ਪੰਜਾਬੀ ਬੋਲੀ - Punjabi Language

ਪ੍ਰਸ਼ਨ 1: ਬੋਲੀ ਕਿਸ ਨੂੰ ਆਖਦੇ ਹਨ?

ਉੱਤਰ : ਕਿਸੇ ਦੇਸ਼ ਜਾਂ ਇਲਾਕੇ ਦੇ ਲੋਕ ਜਿਨ੍ਹਾਂ ਬੋਲਾਂ ਰਾਹੀਂ ਇਕ ਦੂਸਰੇ ਨਾਲ ਗਲ-ਬਾਤ ਜਾਂ ਬੋਲ-ਚਾਲ ਕਰਦੇ ਅਤੇ ਆਪਣੇ ਮਨ ਦੇ ਵੀਚਾਰ ਅਤੇ ਭਾਵ ਦੱਸਦੇ ਹਨ, ਉਹਨਾਂ ਬੋਲਾਂ ਅਤੇ ਸ਼ਬਦਾਂ ਦੇ ਇਕੱਠ ਨੂੰ ਬੋਲੀ ਆਖਦੇ ਹਨ।

ਪ੍ਰਸ਼ਨ 2: ਉੱਪ-ਬੋਲੀ ਅਤੇ ਸਾਹਿੱਤਿਕ ਬੋਲੀ ਤੋਂ ਕੀ ਭਾਵ ਹੈ?

ਉੱਤਰ : ਬੋਲ-ਚਾਲ ਦੀ ਬੋਲੀ ਦੇ ਵੱਖ-ਵੱਖ ਰੂਪ ਹੁੰਦੇ ਹਨ। ਇਕ ਇਲਾਕੇ ਵਿੱਚ ਕੁਝ ਖਾਸ ਸ਼ਬਦ ਵਰਤੇ ਜਾਂਦੇ ਹਨ ਅਤੇ ਦੂਜੇ ਵਿੱਚ ਕੁਝ ਹੋਰ। ਬੋਲ-ਚਾਲ ਦੀ ਬੋਲੀ ਦੇ ਇਨ੍ਹਾਂ ਵੱਖੋ-ਵੱਖਰੇ ਰੂਪਾਂ ਨੂੰ ਉੱਪ-ਬੋਲੀਆਂ ਜਾਂ ਉੱਪ-ਭਾਸ਼ਾਵਾਂ ਆਖਦੇ ਹਨ।

ਸਾਹਿੱਤਿਕ, ਕੇਂਦਰੀ ਜਾਂ ਟਕਸਾਲੀ ਬੋਲੀ ਹੋਣਾ ਬੋਲੀ ਦਾ ਉਹ ਰੂਪ ਹੈ, ਜਿਸ ਦੀ ਲੇਖਕ ਅਤੇ ਸਾਹਿਤਕਾਰ ਆਪਣੀਆਂ ਲਿਖਤਾਂ ਲਈ ਵਰਤੋਂ ਕਰਦੇ ਹਨ। ਇਸ ਵਿੱਚ ਇਲਾਕੇ ਨਾਲ ਸਬੰਧਤ ਕੋਈ ਅੰਤਰ ਨਹੀਂ ਹੁੰਦਾ। ਸਾਹਿੱਤਿਕ ਜਾਂ ਟਕਸਾਲੀ ਬੋਲੀ ਦਾ ਆਧਾਰ ਵੀ ਬੋਲ-ਚਾਲ ਦੀ ਬੋਲੀ ਹੀ ਹੁੰਦਾ ਹੈ ਪਰੰਤੂ ਸਾਹਿੱਤਿਕ ਜਾਂ ਟਕਸਾਲੀ ਬੋਲੀ ਵਧੇਰੇ ਸ਼ੁੱਧ, ਸਪੱਸ਼ਟ ਅਤੇ ਵਿਆਕਰਨ ਦੇ ਨਿਯਮਾਂ ਵਿੱਚ ਬੱਝੀ ਹੋਈ ਹੁੰਦੀ ਹੈ।

ਪੰਜਾਬੀ ਬੋਲੀ ਭਾਰਤੀ ਸੰਵਿਧਾਨ ਅਨੁਸਾਰ ਭਾਰਤ ਦੀਆਂ 14 ਬੋਲੀਆਂ ਵਿੱਚੋਂ ਇਕ ਹੈ।

  ਪੰਜਾਬੀ ਬੋਲੀ

 1. ਇਹ ਬੜੀ ਸਰਲ ਅਤੇ ਸਪੱਸ਼ਟ ਬੋਲੀ ਹੈ।

 2. ਇਹ ਜਿਸ ਤਰ੍ਹਾਂ ਬੋਲੀ ਜਾਂਦੀ ਹੈ ਉਸੇ ਤਰ੍ਹਾਂ ਹੀ ਲਿਖੀ ਜਾਂਦੀ ਹੈ।

 3. ਇਸ ਵਿਚ ਘ, ਝ, ਢ, ਭ, ਧ ਅਤੇ ੜ ਦੀਆਂ ਸਪੱਸ਼ਟ ਧੁਨੀਆਂ ਇਸ ਨੂੰ ਹੋਰ ਬੋਲੀਆਂ ਨਾਲੋਂ ਨਿਖੇੜਦੀਆਂ ਹਨ।

 4. ਇਹ ਦੂਜੀਆਂ ਬੋਲੀਆਂ ਤੋਂ ਸ਼ਬਦ ਲੈ ਕੇ ਆਪਣੇ ਵਿੱਚ ਸਮੋ ਲੈਂਦੀ ਹੈ। ਇਸ ਤਰ੍ਹਾਂ ਇਹ ਬੋਲੀ ਹਰ ਤਰ੍ਹਾਂ ਹੀ ਨਵੀਨ ਰਹਿੰਦੀ ਹੈ।

 5. ਇਸ ਦੀ ਆਪਣੀ ਸੁਤੰਤਰ ਲਿੱਪੀ ਹੈ ਜਿਸਨੂੰ ਗੁਰਮੁੱਖੀ ਲਿੱਪੀ ਆਖਦੇ ਹਨ।

 6. ਗਿਣਤੀ ਲਈ ਪੰਜਾਬੀ ਬੋਲੀ ਦੇ ਆਪਣੇ ਹਿੰਦਸੇ ਹਨ।

ਲਿੱਪੀ

ਬੋਲੀ ਦੀਆਂ ਆਵਾਜ਼ਾਂ ਨੂੰ ਲਿਖ ਕੇ ਪ੍ਰਗਟ ਕਰਨ ਵਾਸਤੇ ਕੁਝ ਚਿੰਨਾਂ (Symbols) ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਚਿੰਨਾਂ ਨੂੰ ਵਰਨ ਜਾਂ ਅੱਖਰ ਕਹਿੰਦੇ ਹਨ। ਇਹਨਾਂ ਵਰਨਾਂ ਜਾਂ ਅੱਖਰਾਂ ਦੇ ਸਮੂਹ ਨੂੰ ਉਸ ਬੋਲੀ ਦੀ  “ਲਿੱਪੀ”  ਜਾਂ  “ਵਰਨਮਾਲਾ”  ਕਿਹਾ ਜਾਂਦਾ ਹੈ। ਉਦਾਹਰਨ ਵਜੋਂ ਹਿੰਦੀ ਬੋਲੀ ਦੀ ਲਿੱਪੀ ਦੇਵਨਾਗਰੀ ਹੈ ਅਤੇ ਅੰਗਰੇਜ਼ੀ ਦੀ ਲਿੱਪੀ ਰੋਮਨ ਹੈ। ਇਸੇ ਤਰਾਂ  ਪੰਜਾਬੀ ਬੋਲੀ ਦੀ ਲਿੱਪੀ ਗੁਰਮੁੱਖੀ  ਹੈ। ਗੁਰਮੁੱਖੀ ਲਿੱਪੀ ਦਾ ਪ੍ਰਚਲਤ ਜਾਂ ਪ੍ਰਸਿਧ ਨਾਂ “ਪੈਂਤੀ” ਜਾਂ “ਪੈਂਤੀ-ਅਖਰੀ” ਵੀ ਹੈ। ਪੰਜਾਬੀ ਬੋਲੀ ਦੇ ਪੈਂਤੀ (35) ਅੱਖਰ ਹਨ ਜੋ ਪੰਜ - ਪੰਜ ਦੀਆਂ ਸੱਤ (7) ਟੋਲੀਆਂ ਜਾਂ ਵਰਗਾਂ (groups)ਵਿੱਚ ਵੰਡੇ ਗਏ ਹਨ: ਜਿਵੇਂ:--

ਪੈਂਤੀ ਅੱਖਰੀ

            .. ਮੁਖ ਵਰਗ ਜਾਂ ਟੋਲੀ
            .. ਕ ਵਰਗ
            .. ਚ ਵਰਗ
            .. ਟ ਵਰਗ
            .. ਤ ਵਰਗ
            .. ਪ ਵਰਗ
            .. ਯ ਵਰਗ

  ਨਵੀਨ ਟੋਲੀ

ਇਹਨਾਂ ਪੈਂਤੀ ਅੱਖਰਾਂ ਵਿੱਚੋਂ ਪੰਜ ਅੱਖਰਾਂ ਹੇਠ ਬਿੰਦੀ ( .) ਲਾ ਕੇ ਪੰਜ ਨਵੇਂ ਅੱਖਰ ਬਣਾਏ ਗਏ ਹਨ ਅਤੇ ਫਿਰ ਇਨ੍ਹਾਂ ਨਾਲ ਇਕ ਹੋਰ ਨਵੀਨ ਅੱਖਰ   ਲ਼ ਵਧਾਇਆ ਗਿਆ। ਇਹਨਾਂ ਨਵੇਂ ਅੱਖਰਾਂ ਦੀ ਟੋਲੀ ਨੂੰ ਨਵੀਨ ਟੋਲੀ ਆਖਦੇ ਹਨ।

ਇਹ ਛੇ ਅੱਖਰ ਇਸ ਤਰਾਂ ਹਨ :- ਸ਼  ਖ਼  ਗ਼  ਜ਼   ਫ਼   ਲ਼ ।

   ਪੰਜਾਬੀ ਬੋਲੀ ਦੀ ਵਿਆਕਰਨ :

ਹੋਰ ਬੋਲੀਆਂ ਦੀ ਤਰਾਂ ਪੰਜਾਬੀ ਬੋਲੀ ਨੂੰ ਸ਼ੁੱਧ ਅਤੇ ਠੀਕ ਢੰਗ ਨਾਲ ਲਿਖਣ, ਬੋਲਣ ਅਤੇ ਪ੍ਰਸਾਰਨ ਦੇ ਆਪਣੇ ਨੇਮ ਹਨ। ਇਹਨਾਂ ਨੇਮਾਂ ਦੇ ਸਮੂਹ ਨੂੰ ਪੰਜਾਬੀ ਬੋਲੀ ਦੀ   ਵਿਆਕਰਨ  ਕਿਹਾ ਜਾਂਦਾ ਹੈ। ਹਰੇਕ ਪੰਜਾਬੀ ਅਤੇ ਪੰਜਾਬੀ ਬੋਲੀ ਵਾਸਤੇ ਸ਼ੁਭ ਇੱਛਾਵਾਂ ਰਖਣ ਵਾਲਿਆਂ ਨੂੰ ਚਾਹੀਦਾ ਹੈ ਕਿ ਪੰਜਾਬੀ ਬੋਲੀ ਦੀ ਵਿਆਕਰਨ ਪੜ੍ਹਨ ਤਾਂ ਜੋ ਇਸ ਦੇ ਨੇਮਾਂ ਬਾਰੇ ਸਾਰਿਆਂ ਨੂੰ ਵਧ ਤੋਂ ਵਧ ਜਾਣਕਾਰੀ ਹੋਵੇ । ਪੰਜਾਬੀ ਬੋਲੀ ਨੂੰ ਵਿਕਸਿਤ ਕਰਨ ਵਿੱਚ ਹਰ ਇਕ ਪੰਜਾਬੀ ਦਾ ਆਪਣਾ ਵਧੀਆ ਹਿੱਸਾ ਇਹੀ ਹੋ ਸਕਦਾ ਹੈ ਕਿ ਉਹ ਚੰਗੇ ਪੰਜਾਬੀ ਲਿਖਾਰੀਆਂ ਦੀਆਂ ਵਧ ਤੋਂ ਵਧ ਪੰਜਾਬੀ ਲਿਖਤਾਂ ਨੂੰ ਪੜ੍ਹਨ। ਹੋ ਸਕੇ ਤਾਂ ਆਪ ਵੀ ਪੰਜਾਬੀ ਬੋਲੀ ਵਿੱਚ ਕੁਝ ਨਾ ਕੁਝ ਜ਼ਰੂਰ ਲਿਖਣ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਪੜ੍ਹਾਨ। ਬੱਚਿਆਂ ਲਈ ਬ੍ਰਿਟਿਸ਼ ਕੋਲੰਬੀਆ ਦੀਆਂ ਚਾਰ ਯੂਨਿਵਰਸਿਟੀਆਂ, ਯੂ. ਬੀ . ਸੀ, ਵੈਨਕੂਵਰ ; ਸਾਈਮਨ ਫਰੇਜ਼ਰ ਯੂਨਿਵਰਸਿਟੀ,ਬਰਨਬੀ; ਕਵਾਂਨਟਲਿਨ ਯੂਨਿਵਰਸਿਟੀ, ਸੱਰੀ; ਯੂਨਿਵਰਸਿਟੀ ਔਫ ਫਰੇਜ਼ਰ ਵੈਲੀ, ਐਬਟਸਫੋਰਡ ; ਅਤੇ ਲਗਭਗ 11 ਸਕੂਲਾਂ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਹੈ । ਵਿਦਿਆਰਥੀਆਂ ਨੂੰ ਇਸ ਦਾ ਵਧ ਤੋਂ ਵਧ ਲਾਭ ਲੈਣਾ ਚਾਹੀਦਾ ਹੈ।

ਮੈਨੂੰ ਇਹ ਜਾਣਕਾਰੀ ਦਿੰਦਿਆਂ ਬੜੀ ਖੁਸ਼ੀ ਹੁੰਦੀ ਹੈ ਕਿ ਸੱਰੀ, ਬੀ. ਸੀ. ਦੇ ਕੁਝ ਮਿਡਲ ਅਤੇ ਹਾਈ ਸਕੂਲਾਂ ਦੇ ਬੱਚੇ ਪੰਜਾਬੀ ਬੋਲੀ ਵਿੱਚ ਚੰਗੀ ਤਰ੍ਹਾਂ ਗਲ ਬਾਤ ਕਰ ਸਕਦੇ ਹਨ ਅਤੇ ਬੜੀ ਸੌਖਿਆਈ ਨਾਲ ਪੰਜਾਬੀ ਪੜ੍ਹ ਵੀ ਸਕਦੇ ਹਨ। ਉਹ ਬੱਚੇ, , ਉਨ੍ਹਾਂ ਦੇ ਮਾਪੇ ਅਤੇ ਉਨ੍ਹਾਂ ਨੂੰ ਪੰਜਾਬੀ ਪੜ੍ਹਾਨ ਵਾਲੇ ਸਾਰੇ ਹੀ ਵਧਾਈ ਦੇ ਪਾਤਰ ਹਨ ਅਤੇ ਆਸ ਕਰਦਾ ਹਾਂ ਕਿ ਹੋਰ ਬੱਚੇ ਵੀ ਇਸੇ ਤਰ੍ਹਾਂ ਪੰਜਾਬੀ ਬੋਲੀ ਨੂੰ ਸਿੱਖਨ ਅਤੇ ਵਰਤਨ ਵਿੱਚ ਆਪਣਾ ਮਨ ਲਗਾਉਣ ਗੇ।

  ਵਿਆਕਰਨ ਦੇ ਤਿੰਨ ਭਾਗ ਹਨ:-

 1. ਵਰਨ-ਬੋਧ (Orthography)

 2. ਸ਼ਬਦ-ਬੋਧ (Etymology)

 3. ਵਾਕ-ਬੋਧ (Syntax)

ਵਰਨ-ਬੋਧ:- ਵਰਨ ਦਾ ਦੂਜਾ ਨਾ ਅੱਖਰ ਹੈ। ਵਿਆਕਰਨ ਦੇ ਜਿਸ ਭਾਗ ਵਿੱਚ ਅੱਖਰਾਂ, ਲਗਾਂ ਮਾਤਰਾਂ ਦੇ ਰੂਪ ਅਤੇ ਉਹਨਾਂ ਦੇ ਉਚਾਰਨ ਦਾ ਗਿਆਨ ਮਿਲੇ, ਉਸ ਭਾਗ ਨੂੰ ਵਰਨ-ਬੋਧ ਜਾਂ ਅੱਖਰ-ਬੋਧ ਆਖਦੇ ਹਨ।

ਸ਼ਬਦ-ਬੋਧ:- ਵਿਆਕਰਨ ਦੇ ਜਿਸ ਭਾਗ ਵਿੱਚ ਸ਼ਬਦ-ਜੋੜ, ਸ਼ਬਦਾਂ ਦੀ ਵੰਡ, ਰਚਨਾ ਅਤੇ ਰੂਪਾਂਤਰ ਦੇ ਮੋਟੇ ਮੋਟੇ ਨੇਮਾਂ ਬਾਰੇ ਪੂਰਨ ਗਿਆਨ ਮਿਲੇ, ਉਸ ਨੂੰ ਸ਼ਬਦ-ਬੋਧ ਆਖਦੇ ਹਨ।

ਵਾਕ-ਬੋਧ:- ਵਿਆਕਰਨ ਦੇ ਜਿਸ ਭਾਗ ਵਿੱਚ ਸ਼ਬਦਾਂ ਤੋਂ ਵਾਕ ਰਚਨਾ ਦੇ ਨੇਮ ਅਤੇ ਢੰਗ ਦੱਸੇ ਜਾਂਦੇ ਹਨ, ਉਸ ਭਾਗ ਨੂੰ ਵਾਕ-ਬੋਧ ਆਖਦੇ ਹਨ।

ਪੰਜਾਬੀ ਬੋਲੀ ਦੇ ਵਰਨ-ਬੋਧ ਜਾਂ ਅੱਖਰ-ਬੋਧ (Orthography) ਗੁਰਮੁਖੀ ਚਿੰਨ੍ਹਾਂ (ਲਿੱਪੀ) (Lippi) ਵਿੱਚ ਲਿਖੇ ਜਾਂਦੇ ਹਨ।

ਇਹ ਚਿੰਨ੍ਹ ਤਿੰਨ੍ਹ ਪ੍ਰਕਾਰ ਦੇ ਹਨ:-

 1.     ਅੱਖਰ

 2.     ਲਗਾਂ

 3.     ਲਗਾਖਰ

(1)    ਅੱਖਰ ਜਾਂ ਵਰਨ

ਇਨ੍ਹਾਂ ਬਾਰੇ ਉਪਰ ਪੈਂਤੀ ਅੱਖਰੀ ਦੇ ਰੂਪ ਵਿੱਚ ਦੱਸਿਆ ਜਾ ਚੁਕਾ ਹਨ।

(2)    ਲਗਾਂ

ਅਖਰਾਂ ਨਾਲ ਹੀ ਬੋਲੀ ਦਾ ਉਚਾਰਨ ਪੂਰਾ ਨਹੀਂ ਹੁੰਦਾ। ਜਿਨ੍ਹਾਂ ਚਿੰਨਾਂ ਦੀ ਸਹਾਇਤਾ ਨਾਲ ਬੋਲੀ ਦਾ ਉਚਾਰਨ ਹੁੰਦਾ ਹੈ ਉਹਨਾਂ ਨੂੰ ਲਗਾਂ ਆਖਦੇ ਹਨ।

ਗੁਰਮੁਖੀ ਲਿਪੀ ਵਿੱਚ ਦਸ (10) ਲਗਾਂ ਹਨ।

ਇਹਨਾਂ ਦੇ ਨਾਮ ਅਤੇ ਰੂਪ ਹੇਠ ਲਿਖੇ ਅਨੁਸਾਰ ਹਨ:-

ਸਵਰ/ ਸ੍ਵਰ (Vowels)

  ੳ,     ਅ     ਅਤੇ     ੲ     ਸ੍ਵਰ (Vowels) ਕਹਾਉਂਦੇ ਹਨ।

  ੳ    ਅ     ੲ   ਅੱਖਰਾਂ ਨਾਲ ਹੇਠ ਲਿਖੀਆਂ ਲਗਾਂ ਲਗਦੀਆਂ ਹਨ, ਜਿਵੇਂ:-

ਕੰਨਾ = ਾ ,   ਸਿਹਾਰੀ = ਿ ,  ਬਿਹਾਰੀ = ੀ ,  ਔਂਕੜ = ੁ ,  ਦੁਲੈਂਕੜ = ੂ ,  ਹੋੜਾ = ੋ ,  ਅਤੇ ਕਨੌੜਾ = ੌ ।

ਲਗਾਂ ਲਗਣ ਪਿਛੋਂ, ਹੇਠ ਲਿਖੇ ਦਸ ਅੱਖਰ ਸ੍ਵਰਾਂ (Vowels) ਦੀਆਂ ਧੁਨੀਆਂ ਦਰਸਾਉਂਦੇ ਹਨ ਅਤੇ ਇਸ ਤਰਾਂ ਲਿਖੇ ਜਾਂਦੇ ਹਨ:-

  ਓ    ਉ     ਊ

 ਅ    ਆ     ਐ    ਔ

 ਇ     ਈ   ਏ ।

ਨੋਟ: ਇਹ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ   ੳ ,  ਅ   ਅਤੇ   ੲ   ਦੀਆਂ ਵੱਖ ਵੱਖ ਲਗਾਂ ਹਨ ਜੋ ਇਹ ਆਪੋ ਵਿੱਚ ਸਾਂਝੀਆਂ ਨਹੀਂ ਕਰਦੇ।

ਵਿਅੰਜਨ / Vianjans- Consonants

ਹੇਠ ਲਿਖੇ, ਸ   ਤੋਂ  ਲੈ  ਕੇ   ੜ   ਤਕ, ਸਾਰੇ ਵਿਅੰਜਨ ਹਨ।

  .   .   .    
         
         
         
         
         
         

ਮਾਤਰਾ

ਕਿਸੇ ਵੀ ਅੱਖਰ ਦੇ ਉਚਾਰਨ ਵਿੱਚ ਜੋ ਸਮਾਂ ਲਗਦਾ ਹੈ ਉਸਨੂੰ ਮਾਤਰਾ ਕਿਹਾ ਜਾਂਦਾ ਹੈ। ਅੱਖਰ ਉਚਾਰਨ ਦੇ ਸਮੇਂ ਨੂੰ ਮੁੱਖ ਰਖਦਿਆਂ ਹੋਇਆਂ, ਲਗਾਂ ਦੋ ਤਰਾਂ ਦੀਆਂ ਹਨ

ਹ੍ਸਵ ਲਗਾਂ ਜਾਂ ਲਘੂ ਲਗਾਂ:- ਉਹ ਲਗਾਂ ਹੁੰਦੀਆਂ ਹਨ ਜਿਨ੍ਹਾਂ ਦੇ ਉਚਾਰਨ ਵਿੱਚ ਥੋੜ੍ਹਾ ਸਮਾਂ (ਮਾਤਰਾ) ਲਗਦਾ ਹੈ ਅਤੇ ਜਿਸ ਨੂੰ ਕਵੀ/ਗਾਇਕ ਇਕ ਮਾਤਰਾ ਗ਼ਿਣਦੇ ਹਨ, ਜਿਵੇਂ:- ਜਿਨ੍ਹਾਂ ਅੱਖਰਾਂ ਨੂੰ   ਮੁਕਤਾ,   ਸਿਹਾਰੀ  ਜਾਂ  ਔਂਕੜ ਲਗਾ ਹੋਵੇ, ਉਹਨਾਂ ਅੱਖਰਾਂ ਦੀ  ਮਾਤਰਾ  ਕਵੀਆਂ ਵਲੋਂ ਪਿੰਗਲ ਅਨੁਸਾਰ ਇਕ   ਗ਼ਿਣੀ ਜਾਂਦੀ ਹੈ ।

ਦੀਰਘ ਲਗਾਂ ਜਾਂ ਗੁਰੂ ਲਗਾਂ:- ਉਹ ਲਗਾਂ ਹੁੰਦੀਆਂ ਹਨ ਜਿਨ੍ਹਾਂ ਦੇ ਉਚਾਰਨ ਵਿੱਚ ਹ੍ਸਵ ਲਗਾਂ ਨਾਲੋਂ ਦੂਣਾ ਸਮਾਂ (ਮਾਤਰਾ) ਲਗਦਾ ਹੈ, ਜਿਵੇਂ: ਕੰਨਾ, ਬਿਹਾਰੀ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ, ਕਨੌੜਾ। ਇਹਨਾਂ ਦੀ ਮਾਤਰਾ ਕਵੀ/ਗਾਇਕ ਲੋਕ ਪਿੰਗਲ ਅਨੁਸਾਰ ਦੋ ( 2) ਗਿਣਦੇ ਹਨ ।

ਪਿੰਗਲ :-

ਕਿਸੇ ਛੰਦਾ-ਬੰਦੀ ਵਿੱਚ , ਪੰਜਾਬੀ ਜਾਂ ਕਿਸੇ ਹਿੰਦੋਸਤਾਨੀ ਬੋਲੀ ਵਿੱਚ ਲਿਖੀ ਕਵਿਤਾ ਦੀ ਕਿਸੇ ਪੰਗਤੀ ਵਿੱਚ ਵਰਤੀਆਂ ਹ੍ਸਵ ਲਗਾਂ ( ਜਾਂ ਲਘੂ ਲਗਾਂ ) ਅਤੇ ਦੀਰਘ ਲਗਾਂ ( ਜਾਂ ਗੁਰੂ ਲਗਾਂ ) ਦੇ ਆਧਾਰ 'ਤੇ ਮਾਤਰਾਂ ਦੀ ਗਿਣਤੀ ਦੇ ਕੁਲ ਜੋੜ ਨੂੰ ਪਿੰਗਲ ਕਹਿੰਦੇ ਹਨ।

ਨੋਟ:- ਕਈ ਵਿਦਵਾਨਾਂ ਅਨੁਸਾਰ, ਜਿਨ੍ਹਾਂ ਅੱਖਰਾਂ ਨੂੰ   ਮੁਕਤਾ,  ਸਿਹਾਰੀ  ਜਾਂ   ਔਂਕੜ ਲਗਾ ਹੋਵੇ, ਉਹਨਾਂ ਅੱਖਰਾਂ ਦੀ  ਮਾਤਰਾ   ਨਹੀਂ ਦੇ ਤੁਲ (ਬਰਾਬਰ), ਭਾਵ ਸਿਫ਼ਰ ( 0 )   ਗ਼ਿਣਦੇ ਹਨ ਅਤੇ ਜਿਨ੍ਹਾਂ ਅੱਖਰਾਂ ਨੂੰ ਕੰਨਾ, ਬਿਹਾਰੀ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ, ਕਨੌੜਾ ਲਗਦੇ ਹਨ, ਉਹਨਾਂ ਦੀ ਮਾਤਰਾ ਇਕ ( 1) ਗਿਣਦੇ ਹਨ । ਦੋਨਾਂ ਵਿਚੋਂ ਕਿਸੇ ਢੰਗ ਨੂੰ ਵੀ ਇਕਸਾਰਤਾ ਨਾਲ ਅਪਨਉਣ 'ਤੇ ਪਿੰਗਲ (ਅੱਗੇ ਦੇਖੋ) ਦੇ ਮਾਪ-ਤੋਲ ਵਿੱਚ ਕੋਈ ਫ਼ਰਕ ਨਹੀਂ ਪੈਂਦਾ।

ਪੰਜਾਬੀ ਜਾਂ ਕਿਸੇ ਹਿੰਦੋਸਤਾਨੀ ਬੋਲੀ ਵਿੱਚ ਲਿਖੀ ਕਵਿਤਾ ਵਿੱਚ ਪਿੰਗਲ ਦਾ ਤੋਲ:-

ਉਦਾਹਰਨ:- ਮਾਰਦਾ ਦਮਾਮੇਂ ਜਟ ਮੇਲੇ ਆ ਗਿਆ । ਇਸ ਵਾਕ ਵਿੱਚ ਸ਼ਬਦ ' ਮਾਰਦਾ ' ਵਿੱਚ ਮਾ (ਮੰਮਾ ਨੂੰ ਕੰਨਾ = ਮਾ) ਦੀਆਂ ਮਾਤਰਾਂ = 2, ਰ ਮੁਕਤਾ ਦੀ ਮਾਤਰਾ = 1 , ਦਾ ( ਦੱਦਾ ਨੂੰ ਕੰਨਾ = ਦਾ) ਦੀਆਂ ਮਾਤਰਾਂ = 2, ਕੁਲ ਜੋੜ = 2 + 1 + 2 = 5 ਮਾਤਰਾਂ ; ਇਸੇ ਤਰਾਂ ਸ਼ਬਦ ' ਦਮਾਮੇ ' ਵਿੱਚ ਦ ਮੁਕਤਾ ਦੀ ਮਾਤਰਾ = 1, ਮਾ ਦੀਆਂ ਮਾਤਰਾਂ = 2, ਮੇ ਦੀਆਂ ਮਾਤਰਾਂ = 2, ਕੁਲ ਜੋੜ = 1 + 2 + 2 = 5 ; ਸ਼ਬਦ ' ਜਟ ' ਵਿੱਚ, ਜ ਮੁਕਤਾ ਦੀ ਮਾਤਰਾ = 1 , ਟ ਮੁਕਤਾ ਦੀ ਮਾਤਰਾ = 1 , ਕੁਲ ਜੋੜ = 1 + 1 = 2 ; ਸ਼ਬਦ ' ਮੇਲੇ ' ਵਿੱਚ ਮੇ ਦੀਆਂ ਮਾਤਰਾਂ = 2 , ਲੇ ਦੀਆਂ ਮਾਤਰਾਂ = 2 , ਕੁਲ ਜੋੜ = 2 + 2 = 4 ; ਸ਼ਬਦ ' ਆ ' ਵਿੱਚ ਆ ਦੀਆਂ ਮਾਤਰਾਂ = 2 ; ਸ਼ਬਦ ' ਗਿਆ ' ਵਿੱਚ ਗਿ ਦੀ ਮਾਤਰਾ = 1, ਆ ਦੀਆਂ ਮਾਤਰਾਂ = 2, ਕੁਲ ਜੋੜ = 1 + 2 = 3 । ਇਸ ਸਾਰੇ ਵਾਕ " ਮਾਰਦਾ ਦਮਾਮੇਂ ਜਟ ਮੇਲੇ ਆ ਗਿਆ । ਦੀਆਂ ਮਾਤਰਾਂ ਦਾ ਕੁਲ ਜੋੜ = 5 + 5 + 2 + 4 + 2 + 3 = 21 ਮਾਤਰਾਂ ਹੈ।

ਨੋਟ:- ਗੁਰਬਾਣੀ ਵਿੱਚ ਪਿੰਗਲ ਦਾ ਬਹੁਤ ਧਿਆਨ ਰੱਖਿਆ ਗਿਆ ਹੈ ਪ੍ਰੰਤੂ ਗੁਰਬਾਣੀ ਵਿੱਚ ਮਾਤਰਾ ਦਾ ਤੋਲ ਜਾਂ ਮਿਣਤੀ ਕਿਸੇ ਛੰਦਾ-ਬੰਦੀ ਵਿੱਚ , ਪੰਜਾਬੀ ਜਾਂ ਕਿਸੇ ਹਿੰਦੋਸਤਾਨੀ ਬੋਲੀ ਵਿੱਚ ਲਿਖੀ ਕਵਿਤਾ ਵਿੱਚ ਵਰਤੀ ਪਿੰਗਲ ਦੀ ਗਿਣਤੀ ਮਿਣਤੀ ਨਾਲੋਂ ਕੁਝ ਵਖ਼ਰੀ ਹੈ। ਇਸ ਬਾਰੇ ਗੁਰਬਾਣੀ ਵਿਆਕਰਨ ਦੀਆਂ ਲਿਖਤਾਂ ਵਿੱਚ ਅਗੇ ਦਰਸਾਇਆ ਜਾਵੇਗਾ।

ਨੋਟ 1.

ਗੁਰਬਾਣੀ ਸ਼ਬਦਾਂ ਦੀ ਬਹੁਤੀ ਗਿਣਤੀ ਗੁਰਬਾਣੀ ਰਾਗਾਂ ਵਿੱਚ ਹੈ ਅਤੇ ਇਨ੍ਹਾਂ ਰਾਗਾਂ ਵਿੱਚ ਵੀ ਬਾਣੀ ਰਚਨ ਵਾਲਿਆਂ ਨੇ ਪਿੰਗਲ ਦਾ ਬਹੁਤ ਖਿਆਲ ਰੱਖਿਆ ਹੈ। ਇਸੇ ਲਈ ਗੁਰਬਾਣੀ ਦੀਆਂ ਕਈ ਪੰਗਤੀਆਂ ਵਿੱਚ ਕਈ ਥਾਂਈ ਇੱਕੋ ਅੱਖਰ ਨੂੰ ਹੋੜਾ ( ੋ ) ਅਤੇ ਔਂਕੜ ( ੁ ), ਦੋਨੋਂ ਵਰਤੇ ਮਿਲਦੇ ਹਨ, ਤਾਂ ਜੋ ਮਾਤਰਾਂ ਦੀ ਗ਼ਿਣਤੀ ਠੀਕ ਹੋਵੇ; ਜਿਵੇਂ :- ਇਨ ਬਿਧਿ ਰਮਹੁ ਗੋਪਾਲ ਗੁੋਬਿੰਦੁ ॥( ਪੰਨਾ 866) । ਗੁਰਬਾਣੀ ਦੀ ਇਸ ਪੰਗਤੀ ਵਿੱਚ ਅੱਖਰ ' ਗ ' ਨੂੰ ਹੋੜਾ ( ੋ ) ਅਤੇ ਔਂਕੜ ( ੁ ), ਦੋਨੋਂ ਲਗਾਂ ਵਰਤੀਆਂ ਮਿਲਦੀਆਂ ਹਨ । ਅਸਲ ਅੱਖਰ ਗੋਪਾਲ : ਧਰਤੀ ਦਾ ਪਾਲਕ ਹੈ, ਪ੍ਰੰਤੂ ਪਿੰਗਲ ਦੇ ਮਾਪ ਤੋਲ ਨੂੰ ਪੂਰਾ ਰੱਖਣ ਲਈ, ਗ ਦੇ ਥੱਲੇ ਔਂਕੜ ( ੁ ) ਲਗਾ ਕੇ ਇਕ ਮਾਤਰਾ ਘਟ ਕੀਤੀ ਗਈ ਹੈ, ਜਦੋਂ ਕਿ ਗੋਪਾਲ ਲਿਖ ਕੇ ਉਸਦੇ ਮੌਲਿਕ ਰੂਪ ਨੂੰ ਵੀ ਸਾਂਭ੍ਹ ਰੱਖਿਆ ਹੈ।

ਨੋਟ 2.

ਔਂਕੜ ਅਤੇ ਹੋੜਾ ਦੇ ਉਚਾਰਨ ਭੇਦ ਬਾਰੇ ਜਾਨਣਾ ਬੜਾ ਹੀ ਜ਼ਰੂਰੀ ਹੈ, ਕਿਉਂਕਿ ਆਮ ਤੌਰ 'ਤੇ ਬਹੁਤੇ ਪਾਠੀ, ਰਾਗੀ ਅਤੇ ਕਦੇ ਕਦੇ ਕਈ ਗ੍ਰੰਥੀ ਵੀ ਕਿਸੇ ਸ਼ਬਦ ਦੇ ਅੰਤਲੇ ਅੱਖਰ ਨੂੰ ਲੱਗੇ ਔਂਕੜ ਦਾ ਉਚਾਰਨ ਇਸ ਤਰਾਂ ਕਰਦੇ ਹਨ ਜਿਵੇਂ ਕਿ ਉਸ ਅੱਖਰ ਨੂੰ ਹੋੜਾ ਲੱਗਿਆ ਹੋਵੇ। ਖ਼ਾਸ ਕਰਕੇ ਜੇ ਕਿਸੇ ਸ਼ਬਦ ਦੇ ਅਖੀਰ ਵਿੱਚ ਅੱਖਰ ' ਹੁ ' ਹੋਵੇ, ਜਿਵੇਂ: ਰਾਹੁ, ਸਾਹੁ, ਵਾਹੁ ਆਦਿ, ਤਾਂ ਇਨ੍ਹਾਂ ਸ਼ਬਦਾਂ ਦਾ ਉਚਾਰਨ ਇਸ ਤਰਾਂ ਕਰਦੇ ਹਨ ਜਿਵੇਂ ਕਿ ਇਨ੍ਹਾਂ ਸ਼ਬਦਾਂ ਦੇ ਅੰਤ ਵਿੱਚ ' ਹੋ 'ਲੱਗਾ ਹੋਵੇ; ਜਿਵੇਂ: ' ਰਾਹੋ, ਸਾਹੋ, ਵਾਹੋ ' ਆਦਿ । ਇਨ੍ਹਾਂ ਸ਼ਬਦ ਨੂੰ ' ਰਾਹੋ, ਸਾਹੋ , ਵਾਹੋ ' ਆਦਿ ਉਚਰਨਾ ਠੀਕ ਨਹੀਂ ਹੈ, ਕਿਉਂਕਿ ਹੋੜੇ ਦੀ ਮਾਤਰਾ ਔਂਕੜ ਦੀ ਮਾਤਰਾ ਨਾਲੋਂ ਦੂਣੀ ਹੈ। ਜਿਥੇ ਬਾਣੀ ਰਚਨਹਾਰਿਆਂ ਨੇ ਬਾਣੀ ਰਚਨ ਵੇਲੇ ਪਿੰਗਲ ਦਾ ਪੂਰਾ ਖਿਆਲ ਰੱਖਿਆ ਹੈ, ਉਥੇ ਸਾਡੀ ਵੀ ਜ਼ੁਮੇਵਾਰੀ ਬਣਦੀ ਹੈ ਕਿ ਅਸੀਂ ਬਾਣੀ ਰਚਨਹਾਰਿਆਂ ਦੀ ਭਾਵਨਾ ਦਾ ਸਤਿਕਾਰ ਕਰੀਏ ਅਤੇ ਬਾਣੀ ਨੂੰ ਠੀਕ ਉਚਾਰੀਏ।।

ਇਹ ਚੇਤੇ ਰੱਖਣ ਵਾਲੀ ਗਲ ਹੈ ਕਿ  ੳ ,   ਅ  ਅਤੇ  ੲ  ਨਾਲ ਸਾਰੀਆਂ ਲਗਾਂ ਦੀ ਵਰਤੋਂ ਨਹੀਂ ਹੁੰਦੀ। ਉਦਾਹਰਨ ਵਜੋਂ :

 •  ‘ੳ’  ਅੱਖਰ ਨਾਲ ਕੇਵਲ ਹੋੜਾ  ' ੋ ', ਔਂਕੜ  ‘ ੁ ‘ ਅਤੇ ਦੁਲੈਂਕੜ   ‘ ੂ ‘ ਦੀ ਹੀ ਵਰਤੋਂ ਹੁੰਦੀ ਹੈ।

 • ਇਸੇ ਤਰਾਂ  ‘ ਅ ‘  ਅੱਖਰ ਨਾਲ ਮੁਕਤਾ,   ਕੰਨਾ   ' ਾ ‘, ਦੁਲਾਂਵ  ‘ ੈ ‘ ਅਤੇ ਕਨੌੜਾ  ' ੌ ' ,   ;

  ਅਤੇ

 • ‘ ੲ ‘ ਨਾਲ   ਸਿਹਾਰੀ  ‘ ਿ‘,  ਬਿਹਾਰੀ ‘ ੀ ‘  ਅਤੇ  ਲਾਂਵ ‘ ੇ ‘  ਹੀ ਵਰਤੇ ਜਾਂਦੇ ਹਨ।

  ਬਾਕੀ ਰਹਿੰਦੇ  ‘ ਸ ’  ਤੋਂ ਲੈਕੇ  ‘ੜ’  ਤਕ,  ਇਹਨਾਂ ਹਰ ਇਕ 32 ਅੱਖਰਾਂ ਨਾਲ   ‘ਮੁਕਤਾ ’  ਤੋਂ ਲੈ ਕੇ  ‘ਕਨੌੜਾ ‘  ਤਕ ਸਾਰੀਆਂ ਹੀ ਲਗਾਂ ਵਰਤੀਆਂ ਜਾਂਦੀਆਂ ਹਨ।

  ਪੈਂਤੀ ਅੱਖਰਾਂ ਨੂੰ ਲਗਾਂ ਲੱਗਣ ਨਾਲ ਉਚਾਰਨ ਦੀ ਮੁਹਾਰਨੀ

   ਮਾਤਰਾ  ਮਾਤਰਾ  ਮਾਤਰਾ  ਮਾਤਰਾ  ਮਾਤਰਾ  ਮਾਤਰਾ  ਮਾਤਰਾ  ਮਾਤਰਾ  ਮਾਤਰਾ  ਮਾਤਰਾ
   1  2  1  2  1  2  2  2  2  2
                     
     ਸਾ  ਸਿ  ਸੀ  ਸੁ  ਸੂ  ਸੇ  ਸੈ  ਸੋ  ਸੌ
     ਹਾ  ਹਿ  ਹੀ  ਹੁ  ਹੂ  ਹੇ  ਹੈ  ਹੋ  ਹੌ
     ਕਾ  ਕਿ  ਕੀ  ਕੁ  ਕੂ  ਕੇ  ਕੈ  ਕੋ  ਕੌ
     ਖਾ  ਖਿ  ਖੀ  ਖੁ  ਖੂ  ਖੇ  ਖੈ  ਖੋ  ਖੌ
     ਗਾ  ਗਿ  ਗੀ  ਗੁ  ਗੂ  ਗੇ  ਗੈ  ਗੋ  ਗੌ
     ਘਾ  ਘਿ  ਘੀ  ਘੁ  ਘੂ  ਘੇ  ਘੈ  ਘੋ  ਘੌ
     ਙਾ  ਙਿ  ਙੀ  ਙੁ  ਙੂ  ਙੇ  ਙੈ  ਙੋ  ਙੌ
     ਚਾ  ਚਿ  ਚੀ  ਚੁ  ਚੂ  ਚੇ  ਚੈ  ਚੋ  ਚੌ
     ਛਾ  ਛਿ  ਛੀ  ਛੁ  ਛੂ  ਛੇ  ਛੈ  ਛੋ  ਛੌ
     ਜਾ  ਜਿ  ਜੀ  ਜੁ  ਜੂ  ਜੇ  ਜੈ  ਜੋ  ਜੌ
     ਝਾ  ਝਿ  ਝੀ  ਝੁ  ਝੂ  ਝੇ  ਝੈ  ਝੋ  ਝੌ
     ਞਾ  ਞਿ  ਞੀ  ਞੁ  ਞੂ  ਞੇ  ਞੈ  ਞੋ  ਞੌ
     ਟਾ  ਟਿ  ਟੀ  ਟੁ  ਟੂ  ਟੇ  ਟੈ  ਟੋ  ਟੌ
     ਠਾ  ਠਿ  ਠੀ  ਠੁ  ਠੂ  ਠੇ  ਠੈ  ਠੋ  ਠੌ
     ਡਾ  ਡਿ  ਡੀ  ਡੁ  ਡੂ  ਡੇ  ਡੈ  ਡੋ  ਡੌ
     ਢਾ  ਢਿ  ਢੀ  ਢੁ  ਢੂ  ਢੇ  ਢੈ  ਢੋ  ਢੌ
     ਣਾ  ਣਿ  ਣੀ  ਣੁ  ਣੂ  ਣੇ  ਣੈ  ਣੋ  ਣੌ
     ਤਾ  ਤਿ  ਤੀ  ਤੁ  ਤੂ  ਤੇ  ਤੈ  ਤੋ  ਤੌ
     ਥਾ  ਥਿ  ਥੀ  ਥੁ  ਥੂ  ਥੇ  ਥੈ  ਥੋ  ਥੌ
     ਦਾ  ਦਿ  ਦੀ  ਦੁ  ਦੂ  ਦੇ  ਦੈ  ਦੋ  ਦੌ
     ਧਾ  ਧਿ  ਧੀ  ਧੁ  ਧੂ  ਧੇ  ਧੈ  ਧੋ  ਧੌ
     ਨਾ  ਨਿ  ਨੀ  ਨੁ  ਨੂ  ਨੇ  ਨੈ  ਨੋ  ਨੌ
     ਪਾ  ਪਿ  ਪੀ  ਪੁ  ਪੂ  ਪੇ  ਪੈ  ਪੋ  ਪੌ
     ਫਾ  ਫਿ  ਫੀ  ਫੁ  ਫੂ  ਫੇ  ਫੈ  ਫੋ  ਫੌ
     ਬਾ  ਬਿ  ਬੀ  ਬੁ  ਬੂ  ਬੇ  ਬੈ  ਬੋ  ਬੌ
     ਭਾ  ਭਿ  ਭੀ  ਭੁ  ਭੂ  ਭੇ  ਭੈ  ਭੋ  ਭੌ
     ਮਾ  ਮਿ  ਮੀ  ਮੁ  ਮੂ  ਮੇ  ਮੈ  ਮੋ  ਮੌ
     ਯਾ  ਯਿ  ਯੀ  ਯੁ  ਯੂ  ਯੇ  ਯੈ  ਯੋ  ਯੌ
     ਰਾ  ਰਿ  ਰੀ  ਰੁ  ਰੂ  ਰੇ  ਰੈ  ਰੋ  ਰੌ
     ਲਾ  ਲਿ  ਲੀ  ਲੁ  ਲੂ  ਲੇ  ਲੈ  ਲੋ  ਲੌ
     ਵਾ  ਵਿ  ਵੀ  ਵੁ  ਵੂ  ਵੇ  ਵੈ  ਵੋ  ਵੌ
     ੜਾ  ੜਿ  ੜੀ  ੜੁ  ੜੂ  ੜੇ  ੜੈ  ੜੋ  ੜੌ
     ਸ਼ਾ  ਸ਼ਿ  ਸ਼ੀ  ਸ਼ੁ  ਸ਼ੂ  ਸ਼ੇ  ਸ਼ੈ  ਸ਼ੋ  ਸ਼ੌ
   ਖ਼  ਖ਼ਾ  ਖ਼ਿ  ਖ਼ੀ  ਖ਼ੁ  ਖ਼ੂ  ਖ਼ੇ  ਖ਼ੈ  ਖ਼ੌ  ਖ਼ੌ
   ਗ਼  ਗ਼ਾ  ਗ਼ਿ  ਗ਼ੀ  ਗ਼ੁ  ਗ਼ੂ  ਗ਼ੇ  ਗ਼ੈ  ਗ਼ੋ  ਗ਼ੌ
     ਜ਼ਾ  ਜ਼ਿ  ਜ਼ੀ  ਜ਼ੁ  ਜ਼ੂ  ਜ਼ੇ  ਜ਼ੈ  ਜ਼ੋ  ਜ਼ੌ
   ਫ਼  ਫ਼ਾ  ਫ਼ਿ  ਫ਼ੀ  ਫ਼ੁ  ਫ਼ੂ  ਫ਼ੇ  ਫ਼ੈ  ਫ਼ੋ  ਫ਼ੌ
   ਲ਼  ਲ਼ਾ  ਲ਼ਿ  ਲ਼ੀ  ਲ਼ੁ  ਲ਼ੂ  ਲ਼ੇ  ਲ਼ੈ  ਲ਼ੋ  ਲ਼ੌ

  ਨਾਸਕੀ ਜਾਂ ਅਨੁਨਾਸਕ ਅੱਖਰ

  ਗੁਰਮੁੱਖੀ ਲਿੱਪੀ ਦੇ ਉਹਨਾਂ ਅੱਖਰਾਂ ਨੂੰ ਨਾਸਕੀ ਜਾਂ ਅਨੁਨਾਸਕ ਅੱਖਰ ਕਹਿੰਦੇ ਹਨ ਜਿਨ੍ਹਾਂ ਦੀ ਆਵਾਜ਼ ਨਾਸਾਂ ਵਿੱਚੋਂ ਨਿਕਲਦੀ ਹੈ। ਗੁਰਮੁੱਖੀ ਲਿੱਪੀ ਵਿੱਚ   ਙ, ਞ, ਣ, ਨ, ਮ - ਪੰਜ ਅੱਖਰ ਜਾਂ ਵਰਨ ਨਾਸਕੀ ਹਨ।

  ਦੁੱਤ ਅੱਖਰ ਜਾਂ ਸੰਯੁਕਤ ਅੱਖਰ

  ਦੋ ਅੱਖਰਾਂ ਦੇ ਮੇਲ ਤੋਂ ਬਣੇ ਅੱਖਰਾਂ ਨੂੰ ਦੁੱਤ ਜਾਂ ਸੰਯੁਕਤ ਅੱਖਰ ਆਖਦੇ ਹਨ। ਇਹਨਾਂ ਦੋ ਅੱਖਰਾਂ ਦੇ ਮੇਲ ਵਿੱਚ ਇਕ ਅੱਖਰ ਦੂਜੇ ਦੇ ਪੈਰ ਵਿੱਚ ਲਿਖਿਆ ਜਾਂਦਾ ਹੈ ਅਤੇ ਮਿਲ ਕੇ ਇਕ ਆਵਾਜ਼ ਪੈਦਾ ਕਰਦੇ ਹਨ। ਇਹਨਾਂ ਦੋਨਾਂ ਵਿਚਕਾਰ ਕੋਈ ਲਗ–ਮਾਤਰਾ ਨਹੀਂ ਬੋਲਦੀ; ਜਿਵੇਂ:-  ਪੜ੍ਹਨਾ, ਅਤੇ ਮੁੜ੍ਹਕਾ ਵਿੱਚ ‘ ੜ੍ਹ ’, ਪ੍ਰੀਤਮ ਅਤੇ ਪ੍ਰਕਾਸ਼ ਵਿੱਚ ‘ਪ੍ਰ ’ ਅਤੇ ਸ੍ਵਾਸ ਵਿੱਚ ‘ਸ੍ਵ ’ ਦੁੱਤ ਅੱਖਰ ਹਨ।

  ਲਗਾਖਰ

  ਗੁਰਮੁੱਖੀ ਵਿੱਚ ਤਿੰਨ ਲਗਾਖਰ ,  ਬਿੰਦੀ ( ਂ ) , ਟਿੱਪੀ ( ੰ ) ਅਤੇ ਅੱਧਕ ( ੱ ) ਪ੍ਰਚਲਤ ਹਨ।

  ਲਗਾਖਰ ਗੁਰਮੁੱਖੀ ਲਿੱਪੀ ਦੇ ਉਹ ਚਿੰਨ੍ਹ ਹਨ, ਜਿਨ੍ਹਾਂ ਵਿੱਚੋਂ ਬਿੰਦੀ ਅਤੇ ਟਿੱਪੀ ਨਾਸਕੀ ਸ੍ਵਰ ਧੁਨੀਆਂ ਹਨ। ਇਨ੍ਹਾਂ ਦੀ ਆਵਾਜ਼ ਵਿੱਚ ਕੋਈ ਅੰਤਰ ਨਹੀਂ ਹੈ। ਇਹ ਅੱਧੇ ‘ਨ’ ਦੀ ਆਵਾਜ਼, ਸ਼ਬਦਾਂ ਨੂੰ ਨਾਸਕੀ ਬਨਾਉਣ ਲਈ ਵਰਤੀ ਜਾਂਦੀ ਹੈ। ਇਹ ਦੋਵੇਂ ਚਿੰਨ੍ਹ ਲਗਾਂ ਦੇ ਨਾਲ ਆਉਂਦੇ ਹਨ। ਕਿਸੇ ਅੱਖਰ ਨਾਲ ਦੋ ਲਗਾਂ ਨਹੀਂ ਆਉਂਦੀਆਂ, ਪਰ ਇਕ ਲਗ ਅਤੇ ਉਸ ਨਾਲ ਬਿੰਦੀ ਜਾਂ ਟਿੱਪੀ ਦਾ ਚਿੰਨ੍ਹ ਆ ਸਕਦਾ ਹੈ; ਜਿਵੇਂ: ਉਂਗਲ, ਆਂਡਾ, ਮੀਂਹ, ਭੋਂ, ਧੌਂਸਾ, ਗੇਂਦ, ਗੈਂਡਾ, ਇੰਜਣ, ਗੂੰਦ, ਨੂੰ, ਆਦਿ।

  ਟਿੱਪੀ ਦੀ ਵਰਤੋਂ ਮੁਕਤਾ, ਸਿਹਾਰੀ, ਔਂਕੜ ਅਤੇ ਦੁਲੈਂਕੜ ਉਪਰ ਹੁੰਦੀ ਹੈ। ਅਨੁਨਾਸਕ- ਅੱਖਰ{ਙ, ਞ, ਣ, ਨ, ਮ}ਅੱਖਰਾਂ ਤੋਂ ਪਹਿਲਾਂ ਵਰਤੀ ਗਈ ਟਿੱਪੀ ਅੱਧਕ ਦਾ ਕੰਮ ਕਰਦੀ ਹੈ; ਇਸ ਲਈ ਆਮ ਤੌਰ ‘ਤੇ ਅੱਧਕ ਦੀ ਥਾਂ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ -:

  1. ਫੁਨਿ ਪ੍ਰੇਮ ਰੰਗ ਪਾਈਐ ਗੁਰਮੁਖਹਿ ਧਿਆਈਐ ਅੰਨ ਮਾਰਗ ਤਜਹੁ ਭਜਹੁ ਹਰਿ ਗਾਨੀਅਹੁ ॥ ( ਪੰਨਾ ੧੪੦੦)

   ਅੰਨ- ‘ਨ’ ਅੱਖਰ ਅਨੁਨਾਸਕੀ ਹੈ ਇਸ ਤੋਂ ਪਹਿਲਾਂ ਆਇਆ ਅੱਖਰ ‘ਅ’ ਉਪਰ ਟਿੱਪੀ ਲਗੀ ਹੈ; ਅੱਧਕ ਵਾਂਗ ਬੋਲੀ ਜਾਵੇਗੀ।ਉਕਤ ਲਫਜ਼ ਆਮ ਕਰਕੇ ‘ਅੱਨ’ ਲਿਖਣਾ ਗ਼ਲਤ ਹੈ।

  2. ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ ॥ ( ਪੰਨਾ ੫੬) ਪੁੰਨ-{ਅਨੁਨਾਸਕੀ ਅੱਖਰ ਤੋਂ ਪਹਿਲਾਂ ਟਿੱਪੀ ਦੀ ਵਰਤੋਂ ਅੱਧਕ ਦੀ ਥਾਂਵੇਂ ਹੋਈ ਹੈ}

   ਬਿੰਦੀ ਅਤੇ ਟਿੱਪੀ ਦੀ ਵਰਤੋਂ ਲਗਾਂ ਅਨੁਸਾਰ ਹੁੰਦੀ ਹੈ, ਕੁਝ ਲਗਾਂ ਨਾਲ ਕੇਵਲ ਬਿੰਦੀ ਲਗਦੀ ਹੈ ਅਤੇ ਬਾਕੀ ਨਾਲ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ:-

   ਉਦਾਹਰਨ ਵਜੋਂ:

   ਬਿੰਦੀ ਛੇ ਲਗਾਂ ਨਾਲ ਵਰਤੀ ਜਾਂਦੀ ਹੈ, ਜਿਵੇਂ ਕਿ:-

  3. ਕੰਨਾ ਨਾਲ ( ਾਂ ) ਜਿਵੇਂ - ਕਾਂ, ਮਾਂ, ਗਾਂਵਾਂ, ਗਾਵਾਂ, ਆਦਿ।

  4. ਬਿਹਾਰੀ ਨਾਲ ( ੀਂ ) ਜਿਵੇਂ - ਸ਼ੀਂਹ, ਹੀਂਗਣਾ, ਸਾਈਂ, ਆਦਿ।

  5. ਲਾਵਾਂ ਨਾਲ ( ੇਂ ) ਜਿਵੇਂ - ਗੇਂਦਾ, ਸੇਂਮਾ, ਮੇਂਗਣਾਂ ਆਦਿ।

  6. ਦੁਲਾਵਾਂ ਨਾਲ ( ੈਂ ) ਜਿਵੇਂ - ਕੈਂਠਾ, ਪੈਂਡਾ, ਗੈਂਡਾ, ਆਦਿ ।

  7. ਹੋੜਾ ਨਾਲ ( ੋਂ ) ਜਿਵੇਂ - ਧੋਂਦਾ, ਰੋਂਦਾ, ਤੋਂ, ਆਦਿ ।

  8. ਕਨੌੜਾ ਨਾਲ ਬਿੰਦੀ( ੌਂ ) ਜਿਵੇਂ - ਸੌਂਦਾ, ਲੌਂਗ, ਭੌਂਦਾ, ਆਦਿ ।

  ਟਿੱਪੀ ਬਾਕੀ ਦੀਆਂ 4 ਲਗਾਂ ਨਾਲ ਵਰਤੀ ਜਾਂਦੀ ਹੈ, ਜਿਵੇਂ ਕਿ:-

  1. ਮੁਕਤਾ ਨਾਲ , ਜਿਵੇਂ - ਅੰਤਾ, ਅੰਦਰ, ਅੰਬ, ਕੰਮ, ਟੰਗ,ਕੰਘਾ, ਆਦਿ ।

  2. ਸਿਹਾਰੀ ਨਾਲ ( ਿ ), ਜਿਵੇਂ- ਇੰਜਣ, ਸਿੰਘ, ਕਿੰਗ, ਵਿੰਗ, ਹਿੰਗ, ਆਦਿ ।

  3. ਔਂਕੜ ਨਾਲ ( ੁ ) , ਜਿਵੇਂ- ਸੁੰਘ, ਖੂੰਘ, ਟੂੰਬ, ਲੁੰਗ, ਬੁੰਗਾ,ਸੂੰਡ, ਸੁੰਢ, ਖੁੰਬ, ਆਦਿ।

  4. ਦੁਲੈਂਕੜ ਨਾਲ ( ੂ ), ਜਿਵੇਂ - ਛੂੰਮ, ਟੂੰਬ , ਮੂੰਗ , ਲੂੰਬੜ, ਕਚੂੰਬਰ, ਭੂੰਡ, ਆਦਿ।

  ਅੱਧਕ ( ੱ ):-

  ਅੱਖਰ ਦੇ ਉਪਰ, ਸੱਜੇ ਪਾਸੇ, ਉਸ ਅੱਖਰ ਨੂੰ ਲਗ ਦੇ ਪਿਛੋਂ ਲਗਦੀ ਹੈ ਪਰ ਇਸਦਾ ਅਸਰ ਉਸ ਅੱਖਰ ਅਤੇ ਅਗਲੇ ਅੱਖਰ ਦੇ ਬੋਲ ਉਤੇ ਦਬਾਅ ਪਾ ਕੇ ਬੋਲਣ ਦੀ ਧੁਨੀ ਰਾਹੀਂ ਪਰਗਟ ਹੁੰਦਾ ਹੈ, ਜਿਵੇਂ:- ਟਿੱਪੀ, ਮਸ਼ੱਕਤ, ਸੁਚੱਜੀ, ਕੁਚੱਜੀ, ਜੱਸ, ਸੱਸ, ਆਦਿ।

  ਕਿਉਂਕਿ ਪੰਜਾਬੀ ਬੋਲੀ ਇੱਕ ਸੁਤੰਤਰ ਅਤੇ ਆਪਣੇ ਆਪ ਵਿੱਚ ਇਕ ਸੰਪੂਰਨ ਬੋਲੀ ਹੈ, ਇਸ ਵਿੱਚ ਲਿਖੇ ਜਾਣ ਵਾਲੇ ਗਿਣਤੀ ਲਈ ਵਰਤੇ ਜਾਂਦੇ ਚਿੰਨ ਜਾਂ ਹਿੰਦਸੇ ਇਸ ਤਰਾਂ ਹਨ:

  ਗ਼ਿਣਤੀ ਦੇ ਹਿੰਦਸੇ (Numerals)

  ਦਸ ਤੱਕ ਗਿਣਤੀ / Numbers to Ten

                      ੧੦
    1   2   3   4   5   6   7   8   9   10
    ਇੱਕ   ਦੋ   ਤਿੰਨ   ਚਾਰ   ਪੰਜ   ਛੇ   ਸੱਤ   ਅੱਠ   ਨੌਂ   ਦਸ
    Ikk   Do   Tinn   Chaar   Punj   Shey   Satt   Atth   Naun   Dus
    One   Two   Three   Four   Five   Six   Seven   Eight   Nine   Ten

     (2) ਸ਼ਬਦ-ਬੋਧ (Etymology):-

  (3) ਵਾਕ-ਬੋਧ (Syntax):-

    ਨੋਟ:- ਵਾਕ-ਬੋਧ ਬਾਰੇ ਅੱਗੇ,  ' ਪੰਜਾਬੀ ਬੋਲੀ ਅਤੇ ਵਿਆਕਰਨ '   ਦੇ ਵਿਸ਼ੇ ਅੰਦਰ  ' ਸ਼ਬਦ-ਬੋਧ '  ਦੇ ਪਿਛੋਂ ਲਿਖਿਆ ਮਿਲੇਗਾ ।

    (2) ਸ਼ਬਦ-ਬੋਧ (Etymology):-

  ਪੰਜਾਬੀ ਬੋਲੀ ਵਿੱਚ ਲਿਖੇ ਸ਼ਬਦ, ਅੱਖਰਾਂ ਜਾਂ ਵਰਨਾਂ , ਲਗਾਂ ਅਤੇ ਲਗਾਖਰਾਂ ਦੇ ਮੇਲ ਨਾਲ ਬਣਦੇ ਹਨ, ਜਿਵੇਂ :- ਵੈਨਕੂਵਰ ਬਹੁਤ ਸੁੰਦਰ ਅਤੇ ਰਹਿਣ ਲਈ ਬੜਾ ਮਹਿੰਗਾ ਸ਼ਹਿਰ ਹੈ।

  ਇਸ ਵਾਕ ਵਿੱਚ 10 ਸ਼ਬਦ ਹਨ ਜੋ ਅੱਖਰਾਂ ਲਗਾਂ ਅਤੇ ਲਗਾਖਰਾਂ ਦੇ ਮੇਲ ਤੋਂ ਬਣੇ ਹਨ।

  ਸ਼ਬਦ ਕਿੰਨੀ ਪ੍ਰਕਾਰ ਦੇ ਹਨ ?   ਉੱਤਰ: - ਕੁਝ ਸ਼ਬਦ ਸੁਣ ਕੇ ਸਾਨੂੰ ਉਨ੍ਹਾਂ ਦੇ ਅਰਥ ਸਪੱਸ਼ਟ ਹੁੰਦੇ ਹਨ ਅਤੇ ਕਿਸੇ ਵਸਤੂ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ। ਅਜਿਹੇ  ਸ਼ਬਦਾਂ ਨੂੰ  ਸਾਰਥਕ ਸ਼ਬਦ  ਜਾਂ   ਵਾਚਕ ਸ਼ਬਦ ਕਿਹਾ ਜਾਂਦਾ ਹੈ, ਜਿਵੇਂ:- ਮਕਾਨ, ਕੰਪਿਊਟਰ, ਪ੍ਰਿੰਟਰ, ਕਿਤਾਬ ਆਦਿ।

  ਪ੍ਰੰਤੂ, ਆਮ ਬੋਲ-ਚਾਲ ਵਿੱਚ ਅਸੀਂ ਕਈ ਸ਼ਬਦ ਅਜਿਹੇ ਵਰਤਦੇ ਹਾਂ, ਜਿਨ੍ਹਾਂ ਦਾ ਕੋਈ ਅਰਥ ਸਪੱਸ਼ਟ ਨਹੀ ਹੁੰਦਾ ਅਤੇ ਨਾ ਹੀ ਉਹ ਕਿਸੇ ਵਸਤੂ ਬਾਰੇ ਕੋਈ ਗਿਆਨ ਦੇਂਦੇ ਹਨ। ਇਸ ਤਰਾਂ ਦੇ ਸ਼ਬਦਾਂ ਨੂੰ  ਨਿਰਾਰਥਕ ਸ਼ਬਦ  ਆਖਦੇ ਹਨ, ਜਿਵੇਂ :- ਰੋਟੀ-ਰਾਟੀ ; ਪਾਣੀ-ਧਾਣੀ ; ਕੱਪੜੇ-ਕੁੱਪੜੇ; ਵਿੱਚ ਸ਼ਬਦ " ਰਾਟੀ ; ਧਾਣੀ ਅਤੇ ਕੁੱਪੜੇ " ਨਿਰਾਰਥਕ ਸ਼ਬਦ ਹਨ।

   ਨਿਰਾਰਥਕ ਸ਼ਬਦਾਂ ਬਾਰੇ ਕੁਝ ਯਾਦ ਰੱਖਣ ਯੋਗ ਗੱਲਾਂ:-

  1. ਪੰਜਾਬੀ ਬੋਲੀ ਦੇ ਵਿਆਕਰਨ ਦਾ ਸੰਬੰਧ ਕੇਵਲ ਸਾਰਥਕ ਸ਼ਬਦਾਂ ਨਾਲ ਹੀ ਹੁੰਦਾ ਹੈ ਅਤੇ ਇਸ ਤੋਂ ਅੱਗੇ ਸਾਰਥਕ ਸ਼ਬਦਾਂ ਬਾਰੇ ਹੀ ਵਰਨਣ ਕੀਤਾ ਜਾਵੇਗਾ।

  2. ਨਿਰਾਰਥਕ ਸ਼ਬਦ ਕੇਵਲ ਬੋਲ-ਚਾਲ ਵਿੱਚ ਹੀ ਵਰਤੇ ਜਾਂਦੇ ਹਨ, ਕਿਸੇ ਰਚਨਾ ਜਾਂ ਲਿਖਤ ਵਿਚ ਨਹੀਂ।

  3. ਨਿਰਾਰਥਕ ਸ਼ਬਦ ਹਮੇਸ਼ਾਂ ਸਾਰਥਕ ਸ਼ਬਦਾਂ ਨਾਲ ਜੋੜ ਕੇ ਬੋਲੇ ਜਾਂਦੇ ਹਨ, ਇਕੱਲੇ ਨਹੀਂ ਵਰਤੇ ਜਾਂਦੇ।

  ਸਾਰਥਕ ਸ਼ਬਦਾਂ ਦੇ ਭੇਦ ਅਤੇ ਉਨ੍ਹਾਂ ਦੀ ਪ੍ਰੀਭਾਸ਼ਾ ਅੱਗੇ ਚੱਲ ਕੇ  " ਪੰਜਾਬੀ ਬੋਲੀ ਅਤੇ ਵਿਆਕਰਨ "  ਦੇ ਵਿਸ਼ੇ ਅੰਦਰ ਦੱਸੀ ਜਾਵੇਗੀ।

    ਇਸ ਭਾਗ ਵਿੱਚ ਸ਼ਬਦ-ਜੋੜ, ਸ਼ਬਦਾਂ ਦੀ ਵੰਡ, ਸ਼ਬਦਾਂ ਦੀ ਰਚਨਾ ਅਤੇ ਰੂਪਾਂਤਰਾਂ ਦੇ ਮੋਟੇ ਮੋਟੇ ਨੇਮਾਂ ਬਾਰੇ ਦੱਸਿਆ ਜਾਵੇਗਾ, ਜਿਸ ਦਾ ਵਿਸਥਾਰ ਅੱਗੇ ਜਾ ਕੇ ਮਿਲੇਗਾ ।

   ਸ਼ਬਦ-ਜੋੜਾਂ ਦੇ ਮੁੱਖ ਨੇਮ  :- ਹੋਰ ਬੋਲੀਆਂ ਦੀ ਤਰਾਂ, ਗੁਰਮੁੱਖੀ ਲਿੱਪੀ ਵਿੱਚ ਲਿਖਣ ਦੇ ਵੀ ਕੁਝ ਨੇਮ ਹਨ ਅਤੇ ਇਨ੍ਹਾਂ ਨੇਮਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਜੇ ਇਨ੍ਹਾਂ ਨੇਮਾਂ ਦੀ ਪਾਲਣਾ ਨਾ ਕੀਤੀ ਜਾਵੇ ਤਾਂ ਸ਼ਬਦ-ਜੋੜਾਂ ਵਿੱਚ ਇਕਸਾਰਤਾ ਨਹੀਂ ਰਹਿੰਦੀ। ਇਹ ਨੇਮ ਇਸ ਤਰਾਂ ਹਨ:-

  1. ੳ, ਅ, ੲ ਸਵਰ ਅੱਖਰਾਂ ਨਾਲ ਵੰਡਵੀਆਂ ਲਗਾਂ ਲਗਦੀਆਂ ਹਨ। ਇਸ ਲਈ, ਇਹਨਾਂ ਨਾਲ ਉਹੀ ਲਗਾਂ ਵਰਤੀਆਂ ਜਾਣੀਆਂ ਚਾਹੀਦੀਆਂ ਹਨ ਜਿਨ੍ਹਾਂ ਬਾਰੇ ਪਿਛੇ ਦੱਸਿਆ ਜਾ ਚੁਕਾ ਹੈ।

  2. ਠੀਕ ਸ਼ਬਦ-ਜੋੜ ਲਿਖਣ ਲਈ ਲਗਾਖਰਾਂ ਦੀ ਉਚਿਤ ਵਰਤੋਂ ਕੀਤੀ ਜਾਣੀ ਜ਼ਰੂਰੀ ਹੈ ।

  3. ਪੰਜਾਬੀ ਸ਼ਬਦ-ਜੋੜਾਂ ਦੇ ਕੁਝ ਨੇਮ ਬਣ ਚੁਕੇ ਹਨ, ਜਿਨ੍ਹਾਂ ਅਨੁਸਾਰ:

  4. ਜੇ ਸ਼ਬਦ ਦਾ   ਦੂਜਾ ਅੱਖਰ " ਹ "  ਹੋਵੇ ਅਤੇ ਇਸ ਤੋਂ  ਪਹਿਲੇ ਅੱਖਰ ਨਾਲ ਲਗ ਲਾਂ " ੇ " ਦੀ ਆਵਾਜ਼ ਹੋਵੇ  , ਤਾਂ ਉਸ ਨਾਲ   ਲਾਂ " ੇ " ਦੇ ਥਾਂ, " ਿ "  ਵਰਤੀ ਜਾਵੇ। ਉਸਦਾ ਉਚਾਰਨ ਲਾਂ " ੇ " ਵਾਲਾ ਹੀ ਰਹਿੰਦਾ ਹੈ; ਜਿਵੇਂ :-

    ਕੇਹੜਾ  ਦੀ ਥਾਂ  ਕਿਹੜਾ   ਲਿਖੋ
    ਸੇਹਤ  ਦੀ ਥਾਂ  ਸਿਹਤ   ਲਿਖੋ
    ਸੇਹਰਾ  ਦੀ ਥਾਂ  ਸਿਹਰਾ   ਲਿਖੋ
    ਮੇਹਨਤ  ਦੀ ਥਾਂ  ਮਿਹਨਤ   ਲਿਖੋ
    ਜੇਹੜਾ  ਦੀ ਥਾਂ  ਜਿਹੜਾ   ਲਿਖੋ

  5. ਜੇਕਰ  ਸ਼ਬਦ ਦੇ ਮੱਧ ਵਿੱਚ  " ਹ "  ਅੱਖਰ ਹੋਵੇ ਅਤੇ  " ਹ "  ਤੋਂ ਪਹਿਲੇ ਅੱਖਰ ਨਾਲ ਦੁਲਾਵਾਂ " ੈ " ਦੀ ਆਵਾਜ਼   ਹੋਵੇ, ਤਾਂ  " ਹ "  ਤੋਂ ਪਹਿਲੇ ਅੱਖਰ ਨਾਲ ਦੁਲਾਵਾਂ " ੈ " ਵਰਤਨ ਦੀ ਥਾਂ,  ' ਹ '  ਨੂੰ ਸਿਹਾਰੀ   ਲਗਾਈ ਜਾਵੇ, ਜਿਵੇਂ :-

    ਸ਼ੈਹਰ  ਦੀ ਥਾਂ  ਸ਼ਹਿਰ   ਲਿਖੋ
    ਪੈਹਰ  ਦੀ ਥਾਂ  ਪਹਿਰ   ਲਿਖੋ
    ਸੁਨੈਹਰੀ  ਦੀ ਥਾਂ  ਸੁਨਹਿਰੀ   ਲਿਖੋ
    ਰੈਹਣਾ  ਦੀ ਥਾਂ  ਰਹਿਣਾ   ਲਿਖੋ
    ਗੈਹਣਾ  ਦੀ ਥਾਂ  ਗਹਿਣਾ   ਲਿਖੋ

  6. ਜਿਨ੍ਹਾਂ ਸ਼ਬਦਾਂ ਵਿੱਚ ਦੂਜਾ ਅੱਖਰ " ਹ " ਹੋਵੇ ਅਤੇ ਉਸ ਤੋਂ ਪਹਿਲਾ ਅੱਖਰ ਹੋੜੇ " ੋ " ਦੀ ਆਵਾਜ਼ ਵਾਲਾ ਹੋਵੇ, ਤਾਂ ਉਸ ਸ਼ਬਦ ਵਿੱਚ ਪਹਿਲੇ ਅੱਖਰ ਨਾਲ ਹੋੜੇ " ੋ " ਦੀ ਥਾਂ, ਉਸ ਨੂੰ ਔਂਕੜ " ੁ " ਲਾਇਆ ਜਾਵੇ; ਜਿਵੇਂ :-

    ਸੋਹਣਾ  ਦੀ ਥਾਂ  ਸੁਹਣਾ   ਲਿਖੋ
    ਮੋਹਰੇ  ਦੀ ਥਾਂ  ਮੁਹਰੇ   ਲਿਖੋ
    ਦੋਹਰਾ  ਦੀ ਥਾਂ  ਦੁਹਰਾ   ਲਿਖੋ
    ਮੋਹਲਾ  ਦੀ ਥਾਂ  ਮੁਹਲਾ   ਲਿਖੋ
    ਮੋਹਰਲਾ  ਦੀ ਥਾਂ  ਮੁਹਰਲਾ   ਲਿਖੋ

  7. ਜੇਕਰ ਕਿਸੇ ਸ਼ਬਦ ਵਿੱਚ " ਹ " ਤੋਂ ਪਹਿਲੇ ਅੱਖਰ ਨਾਲ ਕਨੌੜੇ " ੌ " ਦੀ ਆਵਾਜ਼ ਹੋਵੇ, ਤਾਂ ਉਸ ਨਾਲੋਂ ਕਨੌੜਾ " ੌ " ਹਟਾਅ ਕੇ " ਹ " ਨੂੰ ਔਂਕੜ " ੁ " ਲਾਇਆ ਜਾਵੇ; ਜਿਵੇਂ :-

    ਬੌਹਤ  ਦੀ ਥਾਂ  ਬਹੁਤ   ਲਿਖੋ
    ਸੌਹਰਾ  ਦੀ ਥਾਂ  ਸਹੁਰਾ   ਲਿਖੋ
    ਵੌਹਟੀ  ਦੀ ਥਾਂ  ਵਹੁਟੀ   ਲਿਖੋ
    ਬੌਹ-ਵਚਨ  ਦੀ ਥਾਂ  ਬਹੁ-ਵਚਨ   ਲਿਖੋ
    ਨੌਂਹ  ਦੀ ਥਾਂ  ਨਹੁੰ   ਲਿਖੋ

  8. ਨਵੀਨ ਪੰਜਾਬੀ ਬੋਲੀ ਵਿੱਚ ਅੱਖਰ " ਸ " ਦੀ ਥਾਂ ਅੱਖਰ " ਸ਼ " ਦੀ ਵਰਤੋਂ ਠੀਕ ਨਹੀਂ; ਜਿਵੇਂ :-

    ਸ਼ਿਪਾਹੀ  ਦੀ ਥਾਂ  ਸਿਪਾਹੀ   ਲਿਖੋ
    ਸ਼ੜਕ  ਦੀ ਥਾਂ  ਸੜਕ   ਲਿਖੋ
    ਸ਼ੀਤਲ  ਦੀ ਥਾਂ  ਸੀਤਲ   ਲਿਖੋ
    ਕੇਸ਼  ਦੀ ਥਾਂ  ਕੇਸ   ਲਿਖੋ
    ਸ਼ਿਖਰ  ਦੀ ਥਾਂ  ਸਿਖਰ   ਲਿਖੋ

  9. ਗ ਅਤੇ ਘ ਅੱਖਰਾਂ ਨੂੰ ਇਕ ਦੂਜੇ ਦੀ ਥਾਂ ਵਰਤਣ ਨਾਲ ਅਰਥਾਂ ਵਿੱਚ ਫ਼ਰਕ ਪੈਂਦਾ ਹੈ; ਇਸੇ ਤਰਾਂ ਜ - ਝ, ਡ - ਢ , ਦ - ਧ , ਬ - ਭ , ਣ - ਨ ਆਦਿ ਅੱਖਰਾਂ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ, ਕਿਉਂਕਿ ਇਹਨਾਂ ਦੇ ਇਕ ਦੂਜੇ ਦੀ ਥਾਂ ਵਰਤੋਂ ਨਾਲ ਅਰਥਾਂ ਦੇ ਅਨਰਥ ਹੋ ਜਾਂਦਾ ਹੈ, ਜਿਵੇਂ :-

    ਸ਼ਬਦ  ਅਰਥ  ਸ਼ਬਦ   ਅਰਥ
    ਸੰਗ  ਸਾਥ ਜਾਂ ਸ਼ਰਮ  ਸੰਘ   ਗਲਾ
    ਜੰਗ  ਲੜਾਈ ਜਾਂ ਜੰਗਾਲ  ਜੰਘ   ਲੱਤ

  10. ਨਿਖੇਧ ਰੂਪ ਲਈ ਪੰਜਾਬੀ ਵਿੱਚ ਅਨ ਦੀ ਥਾਂ ਅਣ ਵਰਤਣਾ ਉਚਿਤ ਹੈ, ਜਿਵੇਂ :-

    ਅਨ-ਸੁਣਿਆ  ਦੀ ਥਾਂ  ਅਣ-ਸੁਣਿਆ   ਲਿਖੋ
    ਅਨ-ਗਿਣਿਆ  ਦੀ ਥਾਂ  ਅਣ-ਗਿਣਿਆ   ਲਿਖੋ
    ਅਨ-ਛਪਿਆ  ਦੀ ਥਾਂ  ਅਣ-ਛਪਿਆ   ਲਿਖੋ
    ਅਨ-ਬਣ  ਦੀ ਥਾਂ  ਅਣ-ਬਣ   ਲਿਖੋ

  11. ਜਿਨ੍ਹਾਂ ਕਿਰਿਆਵਾਂ ਦਾ ਅੰਤਲਾ ਅੱਖਰ ਣ, ਰ , ੜ ਹੋਵੇ, ਉਹਨਾਂ ਨਾਲ  " ਣ "  ਦੀ ਥਾਂ " ਨ " ਵਰਤਿਆ ਜਾਂਦਾ ਹੈ ਅਤੇ ਹੋਰਾਂ ਦੇ ਅੰਤ ਵਿੱਚ " ਣ " ਦੀ ਵਰਤੋਂ ਹੁੰਦੀ ਹੈ; ਜਿਵੇਂ :-

     ਕਰ  " ਰ " ਅੰਤ ਹੈ।  ਕਰਨਾ   ਸ਼ੁੱਧ ਹੈ।
    ਤਰ  " ਰ " ਅੰਤ ਹੈ।  ਤਰਨਾ  ਸ਼ੁੱਧ ਹੈ।
    ਚੀਰ  " ਰ " ਅੰਤ ਹੈ।  ਚੀਰਨਾ  ਸ਼ੁੱਧ ਹੈ।
    ਲੜ  " ੜ " ਅੰਤ ਹੈ।  ਲੜਨਾ  ਸ਼ੁੱਧ ਹੈ।
    ਪੜ੍ਹ  " ੜ " ਅੰਤ ਹੈ।  ਪੜ੍ਹਨਾ  ਸ਼ੁੱਧ ਹੈ।
    ਸੁਣ  " ਣ " ਅੰਤ ਹੈ।  ਸੁਣਨਾ  ਸ਼ੁੱਧ ਹੈ।
    ਹਸ  ਇਹ " ਣ, ਰ ਜਾਂ ੜ " ਅੰਤ ਨਹੀ ਹੈ।  ਹਸਣਾ  ਸ਼ੁੱਧ ਹੈ।

  12. ਕਈ ਸ਼ਬਦਾਂ ਦੇ ਪੈਰਾਂ ਵਿੱਚ " ਹ " ਪਾਉਣ ਜਾਂ " ਹ " ਨਾ ਪਾਉਣ ਨਾਲ ਫ਼ਰਕ ਪੈ ਜਾਂਦਾ ਹੈ, ਜਿਵੇਂ : -

    ਸ਼ਬਦ  ਅਰਥ  ਸ਼ਬਦ   ਅਰਥ
    ਜੜ  ਲਾਉਣਾ  ਜੜ੍ਹ  ਪੌਦੇ ਦੀ ਜੜ੍ਹ
    ਤਰਾਂ  ਖੀਰੇ ਵਰਗੀ ਸਬਜ਼ੀ  ਤਰ੍ਹਾਂ  ਉਦਾਹਰਨ
    ਪਰੇ  ਦੂਰ  ਪਰ੍ਹੇ  ਸਭ੍ਹਾ
    ਸੰਨ  ਸੰਮਤ  ਸੰਨ੍ਹ  ਚੋਰੀ
    ਕੜੀ  ਜੰਜੀਰ ਦੀ ਘੁੰਡੀ  ਕੜ੍ਹੀ  ਸਬਜ਼ੀ

  13. ਭਵਿੱਖਤ ਕਾਲ ਦੇ ਗਾ,  ਗੇ ,  ਗੀ ਅਤੇ ਗੀਆਂ ਨੂੰ ਕਿਰਿਆ ਨਾਲ ਜੋੜ ਕੇ ਲਿਖਣਾ ਚਾਹੀਦਾ ਹੈ, ਜਿਵੇਂ : - ਆਵੇਗਾ, ਖੇਡਣਗੇ , ਪੜ੍ਹੇਗੀ , ਗਾਉਣਗੀਆਂ , ਆਦਿ।

  14. ' ਕੇ '  ਨੂੰ ਉਸ ਤੋਂ ਪਹਿਲੇ ਆਏ ਸ਼ਬਦ ਨਾਲ ਜੋੜ ਕੇ ਜਾਂ ਉਸ ਨਾਲੋਂ ਨਿਖੇੜ ਕੇ ਲਿਖਣ ਨਾਲ ਅਰਥਾਂ ਵਿੱਚ ਅੰਤਰ ਆਉਂਦਾ ਹੈ, ਜਿਵੇਂ :-

    ਸ਼ਬਦ  ਅਰਥ  ਸ਼ਬਦ   ਅਰਥ
    ਸੜ ਕੇ  ਸੜਨ ਪਿਛੋਂ  ਸੜਕੇ  ਰਾਹੇ
    ਭੌਂ ਕੇ  ਮੁੜ ਕੇ ਜਾਂ ਚੱਕਰ ਲਾ ਕੇ  ਭੌਂਕੇ  ਜਿਵੇਂ ਕੁੱਤਾ ਭੌਂਕੇ
    ਖੱਟ ਕੇ  ਕਮਾਈ ਕਰਕੇ  ਖਟਕੇ  ਦਰਵਾਜ਼ਾ ਖਟਕੇ
    ਛਿੱਲ ਕੇ  ਛਿੱਲੜ ਲਾਹ ਕੇ  ਛਿਲਕੇ  ਉਛਲੇ
    ਬਾਲ ਕੇ  ਅਗ ਬਾਲ ਕੇ  ਬਾਲਕੇ  ਬੱਚੇ

  15. ਸੰਬੰਧਕ  " ਦਾ , ਦੇ , ਦੀ , ਦੀਆਂ ਆਦਿ "  ਨੂੰ ਨਾਵਾਂ ਜਾਂ ਪੜਨਾਵਾਂ ਨਾਲੋਂ ਵੱਖਰਾ ਕਰ ਕੇ ਲਿਖਣਾ ਚਾਹੀਦਾ ਹੈ; ਜਿਵੇਂ :- ਅਮੀਰ ਸਿੰਘ ਦਾ ਮਕਾਨ , ਅਜੀਤ ਦੀ ਕੋਠੀ, ਉਨ੍ਹਾਂ ਦੀਆਂ ਵੋਟਾਂ , ਆਦਿ ।
  16. ਕਿਸੇ ਸ਼ਬਦ ਵਿੱਚ ਵਰਤਿਆ ਪਿਛੇਤਰ " ਵਾਲਾ " ਨੂੰ ਪਹਿਲੇ ਸ਼ਬਦ ਨਾਲ ਜੋੜ ਕੇ ਲਿਖਣਾ ਚਾਹੀਦਾ ਹੈ, ਜਿਵੇਂ :- ਘਰਵਾਲਾ, ਦੁੱਧਵਾਲਾ , ਪਾਣੀਵਾਲਾ , ਆਦਿ।

  ਪੰਜਾਬੀ ਵਿਆਕਰਨ ਦੇ ਹੋਰ ਬਹੁਤ ਪੱਖ ਹਨ, ਜਿਵੇਂ, ਨਾਂਵ, ਪੜਨਾਂਵ, ਵਿਸ਼ੇਸ਼ਨ.., ਕਰਤਾ, .. ਕਾਰਕ, ...., ਇਕ ਵਚਨ, ਬਹੁ ਵਚਨ, ਲਿੰਗ, ਪੁਲਿੰਗ, ..., ਕਾਲ, ਵਾਚ,.. ਆਦਿ, ਜਿਨ੍ਹਾਂ ਲਈ ਅੱਗੇ  " ਪੰਜਾਬੀ ਅਤੇ ਗੁਰਬਾਣੀ ਵਿਆਕਰਨ "  Punjabi and gurbani Grammar ਦੇ ਸਿਰਲੇਖ ਹੇਠ ਪੜ੍ਹਿਆ ਜਾ ਸਕਦਾ ਹੈ ਜਾਂ ਵਿਆਕਰਨ ਦੀ ਚੰਗੀ ਪੁਸਤਕ ਲੈ ਕੇ ਪੜ੍ਹਨੇ ਚਾਹੀਦੇ ਹਨ।

  Vieweres are most welcome to send in their suggestions for improving the contents to pabk2010@hotmail.com

  ਅਭਿਆਸ

  1. ਸ਼ਬਦ ਤੋਂ ਕੀ ਭਾਵ ਹੈ? ਉਦਾਹਰਨਾਂ ਸਹਿਤ ਸਮਝਾਓ।

  2. ਪੰਜਾਬੀ ਸ਼ਬਦ-ਜੋੜਾਂ ਦੇ ਨੇਮ ਉਦਾਹਰਨਾਂ ਸਹਿਤ ਲਿਖੋ।

  3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤ ਕੇ ਅਰਥ-ਭੇਦ ਸਮਝਾਓ :-

   • ਸੱਕ - ਸ਼ੱਕ ; ਸੇਰ - ਸ਼ੇਰ ; ਹਲਾ - ਹੱਲਾ ; ਕੰਡਾ - ਕੰਢਾ, ਖੱਬੀ - ਖੱਭੀ ; ਮਨ - ਮਣ ।

   Back to previous page

 • Akali Singh Services, History | Sikhism | Sikh Youth Camp Programs | Punjabi and Gurbani Grammar | Home