2. ਗੁਰਬਾਣੀ ਲਿਖਣ ਵਿੱਚ ਵਰਤੇ ਜਾਂਦੇ ਖ਼ਾਸ ਅੱਖਰ :-

 • ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਭਾਈ ਗੁਰਦਾਸ ਜੀ ਕੋਲੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਵਾਈ ਸੀ ਤਾਂ ਉਸ ਸਮੇਂ ਪੰਜਾਬੀ ਬੋਲੀ ਵਿਚ ਲਿਖਣ ਲਈ ਪੈਂਤੀ ਅੱਖਰ ਹੀ ਸਨ । ਇਸ ਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ “ ਰਾਗੁ ਆਸਾ ਮਹਲਾ ੧ ਪਟੀ ਲਿਖੀ “ ਵਿੱਚ ਪੈਂਤੀ ਅੱਖਰਾਂ ਦੀਆਂ ਧੁਨੀਆਂ ਦੇ ਉਚਾਰਨ ਤੋਂ ਦੇਖਿਆ ਜਾ ਸਕਦਾ ਹੈ।

 • ਉਸ ਸਮੇਂ " ਸ਼, ਖ਼, ਗ਼, ਜ਼, ਫ਼ , ਲ਼ " ਅੱਖਰ ਅਜੇ ਪੰਜਾਬੀ ਬੋਲੀ ਦੇ ਅੱਖਰਾਂ ਵਿੱਚ ਨਹੀਂ ਘੜੇ ਗਏ ਸਨ। ਉਰਦੂ (ਸ਼ਾਹਮੁਖੀ ) ਅਤੇ ਫ਼ਾਰਸੀ ਬੋਲੀ ਵਿਚ ਇਨ੍ਹਾਂ ਅੱਖਰਾਂ ਦੀਆਂ ਆਵਾਜ਼ਾਂ ( ਧੁਨੀਆਂ ) ਲਿੱਖੀਆਂ ਅਤੇ ਬੋਲੀਆਂ ਜਾਂਦੀਆਂ ਸਨ। ਇਸ ਲਈ ਇਨ੍ਹਾਂ ਅੱਖਰਾਂ ਦੀ ਪੰਜਾਬੀ ਬੋਲਣ ਵਿਚ ਵਰਤੋਂ ਕੀਤੀ ਜਾਂਦੀ ਸੀ ਪਰੰਤੂ ਲਿਖਣ ਵਿੱਚ ਵਰਤੋਂ ਨਹੀਂ ਸੀ।

 • ਇਸ ਨੂੰ ਸਮਝਣ ਲਈ ਹੇਠ ਦਿੱਤੀ ਉਦਾਹਰਨ ਵਿਚ ਦੇਖਿਆ ਜਾ ਸਕਦਾ ਹੈ ਕਿ ਸ਼ਾਹਮੁਖੀ ਬੋਲੀ ਵਿਚ " ਜ਼ " ਦੀਆਂ 5 ਵੱਖ ਵੱਖ ਆਵਾਜ਼ਾਂ ( ਧੁਨੀਆਂ ) ਹਨ ਅਤੇ ਸ਼ਾਹਮੁਖੀ ਬੋਲੀ ਵਿਚ " ਕ਼ ", ਭਾਵ ਕੱਕੇ ਦੇ ਪੈਰ ਵਿਚ ਬਿੰਦੀ ਵੀ ਹੈ ਜਿਸ ਨੂੰ ਸ਼ਾਹਮੁਖੀ ਬੋਲੀ ਵਿਚ " ਕਾਫ਼ " ਬੋਲਦੇ ਹਨ।

 • ਇਸੇ ਤਰ੍ਹਾਂ, " ੱ " ਅੱਧਕ ਦੀ ਵਰਤੋਂ ਵੀ ਨਹੀ ਕੀਤੀ ਜਾਂਦੀ ਸੀ; ਅਤੇ

 • ਬਿੰਦੀ ਦੀ ਵਰਤੋਂ ਬਾਰੇ ਵੀ ਉਸ ਸਮੇਂ ਕੋਈ ਪੱਕੇ ਨਿਯਮ ਨਹੀ ਸਨ ਅਤੇ ਬਿੰਦੀ ਬਹੁਤ ਘਟ ਵਰਤੀ ਜਾਂਦੀ ਸੀ। ਕਈ ਲਿਖਤਾਂ ਵਿੱਚ ਬਿੰਦੀ ਨੂੰ ਕੰਨਾ ਦੇ ਥਾਂ ਵੀ ਵਰਤਿਆ ਗਿਆ ਹੈ ਅਤੇ ਕਈ ਥਾਈਂ ਬਿੰਦੀ ਲਗਾਂ ਮਾਤਰਾਂ ਤੋਂ ਪਹਿਲਾਂ ਲੱਗੀ ਦੇਖੀ ਜਾ ਸਕਦੀ ਹੈ, ਜਿਵੇਂ :

 • ਗੁਰਸਿਖਂੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥ (ਪੰਨਾ 450)

  ਕਈ ਥਾਈਂ ਹੱਥੀਂ ਉਤਾਰੇ ਕਰਨ ਵਾਲਿਆਂ ਅਤੇ ਬਹੁਤ ਕਰਕੇ ਛਾਪੇਖਾਨੇ ਵਾਲਿਆਂ ਵਲੋਂ ਕਈ ਲਗਾਂ ਮਾਤਰਾਂ ਅਤੇ ਲਗਾਖਰ (ਭਾਵ, ਬਿੰਦੀਆਂ, ਟਿੱਪੀਆਂ , ਆਦਿ ) ਲਾਉਣ ਵਿੱਚ ਵੀ ਕਈ ਉਕਤਾਈਆਂ ਹੋਈਆਂ ਹਨ ਜਿਸ ਨੂੰ ਠੀਕ ਕਰਨ ਦੀ ਜ਼ੁਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਅਤੇ ਉਮੀਦ ਕਰਦੇ ਹਾਂ ਕਿ ਇਨ੍ਹਾਂ ਸੁਧਾਈਆਂ ਵਲ ਛੇਤੀ ਧਿਆਨ ਦੇਣਗੇ।

  ਭਾਈ ਜੋਧ ਸਿੰਘ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਘਟ ਪੈਸਿਆਂ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਵਾਈ ਕਰਵਾਉਣ ਅਤੇ ਲਗਾਂ ਮਾਤਰਾਂ ਦਾ ਖਿਆਲ ਨਾ ਰਖਣ ਬਾਰੇ ਚੇਤੰਨ ਕੀਤਾ ਸੀ ਅਤੇ ਉਸ ਪਿਛੋਂ ਗਿਆਨੀ ਜੋਗਿੰਦਰ ਸਿੰਘ ਤਲਵਾੜਾ ਜੀ ਨੇ ਸਭ ਸਿੱਖਾਂ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ੁਮੇਵਾਰੀ ਬਾਰੇ ਬੇਨਤੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਵਾਈ ਠੀਕ ਠੀਕ ਹੋਣੀ ਚਾਹੀਦੀ ਹੈ ਜਿਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜੇ ਵੀ ਇਸ ਵਲ ਧਿਆਨ ਨਹੀਂ ਦਿੱਤਾ। ਇਸ ਨਾਲ ਸ਼ੁਧ ਉਚਾਰਨ ਨਹੀਂ ਹੋਵੇਗਾ ਅਤੇ ਠੀਕ ਅਰਥ ਵੀ ਨਹੀਂ ਹੋਣਗੇ ਅਤੇ ਜਿਸ ਦਾ ਭਵਿਖ ਵਿੱਚ ਬਹੁਤ ਨੁਕਸਾਨ ਹੋਵੇਗਾ।

  Back to previous page

  Akali Singh Services and History | Sikhism | Sikh Youth Camp Programs | Punjabi and Gurbani Grammar | Home