Welcome to the Akali Singh Sikh Society of Vancouver

ੴ ਸਤਿਗੁਰ ਪ੍ਰਸਾਦਿ ॥

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥

ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ॥

ਦੇਗ ਤੇਗ ਫਤਹਿ, ਪੰਥ ਕੀ ਜੀਤ ॥

Akali Singh Sikh Society, Vancouver, BC's Weekly Programs

ਆਉਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ

ਗੁਰੂ ਪਿਆਰੀ ਸਾਧ ਸੰਗਤ ਜੀਓ,

ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫ਼ਤਿਹ॥

ਆਪ ਜੀ ਨੂੰ ਇਸ ਪੱਤਰ ਦੁਆਰਾ ਸੂਚਿਤ ਕੀਤਾ ਜਾਂਦਾ ਹੈ ਕਿ ਸਮੂਹ ਸਾਧ-ਸੰਗਤ ਵੱਲੋਂ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਤੇ ਪਿਆਰ ਸਹਿਤ ਮਨਾਇਆ ਜਾ ਰਿਹਾ ਹੈ।

ਇਸੇ ਸਬੰਧ ਵਿਚ ਅਕਾਲੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿਖੇ ਹੇਠ ਲਿਖੇ ਪ੍ਰੋਗਰਾਮ ਅਨੁਸਾਰ ਕਰਵਾਏ ਜਾ ਰਹੇ ਹਨ।

ਇਸ ਉਤਸਵ ਦੀ ਸਾਰੀ ਸੇਵਾ ਪਿੰਡ ਪਲਾਹੀ ਨਿਵਾਸੀ ਪਰਿਵਾਰਾਂ ਵੱਲੋਂ ਪਰਿਵਾਰਾਂ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕਰਨ ਹਿੱਤ ਕਰਵਾਈ ਜਾ ਰਹੀ ਹੈ।

ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਤਿੰਨੋਂ ਦਿਨ ਗੁਰੂ ਘਰ ਪਹੁੰਚ ਕੇ ਗੁਰਬਾਣੀ ਦਾ ਆਨੰਦ ਮਾਣੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਅਖੰਡ ਪਾਠ ਸਾਹਿਬ ਦਾ ਪ੍ਰੋਗਰਾਮ :

 • ੦੭ ਜੁਲਾਈ, ੨੦੧੭ ਸ਼ੁੱਕਰਵਾਰ ਸਵੇਰੇ ੯ ਵਜੇ ਅਰੰਭ ਸ੍ਰੀ ਅਖੰਡ ਪਾਠ ਸਾਹਿਬ ;
 • ੦੯ ਜੁਲਾਈ, ੨੦੧੭ ਐਤਵਾਰ ਸਵੇਰੇ ੯ ਵਜੇ ਭੋਗ ਸ੍ਰੀ ਅਖੰਡ ਪਾਠ ਸਾਹਿਬ ।
 • ਭੋਗ ਉਪਰੰਤ ਕੀਰਤਨੀ ਜਥੇ ਅਤੇ ਗੁਣੀ-ਗਿਆਨੀ ਗੁਰਬਾਣੀ ਕੀਰਤਨ ਅਤੇ ਗੁਰਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।
 • ਪਾਠ ਦੀ ਸੇਵਾ ਕਰਨ ਵਾਲੇ, ਚੋਬਦਾਰੀ ਦੀ ਸੇਵਾ ਕਰਨ ਵਾਲੇ ਅਤੇ ਲੰਗਰ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਪ੍ਰਤੀ ਬੇਨਤੀ ਹੈ ਕਿ ਸਮੇਂ ਸਿਰ ਗੁਰੂਘਰ ਪਹੁੰਚ ਕੇ ਸੇਵਾ ਵਿਚ ਹੱਥ ਵਟਾ ਕੇ ਧੰਨਵਾਦੀ ਬਣਾਓ ਜੀ। ਗੁਰੂ ਕਾ ਲੰਗਰ ਤਿੰਨੋਂ ਦਿਨ ਅਤੁੱਟ ਵਰਤੇਗਾ।
 • ੭ ਜੁਲਾਈ ਦਿਨ ਸ਼ੁੱਕਰਵਾਰ ਸਵੇਰੇ ਦੋ ਅਨੰਦ ਕਾਰਜ ਹੋਣਗੇ।
 • ੭ ਜੁਲਾਈ ਸ਼ਾਮ ਨੂੰ ੬ ਵਜੇ ਤੋਂ ੮ ਵਜੇ ਤੱਕ ਦੀਵਾਨ ਸਜਣਗੇ ਤੇ ਲੰਗਰ ਭੀ ਹੋਵੇਗਾ।
 • ੮ ਜੁਲਾਈ ਦਿਨ ਸ਼ਨਿਚਰਵਾਰ ਸਵੇਰੇ ਦੋ ਅਨੰਦ ਕਾਰਜ ਹੋਣਗੇ।
 • ੮ ਜੁਲਾਈ ਦਿਨ ਸ਼ਨਿਚਰਵਾਰ ਸ਼ਾਮ ਨੂੰ ਨੰਬਰ ੧ ਦਰਬਾਰ ਹਾਲ ਵਿਚ ਲੰਗਰ ਦੀ ਸੇਵਾ ਬੀ. ਬਲਵੀਰ ਕੌਰ ਘੱਗ ਅਤੇ ਪਰਿਵਾਰ ਵੱਲੋਂ ਹੋਵੇਗੀ।
 • ੮ ਜੁਲਾਈ ਦਿਨ ਸ਼ਨਿਚਰਵਾਰ ਸ਼ਾਮ ਨੂੰ ਨੰਬਰ ੨ ਦਰਬਾਰ ਹਾਲ ਵਿਚ ਲੰਗਰ ਦੀ ਸੇਵਾ ਭਾ. ਹਰਮਿੰਦਰ ਸਿੰਘ ਰੀਹਲ ਅਤੇ ਪਰਿਵਾਰ ਵੱਲੋਂ ਹੋਵੇਗੀ।
 • ੯ ਜੁਲਾਈ ਦਿਨ ਐਤਵਾਰ ਸਵੇਰ ਨੂੰ ਨੰਬਰ ਦੋ ਦਰਬਾਰ ਹਾਲ ਲੰਗਰ ਦੀ ਸੇਵਾ ਭਾ. ਜਸਵੰਤ ਸਿੰਘ ਸੰਘਾ ਅਤੇ ਪਰਿਵਾਰ ਵੱਲੋਂ ਹੋਵੇਗੀ।
 • ੯ ਜੁਲਾਈ ਦਿਨ ਐਤਵਾਰ ਸ਼ਾਮ ਨੂੰ ੫ ਵਜੇ ਸੁਰਗਵਾਸੀ ਭਾ. ਸੁੱਖਦਿਆਲ ਸਿੰਘ ਲੱਧੜ ਦੀ ਆਤਮਿਕ ਸ਼ਾਂਤੀ ਲਈ ਆਰੰਭ ਕੀਤੇ ਹੋਏ ਸਹਿਜ ਪਾਠ ਦੇ ਭੋਗ ਪਾਏ ਜਾਣਗੇ।
 • ੯ ਜੁਲਾਈ ਦਿਨ ਐਤਵਾਰ ਸ਼ਾਮ ਨੂੰ ਲੰਗਰ ਦੀ ਸੇਵਾ ਰਾਮ ਜੋਬਨ ਸਿੰਘ ਸੰਧੂ ਅਤੇ ਪਰਿਵਾਰ ਵੱਲੋਂ ਹੋਵੇਗੀ
 • ੧੦ ਜੁਲਾਈ ਦਿਨ ਸੋਮਵਾਰ ਬਾਅਦ ਦੁਪਹਿਰ ੩ ਵਜੇ ਸੁਰਗਵਾਸੀ ਭਾ. ਹਰੀਰਾਜ ਸਿੰਘ ਗਿੱਲ ਦੀ ਆਤਮਿਕ ਸ਼ਾਂਤੀ ਲਈ ਆਰੰਭ ਕੀਤੇ ਹੋਏ ਸਹਿਜ ਪਾਠ ਦੇ ਭੋਗ ਪਾਏ ਜਾਣਗੇ।

 • ਕੀਰਤਨੀ ਜਥਾ - ਭਾਈ ਕਰਨੈਲ ਸਿੰਘ ਜੀ ਪੋਂਟਾ ਸਾਹਿਬ ਵਾਲੇ   ਅਤੇ   ਭਾਈ ਤਿਰਲੋਕ ਸਿੰਘ ਜੀ ਪਾਸ਼ਟਾ ਵਾਲੇ ਕੀਰਤਨ ਕਰਦੇ ਹਨ।

 • ਗਿਆਨੀ ਜਸਬੀਰ ਸਿੰਘ ਜੀ ੧੧:੩੦ ਤੋਂ ੧੨:੧੫ ਤੱਕ ਗੁਰਬਾਣੀ ਦੀ ਕਥਾ ਵੀ ਕਰਦੇ ਹਨ।
 • ਗੁਰੂ ਪਿਆਰੀ ਸਾਧ ਸੰਗਤ ਜੀਓ,

  ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ॥

  ਆਪ ਜੀ ਨੂੰ ਇਸ ਪੱਤਰ ਦੁਆਰਾ ਸੂਚਿਤ ਕੀਤਾ ਜਾਂਦਾ ਹੈ ਕਿ ਪਿੰਡ ਜੀਂਦੋਵਾਲ ਜ਼ਿਲ੍ਹਾ ਨਵਾਂ ਸ਼ਹਿਰ ਦੇ ਕੈਨੇਡਾ ਨਿਵਾਸੀ ਸ਼ਰਧਾਲੂ ਪਰਿਵਾਰਾਂ ਵੱਲੋਂ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿੰਡ ਜੀਂਦੋਵਾਲ ਆਉਣ ਦੀ ਖੁਸ਼ੀ ਵਿਚ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਤੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਹਿਤ ਅਕਾਲੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਹੇਠ ਲਿਖੇ ਪ੍ਰੋਗਰਾਮ ਅਨੁਸਾਰ ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ। ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਤਿੰਨੋਂ ਦਿਨ ਗੁਰੂ ਘਰ ਪਹੁੰਚ ਕੇ ਗੁਰਬਾਣੀ ਦਾ ਆਨੰਦ ਮਾਣੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

  ਨੋਟ: ਜੀਂਦੋਵਾਲ ਨਿਵਾਸੀ ਬੀਬੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਤਿੰਨੇ ਦਿਨ ਗੁਰੂ ਘਰ ਆ ਕੇ ਲੰਗਰ ਦੀ ਸੇਵਾ ਕਰਨੀ ਜੀ।

  ਅਖੰਡ ਪਾਠ ਸਾਹਿਬ ਦਾ ਪ੍ਰੋਗਰਾਮ

  ਅਖੰਡ ਪਾਠ ਸਾਹਿਬ ਦਾ ਪ੍ਰੋਗਰਾਮ :

 • ੧੪ ਜੁਲਾਈ, ੨੦੧੭ ਸ਼ੁੱਕਰਵਾਰਸਵੇਰੇ ੯ ਵਜੇ ਅਰੰਭ ਸ੍ਰੀ ਅਖੰਡ ਪਾਠ ਸਾਹਿਬ ;
 • ੧੬ ਜੁਲਾਈ, ੨੦੧੭ ਐਤਵਾਰ ਸਵੇਰੇ ੯ ਵਜੇ ਭੋਗ ਸ੍ਰੀ ਅਖੰਡ ਪਾਠ ਸਾਹਿਬ ।

  ਸੰਪਰਕ ਲਈ ਟੈਲੀਫੋਨ:

 • ਭਾ. ਤਰਲੋਚਨ ਸਿੰਘ ਪੂਨੀ: ੬੦੪-੫੯੭-੭੨੬੩,     ਭਾ. ਕੁਲਦੀਪ ਸਿੰਘ ਪੂਨੀ: ੬੦੪-੫੯੨-੧੧੫੭,     ਭਾ. ਚਰਨ ਸਿੰਘ ਪੂਨੀ: ੬੦੪-੫੧੮-੪੬੩੬,
 • ਭਾ. ਸੋਹਣ ਸਿੰਘ ਪੂਨੀਆਂ: ੬੦੪-੫੯੧-੩੫੦੬,     ਭਾ. ਚਰਨਜੀਤ ਸਿੰਘ ਪੂਨੀ: ੬੦੪-੯੬੧-੯੮੭੪,     ਭਾ. ਅਮਰਜੀਤ ਸਿੰਘ ਪੂਨੀ: ੭੭੮-੮੮੯-੯੧੦੭,
 • ਭਾ. ਹਰਭਜਨ ਸਿੰਘ ਪੂਨੀ: ੭੭੮-੯੮੯-੫੬੪੫,     ਭਾ. ਸੰਤੋਖ ਸਿੰਘ ਪੂਨੀ: ੬੦੪-੩੧੮-੨੯੧੬,     ਭਾ. ਅਮਰੀਕ ਸਿੰਘ ਪੂਨੀ: ੬੦੪-੪੮੮-੯੨੩੨

  ਭੋਗ ਉਪਰੰਤ ਕੀਰਤਨੀ ਜਥੇ ਅਤੇ ਗੁਣੀ-ਗਿਆਨੀ ਗੁਰਬਾਣੀ ਕੀਰਤਨ ਅਤੇ ਗੁਰਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।

  ਪਾਠ ਦੀ ਸੇਵਾ ਕਰਨ ਵਾਲੇ, ਚੋਬਦਾਰੀ ਦੀ ਸੇਵਾ ਕਰਨ ਵਾਲੇ ਅਤੇ ਲੰਗਰ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਪ੍ਰਤੀ ਬੇਨਤੀ ਹੈ ਕਿ ਸਮੇਂ ਸਿਰ ਗੁਰੂਘਰ ਪਹੁੰਚ ਕੇ ਸੇਵਾ ਵਿਚ ਹੱਥ ਵਟਾ ਕੇ ਧੰਨਵਾਦੀ ਬਣਾਓ ਜੀ।

  ਗੁਰੂ ਕਾ ਲੰਗਰ ਤਿੰਨੋਂ ਦਿਨ ਅਤੁੱਟ ਵਰਤੇਗਾ।

 • ਅਕਾਲੀ ਸਿੰਘ ਗੁਰਦੁਆਰਾ ਸਾਹਿਬ ਵਿਖੇ ਹਰ ਹਫ਼ਤੇ ਕੰਪਿਊਟਰ ਸਿਖਾਉਣ ਲਈ ਕਲਾਸਾਂ ਲੱਗਦੀਆਂ ਹਨ ਜਿਨ੍ਹਾਂ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ :

 • ਸਨਿੱਚਰਵਾਰ ਸਵੇਰੇ ੧੦:੦੦ ਵਜੇ ਤੋਂ ੧੨:੦੦ ਵਜੇ ਤੱਕ। ਐਤਵਾਰ ਸਵੇਰੇ ੧੦:੦੦ ਵਜੇ ਤੋਂ ੧੨:੦੦ ਵਜੇ ਤੱਕ।

  ਹੋਰ ਜਾਣਕਾਰੀ ਲਈ ਭਾਈ ਚਰਨਜੀਤ ਸਿੰਘ ਬੱਲ ਨੂੰ ੬੦੪-੨੯੯-੨੨੨੪ ਤੇ ਫੋਨ ਕਰੋ।

 • ਹੋਰ ਹਫ਼ਤਾਵਾਰੀ ਪ੍ਰੋਗਰਾਮ

  ਜ਼ਰੂਰੀ ਸੂਚਨਾ

 • ਹਰ ਐਤਵਾਰ ਸਵੇਰੇ ੧੦ ਵਜੇ ਤੋਂ ੧੨ ਵਜੇ ਤੱਕ ਲਾਇਬਰੇਰੀ ਖੁੱਲੀ ਰਹਿੰਦੀ ਹੈ।

 • ਹਰ ਐਤਵਾਰ ਬਾਅਦ ਦੁਪਹਿਰ ੧:੦੦ ਵਜੇ ਗੁਰਬਾਣੀ ਸੰਥਿਆ ਦੀ ਕਲਾਸ ਲੱਗਦੀ ਹੈ ਜਿਸ ਵਿੱਚ ਗੁਰਬਾਣੀ ਦਾ ਸ਼ੁੱਧ ਉਚਾਰਨ ਅਤੇ ਗੁਰਬਾਣੀ ਵਿਆਕਰਨ ਸਿੱਖਣ ਅਤੇ ਸਿੱਖਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ।
 • ਕੀਰਤਨ ਅਤੇ ਪੰਜਾਬੀ ਦੀਆਂ ਕਲਾਸਾਂ ਵੀ ਸ਼ੁਰੂ ਹਨ। ਜਾਣਕਾਰੀ ਲਈ ਪ੍ਰਬੰਧਕਾਂ ਨਾਲ ਸੰਪਰਕ ਕਰੋ।

  ਨੋਟ: ਹਰ ਬੁੱਧਵਾਰ ਸਵੇਰੇ ੧੦:੩੦ ਵਜੇ ਤੋਂ ੧੨:੧੫ ਤੱਕ ਬੀਬੀਆਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੀਆਂ ਹਨ ਤੇ ਉਪਰੰਤ ਲੰਗਰ ਦੀ ਸੇਵਾ ਹੁੰਦੀ ਹੈ।

 • ਹਰ ਮੰਗਲਵਾਰ ਅਤੇ ਵੀਰਵਾਰ ਸ਼ਾਮ ਨੂੰ ੭:੦੦ ਵਜੇ ਤੋਂ ੮:੩੦ ਵਜੇ ਤੱਕ ਗੁਰਦਵਾਰਾ ਸਾਹਿਬ ਦੇ ਨੰਬਰ-੨ ਦਰਬਾਰ ਹਾਲ ਵਾਲੇ ਕਮਰੇ ਵਿਚ ਚੰਗੀ ਚੰਗੀ ਸਿਹਤ ਸੰਬੰਧੀ ਵਰਜਿਸ਼ ਦੀ ਕਲਾਸ ਲੱਗਦੀ ਹੈ ।

 • ਸੋਮਵਾਰ ਤੋਂ ਲੈ ਕੇ ਵੀਰਵਾਰ ਤਕ ਸਵੇਰੇ ੬ ਵਜੇ ਤੋਂ ਲੈ ਕੇ ੮ ਵਜੇ ਤਕ ਨਿੱਤ ਨੇਮ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ।

 • ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਰੋਜ਼ਾਨਾ ਸ਼ਾਮ ਨੂੰ ੬ ਵਜੇ ਤੋਂ ੭ ਵਜੇ ਤਕ ਕੀਰਤਨ ਹੁੰਦਾ ਹੈ।

 • ਹਰ ਸਨਿਚਰਵਾਰ ਸਵੇਰੇ ੬:੦੦ ਵਜੇ ਤੋਂ ੭:੩੦ ਵਜੇ ਤੱਕ ਸਿਮਰਨ ਹੁੰਦਾ ਹੈ।

 • ਡਾ. ਕੰਵਲਜੀਤ ਸਿੰਘ ਸਚਦੇਵਾ ਸਰੀਰਕ ਦਰਦ ਦੇ ਰੋਗਾਂ ਦਾ ਮੁਫਤ ਇਲਾਜ਼, ਗੁਰਦੁਆਰਾ ਸਾਹਿਬ ਵਿਖੇ ਮਹੀਨੇ ਵਿੱਚ ਦੋ ਵਾਰ ਹਰ ਦੂਜੇ ਐਤਵਾਰ ਕਰਦੇ ਹਨ।

  ਸੰਗਤਾਂ ਦੇ ਦਾਸ:     ਪ੍ਰਬੰਧਕ ਕਮੇਟੀ, ਅਕਾਲੀ ਸਿੰਘ ਸਿੱਖ ਸੁਸਾਇਟੀ ਗੁਰਦੁਆਰਾ ਸਾਹਿਬ ਦਾ ਫੋਨ ਨੰਬਰ: (604)-254-2117

  ਅਕਾਲੀ ਸਿੰਘ ਸਿੱਖ ਸੋਸਾਇਟੀ, ੧੮੯੦ ਸਕੀਨਾ ਸਟਰੀਟ, ਵੈਨਕੂਵਰ, ਬੀ. ਸੀ, ਕੈਨੇਡਾ, ਫੋਨ : (੬੦੪) ੨੫੪-੨੧੧੭: ਜਾਂ (੬੦੪) ੨੫੪-੫੩੦੯

  Back to previous page

 •  

  Akali Singh Services,its History | Sikhism | Sikh Youth Camp Programs | Punjabi and Gurbani Grammar | Home