ ਯ ਸਹਿਤ ਸ਼ਬਦ ਪੁਰਾਤਨ ਉਚਾਰਨ ਅਜੋਕਾ ਉਚਾਰਨ ਭਯ (੧੪੦੭) ਭਇ /ਭ ਅ ਇ / ਭੈ / ਭ ਐ / ਜਯ (੧੪੦5) ਜਇ / ਜ ਅ ਇ / ਜੈ / ਜ ਐ / ਬਯਣ ( ੧੩੯੯) ਬਇਣ / ਬ ਅ ਇ ਣ / ਬੈਣ / ਬ ਐ ਣ / ਸਿਮਰਹਿ ਨਖ੍ਯ੍ਯਤ੍ਰ ਅਵਰ ਧ੍ਰੂ ਮੰਡਲ ਨਾਰਦਾਦਿ ਪ੍ਰਹਲਾਦਿ ਵਰਾ ॥ 1393 ਭਲਉ ਪ੍ਰਸਿਧੁ ਤੇਜੋ ਤਨੌ ਕਲ੍ਯ੍ਯ ਜੋੜਿ ਕਰ ਧ੍ਯ੍ਯਾਇਅਓ ॥ 1393 ਕੁਲ ਸੰਬੂਹ ਸਮੁਧਰੇ ਪਾਯਉ ਨਾਮ ਨਿਵਾਸੁ॥ 1393

  • ਬਾਣੀ ਦੇ ਸ਼ੁੱਧ ਉਚਾਰਨ ਲਈ ਉਪਰ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਹਨਾਂ ਨੂੰ ਧਿਆਨ ਵਿੱਚ ਨਾ ਰੱਖਣ ਦੇ ਬਗੈਰ ਉਚਾਰਨ ਅਸ਼ੁੱਧ ਹੋਵੇਗਾ, ਅਰਥ ਵੀ ਠੀਕ ਨਹੀਂ ਹੋਣਗੇ ਅਤੇ ਗੁਰਬਾਣੀ ਦੀ ਨਿਰਾਦਰੀ ਵੀ ਹੋਵੇਗੀ, ਜੋ ਕੋਈ ਵੀ ਸਿੱਖ ਉਚਿੱਤ ਨਹੀਂ ਸਮਝੇਗਾ।

   Back to previous page