ੴ ਸਤਿਗੁਰ ਪ੍ਰਸਾਦਿ ॥

ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ॥

ਦੇਗ ਤੇਗ ਫਤਹਿ, ਪੰਥ ਕੀ ਜੀਤ ॥

Akali Singh Sikh Society, Vancouver, BC's Weekly Programs

ਆਉਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ

ਗੁਰੂ ਪਿਆਰੀ ਸਾਧ ਸੰਗਤ ਜੀਓ,

ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫ਼ਤਿਹ॥

ਆਪ ਜੀ ਨੂੰ ਇਸ ਪੱਤਰ ਦੁਆਰਾ ਸੂਚਿਤ ਕੀਤਾ ਜਾਂਦਾ ਹੈ ਕਿ ਸਮੂਹ ਸਾਧ ਸੰਗਤ ਵੱਲੋਂ ਚੌਹਾਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਮਨਾਉਣ ਹਿੱਤ ਅਕਾਲੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਹੇਠ ਲਿਖੇ ਪ੍ਰੋਗਰਾਮਾਂ ਅਨੁਸਾਰ ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿਖੇ ਹੋ ਰਹੇ ਹਨ।

ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਓ ! ਤਿੰਨੇ ਦਿਨ ਗੁਰੂਦੁਆਰੇ ਪਹੁੰਚ ਕੇ ਗੁਰਬਾਣੀ ਸੁਣਕੇ ਅਤੇ ਗੁਰਬਾਣੀ ਨੂੰ ਸਮਝ/ਬੁੱਝ ਕੇ ਸ਼ਬਦ ਗੁਰੂ ਦਾ ਸਨੇਹਾ ਆਪਣੇ ਜੀਵਨ ਵਿੱਚ ਅਪਣਾਈਏ ਜੀ।

ਨੋਟ: ਜੇਕਰ ਕਿਸੇ ਗੁਰਮੁਖ ਪਰਿਵਾਰ ਨੇ ਇਸ ਜੋੜ ਮੇਲੇ 'ਤੇ ਕਿਸੇ ਪ੍ਰਕਾਰ ਦੀ ਸੇਵਾ ਲੈਣੀ ਹੋਵੇ ਤਾਂ ਪ੍ਰਬੰਧਕਾਂ ਨਾਲ ਸੰਪਰਕ ਕਰੋ ਜੀ। ਧੰਨਵਾਦੀ ਹੋਵਾਂਗੇ।

ਅਖੰਡ ਪਾਠ ਸਾਹਿਬ ਦਾ ਪ੍ਰੋਗਰਾਮ :

 • ੩੦ ਦਸੰਬਰ , ੨੦੧੬ ਸ਼ੁੱਕਰਵਾਰ ਸਵੇਰੇ ੯ ਵਜੇ ਅਰੰਭ ਸ੍ਰੀ ਅਖੰਡ ਪਾਠ ਸਾਹਿਬ ;

 • ੦੧ ਜਨਵਰੀ, ੨੦੧੭ ਐਤਵਾਰ ਸਵੇਰੇ ੯ ਵਜੇ ਭੋਗ :

 • ਉਪਰੰਤ ਕੀਰਤਨੀ ਜਥੇ ਅਤੇ ਗੁਣੀ-ਗਿਆਨੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਜੀਵਨੀ ਉਪਰ ਰੋਸ਼ਨੀ ਪਾ ਕੇ ਸੰਗਤਾਂ ਲਈ ਇਸ ਯਾਦ ਨੂੰ ਆਪਣੇ ਜੀਵਨ ਵਿੱਚ ਵਸਾਉਣ ਦਾ ਉਪਰਾਲਾ ਕਰਨਗੇ।

 • ਪਾਠ ਦੀ ਸੇਵਾ ਕਰਨ ਵਾਲੇ, ਚੋਬਦਾਰੀ ਦੀ ਸੇਵਾ ਕਰਨ ਵਾਲੇ, ਲੰਗਰ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਪ੍ਰਤੀ ਬੇਨਤੀ ਹੈ ਕਿ ਸਮੇਂ ਸਿਰ ਗੁਰਦੁਆਰਾ ਸਾਹਿਬ ਪਹੁੰਚ ਕੇ ਸੇਵਾ ਵਿਚ ਹੱਥ ਵਟਾ ਕੇ ਧੰਨਵਾਦੀ ਬਣਾਓ ਜੀ।

 • ਕੀਰਤਨੀ ਜਥਾ - ਭਾਈ ਮਨਦੀਪ ਸਿੰਘ ਜੀ ਪੋਂਟਾ ਸਾਹਿਬ ਵਾਲੇ ਅਤੇ ਭਾਈ ਸੁਰਜੀਤ ਸਿੰਘ ਜੀ ਜੰਮੂ ਵਾਲੇ ਕੀਰਤਨ ਕਰਦੇ ਹਨ।

 • ਗਿਆਨੀ ਜਸਬੀਰ ਸਿੰਘ ਜੀ ੧੧:੩੦ ਤੋਂ ੧੨:੧੫ ਤੱਕ ਗੁਰਬਾਣੀ ਸ਼ਬਦ ਦੀ ਵੀਚਾਰ ਵੀ ਕਰਦੇ ਹਨ ਜਿਸ ਤੋਂ ਸੰਗਤਾ ਲਾਹਾ ਲੈ ਸਕਦੀਆਂ ਹਨ।

 • ਪਾਠ ਦੀ ਸੇਵਾ ਕਰਨ ਵਾਲੇ, ਚੋਬਦਾਰੀ ਦੀ ਸੇਵਾ ਕਰਨ ਵਾਲੇ, ਲੰਗਰ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਪ੍ਰਤੀ ਬੇਨਤੀ ਹੈ ਕਿ ਸਮੇਂ ਸਿਰ ਗੁਰਦੁਆਰਾ ਸਾਹਿਬ ਪਹੁੰਚ ਕੇ ਸੇਵਾ ਵਿਚ ਹੱਥ ਵਟਾ ਕੇ ਧੰਨਵਾਦੀ ਬਣਾਓ ਜੀ।

  ਗੁਰੂ ਕਾ ਲੰਗਰ ਤਿੰਨੇ ਦਿਨ ਅਤੁੱਟ ਵਰਤੇਗਾ।

 • ੩੦ ਦਸੰਬਰ ਦਿਨ ਸ਼ੁੱਕਰਵਾਰ ਸ਼ਾਮ ਨੂੰ ਲੰਗਰ ਦੀ ਸੇਵਾ ਭਾ. ਜਤਿੰਦਰ ਸਿੰਘ ਨਿੱਜਰ ਅਤੇ ਪਰਿਵਾਰ ਵੱਲੋਂ ਹੋਵੇਗੀ।

 • ੩੧ ਦਸੰਬਰ ਦਿਨ ਸ਼ਨਿਚਰਵਾਰ ਸਵੇਰੇ ਆਨੰਦ ਕਾਰਜ ਹੋਵੇਗਾ।

 • ੩੧ ਦਸੰਬਰ ਦਿਨ ਸ਼ਨਿਚਰਵਾਰ ਸ਼ਾਮ ਨੂੰ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿਚ ੭ ਵਜੇ ਤੋਂ ੧੨ ਵਜੇ ਤੱਕ ਕੀਰਤਨ ਹੋਵੇਗਾ ਅਤੇ ਲੰਗਰ ਭੀ ਹੋਵੇਗਾ।    

 • ਅਰਦਾਸ ਤੋਂ ਮਗਰੋਂ 2003 ਦੇ ਫ਼ੈਸਲੇ ਅਨੁਸਾਰ ਤਿਆਰ ਕੀਤੇ ਨਾਨਕਸ਼ਾਹੀ ਕਲੰਡਰ ਭੀ ਦਿੱਤੇ ਜਾਣਗੇ।

 • ੧ ਜਨਵਰੀ ਦਿਨ ਐਤਵਾਰ ਸਵੇਰੇ ੭ ਵਜੇ ਤੋਂ ੮.੩੦ ਵਜੇ ਤੱਕ ਸੰਪੂਰਨ ਆਸਾ ਕੀ ਵਾਰ ਦਾ ਕੀਰਤਨ ਹੋਵੇਗਾ।

 • ਉਪਰੰਤ ਆਰੰਭ ਕੀਤੇ ਹੋਏ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।

 • ਸ਼ਾਮ ਦੇ ੮ ਵਜੇ ਤੱਕ ਕੀਰਤਨ, ਕਥਾ ਹੋਵੇਗੀ ਅਤੇ ਸਾਰਾ ਦਿਨ ਲੰਗਰ ਭੀ ਚੱਲੇਗਾ।

 • ੫ ਜਨਵਰੀ ੨੦੧੭ ਦਿਨ ਵੀਰਵਾਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹੈ।    ਸ਼ਾਮ ਨੂੰ ੬ ਵਜੇ ਤੋਂ ੮ ਵਜੇ ਤਕ ਦੀਵਾਨ ਸਜਣਗੇ ਤੇ ਲੰਗਰ ਭੀ ਹੋਵੇਗਾ।

  ਹੋਰ ਜਾਣਕਾਰੀ ਲਈ ਫੋਨ ਕਰੋ: (604) 254-5309

  ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਦਿਹਾੜਾ :

  ਆਪ ਜੀ ਨੂੰ ਇਸ ਪੱਤਰ ਦੁਆਰਾ ਸੂਚਿਤ ਕੀਤਾ ਜਾਂਦਾ ਹੈ ਕਿ ਸਮੂਹ ਸਾਧ-ਸੰਗਤ ਵੱਲੋਂ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਤੇ ਪਿਆਰ ਨਾਲ ਮਨਾਇਆ ਜਾ ਰਿਹਾ ਹੈ।

  ਇਸੇ ਖੁਸ਼ੀ ਵਿਚ ਅਕਾਲੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿਖੇ ਹੇਠ ਲਿਖੇ ਪ੍ਰੋਗਰਾਮ ਅਨੁਸਾਰ ਕਰਵਾਏ ਜਾ ਰਹੇ ਹਨ।

  ਇਸ ਪੁਰਬ ਦੀ ਸੇਵਾ ਬੀਬੀ ਪ੍ਰੀਤਮ ਕੌਰ ਸੁਪਤਨੀ ਸੁਰਗਵਾਸੀ ਗਿਆਨੀ ਹਰਦਿਆਲ ਸਿੰਘ ਮਾਨ ਵੱਲੋਂ ਆਪਣੇ ਪੋਤਰੇ ਕਾਕਾ ਸ਼ਰਨਪਾਲ ਸਿੰਘ ਸਪੁੱਤਰ ਬੀਬੀ ਸੁਖਮਿੰਦਰ ਕੌਰ ਸੁਪਤਨੀ ਸੁਰਗਵਾਸੀ ਭਾਈ ਗੁਰਦੀਪ ਸਿੰਘ ਮਾਨ ਦੇ ਜਨਮ ਦਿਨ ਦੀ ਖੁਸ਼ੀ ਵਿਚ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਤੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਕਰਵਾਈ ਜਾ ਰਹੀ ਹੈ।

  ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਤਿੰਨੇ ਦਿਨ ਗੁਰੂ ਘਰ ਪਹੁੰਚ ਕੇ ਗੁਰਬਾਣੀ , ਕੀਰਤਨ ਸੁਣੀਏ ਅਤੇ ਗੁਰਬਾਣੀ ਸੁਣ/ਬੁੱਝ ਕੇ ਆਪਣੇ ਜੀਵਨ ਅਪਣਾਉਣ ਦਾ ਲਾਹਾ ਲਈਏ ਜੀ।

  ਨੋਟ: ਸਾਹਿਬਾਂ ਦਾ ਪ੍ਰਕਾਸ਼ ਉਤਸਵ ਦਾ ਠੀਕ ਦਿਹਾੜਾ 2003 ਦੇ ਨਾਨਕਸ਼ਾਹੀ ਕਲੰਡਰ ਅਨੁਸਾਰ ੫ ਜਨਵਰੀ ਦਿਨ ਵੀਰਵਾਰ ਹੈ।

  ਅਖੰਡ ਪਾਠ ਸਾਹਿਬ ਦਾ ਪ੍ਰੋਗਰਾਮ

 • ਆਰੰਭ ਸ੍ਰੀ ਅਖੰਡ ਪਾਠ ਸਾਹਿਬ ੦੬ ਜਨਵਰੀ , ੨੦੧੬ ਸ਼ੁੱਕਰਵਾਰ ਸਵੇਰੇ ੯ ਵਜੇ

 • ਭੋਗ ਸ੍ਰੀ ਅਖੰਡ ਪਾਠ ਸਾਹਿਬ ੦੮ ਜਨਵਰੀ, ੨੦੧੭ ਐਤਵਾਰ ਸਵੇਰੇ ੯ ਵਜੇ

  ਭੋਗ ਉਪਰੰਤ ਕੀਰਤਨੀ ਜਥੇ ਅਤੇ ਗੁਣੀ-ਗਿਆਨੀ ਗੁਰਬਾਣੀ ਕੀਰਤਨ ਤੇ ਗੁਰ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।

  ਪਾਠ ਦੀ ਸੇਵਾ ਕਰਨ ਵਾਲੇ, ਚੋਬਦਾਰੀ ਦੀ ਸੇਵਾ ਕਰਨ ਵਾਲੇ, ਲੰਗਰ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਪ੍ਰਤੀ ਬੇਨਤੀ ਹੈ ਕਿ ਸਮੇਂ ਸਿਰ ਗੁਰਦੁਆਰਾ ਸਾਹਿਬ ਪਹੁੰਚ ਕੇ ਸੇਵਾ ਵਿਚ ਹੱਥ ਵਟਾ ਕੇ ਧੰਨਵਾਦੀ ਬਣਾਓ ਜੀ। ਗੁਰੂ ਕਾ ਲੰਗਰ ਤਿੰਨੋਂ ਦਿਨ ਅਤੁੱਟ ਵਰਤੇਗਾ।

  ਹੋਰ ਹਫ਼ਤਾਵਾਰੀ ਪ੍ਰੋਗਰਾਮ

  ਜ਼ਰੂਰੀ ਸੂਚਨਾ

 • ਹਰ ਐਤਵਾਰ ਸਵੇਰੇ ੧੦ ਵਜੇ ਤੋਂ ੧੨ ਵਜੇ ਤੱਕ ਲਾਇਬਰੇਰੀ ਖੁੱਲੀ ਰਹਿੰਦੀ ਹੈ।

 • ਹਰ ਐਤਵਾਰ ਬਾਅਦ ਦੁਪਹਿਰ ੧:੦੦ ਵਜੇ ਗੁਰਬਾਣੀ ਸੰਥਿਆ ਦੀ ਕਲਾਸ ਲੱਗਦੀ ਹੈ ਜਿਸ ਵਿੱਚ ਗੁਰਬਾਣੀ ਦਾ ਸ਼ੁੱਧ ਉਚਾਰਨ ਅਤੇ ਗੁਰਬਾਣੀ ਵਿਆਕਰਨ ਵੀ ਸਿੱਖਣ ਅਤੇ ਸਿੱਖਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ।
 • ਕੀਰਤਨ ਅਤੇ ਪੰਜਾਬੀ ਦੀਆਂ ਕਲਾਸਾਂ ਵੀ ਸ਼ੁਰੂ ਹਨ। ਜਾਣਕਾਰੀ ਲਈ ਪ੍ਰਬੰਧਕਾਂ ਨਾਲ ਸੰਪਰਕ ਕਰੋ।

 • ਅਕਾਲੀ ਸਿੰਘ ਗੁਰਦੁਆਰਾ ਸਾਹਿਬ ਵਿਖੇ ਹਰ ਹਫ਼ਤੇ ਕੰਪਿਊਟਰ ਸਿਖਾਉਣ ਲਈ ਕਲਾਸਾਂ ਲੱਗਦੀਆਂ ਹਨ ਜਿਨ੍ਹਾਂ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ :

 • ਸਨਿੱਚਰਵਾਰ ਸਵੇਰੇ ੧੦:੦੦ ਵਜੇ ਤੋਂ ੧੨:੦੦ ਵਜੇ ਤੱਕ। ਐਤਵਾਰ ਸਵੇਰੇ ੧੦:੦੦ ਵਜੇ ਤੋਂ ੧੨:੦੦ ਵਜੇ ਤੱਕ।

  ਹੋਰ ਜਾਣਕਾਰੀ ਲਈ ਭਾਈ ਚਰਨਜੀਤ ਸਿੰਘ ਬੱਲ ਨੂੰ ੬੦੪-੨੯੯-੨੨੨੪ ਤੇ ਫੋਨ ਕਰੋ।

  ਸਨਿੱਚਰਵਾਰ ਸਵੇਰੇ ੧੦:੦੦ ਵਜੇ ਤੋਂ ੧੨:੦੦ ਵਜੇ ਤੱਕ।     ਐਤਵਾਰ ਸਵੇਰੇ ੧੦:੦੦ ਵਜੇ ਤੋਂ ੧੨:੦੦ ਵਜੇ ਤੱਕ।

  ਹੋਰ ਜਾਣਕਾਰੀ ਲਈ ਭਾਈ ਚਰਨਜੀਤ ਸਿੰਘ ਬੱਲ ਨੂੰ ੬੦੪-੨੯੯-੨੨੨੪ ਤੇ ਫੋਨ ਕਰੋ।

  ਨੋਟ: ਹਰ ਬੁੱਧਵਾਰ ਸਵੇਰੇ ੧੦:੩੦ ਵਜੇ ਤੋਂ ੧੨:੧੫ ਤੱਕ ਬੀਬੀਆਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੀਆਂ ਹਨ ਤੇ ਉਪਰੰਤ ਲੰਗਰ ਦੀ ਸੇਵਾ ਹੁੰਦੀ ਹੈ।

 • ਹਰ ਮੰਗਲਵਾਰ ਅਤੇ ਵੀਰਵਾਰ ਸ਼ਾਮ ਨੂੰ ੭:੦੦ ਵਜੇ ਤੋਂ ੮:੩੦ ਵਜੇ ਤੱਕ ਗੁਰਦਵਾਰਾ ਸਾਹਿਬ ਦੇ ਨੰਬਰ-੨ ਦਰਬਾਰ ਹਾਲ ਵਾਲੇ ਕਮਰੇ ਵਿਚ ਚੰਗੀ ਚੰਗੀ ਸਿਹਤ ਸੰਬੰਧੀ ਵਰਜਿਸ਼ ਦੀ ਕਲਾਸ ਲੱਗਦੀ ਹੈ ।

 • ਸੋਮਵਾਰ ਤੋਂ ਲੈ ਕੇ ਵੀਰਵਾਰ ਤਕ ਸਵੇਰੇ ੬ ਵਜੇ ਤੋਂ ਲੈ ਕੇ ੮ ਵਜੇ ਤਕ ਨਿੱਤ ਨੇਮ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ।

 • ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਰੋਜ਼ਾਨਾ ਸ਼ਾਮ ਨੂੰ ੬ ਵਜੇ ਤੋਂ ੭ ਵਜੇ ਤਕ ਕੀਰਤਨ ਹੁੰਦਾ ਹੈ।

 • ਹਰ ਸਨਿਚਰਵਾਰ ਸਵੇਰੇ ੬:੦੦ ਵਜੇ ਤੋਂ ੭:੩੦ ਵਜੇ ਤੱਕ ਸਿਮਰਨ ਹੁੰਦਾ ਹੈ।

 • ਡਾ. ਕੰਵਲਜੀਤ ਸਿੰਘ ਸਚਦੇਵਾ ਸਰੀਰਕ ਦਰਦ ਦੇ ਰੋਗਾਂ ਦਾ ਮੁਫਤ ਇਲਾਜ਼, ਗੁਰਦੁਆਰਾ ਸਾਹਿਬ ਵਿਖੇ ਮਹੀਨੇ ਵਿੱਚ ਦੋ ਵਾਰ ਹਰ ਦੂਜੇ ਐਤਵਾਰ ਕਰਦੇ ਹਨ।

  ਸੰਗਤਾਂ ਦੇ ਦਾਸ:     ਪ੍ਰਬੰਧਕ ਕਮੇਟੀ, ਅਕਾਲੀ ਸਿੰਘ ਸਿੱਖ ਸੁਸਾਇਟੀ ਗੁਰਦੁਆਰਾ ਸਾਹਿਬ ਦਾ ਫੋਨ ਨੰਬਰ: (604)-254-2117

  ਅਕਾਲੀ ਸਿੰਘ ਸਿੱਖ ਸੋਸਾਇਟੀ, ੧੮੯੦ ਸਕੀਨਾ ਸਟਰੀਟ, ਵੈਨਕੂਵਰ, ਬੀ. ਸੀ, ਕੈਨੇਡਾ, ਫੋਨ : (੬੦੪) ੨੫੪-੨੧੧੭: ਜਾਂ (੬੦੪) ੨੫੪-੫੩੦੯

  Back to previous page

 •  

   

  Akali Singh Services,its History | Sikhism | Sikh Youth Camp Programs | Punjabi and Gurbani Grammar | Home