ਯੋਜਕ, ਵਿਸਮਿਕ, ਪਦ-ਵੰਡ / Conjuction, Interjection, Parsin

 ਯੋਜਕ :-   ਉਹ ਸ਼ਬਦ ਹੈ  ਜੋ ਦੋ ਵਾਕਾਂ  ਜਾਂ ਸ਼ਬਦਾਂ ਨੂੰ ਜੋੜੇ।

ਇਹ ਦੋ ਪ੍ਰਕਾਰ ਦੇ ਹੁੰਦੇ ਹਨ:-

(1)  ਸਮਾਨ ਯੋਜਕ।   (2)  ਅਧੀਨ ਯੋਜਕ ।

 ਸਮਾਨ ਯੋਜਕ

ਜਿਹੜੇ ਯੋਜਕ  ਬਰਾਬਰ ਦੇ ਸ਼ਬਦਾਂ  ਜਾਂ  ਵਾਕਾਂ  ਨੂੰ ਜੋੜਨ ਜਾਂ  ਦੋ ਸੁਤੰਤਰ ਅਤੇ ਸਮਾਨ ਵਾਕਾਂ  ਨੂੰ ਜੋੜ ਕੇ  ਸੰਯੁਕਤ ਵਾਕ   ਬਨਾਉਣ, ਉਹ ਸਮਾਨ ਯੋਜਕ ਅਖਵਾਉਂਦੇ ਹਨ, ਜਿਵੇਂ:-

ਸੋਹਨ ਅਤੇ ਮੋਹਨ ਨੇ ਰੋਟੀ ਖਾਧੀ।

ਸਮਾਨ ਯੋਜਕ ਚਾਰ ਪ੍ਰਕਾਰ ਦੇ ਹੁੰਦੇ ਹਨ:-

 1. ਸਮੁਚੀ ਸਮਾਨ ਯੋਜਕ(Commulative Coordinative Conjunctions )

 2. ਵਿਕਲਪੀ ਸਮਾਨ ਯੋਜਕ (Alternative Coordinative Conjunctions)

 3. ਨਿਖੇਧੀ ਸਮਾਨ ਯੋਜਕ (Adversative Coordinative Conjunctions)

 4. ਸੰਕੇਤੀ ਸਮਾਨ ਯੋਜਕ (Illative Coordinative Conjunctions)

  ਸਮੁਚੀ ਸਮਾਨ ਯੋਜਕ  :-

ਜਿਹੜੇ ਯੋਜਕ ਦੋ ਸੁਤੰਤਰ ਵਾਕਾਂ ਨੂੰ ਸਾਧਾਰਨ ਤੌਰ 'ਤੇ ਜੋੜਨ, ਉਹ ਸਮੁਚੀ ਸਮਾਨ ਯੋਜਕ ਅਖਵਾਉਂਦੇ ਹਨ, ਜਿਵੇਂ:- ਤੋਂ, ਅਤੇ, ਅਰ, ਆਦਿ।

 ਉਦਾਹਰਨ:- ਹਰਨਾਮ ਅਤੇ ਗੁਰਨਾਮ ਫੁਟਬਾਲ ਲੈ ਕੇ ਸਵੇਰੇ ਹੀ ਸਕੂਲ ਚਲੇ ਗਏ ।

  ਵਿਕਲਪੀ ਸਮਾਨ ਯੋਜਕ  :-

ਜੋ ਦੋ ਸੁਤੰਤਰ ਵਾਕਾਂ ਜਾਂ ਸ਼ਬਦਾਂ ਨੂੰ ਇਸ ਪ੍ਰਕਾਰ ਜੋੜਨ ਕਿ ਉਹਨਾਂ ਦਾ ਪ੍ਰਸਪਰ (ਆਪੋ ਵਿਚ) ਵਟਾਂਦਰਾ ਜਾਂ ਦੋਵਾਂ ਵਿਚੋਂ ਇਕ ਦਾ ਭਾਵ ਪ੍ਰਗਟ ਹੋਵੇ, ਤਾਂ ਉਹਨਾਂ ਨੂੰ ਵਿਕਲਪੀ ਸਮਾਨ ਯੋਜਕ ਆਖਦੇ ਹਨ, ਜਿਵੇਂ:-

(1) ਚਾਹੇ ਤੂੰ ਜੁਰਮਾਨਾ ਭਰ ਚਾਹੇ ਉਹ ਭਰੇ।

(2) ਤੂੰ ਜਾਹ ਨਹੀਂ ਤਾਂ ਉਹ ਜਾਵੇ ।

ਇਨ੍ਹਾਂ ਦੋਨਾਂ ਵਾਕਾਂ ਵਿਚ ' ਚਾਹੇ .. ਚਾਹੇ ' ਅਤੇ 'ਨਹੀਂ ', 'ਤਾਂ ' ਵਿਕਲਪੀ ਸਮਾਨ ਯੋਜਕ ਹਨ। ਇਸ ਤਰਾਂ ਦੇ ਹੋਰ ਯੋਜਕ:- ਨਾ ਕਿ, ਜਾਂ, ਅਥਵਾ, ਜਾਂ..ਜਾਂ, ਭਾਵੇਂ..ਭਾਵੇਂ, ਨਾ..ਨਾ, ਅਤੇ ਨਹੀਂ ਤਾਂ, ਆਦਿ ਹਨ।

  ਨਿਖੇਧੀ ਸਮਾਨ ਯੋਜਕ  :-

ਜਦ ਸਮਾਨ ਯੋਜਕ ਦੋ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਕਿ ਉਨ੍ਹਾਂ ਦਾ ਆਪਸੀ  ਟਾਕਰਾ, ਨਿਖੇਧ ਜਾਂ ਵਿਰੋਧ ਪਰਗਟ ਹੋਵੇ,  ਤਾਂ ਉਨ੍ਹਾਂ ਨੂੰ 'ਨਿਖੇਧੀ ਸਮਾਨ ਯੋਜਕ ' ਆਖਦੇ ਹਨ, ਜਿਵੇਂ:-

ਸਗੋਂ ਪਰ, ਪ੍ਰੰਤੂ ਫਿਰ ਵੀ, ਤਾਂ ਵੀ, ਐਪਰ, ਹਥੋਂ, ਆਦਿ।

 ਉਦਾਹਰਨ:-

ਉਹ ਲਾਇਕ ਹੈ ਪਰ ਮੇਹਨਤੀ ਨਹੀਂ।

  ਸੰਕੇਤੀ ਸਮਾਨ ਯੋਜਕ  :-  ਜਿਹੜੇ ਯੋਜਕ ਦੋ ਸੁਤੰਤਰ ਵਾਕਾਂ ਨੂੰ ਇਸ ਤਰਾਂ ਜੋੜਨ ਕਿ  ਪਹਿਲਾ ਵਾਕ ਕਾਰਨ ਅਤੇ ਦੂਜਾ ਕਾਰਜ ਪਰਗਟ ਕਰੇ,  ਜਿਵੇਂ:-  ਇਸ ਵਾਸਤੇ ,  ਤਾਹੀਓਂ,  ਇਸ ਲਈ,  ਇਸ ਕਰ ਕੇ,  ਸੋ, ਆਦਿ।

 ਉਦਾਹਰਨ:-

ਉਹ ਮੁੰਡਾ ਝੂਠਾ ਹੈ ਇਸ ਲਈ ਭਰੋਸੇ ਯੋਗ ਨਹੀ।

  ਅਧੀਨ ਯੋਜਕ  

 ਜਿਹੜੇ ਯੋਜਕ  ਅਧੀਨ ਉਪਵਾਕਾਂ  ਨੂੰ  ਪ੍ਰਧਾਨ ਉਪਵਾਕਾਂ   ਨਾਲ ਜੋੜ ਕੇ,   ਮਿਸ਼ਰਤ ਵਾਕ  ਬਨਾਉਣ, ਉਹ ਅਧੀਨ ਯੋਜਕ ਅਖਵਾਉਂਦੇ ਹਨ, ਜਿਵੇਂ:-

 •   ਸਭ ਜਾਣਦੇ ਹਨ ਕਿ ਪੜ੍ਹਨਾ ਚੰਗਾ ਕੰਮ ਹੈ।

 •   ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਕਿਰਤ ਕਰਕੇ ਖਾਉ।

 •   ਮੁਗਲ ਫੌਜਾਂ ਦੇ ਮੁਕਾਬਲੇ , ਗੁਰੂ ਜੀ ਨਾਲ ਬਹੁਤ ਥੋੜੇ ਸਿੰਘ ਸਿਪਾਹੀ ਸਨ, ਫਿਰ ਵੀ ਉਹ ਬਹਾਦਰੀ ਨਾਲ ਲੜੇ।

 •   ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਨ ਤਾਂ ਕਿ ਉਹਨਾਂ ਦਾ ਜੀਵਨ ਸਫਲ ਅਤੇ ਸੁਖਾਲਾ ਹੋਵੇ।

ਉੱਪਰ ਦਿੱਤੇ ਵਾਕਾਂ ਵਿੱਚ ਦੋ - ਦੋ ਹਿੱਸੇ ਹਨ। ਇਹਨਾਂ ਵਿਚੋਂ ਕੋਈ ਹਿੱਸਾ ਵੀ ਪੂਰਨ ਭਾਂਤ ਸੁਤੰਤਰ ਨਹੀ ਹੈ। ਦੋਵੇਂ ਇਕ ਦੂਜੇ ਉਤੇ ਨਿਰਭਰ ਕਰਦੇ ਹਨ, ਪਰ ਫਿਰ ਵੀ ਵਾਕਾਂ ਦਾ ਪਹਿਲਾ ਹਿੱਸਾ ਕੁਝ ਹੱਦ ਤੱਕ ਸੁਤੰਤਰ ਵਾਕ ਹੈ। ਵਾਕ ਦਾ ਦੂਜਾ ਹਿੱਸਾ ਪਹਿਲੇ ਹਿੱਸੇ ਦੇ ਅਧੀਨ ਹੈ। ਇਹਨਾਂ ਵਾਕਾਂ ਦੇ ਦੋ-ਦੋ ਹਿੱਸਿਆਂ ਨੂੰ ਜਿਹੜੇ ਸ਼ਬਦਾਂ  ' ਕਿ, ਫਿਰ ਵੀ, ਤਾਂ ਕਿ '   ਨਾਲ ਜੋੜਿਆ ਗਿਆ ਹੈ, ਉਹ ਸ਼ਬਦ   ' ਕਿ, ਫਿਰ ਵੀ, ਤਾਂ ਕਿ '  ਯੋਜਕ ਹਨ। ਇਹ ਯੋਜਕ ਵਾਕ ਦੇ ਵਧੇਰੇ ਨਿਰਭਰ ਹਿੱਸੇ ਤੋਂ ਪਹਿਲਾਂ ਆਉਂਦੇ ਹਨ ਅਤੇ ਵਾਕ ਦੇ ਘੱਟ ਨਿਰਭਰ ਹਿੱਸੇ ਨਾਲ ਜੋੜਦੇ ਹਨ। ਵਾਕ ਦੇ ਅਧੀਨ ਹਿੱਸੇ ਤੋਂ ਪਹਿਲਾਂ ਆਉਣ ਕਰਕੇ ਇਹਨਾਂ ਨੂੰ ਅਧੀਨ-ਯੋਜਕ  ਕਿਹਾ ਜਾਂਦਾ ਹੈ।

  ਅਧੀਨ ਯੋਜਕ ਸਤ (7) ਪ੍ਰਕਾਰ ਦੇ ਹੁੰਦੇ ਹਨ :-

 1. ਸਮਾਨ ਵਾਚਕ ਅਧੀਨ ਯੋਜਕ ( Apposition)

 2. ਕਾਰਨ ਵਾਚਕ ਯੋਜਕ ( Cause of Reason)

 3. ਫਲ ਵਾਚਕ ਯੋਜਕ ( Effect)

 4. ਮੰਤਵ ਵਾਚਕ ਯੋਜਕ ( Purpose )

 5. ਸ਼ਰਤ ਵਾਚਕ ਯੋਜਕ ( Condition )

 6. ਵਿਰੋਧ ਵਾਚਕ ਯੋਜਕ ( Contrast )

 7. ਤੁਲਨਾ ਵਾਚਕ ਯੋਜਕ (Comparison)

 ਸਮਾਨ ਵਾਚਕ ਅਧੀਨ ਯੋਜਕ  :- ਜਦੋਂ ਕੋਈ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੇ ਕਿਸੇ ਸ਼ਬਦ ਦੀ ਵਿਆਖਿਆ ਕਰੇ ਤਾਂ ਉਹ ਸਮਾਨ ਅਧੀਨ ਯੋਜਕ ਅਖਵਾਉਂਦਾ ਹੈ, ਜਿਵੇਂ:- ਕਿ, ਜੁ, ਪਈ, ਜੀਕਰ, ਆਦਿ, ਸਮਾਨ ਅਧਿਕਰਨ ਯੋਜਕ ਜਾਂ ਸਮਾਨ ਅਧੀਨ ਯੋਜਕ ਹਨ। ਇਹ ਸੱਚ ਹੈ   ' ਕਿ '  ਚੋਰ ਦੇ ਪੈਰ ਨਹੀਂ ਹੁੰਦੇ।

  ਕਾਰਨ ਵਾਚਕ ਯੋਜਕ  :- ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਕਾਰਨ ਦੱਸੇ, ਤਾਂ ਉਹ  ਕਾਰਨ ਵਾਚਕ ਅਧੀਨ ਯੋਜਕ  ਅਖਵਾਉਂਦਾ ਹੈ, ਜਿਵੇਂ:- ਮੁੰਡਾ ਹਸਦਾ ਹੈ, ਕਿਉਂਕਿ ਉਹ ਪ੍ਰੀਖਿਆ ਵਿਚੋਂ ਸਫਲ ਹੈ।

ਇਸ ਕਰਕੇ ,  ਕਿਉਂਕਿ,  ਕਿਉਂ ਜੋ,  ਇਸ ਲਈ,  ਕਾਰਨ ਵਾਚਕ ਯੋਜਕ ਹਨ।

  ਫਲ ਵਾਚਕ ਯੋਜਕ  :- ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਫਲ ਜਾਂ ਨਤੀਜਾ ਦੱਸੇ, ਅਜਿਹੇ ਯੋਜਕ  ਫਲ ਵਾਚਕ ਅਧੀਨ ਯੋਜਕ  ਅਖਵਾਉਂਦੇ ਹਨ, ਜਿਵੇਂ:- ਅੰਗ੍ਰੇਜ਼ਾਂ ਨੇ ਪੰਜਾਬ ਨੂੰ ਅਜਿਹਾ ਲੁਟਿਆ  ' ਜੁ '  ਇਹ ਕੰਗਾਲ ਹੋ ਗਿਆ । ਇਸੇ ਤਰਾਂ,  ਕਿ,   ਜੁ, ਫਲ ਵਾਚਕ ਅਧੀਨ ਯੋਜਕ ਹਨ।

  ਮੰਤਵ ਵਾਚਕ ਯੋਜਕ  :- ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਮਨੋਰਥ ਜਾਂ ਮੰਤਵ ਦੱਸੇ, ਤਾਂ ਉਹ  ਮੰਤਵ ਅਧੀਨ ਯੋਜਕ  ਹੁੰਦੇ ਹਨ, ਜਿਵੇਂ:- ਦਿਲ ਲਾ ਕੇ ਮਿਹਨਤ ਕਰੋ, ' ਤਾਂ ਜੋ ' ਪਾਸ ਹੋ ਜਾਉ।

ਇਸੇ ਤਰਾਂ  ਤਾਂ ਕਿ,  ਤਾਂ ਜੋ,  ਇਸ ਲਈ, ਆਦਿ ,  ਮੰਤਵ ਅਧੀਨ ਯੋਜਕ ਹਨ।

  ਸ਼ਰਤ ਵਾਚਕ ਯੋਜਕ  :- ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਸ਼ਰਤ ਦਾ ਸਿੱਟਾ ਹੋਵੇ,ਤਾਂ ਇਹ ਯੋਜਕ  ਸ਼ਰਤ ਵਾਚਕ ਅਧੀਨ ਯੋਜਕ  ਅਖਵਉਂਦੇ ਹਨ, ਜਿਵੇਂ:- ਜੇ ਤੁਸਾਂ ਰਹਿਣਾ ਨਹੀਂ ਸੀ  ' ਤਾਂ '  ਆਏ ਕਿਉਂ ਸਉ ?

ਇਸੇ ਤਰਾਂ,  ਜੇਕਰ,  ਤਾਂ,  ਜਦ ਕਿ,   ਕਈ, ਆਦਿ  ਸ਼ਰਤ ਵਾਚਕ ਅਧੀਨ ਯੋਜਕ ਹਨ।

  ਵਿਰੋਧ ਵਾਚਕ ਯੋਜਕ  :- ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦਾ ਵਿਰੋਧੀ ਭਾਵ ਦੱਸੇ ਤਾਂ ਯੋਜਕ   ਵਿਰੋਧ ਅਧੀਨ ਯੋਜਕ   ਅਖਵਾਉਂਦੇ ਹਨ, ਜਿਵੇਂ: - ਭਾਵੇਂ ਉਹ ਬਿਮਾਰ ਹੈ  ' ਤਾਂ '  ਵੀ ਕੰਮ ਉਤੇ ਜਾਂਦਾ ਹੈ।

ਇਸੇ ਤਰਾਂ,  ਭਾਵੇਂ,   ਫਿਰ ਵੀ,  ਚਾਹੇ ਹਾਲਾਂ ਕਿ,  ਤਾਂ ਵੀ,  ਆਦਿ ਵਿਰੋਧ ਅਧੀਨ ਯੋਜਕ ਹਨ।

  ਤੁਲਨਾ ਵਾਚਕ ਯੋਜਕ   :- ਜਦ ਪ੍ਰਧਾਨ ਅਤੇ ਅਧੀਨ ਉਪਵਾਕ ਦੋ ਚੀਜ਼ਾਂ ਦੇ ਗੁਣ, ਲੱਛਣ ਆਦਿ ਦਾ ਟਾਕਰਾ ਕਰਨ ਤਾਂ ਅਜਿਹੇ ਜੋੜਨ ਵਾਲੇ ਯੋਜਕ  ਤੁਲਨਾ ਵਾਚਕ ਯੋਜਕ  ਅਖਵਾਉਂਦੇ ਹਨ, ਜਿਵੇ:- ਉਹ ਇੰਨੀ ਉੱਚੀ ਬੋਲਦਾ ਹੈ,  ' ਜਿਵੇਂ '  ਬਦਲ ਗਜਦਾ ਹੈ।

ਇਸੇ ਤਰਾਂ,  ਮਾਨੋਂ,  ਜਿਵੇਂ,  ਜੁ,  ਕਿ, ਆਦਿ  ਤੁਲਨਾ ਵਾਚਕ ਅਧੀਨ ਯੋਜਕ ਹਨ ।

ਅਭਿਆਸ / Practice

 1. ਯੋਜਕ ਕਿਸ ਨੂੰ ਆਖਦੇ ਹਨ ?

 2. ਯੋਜਕ ਕਿੰਨੀ ਪ੍ਰਕਾਰ ਦੇ ਹਨ ? ਹਰ ਪ੍ਰਕਾਰ ਦੀਆਂ ਉਦਾਹਰਨਾਂ ਸਹਿਤ ਵਿਆਖਿਆ ਕਰੋ।

 3. ਮਿਸ਼ਰਤ ਅਤੇ ਸੰਯੁਕਤ ਵਾਕਾਂ ਦੀ ਵਿਆਖਿਆ ਕਰੋ ।

 4. ਸਮਾਨ ਯੋਜਕ ਅਤੇ ਅਧੀਨ ਯੋਜਕ ਦੇ ਕੀ ਭੇਦ ਹਨ ? ਉਦਾਹਰਨਾਂ ਸਹਿਤ ਲਿਖੋ।

 5. ਸਮਾਨ ਅਤੇ ਅਧੀਨ ਯੋਜਕਾਂ ਦੀਆਂ ਪ੍ਰਕਾਰ ਵੰਡਾਂ ਕੀ ਹਨ ? ਹਰ ਇਕ ਪ੍ਰਕਾਰ ਵੰਡ ਦੀਆਂ ਉਦਾਹਰਨਾਂ ਲਿਖੋ।

  ਹੇਠ ਲਿਖੇ ਯੋਜਕਾਂ ਨੂੰ ਵਾਕਾਂ ਵਿਚ ਵਰਤੋ:-

 6.  ਕਿਉਂਕਿ,  ਪਰ,  ਜੁ,  ਕਦੇ ਤਾਂ,  ਇਸ ਲਈ,  ਫਿਰ ਵੀ,  ਸਗੋਂ ।

ਵਿਸਮਿਕ ਸ਼ਬਦ/Interjection Words

ਵਿਸਮਿਕ ਸ਼ਬਦ:  ਮਨ ਦੇ ਭਾਵ ਪਰਗਟ ਕਰਨ ਲਈ ਉਹ ਸ਼ਬਦ ਹਨ, ਜੋ ਕਿਸੇ ਨੂੰ ਸੱਦਣ ਲਈ ਜਾਂ ਖੁਸ਼ੀ, ਗਮੀਂ, ਅਸਚਰਜਤਾ, ਦੁਖ , ਆਦਿ ਲਈ ਵਰਤੇ ਜਾਣ, ਜਿਵੇਂ:-  ਹਾਏ !,  ਵਾਹਵਾ !  ਨੀ !,  ਗੁਰਾ !,  ਅੜੀਏ !,  ਓਇ!,  ਆਦਿ।

ਵਿਸਮਿਕ ਸ਼ਬਦ ਆਮ ਕਰ ਕੇ ਨੌਂ ਪ੍ਰਕਾਰ ਦੇ ਗਿਣੇ ਜਾਂਦੇ ਹਨ।

 1. ਸੱਦਣ ਲਈ :-  ਵੇ !,  ਨੀ !  ਓਇ !,  ਅੜੀਏ !,  ਕੁੜੇ !, ਆਦਿ।

 2. ਖੁਸ਼ੀ ਅਤੇ ਸ਼ਾਬਾਸ਼ ਲਈ :-  ਵਾਹ ਵਾਹ !,  ਆਹਾ !,  ਬੱਲੇ ਬੱਲੇ !,  ਧੰਨ ਧੰਨ !,  ਵਾਰੀ !  ਸਦਕੇ !

 3. ਦੁਖ ਲਈ :-  ਹਾਏ !,  ਹਾਏ ਓ ਰੱਬਾ !,  ਅਫ਼ਸੋਸ !,  ਊਈ ਊਈ !,  ਆਦਿ।

 4. ਅਸਚਰਜਤਾ ਲਈ :-  ਵਾਹ ! ਵਾਹ !,  ਹੈਂ ! ਹੈਂ !,  ਵਾਹ ਓਇ !, ਆਦਿ ।

 5. ਫਿਟਕਾਰ ਲਈ :-  ਦੁਰੇ !  ਲਖ ਲਾਹਨਤ!  ਦੁਰ ਲਾਹਨਤ !,  ਆਦਿ ।

 6. ਸਤਿਕਾਰ ਲਈ :-  ਆਓ ਜੀ !,  ਧੰਨ ਧੰਨ !,  ਜੀ ਆਇਆਂ ਨੂੰ !, ਆਦਿ।

 7. ਅਸੀਸ ਲਈ :-  ਬੱਚਾ ਜੀਵੇਂ !,  ਦੇਹਿ ਅਰੋਗ !  ਬੱਚੇ ਪੜ੍ਹ ਕੇ ਸਫ਼ਲ ਹੋਣ !  ਬੁਢ ਸੁਹਾਗਣ ਰਹੇਂ !, ਆਦਿ ।

 8. ਇੱਛਾ ਲਈ :-  ਕਾਸ਼ !,  ਹੇ ਕਰਤਾਰ !,  ਓ ਪ੍ਰਮਾਤਮਾ !, ਆਦਿ ।

 9. ਸੁਚੇਤ ਕਰਨ ਲਈ :-  ਖਬਰਦਾਰ !,  ਵੇਖੀਂ ਵੇਖੀਂ !,  ਸੁਣੋ ਜੀ !, ਆਦਿ ।

  ਅਭਿਆਸ

  ਪ੍ਰਸ਼ਨ:

(1) ਵਿਸਮਕ ਸ਼ਬਦ ਕਿੰਨੀ ਤਰ੍ਹਾਂ ਨਾਲ ਵਰਤੇ ਜਾਂਦੇ ਹਨ?

ਅੱਗੇ ਲਿਖੇ ਵਿਸਮਿਕ ਕਿਸ ਪ੍ਰਕਾਰ ਦੇ ਹਨ:- (1)  ਹੇ ਕਰਤਾਰ !  (2)  ਧੰਨ ਭਾਗ !  (3)  ਜੀ ਆਇਆਂ ਨੂੰ !  (4) ਊਈ ਊਈ !  (5)   ਵੇਖੀਂ ਵੇਖੀਂ !, (6)   ਬੁੱਢ ਸੁਹਾਗਣ ਰਹੇਂ !

ਪਦ -ਵੰਡ (Parsin )

ਵਾਕ ਵਿੱਚ ਆਏ ਹਰੇਕ ਸ਼ਬਦ ਦਾ ਭੇਦ , ਪ੍ਰਕਾਰ ਅਤੇ ਉਸ ਦਾ, ਵਾਕ ਦੇ ਹੋਰਨਾਂ ਸ਼ਬਦਾਂ ਨਾਲ ਸੰਬੰਧ ਦੱਸਣ ਨੂੰ ਪਦ-ਵੰਡ ਕਰਨਾ ਆਖਦੇ ਹਨ ।

  ਹੇਠਾਂ ਲਿਖੇ ਸਾਰਥਕ ਸ਼ਬਦਾਂ ਦੀ ਪਦ -ਵੰਡ ਕਰਨ ਦੇ ਵੱਖ ਵੱਖ ਤਰੀਕੇ ਦੱਸੇ ਜਾਂਦੇ ਹਨ:-

 1. ਨਾਉਂ ਦੀ ਪਦ -ਵੰਡ:- (1) ਪ੍ਰਕਾਰ (2) ਲਿੰਗ (3) ਵਚਨ (4) ਕਾਰਕ (5) ਕਾਰਕ ਰੂਪ (6) ਵਾਕ ਦੇ ਹੋਰਨਾਂ ਸ਼ਬਦਾਂ ਨਾਲ ਸੰਬੰਧ ।

 2. ਪੜਨਾਂਵ ਦੀ ਪਦ -ਵੰਡ :- (1) ਪ੍ਰਕਾਰ (2) ਪੁਰਖ (3) ਲਿੰਗ (4) ਵਚਨ (5) ਕਾਰਕ (6) ਕਾਰਕ ਰੂਪ (7) ਵਾਕ ਦੇ ਹੋਰਨਾਂ ਸ਼ਬਦਾਂ ਨਾਲ ਸੰਬੰਧ ।

 3. ਵਿਸ਼ੇਸ਼ਣ ਪਦ-ਵੰਡ :- (1) ਪ੍ਰਕਾਰ (2) ਲਿੰਗ (3) ਵਚਨ (4) ਕਾਰਕ ਰੂਪ (5) ਅਵਸਥਾ (6) ਵਿਸ਼ੇਸ਼ ।

 4. ਕਿਰਿਆ ਦੀ ਪਦ-ਵੰਡ :- (1) ਪ੍ਰਕਾਰ (2) ਕਾਲ (3) ਵਾਚ ( ਕਰਤਰੀ ਜਾਂ ਕਰਮ ) (4) ਲਿੰਗ (5) ਵਚਨ (6) ਮੇਲ ।

 5. ਕਿਰਿਆ ਵਿਸ਼ੇਸ਼ਣ ਦੀ ਪਦ-ਵੰਡ :- (1) ਪ੍ਰਕਾਰ (2) ਅਵਸਥਾ (3) ਵਿਸ਼ੇਸ਼ ।

 6. ਸੰਬੰਧਕਾਂ ਦੀ ਪਦ-ਵੰਡ :- (1) ਪ੍ਰਕਾਰ (2) ਸੰਬੰਧ (3) ਸੰਬੰਧੀਮਾਨ ।

 7. ਯੋਜਕਾਂ ਦੀ ਪਦ-ਵੰਡ :- (1) ਪ੍ਰਕਾਰ (2) ਕਿਹੜੇ ਕਿਹੜੇ ਵਾਕਾਂ ਜਾਂ ਵਾਕੰਸ਼ਾਂ ਨੂੰ ਜੋੜਦਾ ਹੈ ।

 8. ਵਿਸਮਿਕਾਂ ਦੀ ਪਦ-ਵੰਡ :- ਪ੍ਰਕਾਰ ਜਾਂ ਨਿਰਨਾ ।

   ਵਾਕ ਨੰ: 1:-

  1. ਗੁਰਨਾਮ ਅਤੇ ਪ੍ਰੀਤਮ ਨਵੇਂ ਕਪੜੇ ਪਾ ਕੇ ਸਵੇਰੇ ਹੀ ਸਕੂਲ ਚਲੇ ਗਏ ।

   • ਗੁਰਨਾਮ : - ਖਾਸ ਨਾਂਵ ; ਪੁਲਿੰਗ; ਇਕ ਵਚਨ; ਕਰਤਾ ; ਕਿਰਿਆ = ਚਲੇ ਗਏ ; ਕਰਤਾ ਕਾਰਕ ; ਕਿਰਿਆ ਰੂਪ = ਸਾਧਾਰਨ ;

   • ਅਤੇ : - ਯੋਜਕ; ਸਮਾਨ ਯੋਜਕ ; (ਗੁਰਨਾਮ ਅਤੇ ਪ੍ਰੀਤਮ ਨੂੰ ਜੋੜਦਾ ਹੈ ।)

   • ਪ੍ਰੀਤਮ :- ਖਾਸ ਨਾਂਵ ; ਪੁਲਿੰਗ; ਇਕ ਵਚਨ; ਕਰਤਾ ; ਕਿਰਿਆ = ਚਲੇ ਗਏ ; ਕਰਤਾ ਕਾਰਕ ; ਕਿਰਿਆ ਰੂਪ = ਸਾਧਾਰਨ ;

   • ਨਵੇਂ :- ਵਿਸ਼ੇਸ਼ਣ ; ਗੁਣ-ਵਾਚਕ ਵਿਸ਼ੇਸ਼ਣ ; ਪੁਲਿੰਗ ; ਬਹੁ-ਵਚਨ ; (ਕਪੜੇ = ਵਿਸ਼ੇਸ਼ ); ਕਪੜਿਆਂ ਦੀ ਵਿਸ਼ੇਸ਼ਤਾ ਪ੍ਰਗਟ ਕਰਦਾ ਹੈ।

   • ਕਪੜੇ :- ਆਮ ਨਾਂਵ ; ਪੁਲਿੰਗ; ਬਹੁ-ਵਚਨ ; ਵਿਸ਼ੇਸ਼ ; ਕਰਮ-ਕਾਰਕ ; ਸਾਧਾਰਨ ਰੂਪ ।

   • ਪਾ ਕੇ :- ਪੂਰਬ ਪੂਰਨ ਕਾਰਦੰਤਕ ।

   • ਸਵੇਰੇ :- ਕਾਲ ਵਾਚਕ; ਕਿਰਿਆ ਵਿਸ਼ੇਸ਼ਣ; ਸਾਧਾਰਨ ਅਵਸਥਾ ।

   • ਹੀ :- ਤਾਕੀਦੀ -ਵਾਚਕ ; ਕਿਰਿਆ ਵਿਸ਼ੇਸ਼ਣ ।

   • ਸਕੂਲ :- ਆਮ ਨਾਂਵ ; ਇਕ ਵਚਨ ; ਪੁਲਿੰਗ ; ਕਰਮ ਕਾਰਕ; ਸੰਬੰਧਕੀ ਰੂਪ (ਲੁਪਤ ਸੰਬੰਧਕ = ਨੂੰ)।

   • ਨੂੰ :- ਪੂਰਨ ਸੰਬੰਧਕ ।

   • ਚਲੇ ਗਏ :- ਸਕਰਮਕ ਕਿਰਿਆ ; ਪੁਲਿੰਗ ; ਬਹੁ-ਵਚਨ ; ਅਨਿਸਚਿਤ ਭੂਤ ਕਾਲ ; ਅੱਨ ਪੁਰਖ ; ਕਰਤਰੀ ਵਾਚ; ਸੁਤੰਤਰ ਮੇਲ ।

     ਵਾਕ ਨੰ: 2:-

  2. ਕਾਕਾ ! ਮੈਂ ਕਲ੍ਹ ਅੰਮ੍ਰਿਤਸਰ ਜਾਵਾਂਗਾ ਅਤੇ ਤੇਰੇ ਲਈ ਸੁਹਣੇ ਕਪੜੇ ਲਿਆਵਾਂਗਾ ।

   • ਕਾਕਾ :- ਆਮ ਨਾਂਵ ;  ਪੁਲਿੰਗ ;  ਇਕ ਵਚਨ ;  ਕਰਮ ਕਾਰਕ ; ਸਾਧਾਰਨ ਰੂਪ ।

   • ਮੈ :- ਪੁਰਖ ਵਾਚੀ ਪੜਨਾਂਵ ; ਉਤਮ ਪੁਰਖ ; ਪੁਲਿੰਗ ; ਇਕ ਵਚਨ ; ਕਰਤਾ ਕਾਰਕ ;  ਕਿਰਿਆ  ' ਜਾਵਾਂਗਾ '   ਦਾ ਕਰਤਾ ਹੈ।

   • ਕ੍ਹਲ :- ਕਾਲ ਵਾਚਕ ( ਭਵਿੱਖਤ ਕਾਲ) ;  ਕਿਰਿਆ ਵਿਸ਼ੇਸ਼ਣ ; ਕਿਰਿਆ  ' ਜਾਵਾਂਗਾ '  ਦਾ ਵਿਸ਼ੇਸ਼ਣ ।

   • ਅੰਮ੍ਰਿਤਸਰ :- ਖਾਸ ਨਾਂਵ ; ਪੁਲਿੰਗ ; ਇਕ ਵਚਨ ; ਕਰਮ ਕਾਰਕ ; ਕਿਰਿਆ  ' ਜਾਵਾਂਗਾ '  ਦਾ ਕਰਮ ।

   • ਜਾਵਾਂਗਾ :- ਸਕਰਮਕ ਕਿਰਿਆ ;  ਮੂਲ ਸਕਰਮਕ ;  ਭਵਿੱਖਤ ਕਾਲ ;  ਕਰਤਰੀ ਵਾਚ ;

     ਪੁਲਿੰਗ ;  ਇਕ ਵਚਨ ;  ਉਤਮ-ਪੁਰਖ ;  ' ਮੈਂ ' ਕਰਤਾ ਅਨੁਸਾਰ ।

   • ਅਤੇ :- ਯੋਜਕ;  ਸਮਾਨ ਯੋਜਕ ;  ਦੋ ਵਾਕਾਂ ਨੂੰ ਜੋੜਦਾ ਹੈ ।

   • ਤੇਰੇ ਲਈ :-  ਪੁਰਖ ਵਾਚੀ ਪੜਨਾਂਵ ; ਮਧਮ-ਪੁਰਖ ; ਪੁਲਿੰਗ ; ਇਕ ਵਚਨ ; ਸੰਪਰਦਾਨ ਕਾਰਕ ।

   • ਸੁਹਣੇ :- ਗੁਣ ਵਾਚਕ ਵਿਸ਼ੇਸ਼ਣ ;  ਪੁਲਿੰਗ ;  ਬਹੁ ਵਚਨ ;  ਸਾਧਾਰਨ ਰੂਪ ;  ਕਰਮ ਕਾਰਕ ;  ਕਪੜੇ ਵਿਸ਼ੇਸ਼ ਅਨੁਸਾਰ ।

   • ਕਪੜੇ :- ਆਮ ਨਾਂਵ ;  ਪੁਲਿੰਗ ;  ਬਹੁ ਵਚਨ ;  ਕਰਮ ਕਾਰਕ ;  ਸਾਧਾਰਨ ਰੂਪ ।

   • ਲਿਆਵਾਂਗਾ :- ਕਿਰਿਆ ;  ਸਕਰਮਕ ਕਿਰਿਆ ;  ਮੂਲ ਸਕਰਮਕ ;  ਭਵਿੱਖਤ ਕਾਲ ;  ਕਰਤਰੀ ਵਾਚ ;  ਉਤਮ ਪੁਰਖ ;  ਪੁਲਿੰਗ ;   ਇਕ ਵਚਨ ;  ਮੈਂ  ਕਰਤਾ ਅਨੁਸਾਰ ।

     ਵਾਕ ਨੰ: 3:-

  3. ਜਸਬੀਰ ਸਿੰਘ ਨੇ ਸੁਰਿੰਦਰ ਸਿੰਘ ਨੂੰ ਛੋਲੇ ਖੁਆਏ।

   • ਜਸਬੀਰ ਸਿੰਘ :- ਨਾਂਵ ;  ਖਾਸ ਨਾਂਵ ;  ਪੁਲਿੰਗ;  ਇਕ ਵਚਨ;  ਕਰਤਾ ਕਾਰਕ;  ਸੰਬੰਧੀ ਰੂਪ ;  ਕਿਰਿਆ 'ਖੁਆਏ ' ਦਾ ਕਰਤਾ ।

   • ਨੇ :- ਸੰਬੰਧਕ ;  ਪੂਰਨ ਸੰਬੰਧਕ ;  ਸੰਬੰਧੀ  'ਜਸਬੀਰ ਸਿੰਘ ' ;  ਸੰਬੰਧਮਾਨ  'ਸੁਰਿੰਦਰ ਸਿੰਘ '।

   • ਛੋਲੇ :- ਨਾਂਵ ;  ਵਸਤ ਵਾਚਕ ਨਾਂਵ ;  ਪੁਲਿੰਗ;  ਬਹੁ ਵਚਨ;  ਕਰਮ ਕਾਰਕ;  ਸਾਧਾਰਨ ਰੂਪ ;  ਕਿਰਿਆ  'ਖੁਆਏ '   ਦਾ ਕਰਮ ।

   • ਖੁਆਏ :- ਕਿਰਿਆ ;  ਸਕਰਮਕ ਕਿਰਿਆ ;  ਕਰਤਰੀ ਵਾਚ ;  ਅਨਿਸਚਿਤ ਭੂਤ ਕਾਲ,  ਪੁਲਿੰਗ ;  ਬਹੁ ਵਚਨ ।

     ਵਾਕ ਨੰ: 4:-

  4. ਕਿਸੇ ਚੰਗੇ ਸਕੂਲ ਵਿੱਚ ਕਈ ਵਿਦਿਆਰਥੀ ਪੜ੍ਹਦੇ ਹਨ।

   • ਕਿਸੇ :- ਪੜਨਾਂਵ ;  ਪੁਲਿੰਗ;  ਇਕ ਵਚਨ;  ਆਪਣੇ  ' ਵਿਸ਼ੇਸ਼ '  ਸਕੂਲ ਅਨੁਸਾਰ ।

   • ਚੰਗੇ :- ਵਿਸ਼ੇਸ਼ਣ ;  ਗੁਣ ਵਾਚਕ ਵਿਸ਼ੇਸ਼ਣ ;   ਲਿੰਗ ਅਤੇ ਵਚਨ  ਆਪਣੇ ਵਿਸ਼ੇਸ਼  ' ਸਕੂਲ ' ਅਨੁਸਾਰ ।

   • ਸਕੂਲ :- ਨਾਂਵ ;  ਆਮ ਨਾਂਵ ;  ਪੁਲਿੰਗ;  ਇਕ ਵਚਨ;  ਅਧਿਕਰਨ ਕਾਰਕ।

   • ਵਿੱਚ :- ਸੰਬੰਧਕ ;  ਦੁਬਾਜਰਾ (ਸੰਬੰਧਕ ) ;  ਸੰਬੰਧੀ  ' ਸਕੂਲ ' ;  ਸੰਬੰਧਮਾਨ  ' ਵਿਦਿਆਰਥੀ '।

   • ਕਈ :- ਵਿਸ਼ੇਸ਼ਣ ;  ਅਨਿਸਚਿਤ ਵਿਸ਼ੇਸ਼ਣ ;  ਲਿੰਗ ਅਤੇ ਵਚਨ ਕਰਕੇ ਆਪਣੇ ਵਿਸ਼ੇਸ਼  ' ਵਿਦਿਆਰਥੀ ' ਅਨੁਸਾਰ ।

   • ਵਿਦਿਆਰਥੀ :- ਨਾਂਵ ; ਆਮ ਨਾਂਵ ; ਪੁਲਿੰਗ; ਬਹੁ ਵਚਨ; ਕਰਤਾ ਕਾਰਕ ; ਸਾਧਾਰਨ ਰੂਪ ।

   • ਪੜ੍ਹਦੇ ਹਨ :- ਸਕਰਮਕ ਕਿਰਿਆ ; ਵਰਤਮਾਨ ਕਾਲ ; ਪੁਲਿੰਗ; ਬਹੁ ਵਚਨ ।

     In Table Format:

    ਵਾਕ ਨੰ: 1  ਨਾਂਵ  ਅਨਯ ਪੁਰਖ  ਲਿੰਗ   ਵਚਨ   ਕਾਲ  ਕਾਰਕ  ਕਿਰਿਆ  ਕਾਰਕ ਰੂਪ  ਕਰਤਰੀ ਵਾਚ   ਯੋਜਕ   ਸਮਾਨ ਯੋਜਕ  ਵਿਸ਼ੇਸ਼ਣ   ਵਿਸ਼ੇਸ਼   ਕਿਰਿਆ ਵਿਸ਼ੇਸ਼ਣ   ਸੰਬੰਧਕ  ਕਾਰਦੰਤਕ  ਸੰਬੰਧੀ   ਸੰਬੰਧਮਾਨ  ਮੇਲ
    ਗੁਰਨਾਮ  ਖਾਸ ਨਾਂਵ  --  ਪੁਲਿੰਗ  ਇਕ ਵਚਨ  --  ਕਰਤਾ ਕਾਰਕ  ਚਲੇ ਗਏ ਦਾ ਕਰਤਾ  ਸਾਧਾਰਨ ਰੂਪ  --  --   --  --  --   --  --   --   --   --   --
    ਅਤੇ  --  --  --  --  --  --  --  --  --  ਯੋਜਕ  ਸਮਾਨ ਯੋਜਕ(ਗੁਰਨਾਮ ਅਤੇ ਪ੍ਰੀਤਮ ਨੂੰ ਜੋੜਦਾ ਹੈ ।)  --  --   --  --   --  --   --   --
    ਪ੍ਰੀਤਮ  ਖਾਸ ਨਾਂਵ  --  ਪੁਲਿੰਗ  ਇਕ ਵਚਨ   --  ਕਰਤਾ ਕਾਰਕ  ਚਲੇ ਗਏ ਕਿਰਿਆ ਦਾ ਕਰਤਾ  ਸਾਧਾਰਨ ਰੂਪ  --   --  --  --  --  --   --  --  --   --  --
    ਨਵੇਂ  --  --  ਪੁਲਿੰਗ  ਬਹੁ ਵਚਨ  --  --  --  --   --   --   --  ਵਿਸ਼ੇਸ਼ਣ (ਗੁਣ ਵਾਚਕ)   --  --   --  --  --   --  --
    ਕਪੜੇ  ਆਮ ਨਾਂਵ  --  ਪੁਲਿੰਗ  ਬਹੁ ਵਚਨ  --  ਕਰਮ ਕਾਰਕ  --   ਸਾਧਾਰਨ ਰੂਪ  - -  --  --  --   ਵਿਸ਼ੇਸ਼  --  --  --  --  --  --
    ਪਾ ਕੇ  --  --  --  --  --  --  --  --  --  --  --  --  --  --  --  ਪੂਰਬ ਪੂਰਨ ਕਾਰਦੰਤਕ  --  --  --
    ਸਵੇਰੇ  --  --  --   --   ਕਾਲ ਵਾਚਕ  --  --  ਸਾਧਾਰਨ ਰੂਪ   --   --  --  --   --  ਕਿਰਿਆ ਵਿਸ਼ੇਸ਼ਣ  --   --   --  --  --
     ਹੀ   --  --  --   --   ਕਾਲ ਵਾਚਕ  --  --  ਸਾਧਾਰਨ ਰੂਪ   --   --  --   --   --   ਤਾਕੀਦੀ-ਵਾਚਕ ਕਿਰਿਆ ਵਿਸ਼ੇਸ਼ਣ  --   --  --  --  --
    ਸਕੂਲ  ਆਮ ਨਾਂਵ  --  ਪੁਲਿੰਗ  ਇਕ ਵਚਨ   --  ਕਰਮ ਕਾਰਕ  --  --  --   --   --  --   --   --   ਸੰਬੰਧਕੀ ਰੂਪ  --  --   --  --
    ਨੂੰ  --  --  --   --   --  --  --  --   --   --  --   --   --  --   ਪੂਰਨ ਸੰਬੰਧਕ  --  --  --  --
    ਚਲੇ ਗਏ  --  ਅਨਯ ਪੁਰਖ  ਪੁਲਿੰਗ  ਬਹੁ ਵਚਨ   ਅਨਿਸਚਿਤ ਭੂਤ ਕਾਲ  ਕਰਮ ਕਾਰਕ  ਸਕਰਮ ਕਿਰਿਆ  --  ਕਰਤਰੀ ਵਾਚ   --   --  --   --   --   --  --  --   --  ਸੁਤੰਤਰ ਮੇਲ

   Back to previous page