Sargun and Nirgun are created by Naam. [1.GGS p. 387].

 Sargun and Nirgun are created by Naam. [1.GGS p. 387]. :-

ਆਸਾ ਮਹਲਾ ੫ ॥

ਆਪੇ ਪੇਡੁ ਬਿਸਥਾਰੀ ਸਾਖ ॥ ਅਪਨੀ ਖੇਤੀ ਆਪੇ ਰਾਖ ॥੧॥

ਜਤ ਕਤ ਪੇਖਉ ਏਕੈ ਓਹੀ ॥ ਘਟ ਘਟ ਅੰਤਰਿ ਆਪੇ ਸੋਈ ॥੧॥ ਰਹਾਉ ॥ ; " ਪੇਖਉ " ਦਾ ਸ਼ੁੱਧ ਉਚਾਰਨ " ਪੇਖਉਂ " ਨਾਸਕੀ ਹੈ।

ਆਪੇ ਸੂਰੁ ਕਿਰਣਿ ਬਿਸਥਾਰੁ ॥ ਸੋਈ ਗੁਪਤੁ ਸੋਈ ਆਕਾਰੁ ॥੨॥

ਸਰਗੁਣ ਨਿਰਗੁਣ ਥਾਪੈ ਨਾਉ ॥ ਦੁਹ ਮਿਲਿ ਏਕੈ ਕੀਨੋ ਠਾਉ ॥੩॥

ਕਹੁ ਨਾਨਕ ਗੁਰਿ ਭ੍ਰਮੁ ਭਉ ਖੋਇਆ ॥ ਅਨਦ ਰੂਪੁ ਸਭੁ ਨੈਨ ਅਲੋਇਆ ॥੪॥੧੭॥੬੮॥

ਪਦ ਅਰਥ :—ਪੇਡੁ—ਵੱਡਾ ਤਨਾ ਜੋ ਰੁੱਖ ਦੇ ਸਾਰੇ ਖਿਲਾਰ ਦਾ ਸਹਾਰਾ ਹੁੰਦਾ ਹੈ । ਬਿਸਥਾਰੀ—ਖਿਲਾਰੀਆਂ ਹੋਈਆਂ ਹਨ । ਸਾਖ—ਸ਼ਾਖ਼ਾਂ, ਟਹਿਣੀਆਂ, ਸਾਰਾ ਜਗਤ-ਪਸਾਰਾ । ਰਾਖ—ਰਾਖਾ ।੧। ਜਤ ਕਤ—ਜਿਧਰ ਕਿਧਰ । ਪੇਖਉ—ਪੇਖਉਂ, ਮੈਂ ਵੇਖਦਾ ਹਾਂ । ਓਹੀ—ਉਹ (ਪਰਮਾਤਮਾ) ਹੀ । ਘਟ—ਸਰੀਰ । ਆਪੇ—(ਪਰਮਾਤਮਾ) ਆਪ ਹੀ ।੧।ਰਹਾਉ।

ਸੂਰੁ—ਸੂਰਜ । ਬਿਸਥਾਰੁ—ਖਿਲਾਰਾ । ਸੋਈ—ਉਹ (ਪਰਮਾਤਮਾ) ਹੀ । ਗੁਪਤੁ—ਲੁਕਿਆ ਹੋਇਆ, ਅਦ੍ਰਿਸ਼ਟ । ਆਕਾਰੁ—ਦਿੱਸਦਾ ਜਗਤ ।੨।

ਸਰਗੁਣ—ਮਾਇਆ ਦੇ ਤਿੰਨਾਂ ਗੁਣਾਂ ਵਾਲਾ ਪਸਾਰਾ । ਨਿਰਗੁਣ—ਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ । ਥਾਪੈ—ਬਣਾਂਦਾ ਹੈ । ਨਾਉ—ਨਾਮ । ਮਿਲਿ—ਮਿਲ ਕੇ । ਏਕੈ ਠਾਉ—ਇਕੋ ਹੀ ਥਾਂ ।੩।

ਗੁਰਿ—ਗੁਰੂ ਨੇ । ਭ੍ਰਮੁ—ਭਟਕਣਾ । ਅਨਦ ਰੂਪੁ—ਉਹ ਪਰਮਾਤਮਾ ਸਦਾ ਹੀ ਆਨੰਦ ਵਿਚ ਰਹਿੰਦਾ ਹੈ । ਨੈਨ—ਅੱਖਾਂ ਨਾਲ । ਅਲੋਇਆ—ਵੇਖ ਲਿਆ ।੪।

ਅਰਥ :—(ਹੇ ਭਾਈ !) ਮੈਂ ਜਿਧਰ ਕਿਧਰ ਵੇਖਦਾ ਹਾਂ ਮੈਨੂੰ ਇਕ ਪਰਮਾਤਮਾ ਹੀ ਦਿੱਸਦਾ ਹੈ, ਉਹ ਪਰਮਾਤਮਾ ਆਪ ਹੀ ਹਰੇਕ ਸਰੀਰ ਵਿਚ ਵੱਸ ਰਿਹਾ ਹੈ ।੧।ਰਹਾਉ।

(ਹੇ ਭਾਈ ! ਇਹ ਜਗਤ, ਮਾਨੋ ਇਕ ਵੱਡੇ ਖਿਲਾਰ ਵਾਲਾ ਰੁੱਖ ਹੈ) ਪਰਮਾਤਮਾ ਆਪ ਹੀ (ਇਸ ਜਗਤ-ਰੁੱਖ ਨੂੰ ਸਹਾਰਾ ਦੇਣ ਵਾਲਾ) ਵੱਡਾ ਤਨਾ ਹੈ (ਜਗਤ-ਪਸਾਰਾ ਉਸ ਰੁੱਖ ਦੀਆਂ) ਸ਼ਾਖ਼ਾਂ ਦਾ ਖਿਲਾਰ ਖਿਲਰਿਆ ਹੋਇਆ ਹੈ । (ਹੇ ਭਾਈ ! ਇਹ ਜਗਤ) ਪਰਮਾਤਮਾ ਦਾ (ਬੀਜਿਆ ਹੋਇਆ) ਫ਼ਸਲ ਹੈ, ਆਪ ਹੀ ਇਸ ਫ਼ਸਲ ਦਾ ਉਹ ਰਾਖਾ ਹੈ ।੧।

(ਹੇ ਭਾਈ !) ਪਰਮਾਤਮਾ ਆਪ ਹੀ ਸੂਰਜ ਹੈ (ਤੇ ਇਹ ਜਗਤ, ਮਾਨੋ, ਉਸ ਦੀਆਂ) ਕਿਰਨਾਂ ਦਾ ਖਲਾਰਾ ਹੈ, ਉਹ ਆਪ ਹੀ ਅਦ੍ਰਿਸ਼ਟ (ਰੂਪ ਵਿਚ) ਹੈ ਤੇ ਆਪ ਹੀ ਇਹ ਦਿੱਸਦਾ ਪਸਾਰਾ ਹੈ ।੨।

(ਹੇ ਭਾਈ ! ਆਪਣੇ ਅਦ੍ਰਿਸ਼ਟ ਤੇ ਦ੍ਰਿਸ਼ਟਮਾਨ ਰੂਪਾਂ ਦਾ) ਨਿਰਗੁਣ ਤੇ ਸਰਗੁਣ ਨਾਮ ਉਹ ਪ੍ਰਭੂ ਆਪ ਹੀ ਥਾਪਦਾ ਹੈ (ਦੋਹਾਂ ਵਿਚ ਫ਼ਰਕ ਨਾਮ-ਮਾਤ੍ਰ ਹੀ ਹੈ, ਕਹਿਣ ਨੂੰ ਹੀ ਹੈ), ਇਹਨਾਂ ਦੋਹਾਂ (ਰੂਪਾਂ) ਨੇ ਮਿਲ ਕੇ ਇਕ ਪਰਮਾਤਮਾ ਵਿਚ ਹੀ ਟਿਕਾਣਾ ਬਣਾਇਆ ਹੋਇਆ ਹੈ (ਇਹਨਾਂ ਦੋਹਾਂ ਦਾ ਟਿਕਾਣਾ ਪਰਮਾਤਮਾ ਆਪ ਹੀ ਹੈ) ।੩।

ਹੇ ਨਾਨਕ ! ਆਖ—ਗੁਰੂ ਨੇ (ਜਿਸ ਮਨੁੱਖ ਦੇ ਅੰਦਰੋਂ ਮਾਇਆ ਵਾਲੀ) ਭਟਕਣਾ ਤੇ ਡਰ ਦੂਰ ਕਰ ਦਿੱਤਾ ਉਸ ਨੇ ਹਰ ਥਾਂ ਉਸ ਪਰਮਾਤਮਾ ਨੂੰ ਆਪਣੀ ਅੱਖੀਂ ਵੇਖ ਲਿਆ ਜੋ ਸਦਾ ਹੀ ਆਨੰਦ ਵਿਚ ਰਹਿੰਦਾ ਹੈ ।੪।੧੭।੬੮।

[1.GGS p. 387].

 Sargun and Nirgun are created by Naam. [1.GGS p. 387]. :-

AASAA, FIFTH MEHL:

He Himself is the tree, and the branches extending out.

He Himself preserves His own crop. || 1 ||

Wherever I look, I see that One Lord alone.

Deep within each and every heart, He Himself is contained. || 1 || Pause ||

He Himself is the sun, and the rays emanating from it.

He is concealed, and He is revealed. || 2 ||

He is said to be of the highest attributes, and without attributes.

While both are created by Naam, both converge onto His single point. || 3 ||

O Nanak ! say, the Guru has dispelled my doubt and fear.

With my eyes, I perceive the Lord, the embodiment of bliss, to be everywhere. || 4 || 17 || 68 || [1.GGS p. 387].

Back to previous page

Akali Singh Services, History | Sikhism | Sikh Youth Camp Programs | Punjabi and Gurbani Grammar | Home