With God only the deeds one does in this world, count. [1. GGS p. 1383].

  With God, only the deeds one does in this world, count. [1. GGS p. 1383].:-

ਮਹਲਾ ੫ ॥

ਫਰੀਦਾ ! ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ॥

ਜੋ ਜਨ ਪੀਰਿ ਨਿਵਾਜਿਆ ਤਿੰਨ੍ਹਾ ਅੰਚ ਨ ਲਾਗ ॥੮੨॥

ਮਹਲਾ ੫ ॥

ਫਰੀਦਾ ! ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥

ਵਿਰਲੇ ਕੇਈ ਪਾਈਅਨਿ ਜਿੰਨ੍ਹਾ ਪਿਆਰੇ ਨੇਹ ॥੮੩॥

ਕੰਧੀ ਵਹਣ ਨ ਢਾਹਿ ਤਉ ਭੀ ਲੇਖਾ ਦੇਵਣਾ ॥

ਜਿਧਰਿ ਰਬ ਰਜਾਇ ਵਹਣੁ ਤਿਦਾਊ ਗੰਉ ਕਰੇ ॥੮੪॥

ਫਰੀਦਾ ! ਡੁਖਾ ਸੇਤੀ ਦਿਹੁ ਗਇਆ ਸੂਲਾਂ ਸੇਤੀ ਰਾਤਿ ॥

ਖੜਾ ਪੁਕਾਰੇ ਪਾਤਣੀ ਬੇੜਾ ਕਪਰ ਵਾਤਿ ॥੮੫॥

ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ ॥

ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ ॥੮੬॥

ਫਰੀਦਾ ! ਗਲਂ‍ੀ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ ॥

ਧੁਖਾਂ ਜਿਉ ਮਾਂਲੀਹ ਕਾਰਣਿ ਤਿੰਨ੍ਹਾ ਮਾ ਪਿਰੀ ॥੮੭॥

ਫਰੀਦਾ ! ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥

ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ ॥੮੮॥

ਫਰੀਦਾ ! ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨ੍ਹਿ ॥

ਜੋ ਜੋ ਵੰਞੈਂ ਡੀਹੜਾ ਸੋ ਉਮਰ ਹਥ ਪਵੰਨਿ ॥੮੯॥

ਫਰੀਦਾ ! ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥

ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥੯੦॥

ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥

ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥੯੧॥

ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ ॥੯੨॥

ਫਰੀਦਾ ! ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ ॥

ਸਰਪਰ ਮੈਥੈ ਆਵਣਾ ਮਰਣਹੁ ਨਾ ਡਰਿਆਹੁ ॥੯੩॥

ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ ॥

ਫਰੀਦਾ ! ਲੋਕਾਂ ਆਪੋ ਆਪਣੀ ਮੈ ਆਪਣੀ ਪਈ ॥੯੪॥

ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥

ਫਰੀਦਾ ! ! ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥

ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ ॥

ਫਰੀਦਾ ! ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ ॥੯੬॥

ਫਰੀਦਾ ! ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ ॥

ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ ॥

ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ ॥੯੭॥

ਫਰੀਦਾ ! ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ ॥

ਅਗੈ ਦੋਜਕੁ ਤਪਿਆ ਸੁਣੀਐ ਹੂਲ ਪਵੈ ਕਾਹਾਹਾ ॥

ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ ॥

ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ ॥੯੮॥

ਫਰੀਦਾ ! ਦਰੀਆਵੈ ਕੰਨ੍ਹੈ ਬਗੁਲਾ ਬੈਠਾ ਕੇਲ ਕਰੇ ॥

ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥

ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥

ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥੯੯॥

ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥

ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨ੍ਹ੍ਹਿ ॥

ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ॥

ਤਿਨ੍ਹਾਂ ਪਿਆਰਿਆ ਭਾਈਆਂ ਅਗੈ ਦਿਤਾ ਬੰਨ੍ਹਿ ॥

ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨ੍ਹਿ ॥

ਫਰੀਦਾ ! ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ॥੧੦੦॥

ਫਰੀਦਾ ! ਹਉ ਬਲਿਹਾਰੀ ਤਿਨ੍ਹ ਪੰਖੀਆ ਜੰਗਲਿ ਜਿੰਨ੍ਹਾ ਵਾਸੁ ॥

ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ ॥੧੦੧॥

ਫਰੀਦਾ ! ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ ॥

ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ ॥੧੦੨॥

ਫਰੀਦਾ ! ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ॥

ਜਿਨ੍ਹੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥੧੦੩॥ ਮਃ ੩ ॥

ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥

ਨਾਨਕ ! ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ ॥੧੦੪॥

ਮਃ ੫ ॥

ਫਰੀਦਾ ! ਗਰਬੁ ਜਿਨ੍ਹਾ ਵਡਿਆਈਆ ਧਨਿ ਜੋਬਨਿ ਆਗਾਹ ॥

ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥੧੦੫॥

ਫਰੀਦਾ ! ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ ॥

ਐਥੈ ਦੁਖ ਘਣੇਰਿਆ ਅਗੈ ਠਉਰ ਨ ਠਾਉ ॥੧੦੬॥

ਫਰੀਦਾ ! ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ ॥

ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ ॥੧੦੭॥

ਮਃ ੫ ॥

ਫਰੀਦਾ ! ਕੰਤੁ ਰੰਗਾਵਲਾ ਵਡਾ ਵੇਮੁਹਤਾਜੁ ॥

ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ ॥੧੦੮॥

ਮਃ ੫ ॥

ਫਰੀਦਾ ! ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ॥

ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ॥੧੦੯॥

ਮਃ ੫ ॥

ਫਰੀਦਾ ! ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ ॥

ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ ॥੧੧੦॥

ਮਃ ੫ ॥

ਫਰੀਦਾ ! ਦਿਲੁ ਰਤਾ ਇਸੁ ਦੁਨੀ ਸਿਉ ਦੁਨੀ ਨ ਕਿਤੈ ਕੰਮਿ ॥

ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ ॥੧੧੧॥

ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥

ਜੋ ਜਾਗੰਨ੍ਹਿ ਲਹੰਨਿ ਸੇ ਸਾਈ ਕੰਨੋ ਦਾਤਿ ॥੧੧੨॥ [1. GGS p. 1383].

  With God, only the deeds one does in this world, count. [1. GGS p. 1383].:-

FIFTH MEHL:

Fareed !, in the midst of this beautiful earth, there is a garden of thorns.

Those humble beings who are blessed by their spiritual teacher, do not suffer even a scratch. || 82 ||

FIFTH MEHL:

Fareed !, life is blessed and beautiful, along with the beautiful body.

Only a rare few are found, who love their Beloved Lord. || 83 ||

O river! do not destroy your banks; you too will be asked to give your account.

The river flows in whatever direction the Lord orders. || 84 ||

Fareed !, the day passes painfully; the night is spent in anguish.

The boatman stands up and shouts, “The boat is caught in the whirlpool!” || 85 ||

The river flows on and on; it loves to eat into its banks.

What can the whirlpool do to the boat, if the boatman remains alert? || 86 ||

Fareed !, there are dozens who say they are friends; I search, but I cannot find even one.

I yearn for my beloved like a smouldering fire. || 87 ||

Fareed !, this body is always barking.

Who can stand this constant suffering?

I have put plugs in my ears; I don’t care how much the wind is blowing. || 88 ||

Fareed !, God’s dates have ripened, and rivers of honey flow.

With each passing day, your life is being stolen away. || 89 ||

Fareed !, my withered body has become a skeleton; the crows are pecking at my palms.

Even now, God has not come to help me; behold, this is the fate of all mortal beings. || 90 ||

The crows have searched my skeleton, and eaten all my flesh.

But please do not touch these eyes; I hope to see my Lord. || 91 ||

O crow ! do not peck at my skeleton; if you have landed on it, fly away.

Do not eat the flesh from that skeleton, within which my Husband Lord abides. || 92 ||

Fareed !, the poor grave calls out, “O homeless one, come back to your home.

You shall surely have to come to me; do not be afraid of death.” || 93 ||

These eyes have seen a great many leave.

Fareed !, the people have their fate, and I have mine. || 94 ||

God says, “If you reform yourself, you shall meet me, and meeting me, you shall be at peace.

O Fareed! if you will be mine, the whole world will be yours.” || 95 ||

How long can the tree remain implanted on the river-bank?

Fareed !, how long can water be kept in a soft clay pot? || 96 ||

Fareed !, the mansions are vacant; those who lived in them have gone to live underground.

They remain there, in those unhonored graves.

O Shaykh! dedicate yourself to God; you will have to depart, today or tomorrow. || 97 ||

Fareed !, the shore of death looks like the river-bank, being eroded away.

Beyond is the burning hell, from which cries and shrieks are heard.

Some understand this completely, while others wander around carelessly.

Those actions which are done in this world, shall be examined in the Court of the Lord.|| 98 ||

Fareed !, the crane perches on the river bank, playing joyfully.

While it is playing, a hawk suddenly pounces on it.

When the Hawk of God attacks, playful sport is forgotten.

God does what is not expected or even considered. || 99 ||

The body is nourished by water and grain.

The mortal comes into the world with high hopes.

But when the Messenger of Death comes, it breaks down all the doors.

It binds and gags the mortal, before the eyes of his beloved brothers.

Behold, the mortal being is going away, carried on the shoulders of four men.

Fareed !, only the good deeds done in the world will be of any use in the Court of the Lord. || 100 ||

Fareed !, I adore those birds who live in the jungle.

They peck at the roots and live on the ground, but they do not leave the Lord’s side.|| 101 ||

Fareed !, the seasons change, the woods shake and the leaves drop from the trees.

I have searched in the four (all) directions, but I have not found any resting place anywhere.|| 102 ||

Fareed !, I have torn my clothes to tatters; now I wear only a rough blanket.

I wear only those clothes which will lead me to meet my Lord. || 103 ||

THIRD MEHL:

Who do you tear apart your fine clothes, and take to wearing a rough blanket?

O Nanak! even sitting in your own home, you can meet the Lord, if your mind is in the right place. || 104 ||

FIFTH MEHL:

Fareed !, those who are very proud of their greatness, wealth and youth, shall return empty-handed from their Lord, like sandhills after the rain. || 105 ||

Fareed !, the faces of those who forget the Lord’s Name are dreadful.

They suffer terrible pain here, and hereafter they find no place of rest or refuge. || 106 ||

Fareed !, if you do not awaken in the early hours before dawn, you are dead while yet alive.

Although you have forgotten God, God has not forgotten you. || 107 ||

FIFTH MEHL:

Fareed !, my Husband Lord is full of joy; He is Great and Self-sufficient.

To be imbued with the Lord God — this is the most beautiful decoration. || 108 ||

FIFTH MEHL:

Fareed !, look upon pleasure and pain as the same; eradicate corruption from your heart.

Whatever pleases the Lord God is good; understand this, and you will reach His Court. || 109 ||

FIFTH MEHL:

Fareed !, the world dances as it dances, and you dance with it as well.

That soul alone does not dance with it, who is under the care of the Lord God. || 110 ||

FIFTH MEHL:

Fareed !, the heart is imbued with this world, but the world is of no use to it at all.

It is so difficult to be like the fakeers — the Holy Saints; it is only achieved by perfect deeds. || 111 ||

The early time of the night brings flowers, and the later time of the night bring fruit.

Those who remain awake and aware, receive the gifts from the Lord. || 112 ||

[1. GGS p. 1383].

Back to previous page

Akali Singh Services, History | Sikhism | Sikh Youth Camp Programs | Punjabi and Gurbani Grammar | Home