True are Thy worlds and Thy universe; true are the forms Thou create. True are Thy deeds.

 True are Thy worlds and Thy universe; true are the forms Thou create. True are Thy deeds. [1. p. 463].:-

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ

ਆਸਾ ਮਹਲਾ ੧ ॥ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥

ਸਲੋਕੁ ਮਃ ੧ ॥

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥੧॥

ਮਹਲਾ ੨ ॥

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥

ਮਃ ੧ ॥

ਨਾਨਕ ! ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥ ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥

ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥ ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥੩॥

ਪਉੜੀ ॥

ਆਪੀਨੈ੍ ਆਪੁ ਸਾਜਿਓ ਆਪੀਨੈ੍ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥

ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥ ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥

ਕਰਿ ਆਸਣੁ ਡਿਠੋ ਚਾਉ ॥੧॥

ਸਲੋਕੁ ਮਃ ੧ ॥

ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥ ਸਚੇ ਤੇਰੇ ਲੋਅ ਸਚੇ ਆਕਾਰ ॥

ਸਚੇ ਤੇਰੇ ਕਰਣੇ ਸਰਬ ਬੀਚਾਰ ॥ ਸਚਾ ਤੇਰਾ ਅਮਰੁ ਸਚਾ ਦੀਬਾਣੁ ॥

ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ॥ ਸਚਾ ਤੇਰਾ ਕਰਮੁ ਸਚਾ ਨੀਸਾਣੁ ॥

ਸਚੇ ਤੁਧੁ ਆਖਹਿ ਲਖ ਕਰੋੜਿ ॥ ਸਚੈ ਸਭਿ ਤਾਣਿ ਸਚੈ ਸਭਿ ਜੋਰਿ ॥

ਸਚੀ ਤੇਰੀ ਸਿਫਤਿ ਸਚੀ ਸਾਲਾਹ ॥ ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥

ਨਾਨਕ ! ਸਚੁ ਧਿਆਇਨਿ ਸਚੁ ॥ ਜੋ ਮਰਿ ਜੰਮੇ ਸੁ ਕਚੁ ਨਿਕਚੁ ॥੧॥

ਮਃ ੧ ॥

ਵਡੀ ਵਡਿਆਈ ਜਾ ਵਡਾ ਨਾਉ ॥ ਵਡੀ ਵਡਿਆਈ ਜਾ ਸਚੁ ਨਿਆਉ ॥

ਵਡੀ ਵਡਿਆਈ ਜਾ ਨਿਹਚਲ ਥਾਉ ॥ ਵਡੀ ਵਡਿਆਈ ਜਾਣੈ ਆਲਾਉ ॥

ਵਡੀ ਵਡਿਆਈ ਬੁਝੈ ਸਭਿ ਭਾਉ ॥ ਵਡੀ ਵਡਿਆਈ ਜਾ ਪੁਛਿ ਨ ਦਾਤਿ ॥

ਵਡੀ ਵਡਿਆਈ ਜਾ ਆਪੇ ਆਪਿ ॥ ਨਾਨਕ ! ਕਾਰ ਨ ਕਥਨੀ ਜਾਇ ॥

ਕੀਤਾ ਕਰਣਾ ਸਰਬ ਰਜਾਇ ॥੨॥

ਮਹਲਾ ੨ ॥

ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥

ਇਕਨਾ੍ ਹੁਕਮਿ ਸਮਾਇ ਲਏ ਇਕਨਾ੍ ਹੁਕਮੇ ਕਰੇ ਵਿਣਾਸੁ ॥

ਇਕਨਾ੍ ਭਾਣੈ ਕਢਿ ਲਏ ਇਕਨਾ੍ ਮਾਇਆ ਵਿਚਿ ਨਿਵਾਸੁ ॥

ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ ॥

ਨਾਨਕ ! ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੩॥

ਪਉੜੀ ॥

ਨਾਨਕ ! ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥

ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥

ਥਾਉ ਨ ਪਾਇਨਿ ਕੂੜਿਆਰ ਮੁਹ ਕਾਲੈ੍ ਦੋਜਕਿ ਚਾਲਿਆ ॥

ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥

ਲਿਖਿ ਨਾਵੈ ਧਰਮੁ ਬਹਾਲਿਆ ॥੨॥

ਸਲੋਕ ਮਃ ੧ ॥

ਵਿਸਮਾਦੁ ਨਾਦ ਵਿਸਮਾਦੁ ਵੇਦ ॥ ਵਿਸਮਾਦੁ ਜੀਅ ਵਿਸਮਾਦੁ ਭੇਦ ॥

ਵਿਸਮਾਦੁ ਰੂਪ ਵਿਸਮਾਦੁ ਰੰਗ ॥ ਵਿਸਮਾਦੁ ਨਾਗੇ ਫਿਰਹਿ ਜੰਤ ॥

ਵਿਸਮਾਦੁ ਪਉਣੁ ਵਿਸਮਾਦੁ ਪਾਣੀ ॥ ਵਿਸਮਾਦੁ ਅਗਨੀ ਖੇਡਹਿ ਵਿਡਾਣੀ ॥

ਵਿਸਮਾਦੁ ਧਰਤੀ ਵਿਸਮਾਦੁ ਖਾਣੀ ॥ ਵਿਸਮਾਦੁ ਸਾਦਿ ਲਗਹਿ ਪਰਾਣੀ ॥

ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ ॥ ਵਿਸਮਾਦੁ ਭੁਖ ਵਿਸਮਾਦੁ ਭੋਗੁ ॥

ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ ॥ ਵਿਸਮਾਦੁ ਉਝੜ ਵਿਸਮਾਦੁ ਰਾਹ ॥

ਵਿਸਮਾਦੁ ਨੇੜੈ ਵਿਸਮਾਦੁ ਦੂਰਿ ॥ ਵਿਸਮਾਦੁ ਦੇਖੈ ਹਾਜਰਾ ਹਜੂਰਿ ॥

ਵੇਖਿ ਵਿਡਾਣੁ ਰਹਿਆ ਵਿਸਮਾਦੁ ॥ ਨਾਨਕ ! ਬੁਝਣੁ ਪੂਰੈ ਭਾਗਿ ॥੧॥

[GGS Page 463]

 True are Thy worlds and Thy universe; true are the forms Thou create. True are Thy deeds. [1. p. 463].:-

ONE UNIVERSAL CREATOR GOD. TRUTH IS THE NAME. CREATIVE BEING PERSONIFIED. NO FEAR. NO HATRED. IMAGE OF THE UNDYING.

BEYOND BIRTH. SELF-EXISTENT. BY GURU’S GRACE:

AASAA, FIRST MEHL: VAAR WITH SHALOKS, AND SHALOKS WRITTEN BY THE FIRST MEHL.

TO BE SUNG TO THE TUNE OF ‘TUNDA-ASRAAJAA’:

SHALOK, FIRST MEHL: A hundred times a day, I am a sacrifice to my Guru; He made angels out of men, without delay.

SECOND MEHL:

If a hundred moons were to rise, and a thousand suns appeared, even with such light, there would still be pitch darkness without the Guru. || 2 ||

FIRST MEHL:

O Nanak ! those who do not think of the Guru, and who think of themselves as clever, shall be left abandoned in the field, like the scattered sesame.

They are abandoned in the field, says Nanak, and they have a hundred masters to please.

The wretches bear fruit and flower, but within their bodies, they are filled with ashes. || 3 ||

PAUREE:

He Himself created Himself; He Himself established His Naam.

Secondly, He fashioned the creation; seated within the creation, He beholds it with delight.

You Yourself are the Giver and the Creator; by Your Pleasure, You bestow Your Mercy.

You are the Knower of all; You give life, and take it away again with a word.

Seated within the creation, You behold it with delight. || 1 ||

SHALOK, FIRST MEHL:

True are Your worlds, True are Your solar Systems.

True are Your realms, True is Your creation.

True are Your actions, and all Your deliberations.

True is Your Command, and True is Your Court.

True is the Command of Your Will, True is Your Order.

True is Your Mercy, True is Your Insignia.

Hundreds of thousands and millions call You True.

In the True Lord is all power, in the True Lord is all might.

True is Your Praise, True is Your Adoration. True is Your almighty creative power, True King.

O Nanak! true are those who meditate on the True One. || 1 ||

FIRST MEHL:

Great is His greatness, as great as His Name.

Great is His greatness, as True is His justice.

Great is His greatness, as permanent as His Throne.

Great is His greatness, as He knows our utterances.

Great is His greatness, as He understands all our affections.

Great is His greatness, as He gives without being asked.

Great is His greatness, as He Himself is all-in-all.

O Nanak! His actions cannot be described. Whatever He has done, or will do, is all by His Own Will. || 2 ||

SECOND MEHL:

This world is the room of the True Lord; within it is the dwelling of the True Lord.

By His Command, some are merged into Him, and some, by His Command, are destroyed.

Some, by the Pleasure of His Will, are lifted up out of Maya, while others are made to dwell within it.

No one can say who will be rescued.

O Nanak! he alone is known as Gurmukh, unto whom the Lord reveals Himself. || 3 ||

PAUREE:

O Nanak! having created the souls, the Lord installed the Righteous Judge of Dharma to read and record their accounts.

There, only the Truth is judged true; the sinners are picked out and separated. The false find no place there, and they go to hell with their faces blackened.

Those who are imbued with Your Name win, while the cheaters lose.

The Lord installed the Righteous Judge of Dharma to read and record the accounts. || 2 ||

SHALOK, FIRST MEHL:

Wonderful is the sound current of the Naad, wonderful is the knowledge of the Vedas.

Wonderful are the beings, wonderful are the species.

Wonderful are the forms, wonderful are the colors.

Wonderful are the beings who wander around naked.

Wonderful is the wind, wonderful is the water.

Wonderful is fire, which works wonders. Wonderful is the earth, wonderful the sources of creation.

Wonderful are the tastes to which mortals are attached.

Wonderful is union, and wonderful is separation.

Wonderful is hunger, wonderful is satisfaction.

Wonderful is His Praise, wonderful is His adoration.

Wonderful is the wilderness, wonderful is the path.

Wonderful is closeness, wonderful is distance.

How wonderful to behold the Lord, ever-present here.

Beholding His wonders, I am wonder-struck.

O Nanak! those who understand this are blessed with perfect destiny. || 1 ||

[Page 463]

Back to previous page

Akali Singh Services, History | Sikhism | Sikh Youth Camp Programs | Punjabi and Gurbani Grammar | Home